ਵਿਲੀਅਮ ਸ਼ੇਕਸਪੀਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 29:
 
ਸ਼ੇਕਸਪੀਅਰ ਦਾ ਜਨਮ ਤੇ ਪਾਲਣ ਪੋਸ਼ਣ [[ਸਟਰੈਟਫੋਰਡ-ਅਪੋਨ-ਏਵਨ]] ਵਿਖੇ ਹੋਇਆ ਸੀ। 18 ਸਾਲ ਦੀ ਉਮਰ ਵਿੱਚ ਉਸਨੇ [[ਅੱਨੇ ਹਾਥਆਵੇ]] ਨਾਲ ਵਿਆਹ ਕਰਵਾ ਲਿਆ ਜਿਸ ਤੋਂ ਉਨ੍ਹਾਂ ਦੇ ਤਿੰਨ ਬੱਚੇ ਹੋਏ : ਸੁਸਾਨਾ (ਪੁੱਤਰੀ), ਅਤੇ ਦੋ ਜੁੜਵੇਂ ਪੁੱਤਰ, ਹੈਮਨਟ ਅਤੇ ਜੁਡਿਥ। 1585 ਅਤੇ 1592 ਦੇ ਦੌਰਾਨ, ਉਸਨੇ [[ਲੰਦਨ]] ਵਿੱਚ ਇੱਕ ਐਕਟਰ, ਲੇਖਕ, ਅਤੇ 'ਲਾਰਡ ਚੈਮਬਰਲੇਨ'ਜ ਮੈੱਨ' (ਜੋ ਬਾਅਦ ਵਿੱਚ 'ਕਿੰਗ'ਜ ਮੈੱਨ' ਵਜੋਂ ਮਸ਼ਹੂਰ ਹੋਈ) ਨਾਮ ਦੀ ਇੱਕ ਨਾਟਕ ਕੰਪਨੀ ਦੀ ਮਾਲਕੀ ਵਿੱਚ ਭਿਆਲ ਵਜੋਂ ਸ਼ਾਨਦਾਰ ਕੈਰੀਅਰ ਦੀ ਸ਼ੁਰੂਆਤ ਕੀਤੀ। ਜਾਪਦਾ ਹੈ ਕਿ ਉਹ 1613 ਦੇ ਲਾਗੇ ਚਾਗੇ 49 ਸਾਲ ਦੀ ਉਮਰ ਵਿੱਚ ਵਾਪਸ ਸਟਰੈਟਫੋਰਡ ਆ ਗਿਆ, ਜਿਥੇ ਤਿੰਨ ਸਾਲ ਬਾਅਦ ਉਸਦੀ ਮੌਤ ਹੋ ਗਈ। ਸ਼ੇਕਸਪੀਅਰ ਦੀ ਨਿਜੀ ਜਿੰਦਗੀ ਦੇ ਵੇਰਵੇ ਘੱਟ ਹੀ ਮਿਲਦੇ ਹਨ। ਉਹਦੇ ਸੈਕਸ਼ ਜੀਵਨ, ਧਾਰਮਿਕ ਖਿਆਲਾਂ, ਉਹਦੇ ਨਾਮ ਰਚਨਾਵਾਂ ਦੇ ਅਸਲੀ ਲੇਖਕ ਹੋਣ ਬਾਰੇ ਅਤੇ ਹੋਰ ਤਾਂ ਹੋਰ ਉਸਦੀ ਸ਼ਕਲ ਬਾਰੇ ਵੀ ਕਿਆਸਰਾਈਆਂ ਦੀ ਬਹੁਤਾਤ ਹੈ। <ref>{{Harvnb|Shapiro|2005|loc=xvii–xviii}}; {{Harvnb|Schoenbaum|1991|loc=41, 66, 397–98, 402, 409}}; {{Harvnb|Taylor|1990|loc=145, 210–23, 261–5}}</ref>
 
ਸ਼ੇਕਸਪੀਅਰ ਆਪਣੀਆਂ ਵਧੇਰੇ ਮਸ਼ਹੂਰ ਰਚਨਾਵਾਂ 1589 ਅਤੇ 1613 ਦੇ ਵਿਚਕਾਰ ਕੀਤੀਆਂ। ਉਸ ਦੇ ਸ਼ੁਰੂਆਤੀ ਨਾਟਕ ਮੁੱਖ ਤੌਰ ਤੇ ਕਮੇਡੀਆਂ ਅਤੇ ਇਤਿਹਾਸ ਸਨ ਅਤੇ ਇਹ ਇਨ੍ਹਾਂ ਵਿਧਾਵਾਂ ਵਿੱਚ ਮਿਲਦੀਆਂ ਸਭ ਤੋਂ ਵਧੀਆ ਰਚਨਾਵਾਂ ਵਿੱਚ ਗਿਣੀਆਂ ਜਾਂਦੀਆਂ ਹਨ। ਫਿਰ 1608 ਤੱਕ ਉਸ ਨੇ ਮੁੱਖ ਤੌਰ ਤੇ ਤਰਾਸਦੀਆਂ ਲਿਖੀਆਂ, ਜਿਨ੍ਹਾਂ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਸਭ ਤੋਂ ਵਧੀਆ ਰਚਨਾਵਾਂ ਵਿੱਚ ਸ਼ਾਮਲ "[[ਹੈਮਲੇਟ]]", ''[[ਮੈਕਬੈਥ]''], "[[ਕਿੰਗ ਲੀਅਰ]]", ਅਤੇ "[[ਉਥੈਲੋ]]" ਵੀ ਹਨ। ਆਪਣੇ ਆਖਰੀ ਪੜਾਅ ਵਿਚ, ਉਸ ਨੇ ਟ੍ਰੈਜੀਕਮੇਡੀਆਂ ਲਿਖੀਆਂ, ਜਿਨ੍ਹਾਂ ਨੂੰ ਰੋਮਾਂਸ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਅਤੇ ਹੋਰ ਨਾਟਕਕਾਰਾਂ ਨਾਲ ਮਿਲਕੇ ਕੰਮ ਕੀਤਾ।
 
{{ਅੰਤਕਾ}}