ਅਸਗਰ ਵਜਾਹਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 25:
}}
'''ਅਸਗਰ ਵਜਾਹਤ''' (ਜਨਮ 5 ਜੁਲਾਈ 1946) ਹਿੰਦੀ ਦੇ ਪ੍ਰੋਫੈਸਰ ਅਤੇ ਰਚਨਾਕਾਰ ਹਨ। ਉਨ੍ਹਾਂ ਨੇ ਡਰਾਮਾ, ਕਥਾ, ਨਾਵਲ, ਯਾਤਰਾ-ਸਮਾਚਾਰ ਅਤੇ ਅਨੁਵਾਦ ਦੇ ਖੇਤਰ ਵਿੱਚ ਲਿਖਿਆ ਹੈ। ਉਹ ਦਿੱਲੀ ਸਥਿਤ [[ਜਾਮੀਆ ਮਿਲੀਆ ਇਸਲਾਮੀਆ]] ਦੇ ਹਿੰਦੀ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ।
ਅਸਗਰ ਵਜਾਹਤ (੧੯੪੬ ਈਸਵੀ) ਹਿੰਦੀ ਦੇ ਇੱਕ ਜਾਣੇ-ਪਛਾਣੇ ਕਹਾਣੀਕਾਰ ਤੇ ਨਾਵਲਕਾਰ ਹਨ | ਇਨ੍ਹਾ ਦੇ ਤਿੰਨ ਨਾਵਲ -’ਰਾਤ ਮੈਂ ਜਾਗਨੇ ਵਾਲੇ’ (ਕਥਾਦੇਸ਼), ’ਪਹਰ-ਦੋਪਹਰ’ (ਇੰਡੀਆ ਟੂਡੇ) ਅਤੇ ’ਸਾਤ ਆਸਮਾਨ’ (ਰਾਜਕਮਲ ਪ੍ਰਕਾਸ਼ਨ) ਛਪ ਚੁੱਕੇ ਹਨ | ਇਸਤੋਂ ਇਲਾਵਾ ਉਨ੍ਹਾ ਦੇ ਤਿੰਨ ਕਹਾਣੀ ਸੰਗ੍ਰਿਹ ਅਤੇ ਛੇ ਵੱਡੇ ਨਾਟਕ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਹੜੇ ਹਿੰਦੋਸਤਾਨ ਭਰ ਵਿੱਚ ਖੇਡੇ ਜਾਂਦੇ ਹਨ| " ਜਿਨ੍ਹਾ ਲਾਹੌਰ ਨਹੀਂ ਵੇਖਿਆ" ਅਸਗਰ ਵਜਾਹਤ ਦਾ ਸਭ ਤੋਂ ਮਸ਼ਹੂਰ ਨਾਟਕ ਹੈ, ਜਿਸਨੂੰ ਦੇਸ਼-ਵਿਦੇਸ਼ ਵਿੱਚ ਇੱਕ ਹਜ਼ਾਰ ਤੋਂ ਵੱਧ ਵਾਰ ਖੇਡਿਆ ਜਾ ਚੁੱਕਾ ਹੈ ! ਹੋਰਨਾ ਤੋਂ ਇਲਾਵਾ ਇਸ ਨਾਟਕ ਦਾ ਨਿਰਦੇਸ਼ਨ ਮਸ਼ਹੂਰ ਰੰਗਕਰਮੀ ਹਬੀਬ ਤਨਵੀਰ ਸਾਹਿਬ ਨੇ ਵੀ ਕੀਤਾ ਹੈ | "ਇੰਨਾ ਦੀ ਆਵਾਜ਼" ਉਨ੍ਹਾ ਦਾ ਇੱਕ ਹੋਰ ਸਭ ਤੋਂ ਵੱਧ ਖੇਡਿਆ ਜਾਣ ਵਾਲਾ ਨਾਟਕ ਹੈ | ਅਠਾਰਾਂ ਕਹਾਣੀਆਂ ਦੇ ਉਨ੍ਹਾ ਦੇ ਇੱਕ ਕਹਾਣੀ ਸੰਗ੍ਰਿਹ ਦਾ ਨਾਮ ਹੈ "ਮੈਂ ਹਿੰਦੂ ਹੂੰ" | "ਸਬਸੇ ਸਸਤਾ ਗੋਸ਼ਤ" ਨਾਂ ਨਾਲ ਉਨ੍ਹਾ ਦੇ ਨੁੱਕੜ ਨਾਟਕਾਂ ਦਾ ਇੱਕ ਸੰਗ੍ਰਿਹ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ | ਕੁੱਲ ਮਿਲਾ ਕੇ ਉਨ੍ਹਾ ਦੀਆਂ ਅਠਾਰਾਂ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ|
==ਮੁਢਲੀ ਜਾਣਕਾਰੀ==
੧੯੪੬ ਈਸਵੀ ਵਿੱਚ ਉੱਤਰ ਪ੍ਰਦੇਸ਼ ਦੇ ਫ਼ਤੇਹ ਪੁਰ ’ਚ ਪੈਦਾ ਹੋਏ ਅਸਗਰ ਵਜਾਹਤ ਨੇ ਆਪਣੀ ਮੁਢਲੀ ਸਿਖਿਆ ਫ਼ਤੇਹ ਪੁਰ ਵਿੱਚ ਹੀ ਪੂਰੀ ਕੀਤੀ | ਫ਼ਤੇਹ ਪੁਰ ’ਚੋਂ ਹਾਈ ਸਕੂਲ ਪਾਸ ਕਰਨ ਤੋਂ ਬਾਦ ਉਨ੍ਹਾ ਨੇ ਅਲੀਗੜ ਮੁਸਲਿਮ ਯੂਨਿਵਰਸਟੀ ਤੋਂ ਹਿੰਦੀ ਵਿੱਚ ਐਮ.ਏ ਅਤੇ ਪੀ.ਐਚ.ਡੀ ਦੀ ਡਿਗ੍ਰੀ ਹਾਸਿਲ ਕੀਤੀ | ਇਸਤੋਂ ਬਾਦ ਉਨ੍ਹਾ ਨੇ ਜੇ.ਐਨ.ਯੂ ਵਿੱਚ ਤਿੰਨ ਸਾਲਾਂ ਤੱਕ ਪੋਸਟ ਡਾਕਟ੍ਰੇਲ ਖੋਜ ਵੀ ਕੀਤੀ | ੧੯੭੧ ਵਿੱਚ ਉਹ ਜਾਮੀਆ ਮਿਲਿਆ ਇਸਲਾਮੀਆ ਦੇ ਹਿੰਦੀ ਵਿਭਾਗ ਵਿੱਚ ਅਧਿਆਪਕ ਨਿਯੁਕਤ ਹੋਏ ਤੇ ਫੇਰ ਉਸਦੇ ਮੁਖੀ ਵੀ ਬਣੇ | ਇਸ ਤੋਂ ਇਲਾਵਾ ਅਸਗਰ ਵਜਾਹਤ ਨੇ ਏ.ਜੇ.ਕਿਦਵਈ ਮਾਸ ਕਮਿਯੂਨੀਕੇਸ਼ਨ ਰਿਸਰਚ ਸੈਂਟਰ ਦੇ ਪ੍ਰੋਫ਼ੈਸਰ ਮੁਖੀ ਵੱਜੋਂ ਵੀ ਕੰਮ ਕੀਤਾ |
 
ਚਿਤਰਕਲਾ ਦੇ ਵਿੱਚ ਵੀ ਅਸਗਰ ਵਜਾਹਤ ਹੋਣਾ ਦੀ ਡੂੰਘੀ ਦਿਲਚਸਪੀ ਹੈ | ਚਿਤਰਕਾਰ ਦੇ ਤੌਰ ’ਤੇ ਉਨ੍ਹਾ ਦੀਆਂ ਦੋ ਪ੍ਰਦਰਸ਼ਨੀਆਂ ਬੁਡਾਪੇਸਟ ਵਿੱਚ ਲੱਗ ਚੁੱਕੀਆਂ ਹਨ| ਇਸਤੋਂ ਇਲਾਵਾ ਉਨ੍ਹਾ ਨੇ ਕਈ ਫ਼ੀਚਰ ਫ਼ਿਲਮਾਂ ਅਤੇ ਟੀ.ਵੀ ਸੀਰਿਅਲਾਂ ਦੇ ਸਕ੍ਰੀਨ ਪਲੇ ਅਤੇ ਡਾਇਲਾਗ ਵੀ ਲਿਖੇ ਹਨ| ਆਦਿਵਾਸੀ ਜੀਵਨ ਦੁਆਲੇ ਉਸਾਰਿਆ ਗਿਆ ਉਨ੍ਹਾ ਦਾ ਸੀਰਿਅਲ ਦੂਰਦਰਸ਼ਨ ਤੋਂ ਪ੍ਰਸਾਰਿਤ ਹੋਇਆ ਹੈ |
 
 
 
==ਲਿਖਤਾਂ==
*''ਕੈਸੀ ਆਗੀ ਲਗਾਈ''