ਨਿੱਕੀ ਕਹਾਣੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
==ਨਿੱਕੀ ਕਹਾਣੀ ਦਾ ਸੰਖੇਪ ਇਤਹਾਸ==
 
ਨਿੱਕੀ ਕਹਾਣੀ 19 ਵੀਂ ਸਦੀ ਵਿੱਚ ਪਤ੍ਰਿਕਾ ਪ੍ਰਕਾਸ਼ਨ ਨਾਲ ਉਭਰੀ, ਚੈਖਵ ਨਾਲ ਆਪਣੀ ਸਿਖਰ ਤੱਕ ਪਹੁੰਚ ਗਈ ਅਤੇ 20ਵੀਂ ਸਦੀ ਦੇ ਕਲਾ ਰੂਪਾਂ ਵਿੱਚ ਇੱਕ ਅਹਿਮ ਰੂਪ ਬਣ ਗਈ। [[ਵਿਲੀਅਮ ਬੋਇਡ]] ਇਸ ਦੇ ਆਰੰਭ ਬਾਰੇ ਇਸ ਤਰ੍ਹਾਂ ਦੱਸਦਾ ਹੈ:-
 
ਆਓ ਆਪਾਂ ਇੱਕ ਕਲਪਨਾ ਕਰਦੇ ਹਾਂ। ਮਾਨਵੀ ਜੀਵਨ ਦੇ ਆਰੰਭ ਸਮੇਂ ਇੱਕ ਕਬੀਲਾ ਦਿਨ ਭਰ ਦੀਆਂ ਅਜਮਾਇਸ਼ਾਂ ਕਾਰਨ ਥੱਕਿਆ ਟੁੱਟਿਆ ਧੂਣੀ ਦੁਆਲੇ ਬੈਠਾ ਹੈ। ਦਿਨ ਭਰ ਜੋ ਹੋਇਆ ਬੀਤਿਆ ਉਹਦੇ ਬਾਰੇ ਚਰਚਾ ਹੋ ਰਹੀ ਹੈ। ਭੁੱਜੇ ਮਾਸ ਦੀਆਂ ਚੂੰਡੀਆਂ ਹੋਈਆਂ ਹੱਡੀਆਂ ਇਧਰ ਉਧਰ ਬੁੜਕ ਰਹੀਆਂ ਹਨ। “ਤੁਸੀਂ ਮੰਨਣਾ ਨਹੀਂ ਅੱਜ ਮੇਰੇ ਨਾਲ ਕੀ ਬੀਤੀ।” ਇੱਕ ਜਣਾ ਪੂਰੇ ਚਟਖਾਰੇ ਲਾ ਲਾ ਆਪਣੀ ਹੱਡ ਬੀਤੀ ਸੁਣਾਉਣ ਲਈ ਤਿਆਰ ਹੋ ਚੁਕਾ ਹੈ। ਬੱਚੇ ਚੁੱਪ ਕਰਾ ਦਿੱਤੇ ਗਏ ਹਨ। ਪੂਰਾ ਕਬੀਲਾ ਕਥਾ ਸਰਵਣ ਕਰਨ ਲਈ ਧਿਆਨ ਮਗਨ ਹੋ ਚੁੱਕਿਆ ਹੈ। ਸਾਰੀਆਂ ਨਜ਼ਰਾਂ ਕਥਾਕਾਰ ਤੇ ਕੇਂਦ੍ਰਿਤ ਹੋ ਗਈਆਂ ਹਨ। ਟੋਟਕਾ ਹੈ, ਮਨਪਸੰਦ ਯਾਦਾਂ ਵਿੱਚੋਂ ਇੱਕ ਯਾਦ ਹੈ, ਇੱਕ ਲਮਕਵਾਂ ਹਾਸ –ਵਿਅੰਗ ਹੈ ਅਤੇ ਕਲਪਨਾ ਦੀਆਂ ਕਨਸੋਆਂ ਹਨ। ਅੱਜ ਜੋ ਕਹਾਣੀ ਅਸੀਂ ਕਹਿੰਦੇ ਹਾਂ ਉਹਦੇ ਸਾਰੇ ਪ੍ਰਤਿਰੂਪ ਇਸ ਆਦਿ ਕਥਾ ਵਿੱਚ ਮੌਜੂਦ ਸਨ।<ref>http://www.prospectmagazine.co.uk/magazine/william-boyd-short-history-of-the-short-story/</ref>
 
ਕਹਾਣੀ ਦੀਆਂ ਜੜਾਂ ਹਜਾਰਾਂ ਸਾਲ ਪੁਰਾਣੀਆਂ ਧਾਰਮਿਕ ਗਾਥਾਵਾਂ ਅਤੇ ਪ੍ਰਾਚੀਨ ਦੰਤ ਕਥਾਵਾਂ ਤੱਕ ਜਾਂਦੀਆਂ ਹਨ, ਪਰ ਅਜੋਕੇ ਰੂਪ ਵਿੱਚ ਕਹਾਣੀ ਦਾ ਆਰੰਭ ਕੁੱਝ ਹੀ ਸਮਾਂ ਪਹਿਲਾਂ ਹੋਇਆ। [[ਅੰਗਰੇਜ਼ੀ ਸਾਹਿਤ]] ਵਿੱਚ ਚਾਸਰਚੌਸਰ ਦੀ ਕਹਾਣੀਆਂ ਅਤੇ ਜੁਲਾਹਿਆਂ ਦੇ ਜੀਵਨ ਨਾਲ ਸਬੰਧਤ ਡੇਲਾਨੀ ਦੀਆਂ ਕਹਾਣੀਆਂ ਪਹਿਲਾਂ ਤੋਂ ਮਿਲਦੀਆਂ ਹਨ, ਪਰ ਵਾਸਤਵ ਵਿੱਚ ਨਿੱਕੀ ਕਹਾਣੀ ਦੀ ਲੋਕਪ੍ਰਿਅਤਾ 19ਵੀਂ ਸਦੀ ਵਿੱਚ ਵਧੀ। ਪੱਤਰ - ਪੱਤਰਕਾਵਾਂ ਦੀ ਸਥਾਪਨਾ ਅਤੇ ਆਧੁਨਿਕ ਜੀਵਨ ਦੀ ਭੱਜ-ਦੌੜ ਦੇ ਨਾਲ ਕਹਾਣੀ ਦਾ ਵਿਕਾਸ ਹੋਇਆ। 18ਵੀਂ ਸਦੀ ਵਿੱਚ ਨਿਬੰਧ ਦੇ ਨਾਲ ਸਾਨੂੰ ਕਹਾਣੀ ਦੇ ਤੱਤ ਲਿਪਟੇ ਹੋਏ ਮਿਲਦੇ ਹਨ। ਇਸ ਪ੍ਰਕਾਰ ਦੀਆਂ ਰਚਨਾਵਾਂ ਵਿੱਚ ਸਰ ਰਾਜਰ ਦ ਕਵਰਲੀ ਨਾਲ ਜੁੜਿਆ ਸਕੈਚ ਉਲੇਖਣੀ ਹੈ। 19ਵੀਂ ਸਦੀ ਵਿੱਚ ਸਾਨੂੰ ਪੂਰੇ ਤੌਰ ਤੇ ਵਿਕਸਿਤ ਕਹਾਣੀ ਮਿਲਦੀ ਹੈ।
 
ਕਹਾਣੀ ਜੀਵਨ ਦੀ ਇੱਕ ਝਾਕੀ ਸਿਰਫ ਸਾਨੂੰ ਦਿੰਦੀ ਹੈ। ਇਸਦਾ ਰੂਪ ਨਾਵਲ ਨਾਲੋਂ ਮੂਲੋਂ ਵੱਖ ਹੈ। ਕਹਾਣੀ ਦੀ ਸਭ ਤੋਂ ਸਫਲ ਪਰਿਭਾਸ਼ਾ ਜੀਵਨ ਦੀ ਇੱਕ ਕਾਤਰ ਹੈ। ਸਕਾਟ ਅਤੇ [[ਚਾਰਲਜ਼ ਡਿਕਨਜ਼|ਡਿਕਨਜ਼]] ਨੇ ਕਹਾਣੀਆਂ ਲਿਖੀਆਂ ਸਨ। ਡਿਕਨਜ਼ ਨੇ ਆਪਣਾ ਸਾਹਿਤਕ ਜੀਵਨ ਹੀ ‘ਸਕੈਚੇਜ ਬਾਇ ਬੌਜ’ ਨਾਮ ਦੀ ਰਚਨਾ ਨਾਲ ਸ਼ੁਰੂ ਕੀਤਾ ਸੀ, ਹਾਲਾਂਕਿ ਇਹਨਾਂ ਦੀ ਅਸਲੀ ਦੇਣ ਨਾਵਲ ਦੇ ਖੇਤਰ ਵਿੱਚ ਹੈ। ਟਰੋਲੋਪ ਅਤੇ ਮਿਸੇਜ ਗੈਸਕੇਲ ਨੇ ਵੀ ਕਹਾਣੀਆਂ ਲਿਖੀਆਂ ਸਨ, ਪਰ ਕਹਾਣੀ ਦੇ ਸਰਵਪ੍ਰਥਮ ਵੱਡੇ ਲੇਖਕ ਵਾਸ਼ਿੰਗਟਨ ਇਰਵਿੰਗ, ਹਾਥਾਰਨ, ਬਰੇਟ ਹਾਰਟ ਅਤੇ ਐਡਗਰ ਐਲਨ ਪੋ ਸਾਨੂੰ ਅਮਰੀਕਾ ਵਿੱਚ ਮਿਲਦੇ ਹਨ। ਇਰਵਿੰਗ (1783 - 1859) ਦੀ ‘ਸਕੇਚ ਬੁੱਕ’ ਅਜਬ ਕਹਾਣੀਆਂ ਦਾ ਭੰਡਾਰ ਹੈ। ਇਹਨਾਂ ਵਿੱਚ ਸਭ ਤੋਂ ਸਫਲ ‘ਰਿਪ ਵਾਨ ਵਿੰਕਿਲ’ਹੈ। ਹਾਥਾਰਨ (1804 - 64) ਦੀਆਂ ਕਹਾਣੀਆਂ ਸਾਨੂੰ ਪਰੀਲੋਕ ਦੇ ਸੁਪਨੇ ਵਿਖਾਂਦੀਆਂ ਹਨ। ਬਰੇਟ ਹਾਰਟ (1839 - 1902) ਦੀਆਂ ਕਹਾਣੀਆਂ ਵਿੱਚ ਅਮਰੀਕਾ ਦੀਆਂ ਪੱਛਮੀ ਬਸਤੀਆਂ ਦੇ ਅੱਗੜ ਦੁਗੜ ਜੀਵਨ ਦਾ ਦਿਗਦਰਸ਼ਨ ਹੈ। ਪੋ (1809 - 1849) ਸੰਸਾਰ ਦੇ ਸਭ ਤੋਂ ਉੱਤਮ ਕਹਾਣੀ ਲੇਖਕ ਕਹੇ ਜਾਂਦੇ ਹਨ। ਉਨ੍ਹਾਂ ਦੀ ਕਹਾਣੀਆਂ ਡਰ, ਸੰਤਾਪ ਅਤੇ ਹੈਰਾਨੀ ਨਾਲ ਪਾਠਕ ਨੂੰ ਅਚੰਭਿਤ ਕਰ ਦਿੰਦੀਆਂ ਹਨ ।