ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 28:
==ਪ੍ਰੇਤ ਕਥਾ==
ਪ੍ਰੇਤ ਕਥਾ ਲੋਕ ਕਥਾਵਾਂ ਦੀ ਇੱਕ ਵੰਨਗੀ ਹੈ । “ ਮਨੁੱਖ ਦੇ ਆਪਣੇ ਨਾਲ਼ੋਂ ਵਧੇਰੇ ਬਲਵਾਨ ਵਿਕਰਾਲ ਤੇ ਰਹੱਸਮਈ ਸ਼ਕਤੀਆਂ ਨਾਲ਼ ਜੂਝਣ ਤੇ ਉਹਨਾਂ ਨੂੰ ਪ੍ਰਾਜਿਤ ਕਰਨ ਦੀ ਸਹਿਜ ਭਾਵਨਾ ਵਿਚੋਂ ਪ੍ਰੇਤ ਕਥਾ ਦਾ ਜਨਮ ਹੋਇਆ । ” “ ਰਹੱਸਵਾਦੀ ਜਗਤ ਦੀਆਂ ਚਮਤਕਾਰੀ ਘਟਨਾਵਾਂ ਜੋ ਵਧੇਰੇ ਕਰਕੇ ਅਮਾਨਵੀ ਪਾਤਰਾਂ : ਭੂਤ , ਪ੍ਰੇਤ, ਛਲੇਡੇ, ਬੌਣੇ, ਭੂਤਨੀਆਂ , ਡੈਣਾਂ ਅਤੇ ਚੁੜੇਲਾਂ ਆਦਿ ਨਾਲ਼ ਜੁੜੀਆਂ ਹੁੰਦੀਆਂ ਹਨ । ਇਹਨਾਂ ਨੂੰ ਪ੍ਰੇਤ ਕਥਾਵਾਂ ਦੀ ਲੜੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ । ” ਵਿਗਿਆਨੀ ਮਨ ਲਈ ਇਹ ਪਾਤਰ ਭਾਵੇਂ ਇੱਕ ਸੰਸਾ ਜਾਂ ਭਰਮ ਹਨ ਪਰ ਲੋਕ ਮਨ ਵਸਤੂ ਜਗਤ ਵਿੱਚ ਇਹਨਾਂ ਦੀ ਹੋਂਦ ਨੂੰ ਵਾਸਤਵਿਕਤਾ ਮੰਨਦਾ ਹੈ । “ ਅਜਿਹੇ ਪਾਤਰਾਂ ਨੂੰ ਅੰਗਰੇਜੀ ਵਿੱਚ ਫੇਅਰੀ (fairy) ਅਤੇ ਇਹਨਾਂ ਨਾਲ਼ ਜੁੜੀਆਂ ਕਹਾਣੀਆਂ ਨੂੰ ਫੇਅਰੀ ਟੇਲਜ਼ ਕਿਹਾ ਜਾਂਦਾ ਹੈ । ”
===ਕਥਾ ਪਾਤਰ===
ਲੋਕ ਕਹਾਣੀਆਂ ਵਿੱਚ ਭਾਵੇਂ ਮਾਨਵੀ ਪਾਤਰਾਂ ਦੀ ਅਣਹੋਂਦ ਨਹੀਂ ਹੁੰਦੀ, ਤਾਂ ਵੀ ਮਾਨਵੀ ਨਾਇਕਾਂ ਵਿੱਚ ਜਾਦੂ ਅਤੇ ਮੰਤਰਾਂ ਦੁਆਰਾ ਅਜਿਹੀ ਸ਼ਕਤੀ ਭਰ ਦਿੱਤੀ ਜਾਂਦੀ ਹੈ ਕਿ ਉਹਨਾਂ ਲਈ ਹਵਾ ਵਿੱਚ ਉੱਡਣਾ, ਪਾਣੀ ਉੱਪਰ ਤਰਨਾ, ਬਿਜਲੀ ਦੀ ਤਾਰ ਰਾਹੀਂ ਜਿੰਨਾਂ ਦਾ ਨਾਸ਼ ਕਰਨਾ, ਗੁੰਝਲ਼ਦਾਰ ਪ੍ਰਸ਼ਨਾਂ ਦੇ ਉੱਤਰ ਦੇਣੇ ਆਦਿ ਕੁੱਝ ਵੀ ਅਸੰਭਵ ਨਹੀਂ ਹੈ । “ ਇਸ ਵਿਚਲੇ ਪਾਤਰ ਇਸ ਸੰਸਾਰ ਵਿੱਚੋਂ ਜਾ ਚੁੱਕੀਆਂ ਰੂਹਾਂ ਦਾ ਮਾਨਵੀਕਰਨ ਹਨ, ਜੋ ਸੰਗਠਿਤ ਰੂਪ ਵਿੱਚ ਰਹਿੰਦੇ ਹਨ । ”
ਲੋਕ ਧਾਰਨਾ ਅਨੁਸਾਰ ਕਈ ਜੀਵ ਜਿਨ੍ਹਾਂ ਦੀਆਂ ਕਾਮਨਾਵਾਂ ਤੇ ਅਕਾਂਖਿਆਵਾਂ ਪੂਰੀਆਂ ਨਹੀਂ ਹੁੰਦੀਆਂ ; ਜਾਂ ਜਿਹੜੇ ਅਚਨਚੇਤ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਕੇ ਪ੍ਰਾਣ ਤਿਆਗ ਦਿੰਦੇ ਹਨ ; ਜਾਂ ਫਿਰ ਜਣੇਪੇ ਦੇ ਦਿਨਾਂ ਵਿੱਚ ਪ੍ਰਾਣਾਂ ਤੋਂ ਵਾਂਝੀ ਗਈ ਤੀਵੀਂ , ਪ੍ਰੇਤ ਅਤੇ ਚੁੜੇਲ ਦਾ ਰੂਪ ਧਾਰ ਕੇ ਆਪਣੇ ਅੰਗਾਂ-ਸਾਕਾਂ ਅਤੇ ਹੋਰ ਲੋਕਾਂ ਨੂੰ ਦੁੱਖ ਤਸੀਹੇ ਦਿੰਦੇ ਹਨ । “ ਇਹਨਾਂ ਪਾਤਰਾਂ ਵਿੱਚ ਇੱਕ ਤਾਂ ਮਾਨਵ ਦੀਆਂ ਕਰੂਰ ਸ਼ਕਤੀਆਂ ਵਧੇਰੇ ਬਲਵਾਨ ਹੋ ਜਾਂਦੀਆਂ ਹਨ । ਦੂਜਾ , ਇਹਨਾਂ ਵਿੱਚ ਕੁੱਝ ਪਰਾ-ਸਰੀਰਕ ਸ਼ਕਤੀਆਂ ਜਾਦੂ ਟੂਣੇ ਦੁਆਰਾ ਅਦ੍ਰਿਸ਼ਟ ਹੋਣ , ਰੂਪ-ਪ੍ਰੀਵਰਤਨ ਤੇ ਪਰ-ਕਾਇਆ ਪ੍ਰਵੇਸ਼ ਆਦਿ ਦੀਆਂ ਰਹੱਸਮਈ ਸ਼ਕਤੀਆਂ ਆ ਜਾਂਦੀਆਂ ਹਨ । ”
===ਪ੍ਰੇਤ ਕਥਾਵਾਂ ਨਾਲ਼ ਸੰਬੰਧਿਤ ਪ੍ਰੰਪਰਾਵਾਂ===
“ ਪ੍ਰੇਤ ਕਥਾਵਾਂ ਵਿੱਚ ਆਪ ਮੁਹਾਰੀ ਕਲਪਨਾ , ਅਥਾਹ ਰੁਮਾਂਸ , ਘਟਨਾਵਾਂ ਦੀ ਭਰਮਾਰ , ਗੁੰਝਲ਼ਦਾਰ ਪਲਾਟ , ਨਾਇਕ ਦਾ ਆਦਰਸ਼ਮਈ ਹੋਣਾ ਆਦਿ ਗੁਣ ਪ੍ਰਧਾਨ ਹੁੰਦੇ ਹਨ । ” ਪ੍ਰੇਤ ਕਹਾਣੀ ਦੀ ਪ੍ਰੰਪਰਾ ਬੜੀ ਹੀ ਪ੍ਰਾਚੀਨ ਹੈ ਅਤੇ ਪੌਰਾਣਕ ਜਗਤ ਨਾਲ਼ ਜਾ ਜੜਦੀ ਹੈ । ਪੁਰਾਣਾਂ ਵਿੱਚ ਪਿਸ਼ਾਚ , ਜਖ , ਕਿੰਨਰ , ਬੀਰ ਅਤੇ ਜੋਗਣੀਆਂ ਦਾ ਉਲੇਖ ਹੈ । ਇਹ ਸਭ ਪ੍ਰਾਣੀ ਪਰਲੋਕ ਵਿੱਚ ਵਸਦੇ ਤੇ ਪਰਾ-ਸਰੀਰਕ ਸ਼ਕਤੀਆਂ ਦੇ ਮਾਲਕ ਹੋਣ ਕਰਕੇ ਅਦਭੁਤ ਹਨ । ਇਹ ਜੋ ਚਾਹੁਣ ਗ੍ਰਹਿਣ ਕਰ ਸਕਦੇ ਹਨ । ਪੰਜਾਬ ਦੇ ਲੋਕਾਂ ਵਿੱਚ ਭੂਤਾਂ , ਪ੍ਰੇਤਾਂ ਸੰਬੰਧੀ ਬਹੁਤ ਲੋਕ ਕਥਾਵਾਂ ਪ੍ਰਚੱਲਿਤ ਹਨ । ਲੋਕ ਕਹਾਣੀਆਂ ਦੇ ਸੰਪਾਦਤ ਸੰਗ੍ਰਿਹਾਂ ਵਿੱਚ ਵੀ ਕੁੱਝ ਕਹਾਣੀਆਂ ਸ਼ਾਮਿਲ ਹਨ । ਪ੍ਰੇਤ ਦਾ ਰੂਪ ਧਾਰਨ ਵਾਲੀਆਂ ਰੂਹਾਂ ਆਪਣੇ ਗੁਣਾਂ ਔਗੁਣਾਂ ਨੂੰ ਨਾਲ਼ ਹੀ ਲੈ ਜਾਂਦੀਆਂ ਹਨ ।
===ਨਿਵਾਸ ਸਥਾਨ===
“ ਜਿਵੇਂ ਦੇਵਤਿਆਂ ਦਾ ਵਾਸਾ ਦੇਵ ਲੋਕ ਵਿੱਚ ਹੈ , ਭੂਤ , ਪ੍ਰੇਤ ਪਰਲੋਕ ਵਿੱਚ ਵਸਦੇ ਹਨ । ਜੰਗਲ਼ ,ਪਹਾੜ , ਉਜਾੜ , ਮੜੀਆਂ (ਸਮਸ਼ਾਨ ਭੂਮੀਆਂ) ਇਹਨਾਂ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ । ” ਦੇਵਤਿਆਂ ਦੇ ਨਾਲ਼ ਹੀ ਦੈਂਤ , ਭੂਤ , ਪ੍ਰੇਤ , ਜੋਗਣੀਆਂ ਆਦਿ ਇਸ ਤਰ੍ਹਾਂ ਪੈਦਾ ਹੋ ਜਾਂਦੀਆਂ ਹਨ ਜਿਵੇਂ ਨੇਕੀ ਦੇ ਨਾਲ਼ ਬਦੀ । “ ਪ੍ਰੇਤ ਕਥਾਵਾਂ ਦਾ ਸੰਸਾਰ , ਪਰੀ ਕਥਾਵਾਂ , ਜਨੌਰ ਕਥਾਵਾਂ ਅਤੇ ਨੀਤੀ ਕਥਾਵਾਂ ਜਾਂ ਤੰਤਰ ਕਥਾਵਾਂ ਤੋਂ ਵੱਖਰਾ ਵਿਲੱਖਣ ਹੋਣ ਤੋਂ ਇਲਾਵਾ ਵਿਕਰਾਲ ਵੀ ਹੈ । ”
==ਪਰੀ ਕਥਾ==
‘ਪਰੀ’ ਦਾ ਸ਼ਾਬਦਿਕ ਅਰਥ:
ਪਰੀ ਕਥਾ ਲੋਕ ਕਥਾਵਾਂ ਦੀ ਇੱਕ ਵੰਨਗੀ ਹੈ । ਜਿਸ ਵਿੱਚ “ ਕਿਸੇ ਪਰੀ , ਅਪੱਸਰਾ , ਦੇਵ , ਜਿੰਨ ਆਦਿ ਅਮਾਨਵੀ ਪਾਤਰਾਂ ਨਾਲ਼ ਸੰਬੰਧਿਤ ਪਰੰਪਰਾਗਤ ਬਿਰਤਾਂਤ ਨੂੰ ਪਰੀ ਕਥਾ ਦਾ ਨਾਂ ਦਿੱਤਾ ਗਿਆ ਹੈ । ” ਪਰੀ ਕਥਾਵਾਂ ਮਨ ਦੀ ਮੌਤ ਦੀਆਂ ਕਹਾਣੀਆਂ ਹਨ ਜੋ ਸਾਨੂੰ ਪਾਰਲੌਕਿਕ ਜਗਤ ਦੀ ਸੈਰ ਕਰਵਾਉਂਦੀਆਂ ਹਨ । “ ਪਰੀ ਸ਼ਬਦ ਫ਼ਾਰਸੀ ਦਾ ਹੈ ਜਿਸਦੀ ਵਿਉਂਤਪੱਤੀ ‘ਪਰੀਦਨ’ ਤੋਂ ਹੋਈ ਅਤੇ ਇਸਦੇ ਸ਼ਾਬਦਿਕ ਅਰਥ ਉੱਡਣ ਦੇ ਹਨ । ” ਸਾਮੀ ਲੋਕਾਂ ਦਾ ਵਿਸ਼ਵਾਸ ਹੈ ਕਿ ਪਰੀ ਉਹ ਯੁਵਤੀ ਹੈ ਜੋ ਆਪਣੇ ਪਰਾਂ ਨਾਲ਼ ਆਕਾਸ਼ ਵਿੱਚ ਉਡ ਸਕਦੀ ਹੈ । ਅਪੱਸਰਾ ਪਰੀ ਦਾ ਹੀ ਦੂਜਾ ਨਾਉਂ ਹੈ । “ਪੱਛਮੀ ਦੇਸ਼ਾਂ ਵਿੱਚ ਫੇਅਰੀ (FAIRY) ਦੀ ਕਲਪਨਾ ਪੁਲਿੰਗ ਰੂਪ ਵਿੱਚ ਕੀਤੀ ਗਈ ਹੈ ਜਿਵੇਂ ਭੂਤ , ਪ੍ਰੇਤ , ਜਿੰਨ ਆਦਿ । ਪਰ ਭਾਰਤੀ ਲੋਕ ਕਥਾਵਾਂ ਵਿੱਚ ਪਰੀ ਦਾ ਉਪਯੋਗ ਕੇਵਲ ਫੇਅਰੀ ਮਿਸਟਰੈਸ (FAIRY MISTRESS) ਵਜੋਂ ਹੀ ਕੀਤਾ ਜਾਂਦਾ ਹੈ । ” ਸੰਭਵ ਹੈ ਕਿ ਇਸ ਪਿੱਛੇ ਅਪਸਰਾ ਦੀ ਸਦ੍ਰਿਸ਼ਤਾ ਨਿਮਨ ਚੇਤਨ ਰੂਪ ਵਿੱਚ ਕੰਮ ਕਰ ਰਹੀ ਹੋਵੇ ।
===ਰੂਪ-ਰਚਨਾ===
“ ਪਰੀ ਕਥਾਵਾਂ ਦੀ ਰੂਪ ਰਚਨਾ ਵੱਖਰੀ ਕਿਸਮ ਦੀ ਹੈ । ਇਹਨਾਂ ਦੀ ਪਰੰਪਰਾ ਵੈਦਿਕ ਕਾਲ਼ ਨਾਲ ਜੁੜਦੀ ਹੈ । ਪਰੀ ਕਥਾਵਾਂ ਵਿੱਚ ਲੋਕ ਧਾਰਾਈ ਅੰਸ਼ ਬਾਕੀ ਕਥਾਵਾਂ ਨਾਲ਼ੋਂ ਵਧੇਰੇ ਮਾਤਰਾ ਵਿੱਚ ਮਿਲਦਾ ਹੈ । ” “ ਪਰੀ ਕਥਾਵਾਂ ਵਿੱਚ ਬੁਨਿਆਦੀ ਤੌਰ ਤੇ ਵਾਸਵਿਕਤਾ ਅਤੇ ਪਰਾ ਦਾ ਸੰਯੋਗ ਹੈ । ਇਸਦਾ ਮੂਲ ਤਨਾਓ ਵਾਸਤਵਿਕਤਾ ਅਤੇ ਪਰਾ ਵਿਚਲਾ ਤਨਾਓ ਹੈ ਜਾਂ ਅਸਮ ਪ੍ਰਾਕ੍ਰਿਤਕ ਤੇ ਰਿਸ਼ਤਿਆਂ ਦਾ ਤਨਾਓ । ” ਹਵਾ ਵਿੱਚ ਉੱਡਣ ਵਾਲ਼ੇ ਪਊਏ , ਅਦ੍ਰਿਸ਼ਟਤਾ ਪ੍ਰਦਾਨ ਕਰਨ ਵਾਲ਼ਾ ਸੁਰਮਾ , ਤਲਿਸਮੀ ਟੋਪੀ ਅਤੇ ਸ਼ਤਰੂਆਂ ਨੂੰ ਦੰਡ ਦੇਣ ਵਾਲ਼ਾ ਡੰਡਾ ਆਦਿ ਇਸ ਅਦਭੁਤ ਸੰਸਾਰ ਦੀ ਕੁੱਝ ਕੁ ਪਰਾ ਸਮੱਗਰੀ ਹੈ । ਇਸ ਜਗਤ ਦੀਆਂ ਜੁਗਤੀਆਂ ਅਪੂਰਨ ਸੁੰਦਰੀਆਂ ਹਨ । ਇਸ ਸੰਸਾਰ ਦੀ ਪ੍ਰਾਕ੍ਰਿਤਕ ਸਮੱਗਰੀ ਵੀ ਵਸਤੂ ਜਗਤ ਨਾਲ਼ੋਂ ਵੱਖਰੀ ਹੈ ਜਿਵੇਂ ਨਦੀਆਂ ਨਾਲ਼ਿਆਂ ਵਿੱਚੋਂ ਪਾਣੀ ਦੀ ਥਾਂ ਦੁੱਧ , ਅੰਮ੍ਰਿਤ ਜਾਂ ਰਸ ਦਾ ਵਗਣਾ ।
===ਪਰੀ ਕਥਾਵਾਂ ਨਾਲ਼ ਸੰਬੰਧਿਤ ਪਰੰਪਰਾਵਾਂ===
ਪੰਜਾਬੀ ਦੀਆਂ ਪਰੀ ਕਥਾਵਾਂ ਕਈ ਪਰੰਪਰਾਵਾਂ ਤੋਂ ਆਈਆਂ ਹਨ । ਕੁੱਝ ਪਰੀ ਕਥਾਵਾਂ ਤਾਂ ਸਾਮੀ ਮੁੱਢ ਦੀਆਂ ਹਨ ਜਿਵੇਂ ਸਬਜ਼ ਪਰੀ , ਲਾਲ ਪਰੀ , ਸ਼ਾਹ ਪਰੀ ਦੀਆਂ ਕਥਾਵਾਂ । ਦੂਜੀ ਪਰੰਪਰਾ ਭਾਰਤੀ ਪਰੀ ਕਥਾਵਾਂ ਦੀ ਹੈ ਜੋ ਵੈਦਿਕ ਸੰਸਕ੍ਰਿਤੀ ਆਦਿ ਸਾਹਿਤਕ ਪਰੰਪਰਾਵਾਂ ਤੋਂ ਵਿਰਸੇ ਦੇ ਰੂਪ ਵਿੱਚ ਪ੍ਰਾਪਤ ਹੋਈਆਂ । ਤੀਜੀ ਪਰੰਪਰਾ ਲੌਕਿਕ ਹੈ । ਮੌਖਿਕ ਹੋਣ ਕਰਕੇ ਇਸ ਪਰੰਪਰਾ ਦੀ ਕੋਈ ਕਥਾ ਸ਼ੁੱਧ ਰੂਪ ਵਿੱਚ ਪ੍ਰਾਪਤ ਨਹੀਂ ਹੋਈ । ਪਰੀ ਕਥਾਵਾਂ ਦੀ ਵਿਲੱਖਣਤਾ ਪ੍ਰਕਿਰਤੀ ਵਿੱਚ ਪਰੀ ਨੁਹਾਰ ਨੂੰ ਲੱਭਣਾ । ਅਨਾਰਾ ਸਹਿਜ਼ਾਦੀ , ਵੈਂਗਣ ਸਹਿਜ਼ਾਦੀ , ਮਿਰਚਾਂ ਸਹਿਜ਼ਾਦੀ ਆਦਿ । ਕਥਾਵਾਂ ਅਨੁਸਾਰ ਪਰੀ ਦਾ ਵਾਸਾ ਅਨਾਰ , ਵੈਂਗਣ , ਮਿਰਚ ਆਦਿ ਵਿੱਚ ਹੈ । ਇਸਤਰੀਆਂ ਦੀ ਅਸਮ ਨਾਲ਼ ਕਾਮ ਤ੍ਰਿਪਤੀ ਦੀ ਚੇਸ਼ਟਾ ਦੀ ਪੂਰਤੀ ਲਈ ‘ਸੱਪ ਰਾਜਾ’ , ‘ਕੁੱਤਾ ਰਾਜਾ’ , ‘ਮਗਰਮੱਛ ਰਾਜਾ’ ਆਦਿ ਪਰੀ ਕਥਾਵਾਂ ਹਨ ।
ਪੱਛਮੀ ਵਿਦਵਾਨਾਂ ਨੇ ਵੀ ਲੋਕ ਕਹਾਣੀ ਉੱਤੇ ਬੜਾ ਨਿੱਠ ਕੇ ਕੰਮ ਕੀਤਾ । ਇਹਨਾਂ ਵਿਦਵਾਨਾਂ ਵਿੱਚੋਂ ਪਰੌਪ ਦਾ ਨਾਂ ਬੜਾ ਮਹੱਤਵਪੂਰਣ ਹੈ । “ ਪਰੀ ਕਹਾਣੀਆਂ ਵਿੱਚ ਪ੍ਰਕਾਰਜਾਂ ਦੀ ਗਿਣਤੀ ਪਰੌਪ ਨੇ ਇਕੱਤੀ ਦੱਸੀ ਹੈ । ”