ਸਟਰੀਟਸਵਿੱਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 41:
 
ਪਿੰਡ ਦੇ ਆਲੇ ਦੁਆਲੇ ਆਧੁਨਿਕ ਉਪਨਗਰ ਬਣਾਇਆ ਗਿਆ ਹੈ, ਪਰ ਫੇਰ ਵੀ ਸਟਰੀਟਸਵਿੱਲ ਦਾ ਮਾਹੌਲ ਛੋਟਾ ਪਿੰਡ ਜਿਹਾ ਲਗਦਾ ਹੈ। ਉਸ ਦੀਆਂ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਹਨ, ਜਿਨ੍ਹਾਂ ਵਿਚੋਂ ਮੰਟ੍ਰੀਆਲ ਹਾਊਸ ਸਭ ਤੋਂ ਪੁਰਾਣਾ ਹੈ। ਪਿੰਡ ਵਾਸੀਆਂ ਨੇ ਆਪਣੀ ਪਛਾਣ ਵਿਖਾਉਣ ਲਈ ਮਿਸੀਸਾਗਾ ਦੇ ਕਈ ਸੜਕਾਂ ਨੂੰ ਇਤਿਹਾਸਕ ਨਾਮ ਦੇ ਦਿੱਤੇ ਹਨ। ਮਸਲਨ ਮਿਸੀਸਾਗਾ ਰੋਡ ਅਤੇ ਬ੍ਰਿਸਟਲ ਰੋਡ ਦੇ ਨਾਮ ਕਵੀਨ ਸਟ੍ਰੀਟ ਅਤੇ ਮੇਨ ਸਟ੍ਰੀਟ ਬਣਦੇ ਹਨ। ਹੋਰ ਅਹਿਮ ਸੜਕਾਂ ਵਿਚੋਂ ਕ੍ਰੈ਼ਡਿਟਵਿਊ ਰੋਡ, ਐਗਲਿੰਗਟਨ ਐਵਨਿਊ ਅਤੇ ਬ੍ਰਿਟੈਨਿਆ ਰੋਡ ਸ਼ਾਮਲ ਹਨ।
 
==ਇਤਿਹਾਸ==
===੧੮੦੦ ਤੋਂ ਪਹਿਲਾਂ===
੧੮ਵੀਂ ਸਦੀ ਦੇ ਪਹਿਲੇ ਦਹਾਕਿਆਂ ਤੱਕ ਕ੍ਰੈਡਿਟ ਦਰਿਆ ਦੇ ਇਲਾਕੇ ਵਿਚ ਈਰੋਕੁਆ ਅਦਿਵਾਸੀ ਰਹਿੰਦੇ ਸਨ, ਜਿਨ੍ਹਾਂ ਨੂੰ ਓਜਿਬਵੇ ਅਦਿਵਾਸੀਆਂ ਨੇ ਫੇਰ ਖ਼ਾਰਜ ਕਰ ਦਿੱਤਾ। ਯੂਰੋਪੀ ਅਬਾਦਕਾਰ ਉਨ੍ਹਾਂ ਨੂੰ ਮਿਸੀਸਾਗਾਜ਼ ਕਹਿੰਦੇ ਸਨ, ਜਿਸ ਦੇ ਕਾਰਨ ਇਲਾਕਾ ਦਾ ਨਾਂ ਮਿਸੀਸਾਗਾ ਬਣ ਗਿਆ। ਮਿਸੀਸਾਗਾ ਅਨਿਸ਼ਿਨਾਬੇ ਭਾਸ਼ਾ ਦਾ ਇੱਕ ਸ਼ਬਦ ਹੈ ਜਿਸ ਦੀ ਪਰਿਭਾਸ਼ਾ "ਦਰਿਆ ਦੇ ਦਹਾਨੇ ਨੇੜੇ ਰਹਿਣ ਵਾਲੇ ਲੋਕ" ਹੈ। ੧੮੦੫ ਤੱਕ ਅਦਿਵਾਸੀਆਂ ਨੇ ਬਰਤਾਨਵੀਆਂ ਨੂੰ ਜ਼ਿਆਦਾਤਰ ਜ਼ਮੀਨ ਜਾਂ ਸੌਂਪ ਦਿੱਤੀ ਜਾਂ ਵੇਚ ਦਿੱਤੀ ।
 
===ਬਸਤੀਕਰਨ===
ਸਟਰੀਟਸਵਿੱਲ ਦਾ ਸਥਾਪਕ ਟਿਮੋਥੀ ਸਟਰੀਟ ਸੀ। ਉਹ ਸੰਨ ੧੭੭੮ ਵਿਚ ਅਮ੍ਰੀਕਨ ਬਸਤੀਆਂ ਵਿਚ ਇੱਕ ਬਰਤਾਨਵੀ ਲੋਇਅਲਿਸਟ ਪਰਿਵਾਰ ਵਿਚ ਪੈਦਾ ਹੋਇਆ। ਜਦੋਂ ਉਸ ਦੀ ਉਮਰ ੨੩ ਸਾਲ ਦੀ ਸੀ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਨਿਊ ਯਾਰਕ ਛੱਡ ਕੇ ਸੇਂਟ ਡੇਵਿਡਜ਼ ਚਲਾ ਗਿਆ, ਜੋ ਉੱਪਰੀ ਕੈਨੇਡਾ (ਓਂਟਾਰੀਓ) ਦੇ ਨਾਏਗ੍ਰਾ ਦਰਿਆ ਦੀ ਨੇੜਲੀ ਬਸਤੀ ਸੀ।
 
ਸੰਨ ੧੮੧੮ ਵਿਚ ਬਿਰਤਾਨਵੀਆਂ ਨੇ ਦੂਜੀ ਵਾਰ ਮਿਸੀਸਾਗਵੀਆਂ ਤੋਂ ੨,੬੨੦ km2 ਜ਼ਮੀਨ ਖ਼ਰੀਦ ਲਈ। ਬਸਤੀਕਰਨ ਤੋਂ ਪਹਿਲਾਂ ਗਰਦਾਵਰੀ ਦਾ ਕੰਮ ਕਰਨਾ ਜ਼ਰੂਰੀ ਸੀ। ਉਸ ਜ਼ਮਾਨੇ ਗਰਦਾਵਰੀ ਕਰਨ ਵਾਲਿਆਂ ਨੂੰ ਉਜਰਤ ਦੀ ਰੂਪ ਵਿਚ ਜ਼ਮੀਨ ਦਿੱਤੀ ਜਾਂਦੀ ਸੀ। ਟਿਮੋਥੀ ਸਟਰੀਟ ਅਤੇ ਰਿਚਰਡ ਬ੍ਰਿਸਟਲ ਨੇ ਇਹ ਕੰਮ ਸ਼ੁਰੂ ਕੀਤਾ, ਜਿਸ ਦੌਰਾਨ ਸਟਰੀਟ ਨੇ ਜ਼ਮੀਨ ਦੇ ਆਰਥਕ ਭਵਿਖ ਬਾਰੇ ਸੋਚ ਕੇ ਲੱਕੜ ਅਤੇ ਆਟਾ ਮਿੱਲ ਬਣਾਉਣ ਦਾ ਫ਼ੈਸਲਾ ਕੀਤਾ।
 
ਅਪ੍ਰੈਲ ੧੮੧੯ ਵਿਚ ਸਰਕਾਰ ਨੇ ਬਸਤੀਕਰਨ ਵਾਸਤੇ ਜ਼ਮੀਨ ਖੋਲ ਦਿੱਤੀ। ਇਲਾਕੇ ਦਾ ਪਹਿਲਾ ਅਬਾਦਕਾਰ ਜੇਮਜ਼ ਗਲੈਨਡਿਨਿੰਗ ਸੀ, ਜਿਸ ਨੇ ਮੱਲਿਟ ਨਾਲੇ ਦੇ ਕੰਢੇ ਉੱਤੇ ਆਪਣਾ ਘਰ ਬਣਾਇਆ। ਉਸ ਦੀ ਜ਼ਮੀਨ ਦੇ ਪਥਰਾਂ ਨਾਲ ਟਿਮੋਥੀ ਸਟਰੀਟ ਆਪਣੇ ਦੋ ਮਿੱਲ ਬਣਾਏ।
 
ਪਿੰਡ ਦੇ ਪੱਛਮੀ ਹਿੱਸੇ ਵਿਚ ਲਾਲ ਗਾਰੇ ਦੀ ਖਾਣ ਸੀ, ਜਿਸ ਤੋਂ ਅਬਾਦਕਾਰ ਇੱਟਾਂ ਬਣਾ ਸਕਦੇ ਸਨ।
 
ਸੰਨ ੧੮੨੧ ਵਿਚ ਮਨਟ੍ਰੀਆਲ ਹਾਊਸ ਦੀ ਦੁਕਾਨ ਖੁੱਲ੍ਹੀ, ਜੇ ਸਟਰੀਟਸਵਿੱਲ ਦੀ ਪਹਿਲੀ ਬਸਾਤੀ ਦੀ ਦੁਕਾਨ ਸੀ। ਇਹ ਇਮਾਰਤ ਅਜੇ ਵੀ ਖੜੀ ਹੈ । ਸੰਨ ੧੮੨੫ ਵਿਚ ਟਿਮੋਥੀ ਸਟਰੀਟ ਨੇ ਆਪਣਾ ਘਰ ਬਣਾਇਆ, ਜੋ ਇੱਕ ਮਸ਼ਹੂਰ ਇਮਾਰਤ ਹੈ ਅਤੇ ਪੀਲ ਖੇਤਰ ਦੀਆਂ ਇੱਟਾਂ ਨਾਲ ਬਣਾਈਆਂ ਇਮਾਰਤਾਂ ਵਿਚੋਂ ਬਹੁਤ ਪੁਰਾਣਾ ਹੈ।
 
ਸੰਨ ੧੮੫੫ ਵਿਚ ਵਿਲਿਅਮ ਗ੍ਰੇਡਨ ਅਤੇ ਪੇਟਰ ਡਗਲਸ ਨੇ ਇੱਟਾਂ ਦੀ ਇੱਕ ਵੱਡੀ ਇਮਾਰਤ ਬਣਵਾਈ, ਜਿਸ ਨੂੰ ਉਨ੍ਹਾਂ ਨੇ ੧੮੫੯ ਵਿਚ ਬੈਨਟ ਫ਼੍ਰੈਂਕਲਿਨ ਨੂੰ ਵੇਚ ਦਿੱਤਾ। ਇਸ ਲਈ ਇਮਾਰਤ ਦਾ ਨਾਂ ਫ਼੍ਰੈਂਕਲਿਨ ਹਾਊਸ ਬਣਿਆ। ੧੯੧੦ ਵਿਚ ਇੱਕ ਨਵਾਂ ਮਾਲਿਕ ਉਸ ਦਾ ਨਾਂ ਬਦਲ ਦਿੱਤਾ - ਕਵੀਨਜ਼ ਹੋਟੇਲ। ਜਦੋਂ ਕੈਨੇਡਾ ਦਾ ਸਰਕਾਰ ਨੇ ਸ਼ਾਰਾਬ ਉੱਤੇ ਪਾਬੰਦੀ ਲਗਾਈ, ਤਾਂ ਇਹ ਇਮਾਰਤ ਇੱਕ ਦੁਕਾਨ ਬਣ ਗਈ। ਅੱਜਕੱਲ੍ਹ ਇਮਾਰਤ ਵਿਚ ਫੁੱਲਾਂ ਦੀ ਦੁਕਾਨ, ਵਕਾਲਤ ਦਾ ਦਫ਼ਤਰ, ਅਤੇ ਇੱਕ ਪੱਬ ਹਨ । ਪੱਬ ਦੇ ਮਾਲਿਕ ਨੇ ਫ਼੍ਰੈਂਕਲਿਨ ਹਾਊਸ ਦਾ ਇਤਿਹਾਸਕ ਨਾਂ ਚੁਣ ਲਿਆ ਹੈ।
 
੧੮੫੮ ਵਿਚ ਸਟਰੀਟਸਵਿੱਲ ਪਿੰਡ ਦੀ ਰੂਪ ਵਿਚ ਨਿਗਮਤ ਹੋਇਆ । ਉਸ ਦਾ ਜਨਸੰਖਿਆ ੧,੫੦੦ ਸੀ । ਪਿੰਡ ਦੇ ਜ਼ਿਆਦਾਤਰ ਲੋਕ ਮਿੱਲਾਂ ਅਤੇ ਚਮੜਾ ਰੰਗਣ ਦੇ ਕਾਰਖ਼ਾਨਿਆਂ ਵਿਚ ਕੰਮ ਕਰਦੇ ਸਨ।
 
===੧੯੬੨ ਦਾ ਨਿਗਮੀਕਰਨ ਅਤੇ ੧੯੭੪ ਦਾ ਸ਼ਹਿਰੀ ਪੁਨਰਗਠਨ===
 
ਇੱਕ ਸਦੀ ਤੋਂ ਬਾਅਦ ੧੯੫3 ਵਿਚ ਕੈਨੇਡਾ ਦੇ ਦੋ ਨਵੇਂ ਉਪਨਗਰ ਸਟਰੀਟਸਵਿੱਲ ਦੇ ਨੇੜੇ ਬਣਾਏ ਸਨ - ਵਿਸਟਾ ਹਾਈਟਸ ਅਤੇ ਰਿਵਰਵਿਊ। ਜਨਸੰਖਿਆ ਦੇ ੫,੦੦੦ ਤੱਕ ਵਧਣ ਤੋਂ ਬਾਅਦ ੧੯੬੨ ਵਿਚ ਸਟਰੀਟਸਵਿੱਲ ਇੱਕ ਟਾਊਨ ਬਣਿਆ। ਉਸ ਦਾ ਪਹਿਲਾਂ ਮੇਅਰ ਫ਼੍ਰੈਂਕ ਡਾਉਲਿੰਗ ਸੀ।
 
੧੯੬੮ ਵਿਚ ਓਂਟਾਰੀਓ ਦੇ ਸਰਕਾਰ ਨੇ ਪੀਲ ਖੇਤਰ ਦੇ ਕਈ ਪਿੰਡ ਜੋੜ ਕੇ ਮਿਸੀਸਾਗਾ ਦਾ ਸ਼ਹਿਰ ਬਣਾਇਆ। ਇਨ੍ਹਾਂ ਵਿਚੋਂ ਕੁਕਸਵਿੱਲ, ਡਿਕਸੀ, ਕਲਾਰਕਸਨ, ਐਰਿੰਡੇਲ, ਅਤੇ ਮਾਲਟਨ ਸ਼ਾਮਿਲ ਸਨ । ੧੯੭੪ ਵਿਚ ਪਿੰਡ ਵਾਸੀਆਂ ਦੀ ਵਿਰੋਧਤਾ ਦੇ ਬਾਵੁਜੂਦ ਸਟਰੀਟਸਵਿੱਲ ਅਤੇ ਪੋਰਟ ਕ੍ਰੈ਼ਡਿਟ ਵੀ ਮਿਸੀਸਾਗਾ ਨਾਲ ਜੋੜੇ ਗਏ ਸਨ ।
 
==ਇਹ ਵੀ ਵੇਖੋ==