ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਅੰਦਾਜ਼}}
===ਮਿੱਥ ਕੀ ਹੈ ?===
 
ਮਿੱਥ ਆਪਣੇ ਮੂਲ ਸੁਭਾਅ ਵਿੱਚ ਇੱਕ ਸ਼ਾਬਦਿਕ ਕਲਾ ਹੈ ਪਰ ਵਿਸ਼ਵਾਸ ਦੀ ਪੱਧਰ ਤੇ ਸਾਧਾਰਨ ਲੋਕਾਂ ਵਿੱਚ ਆਮ ਪ੍ਰਚੱਲਿਤ ਹੋਣ ਕਰ ਕੇ ਇਸ ਦੀ ਬਿਰਤੀ ਮੌਖਿਕ ਸਾਹਿਤ ਵਾਲੀ ਹੀ ਹੈ । ਸ਼ਾਬਦਿਕ ਕਲਾ ਤੋਂ ਸਾਡਾ ਭਾਵ ਸਿਰਫ਼ ਸ਼ਬਦਾਂ ਦਾ ਸੰਗ੍ਰਹਿ ਮਾਤਰ ਹੀ ਨਹੀਂ ਸਗੋਂ ਇਸ ਦਾ ਆਪਣਾ ਇੱਕ ਵਿਲੱਖਣ ਵਿਧਾਨ ਹੈ । ਹਰ ਮਿੱਥ ਰਚਨਾ ਆਪਣੇ ਪ੍ਰਯੋਜਨ ਵਿਧਾਨ ਵਿੱਚ ਕਿਸੇ ਗੁੱਝੇ ਅਤੇ ਰਹੱਸਮਈ ਵਿਚਾਰ ਨੂੰ ਸੰਚਾਰਿਤ ਕਰ ਰਹੀ ਹੁੰਦੀ ਹੈ । ਮਿੱਥ ਰਚਨਾ ਆਦਮ ਬਿਰਤੀ ਦੀ ਰਚਨਾ ਹੈ । ਹਰ ਜਾਤੀ ਕੋਲ਼ ਆਪਣੀਆਂ ਸਭਿਆਚਾਰਕ ਰੂੜ੍ਹੀਆਂ ਨਾਲ਼ ਓਤ ਪੋਤ ਮਿੱਥਾਂ ਦਾ ਅਤੁੱਟ ਭੰਡਾਰ ਹੈ । ਮਿੱਥ ਦੀ ਰਚਨਾ ਅਤਾਰਕਿਕ ਹੋਣ ਦੇ ਬਾਵਜੂਦ ਵੀ ਇਸ ਕੋਲ਼ ਆਪਣਾ ਤਰਕ ਹੁੰਦਾ ਹੈ । ਜਿਸ ਚੀਜ਼ ਨੂੰ ਵਿਗਿਆਨ ਨਹੀਂ ਸਮਝ ਸਕਦਾ ਉਸ ਦਾ ਹੱਲ ਮਿੱਥ ਕੋਲ਼ ਹੁੰਦਾ ਹੈ ।
ਮਿਥਿਹਾਸ ਦਾ ਵਰਤਾਰਾ ਮਨੁੱਖੀ ਸਮਾਜ ਦੇ ਆਰੰਭਕ ਸਮੇਂ ਤੋਂ ਹੀ ਇਸ ਨਾਲ ਜੁੜਿਆ ਹੋਇਆ ਹੈ। ਮਿਥਿਹਾਸਕ ਕਥਾਵਾਂ ਜੀਵਨ ਦੇ ਦਾਰਸ਼ਨਿਕ ਪੱਖਾਂ, ਲੌਕਿਕ ਸਮਝ ਬਾਰੇ ਸਹਿਜ ਅਤੇ ਰੌਚਕ ਢੰਗ ਨਾਲ ਗਿਆਨ ਪ੍ਰਦਾਨ ਕਰਦੀਆਂ ਹਨ।
 
According to Richard M. Ahmann, "Myths Comment on the world and in a deeper way the comment on man. To understand myths and the needs they serve is to understand something about ourselves."1
===ਮਿੱਥ ਵਿਗਿਆਨ===
 
ਮਿੱਥ ਇੱਕ ਅਜਿਹਾ ਪ੍ਰਬੰਧ ਹੈ , ਜਿਸ ਦੀ ਪ੍ਰਕਿਰਤੀ ਜਟਿਲ ਹੈ । ਜਟਿਲ ਪ੍ਰਕਿਰਤੀ ਕਾਰਨ ਹੀ ਇਹ ਪ੍ਰਬੰਧ ਇੱਕ ਤੋਂ ਵਧੇਰੇ ਅਨੁਸ਼ਾਸਨਾਂ ਦੇ ਅੰਤਰਗਤ ਚਰਚਾ ਦਾ ਵਿਸ਼ਾ ਬਣਿਆ । ਵੱਖ ਅਨੁਸ਼ਾਸਨਾਂ ਨਾਲ਼ ਸੰਬੰਧਿਤ ਵਿਦਵਾਨਾਂ ਨੇ ਆਪਣੀ ਆਪਣੀ ਦ੍ਰਿਸ਼ਟੀ ਤੋਂ ਮਿੱਥ ਪ੍ਰਬੰਧ ਨੂੰ ਸਮਝਣ ਦਾ ਯਤਨ ਕੀਤਾ । ਇਨ੍ਹਾਂ ਵਿਦਵਾਨਾਂ ਨੂੰ ਪੜ੍ਹਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਮਿੱਥ ਦਾ ਚਿੰਤਨ ਜਾਂ ਤਾਂ ਪ੍ਰਕਾਰਜੀ ਦ੍ਰਿਸ਼ਟੀ ਤੋਂ ਹੋਇਆ ਜਾਂ ਫਿਰ ਉਪਯੋਗੀ ਦ੍ਰਿਸ਼ਟੀ ਤੋਂ । ਪ੍ਰਕਾਰਜੀ ਦ੍ਰਿਸ਼ਟੀ ਵਿੱਚ ਮਿੱਥ ਦਾ ਸੰਸਕ੍ਰਿਤੀ ਵਿੱਚ ਪ੍ਰਕਾਰਜ ਕੀ ਹੈ ? ਆਦਿ ਵਰਗੇ ਸਵਾਲ ਆ ਜਾਂਦੇ ਹਨ । ਉਪਯੋਗਤਾ ਦ੍ਰਿਸ਼ਟੀ ਵਿੱਚ ਮਿੱਥ ਦੀ ਸਮਾਜਿਕ ਜਾਂ ਸਾਂਸਕ੍ਰਿਤਿਕ ਉਪਯੋਗਤਾ ਕੀ ਹੈ ? ਮਿੱਥ ਦੀ ਉਤਪਤੀ ਦੇ ਕਾਰਨ ਅਤੇ ਸਰੋਤ ਕੀ ਹਨ ? ਆਦਿ ਵਰਗੇ ਸਵਾਲ ਆ ਜਾਂਦੇ ਹਨ ।
ਮਿੱਥ ਵਿਗਿਆਨਕ ਅਧਿਐਲ ਵੱਲ ਵਿਦਵਾਨ ਬਹੁਤ ਰੁਚਿਤ ਹੋਏ ਹਨ। ਇਸ ਦਾ ਕਾਰਨ ਮਿੱਥ ਵਿਗਿਆਨ ਦੇ ਖੇਤਰ ਦੀ ਵਿਸ਼ਾਲਤਾ ਵਿੱਚ ਨਿਹਿਤ ਹੈ। ਕੁਝ ਵਿਦਵਾਨ ਮਿੱਥਾਂ ਨੂੰ ਆਦਿ ਮਨੁੱਖ ਦੀ ਅਵਿਗਿਆਨ ਚੇਤਨਾ ਜਾਂ ਭਾਸ਼ਾ ਦਾ ਗਲਤ ਪ੍ਰਯੋਗ ਵੀ ਮੰਨਦੇ ਹਨ। ਇਸ ਦੇ ਬਾਵਜੂਦ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਮਿੱਥ ਕਥਾਵਾਂ ਦੀ ਵਾਹਕ ਸਾਡੀ ਪਰੰਪਰਾ ਹੈ। ਇਹ ਪਰੰਪਰਕ ਵਰਤਾਰਾ ਮਨੁੱਖ ਦੇ ਅਵਚੇਤਨ ਵਿੱਚ ਡੂੰਘੀ ਤਰ੍ਹਾ ਸਮਾਇਆ ਹੋਇਆ ਹੈ। ਇਸ ਕਰਕੇ ਹੀ ਮਿੱਥਾਂ ਕਵਿਤਾ, ਕਹਾਣੀ, ਨਾਵਲ ਅਤੇ ਫ਼ਿਲਮਾਂ ਆਦਿ ਵਿੱਚ ਆਪਣੀ ਹੋਂਦ ਦਰਜ ਕਰਵਾਉਂਦੀਆਂ ਹਨ।<br />
ਡਾ. ਮਨਜੀਤ ਸਿੰਘ ਦੇ ਅਨੁਸਾਰ, “ਮਿੱਥ ਮਨੁੱਖ ਦੀ ਇੱਕ ਅਜਿਹੀ ਸੰਸਕ੍ਰਿਤਕ-ਪ੍ਰਾਪਤੀ ਹੈ ਜੋ ਆਪਣੀ ਪ੍ਰਕਿਰਤੀ ਵਿੱਚ ਜਟਿਲ, ਬਹੁ-ਪਾਸਾਰੀ ਅਤੇ ਬਹੁ ਪ੍ਰਕਾਰਜੀ ਚਰਿੱਤਰ ਦੀ ਧਾਰਣੀ ਹੈ। ਇਸ ਕਰਕੇ ਮਨੁੱਖ ਗਿਆਨ-ਮਾਰਗ ਨਾਲ ਸਬੰਧਿਤ ਵੱਖ-ਵੱਖ ਅਨੁਸ਼ਾਸ਼ਨ ਮਿੱਥ ਦੇ ਗਹਿਰ-ਗੰਭੀਰ ਚਰਿੱਤਰ ਨੂੰ ਸਮਝਣ ਵੱਲ ਰੁਚਿਤ ਹੋਏ।"2
ਲਾਈਨ 30 ⟶ 32:
 
ਮਿੱਥ ਦੀਆਂ ਹੋਰ ਪਰਿਭਾਸ਼ਾਵਾਂ ਇਸ ਨੂੰ ਪ੍ਰਾਚੀਨ ਕਾਲ ਵਿੱਚ ਵਾਪਰ ਚੁੱਕੀ ਕਹਾਣੀ, ਮਨੁੱਖਾਂ ਦੁਆਰਾ ਪਾਰਲੌਕਿਕ ਤੱਤਾਂ ਤੀ ਪ੍ਰਤੀਕਾਤਮਕ ਅਭਿਵਿਅਕਤੀ, ਪਵਿੱਤਰ ਅਤੇ ਸੱਚੀ ਕਹਾਣੀ ਦੇ ਰੂਪ ਵਿੱਚ ਪਰਿਭਾਸ਼ਤ ਕਰਦੀਆਂ ਹਨ। ਮਿੱਥ ਨੂੰ ਗੁੰਝਲਦਾਰ ਬਣਾਉਣ ਵਿੱਚ ‘ਸਕੂਲ ਆਫ ਥਾਟਸ` ਦਾ ਵੀ ਹੱਥ ਰਿਹਾ ਹੈ। ਮਿੱਥ ਦੇ ਖੇਤਰ ਦਾ ਘੇਰਾ ਅਸੀਮਤ ਹੋ ਗਿਆ ਹੈ। ਮਿੱਥ ਨਾਲ ਜੁੜੇ ਹੋਏ ਵੱਖ-ਵੱਖ ਸਿਧਾਂਤਾਂ ਦੀ ਚਰਚਾ ਸੰਖੇਪ ਰੂਪ ਵਿੱਚ ਅੱਗੇ ਕੀਤੀ ਗਈ ਹੈ :
===ਮਿੱਥ ਵਿਗਿਆਨ ਬਾਰੇ ਮੁੱਢਲਾ ਕੰਮ===
ਮਿਸ ਵਿਗਿਆਨ ਬਾਰੇ ਗੰਭੀਰ ਚਰਚਾ ਫ਼ਰਾਂਸ ਦੇ ਸੰਰਚਨਾਵਾਦੀ ਮਾਨਵ ਵਿਗਿਆਨੀ ਕਲਾਦ ਲੇਵੀ ਸਤ੍ਰਾਉਸ ਨੇ ਆਰੰਭੀ । ਪਰ ਇਸ ਤੋਂ ਪਹਿਲਾਂ ਮਿੱਥ ਤਰਕ ਨੂੰ ਜਾਣਨ ਦੇ ਵੱਖ ਵੱਖ ਵਿਦਵਾਨਾਂ ਵੱਲੋਂ ਹੋਏ ਯਤਨਾਂ ਨਾਲ਼ ਇੱਕ ਸ਼ਕਤੀਸ਼ਾਲੀ ਪਿੱਠ-ਭੂਮੀ ਤਿਆਰ ਹੋ ਚੁੱਕੀ ਸੀ । ਮਿੱਥ ਨੂੰ ਗਿਆਨ ਪ੍ਰਣਾਲੀ ਜੋੜਨ ਦਾ ਕਾਰਜ ਪਹਿਲੀ ਵਾਰ ਇਤਾਲਵੀ ਚਿੰਤਕ ਵੀਕੋ ਨੇ ਕੀਤਾ । ਉਸ ਨੇ ਇਸ ਗੱਲ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਮਿੱਥ ਮਨੁੱਖ ਦੀ ਕੋਈ ਅਰਥ-ਵਿਹੂਣੀ ਪ੍ਰਾਪਤੀ ਨਹੀਂ , ਸਗੋਂ ਮਨੁੱਖੀ ਗਿਆਨ ਦਾ ਭਰਪੂਰ ਸੰਸਾਰ ਹੈ । ਉਸ ਨੇ ਮਿੱਥ ਨੂੰ ਮਨੁੱਖ ਦਾ ਪਹਿਲਾ ਵਿਗਿਆਨ ਮੰਨਿਆ ਹੈ । ਵੀਕੋ ਦੇ ਕ੍ਰਾਂਤੀਕਾਰੀ ਵਿਚਾਰਾਂ ਨਾਲ਼ ਮਿੱਥ ਚਿੰਤਨ ਨੂੰ ਨਵੀਂ ਸੇਧ ਮਿਲੀ । ਇਉਂ 19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤਕ ਮਿੱਥ ਚਿੰਤਨ ਵਿੱਚ ਕਈ ਉਤਰਾਅ ਚੜ੍ਹਾਅ ਆਏ ਅਤੇ ਵਿਦਵਾਨਾਂ ਨੇ ਆਪਣੀ ਆਪਣੀ ਦ੍ਰਿਸ਼ਟੀ ਤੋਂ ਮਿੱਥ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ।
 
=== ਮਿੱਥ ਆਦਿਮ ਲੌਕਿਕ -ਦ੍ਰਿਸ਼ਟੀ ਦੇ ਰੂਪ ਵਿੱਚ ===
ਲਾਈਨ 41 ⟶ 45:
ਫਰਾਇਡ ਦੇ ਅਨੁਸਾਰ ਮਿੱਥ ਨਿੱਜੀ, ਮਾਨਸਿਕ ਸ਼ਕਤੀਆਂ ਦੀ ਸਿਰਜਣਾ ਹੁੰਦੀ ਹੈ ਜਿਹੜੀਆਂ ਕਿਸੇ ਵਿਸ਼ੇਸ਼ ਲੋਕ-ਸਮੂਹ ਦੇ ਸਭ ਮੈਂਬਰਾਂ ਵਿੱਚ ਮੌਜੂਦ ਹੁੰਦੀਆਂ ਹਨ। ਫਰਾਇਡ ਨੇ ਇਡੀਪਸ ਗ੍ਰੰਥੀ ਬਾਰੇ ਚਰਚਾ ਕੀਤੀ ਹੈ। ਇਸਨੂੰ ਲੋਕ-ਸਭਿਆਚਾਰ ਵਿੱਚ ਮਕਬੂਲ ਕੀਤਾ। ਉਸਦੀ ਸੋਚਣੀ ਅਨੁਸਾਰ ਮਿੱਥਾਂ ਸਮੁਚੀ ਮਨੁੱਖੀ ਨਸਲ ਦੇ ‘ਸਮੂਹਿਕ ਸੁਪਨਿਆਂ` ਦੀ ਨਿਆਈ ਹੁੰਦੀਆਂ ਹਨ।
ਜੁੰਗ ਦੇ ਚਿੰਤਨ ਅਨੁਸਾਰ ਮਨੁੱਖ ਦਾ ‘ਸਮੂਹਿਕ ਅਵੇਚਤਨ ਕਿਸੇ ਇੱਕ ਵਿਅਕਤੀ ਦੇ ਨਿਯੰਤਰਣ ਵਿੱਚ ਨਹੀਂ ਹੁੰਦਾ। ਉਸਦੇ ਵਿਚਾਰ ਅਨੁਸਾਰ ਪੁਰਾ ਰੂਪ ਅਵੇਚਤਨ ਦੀ ਉਸਾਰੀ ਵਿੱਚ ਇੱਟਾਂ ਦਾ ਕੰਮ ਕਰਦੇ ਹਨ। ਮਿੱਥਾ ਇਨ੍ਹਾਂ ਪੁਰਾ-ਰੂਪਾ ਨੂੰ ਹੀ ਅੱਗੇ ਲਿਆਉਂਦੀਆਂ ਹਨ।
ਮਨੋ-ਵਿਗਿਆਨ ਦੇ ਖੇਤਰ ਵਿੱਚ ਫ਼ਰਾਇਡ ਅਤੇ ਯੁੰਗ ਨੇ ਆਪੋ ਆਪਣੀ ਦ੍ਰਿਸ਼ਟੀ ਤੋਂ ਮਿੱਥ ਦਾ ਮਨੋ-ਵਿਸ਼ਲੇਸ਼ਨ ਪੇਸ਼ ਕੀਤਾ । ਦੋਵੇਂ ਵਿਦਵਾਨ ਮਿੱਥ ਨੂੰ ਮਨੁੱਖੀ ਅਵਚੇਤਨ ਦੀ ਅਭਿਵਿਅਕਤੀ ਮੰਨਦੇ ਹਨ । ਫ਼ਰਾਇਡ ਅਨੁਸਾਰ ਮਨੁੱਖੀ ਅਵਚੇਤਨ ਦੱਬੀਆਂ ਘੁੱਟੀਆਂ ਇੱਛਾਵਾਂ ਦਾ ਸੰਗ੍ਰਹਿ ਹੈ ਅਤੇ ਮਨੁੱਖ ਦੀਆਂ ਸਾਰੀਆਂ ਪ੍ਰਤੀਕਾਤਮਿਕ ਪ੍ਰਾਪਤੀਆਂ ਇਸੇ ਵਿੱਚੋਂ ਰੂਪ ਧਾਰਦੀਆਂ ਹਨ । ਮਿੱਥ ਇਨ੍ਹਾਂ ਵਿੱਚੋਂ ਇੱਕ ਹੈ । ਫ਼ਰਾਇਡ ਜੇ ਵਿਰੋਧ ਵਿੱਚ ਯੁੰਗ ਅਨੁਸਾਰ ਮਨੁੱਖੀ ਅਵਚੇਤਨ ਵਿੱਚ ਵਿਅਕਤੀਗਤ ਪ੍ਰਭਾਵਾਂ ਤੋਂ ਇਲਾਵਾ ਅਤੀਤਕਾਲੀ ਪੁਸ਼ਤਾਂ ਜਟਿਲ ਸੰਸਕਾਰਾਂ ਦੇ ਰੂਪ ਵਿੱਚ ਹੁੰਦੀਆਂ ਹਨ । ਜਿਨ੍ਹਾਂ ਨੂੰ ਉਹ ਆਦਿ ਰੂਪ ਕਹਿੰਦਾ ਹੈ ।
=== ਸਮਾਜਿਕ ਸਿਧਾਂਤ ===
ਲਾਈਨ 46 ⟶ 51:
 
=== ਸੰਰਚਨਾਵਾਦੀ ਸਿਧਾਂਤ ===
ਉਸ ਨੇ ਮਿੱਥ ਦੀ ਸਿਧਾਂਤਕ ਵਿਆਖਿਆ ਤੋਂ ਇਲਾਵਾ ਵਿਹਾਰਕ ਅਧਿਐਨ ਪੇਸ਼ ਕੀਤਾ ਹੈ । ਮਿੱਥਾਂ ਦੇ ਸੰਰਚਨਾਤਮਿਕ ਅਧਿਐਨ ਰਾਹੀਂ ਉਹ ਮਿੱਥ ਵਿਗਿਆਨ ਸਿਰਜਣ ਦੇ ਯਤਨ ਵਿੱਚ ਹੈ । ਲੇਵੀ ਸਤ੍ਰਾਉਸ ਲੇਵੀ ਸਤ੍ਰਾਉਸ ਦੇ ਆਉਣ ਨਾਲ ਮਿੱਥ ਚਿੰਤਨ ਦਾ ਇੱਕ ਨਵਾਂ ਪਰਿਪੇਖ ਖੁੱਲ੍ਹਦਾ ਹੈ । ਦੀ ਧਾਰਨਾ ਹੈ ਕਿ ਕਿ ਮਿੱਥ ਕੇਵਲ ਵੱਥ (ਵਿਸ਼ਾ) ਮਾਤਰ ਹੀ ਨਹੀਂ ਸਗੋਂ ਇਸ ਦਾ ਆਪਣਾ ਇੱਕ ਪ੍ਰਬੰਧ ਹੈ । ਇਹ ਪ੍ਰਬੰਧ ਮਿੱਥ ਦੇ ਬਾਹਰ ਨਹੀਂ ਸਗੋਂ ਮਿੱਥ ਰਚਨਾ ਦੇ ਅੰਦਰ ਸਹਿਜ ਰੂਪ ਵਿੱਚ ਸਮਾਇਆ ਹੁੰਦਾ ਹੈ । ਮਿੱਥ ਵਿਗਿਆਨ ਵੱਥ ਦੀ ਥਾਵੇਂ ਮਿੱਥ ਦੇ ਪ੍ਰਬੰਧ ਦਾ ਅਧਿਐਨ ਕਰਦਾ ਹੈ । ਲੇਵੀ ਸਤ੍ਰਾਉਸ ਸੰਰਚਨਾਤਮਿਕ ਭਾਸ਼ਾ ਵਿਗਿਆਨ ਨੂੰ ਮਾਡਲ ਵਜੋਂ ਵਰਤਦਾ ਹੈ । ਉਸ ਦੀ ਧਾਰਨਾ ਅਨੁਸਾਰ ਮਿੱਥਾਂ ਸਥਾਨ ਵਿੱਚ ਤਾਂ ਮਰ ਮੁੱਕ ਜਾਂਦੀਆਂ ਹਨ ਪਰ ਸਮੇਂ ਵਿੱਚ ਕੋਡਾਂ ਅਤੇ ਸੰਦੇਸ਼ਾਂ ਦੇ ਪੱਧਰ ਉੱਤੇ ਉਨ੍ਹਾਂ ਦੀ ਹੋਂਦ ਵਿਦਮਾਨ ਰਹਿੰਦੀ ਹੈ ।
ਇਸ ਸਿਧਾਤ ਦਾ ਸੰਬੰਧ ਲੈਵੀ-ਸਤ੍ਰਾਸ ਨਾਲ ਹੈ। ਲੈਵੀ -ਸਤ੍ਰਾਸ ਉਪਰ ਸਾਸਿਊਰ ਦੇ ਭਾਸ਼ਾ ਸਿਧਾਂਤ ਦਾ ਪ੍ਰਭਾਵ ਹੈ। ਸਤ੍ਰਾਸ ਨੇ ਸੰਰਚਨਾਵਾਦੀ ਭਾਸ਼ਾ ਵਿਗਿਆਨ ਦੇ ਆਧਾਰ ਤੇ ਮਿੱਥ ਕਥਾ ਦਾ ਸੰਰਚਨਾਤਮਕ ਅਧਿਐਨ ਕਰਨ ਦੀ ਵਿਧੀ ਨੂੰ ਅਪਣਾਇਆ ਹੈ। ਉਸਦੇ ਅਨੁਸਾਰ ਮਾਨਵੀ ਮਨ ਉਪਰ ਕਾਬੂ ਪਾਉਣ ਵਾਲੀ ਅਵਚੇਤਨ ਸੰਰਚਨਾ ਹੈ ਜਿਹੜੀ ਸਮਾਜਿਕ ਚੋਗਿਰਦੇ ਵਿੱਚ ਮਾਨਵੀ ਸੰਬੰਧਾਂ ਨੂੰ ਸਥਾਪਿਤ ਕਰਨ ਵਿੱਚ ਵਕਤੀ ਰਿਸ਼ਤਾ ਕਾਇਮ ਕਰਦੀ ਹੈ। ਸੰਰਚਨਾਵਾਦੀ ਮਿੱਥ ਸਿਰਜਕ ਨੂੰ ਨਗਜਫਰ;ਰ;ਚਗ ਨਾਲ ਤੁਲਨਾ ਦਿੰਦਾ ਹੈ, ਜੋ ਵੱਖ-ਵੱਖ ਤਜਰਬਿਆਂ ਦੁਆਰਾ ਅਨੁਭਵ ਦੀ ਪਕੜ ਕਰਦਾ ਹੈ।
===ਚਿੰਨ੍ਹ ਵਿਗਿਆਨਕ ਦ੍ਰਿਸ਼ਟੀ===
ਅਰਨੈਸਟ ਕੈਜ਼ੀਰਰ ਵੀ ਮਨੁੱਖ ਦੀਆਂ ਸਾਰੀਆਂ ਸਾਂਸਕ੍ਰਿਤਿਕ ਪ੍ਰਾਪਤੀਆਂ ਦੇ ਅੰਤਰਗਤ ਮਿੱਥ ਦਾ ਤਰਕ ਨਿਸ਼ਚਿਤ ਕਰਦਾ ਹੈ । ਮਨੁੱਖ ਦੀ ਪਰਿਭਾਸ਼ਾ ਪ੍ਰਤੀਕ ਸਿਰਜਕ ਦੇ ਰੂਪ ਵਿੱਚ ਕਰਦੇ ਹੋਏ ਕੈਜ਼ੀਰਰ ਨੇ ਮਿੱਥ ਨੂੰ ਮਨੁੱਖ ਦੀ ਇੱਕ ਪ੍ਰਤੀਕਾਤਮਿਕ ਪ੍ਰਾਪਤੀ ਮੰਨਿਆ ਹੈ ।
 
===ਰੂਪਵਾਦੀ ਦ੍ਰਿਸ਼ਟੀ===
ਲੇਵੀ ਸਤ੍ਰਾਉਸ ਤੋਂ ਪਹਿਲਾਂ ਰੂਸੀ ਰੂਪਵਾਦੀ ਵਲਾਦੀਮੀਰ ਪਰਾਪ ਨੇ ਇੱਕ ਸੌ ਰੂਸੀ ਲੋਕ-ਕਹਾਣੀਆਂ ਦਾ ਰੂਪ ਵਿਗਿਆਨਕ ਅਧਿਐਨ ਕਰਦੇ ਹੋਏ ਉਨ੍ਹਾਂ ਦੇ ਵੱਥ ਨੂੰ ਟੋਟਿਆਂ ਵਿੱਚ ਵੰਡਿਆ ਅਤੇ ਇਸ ਸਿੱਟੇ ਪਹੁੰਚਿਆ ਕਿ ਰੂਪਾਂਤਰਨ ਦੇ ਬਾਵਜੂਦ ਵੀ ਲੋਕ-ਕਹਾਣੀਆਂ ਸੰਰਚਨਾਤਮਿਕ ਸਮਾਨਤਾ ਰੱਖਦੀਆਂ ਹਨ । ਇਹ ਗੱਲਾਂ ਮਿੱਥਾਂ ਵਿੱਚ ਵੀ ਵੇਖਣ ਨੂੰ ਮਿਲਦੀ ਹੈ ।
===ਪੰਜਾਬੀ ਵਿਦਵਾਨਾਂ ਅਨੁਸਾਰ ਮਿੱਥ ਵਿਗਿਆਨ===
ਮਿੱਥ ਚਿੰਤਨ ਨਾਲ਼ ਪੰਜਾਬੀ ਸਾਹਿਤ ਤੇ ਲੋਕ-ਧਾਰਾ ਵਿਗਿਆਨੀਆਂ ਨੇ ਵੀ ਆਪਣਾ ਸਰੋਕਾਰ ਜੋੜਿਆ ਹੈ । ਇਸ ਦ੍ਰਿਸ਼ਟੀ ਤੋਂ ਵੇਖਦਿਆਂ ਇੱਥੇ ਸਭ ਤੋਂ ਪਹਿਲਾਂ ਡਾ. ਕਰਨੈਲ ਸਿੰਘ ਥਿੰਦ ਦਾ ਮਿੱਥ ਸੰਕਲਪ ਚਰਚਾ ਦੀ ਮੰਗ ਕਰਦ ਹੈ । ਡਾ. ਥਿੰਦ ਨੇ ਮਿੱਥ ਕਥਾ ਲਈ ‘ਪੁਰਾਣ ਕਥਾ’ ਸ਼ਬਦ ਦੀ ਵਰਤੋਂ ਕੀਤੀ ਹੈ । ਉਸ ਦੇ ਅਨੁਸਾਰ ਪੁਰਾਣ ਕਥਾ ਸੰਬੰਧ ਕਿਸੇ ਪੂਰਵ ਇਤਿਹਾਸਕ ਯੁੱਗ ਵਿੱਚ ਵਾਪਰੀ ਘਟਨਾ ਨਾਲ਼ ਹੈ । ਪੁਰਾਣ ਕਥਾ ਮਨੁੱਖੀ ਮਨ ਅੰਦਰ ਪੈਦਾ ਹੋਏ ਸ਼ੰਕਿਆਂ ਅਤੇ ਰਹੱਸਾਂ ਦਾ ਮਾਨਵੀਕ੍ਰਿਤ ਰੂਪ ਵੇਖਣ ਨੂੰ ਮਿਲਦਾ ਹੈ ।
ਡਾ. ਬੇਦੀ ਵੀ ਮਿੱਥ ਪ੍ਰਤੀ ਇਹੋ ਜਿਹੀ ਹੀ ਦ੍ਰਿਸ਼ਟੀ ਰੱਖਦਾ ਹੈ । ਉਨ੍ਹਾਂ ਅਨੁਸਾਰ ਮਿੱਥ ਕਲਪਨਾ ਯਥਾਰਥ ਤੇ ਇਤਿਹਾਸ ਨੂੰ ਬਿਨਾਂ ਕਿਸੇ ਨਿਖੇੜੇ ਦੇ ਸੰਯੁਕਤ ਕਰ ਦਿੱਤਾ ਜਾਂਦਾ ਹੈ । ਇਉਂ ਇਸ ਵਿੱਚ ਅਮੂਰਤ ਭਾਵਨਾ ਸਮੂਰਤ ਪੱਧਰ ਤੇ ਅਭਿਵਿਅਕਤ ਹੁੰਦੀ ਹੈ । ਲੋਕ ਸੰਸਕ੍ਰਿਤੀ ਪਹਿਲਾਂ ਮਿੱਥ ਨੂੰ ਸਿਰਜਦੀ ਹੈ ਅਤੇ ਫਿਰ ਉਸ ਨੂੰ ਭੋਗਦੀ ਹੈ ।
ਡਾ. ਹਰਿਭਜਨ ਮਿੱਥ ਪ੍ਰਤੀ ਇੱਕ ਵੱਖਰੀ ਅੰਤਰ ਦ੍ਰਿਸ਼ਟੀ ਪੇਸ਼ ਕਰਦੇ ਹਨ । ਮਿੱਥ ਬਾਰੇ ਉਨ੍ਹਾਂ ਦਾ ਬੁਨਿਆਦੀ ਮੱਤ ਹੈ ਕਿ ਮਨੁੱਖ ਦਾ ਮਿੱਥ ਸਿਰਜਣ ਉਸ ਦੇ ਆਲ਼ੇ ਦੁਆਲ਼ੇ ਪਸਰੇ ਯਥਾਰਥ ਨੂੰ ਸਮਝਣ ਅਤੇ ਸਮਝਾਉਣ ਦੇ ਉਦੇਸ਼ ਤੋਂ ਹੋਇਆ ਹੈ ।
 
=== ਪ੍ਰਕ੍ਰਿਤੀ ਸਿਧਾਂਤ ਤੇ ਭਾਸ਼ਾ ਵਿਗਿਆਨੀ ਸਿਧਾਂਤ ===
ਲਾਈਨ 64 ⟶ 79:
 
6 ਉਹੀ, ਪੰਨਾ-87.
#ਦ੍ਰਿਸ਼ਟੀ ਬਿੰਦੂ - ਮਨਜੀਤ ਸਿੰਘ
 
#ਜਨਮਸਾਖੀ ਮਿਥ ਵਿਗਿਆਨ - ਮਨਜੀਤ ਸਿੰਘ
 
#ਲੋਕਯਾਨ ਅਧਿਐਨ - ਡਾ. ਸਤਿੰਦਰ ਸਿੰਘ ਨੂਰ
 
#ਪੰਜਾਬੀ ਲੋਕਧਾਰਾ ਸਮੱਗਰੀ ਤੇ ਪੇਸ਼ਕਾਰੀ - ਡਾ.ਰੁਪਿੰਦਰ ਕੌਰ
 
== ਹਵਾਲਾ ਪੁਸਤਕਾਂ ==