ਏ ਕੇ-47: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਇਤਿਹਾਸ: clean up using AWB
ਬਾਹਰੀ ਕੜੀਆਂ: {{ਕਾਮਨਜ਼ ਸ਼੍ਰੇਣੀ|AK-47|ਏ ਕੇ-47}}
ਲਾਈਨ 25:
ਜੂਨ 1941 ਵਿੱਚ ਜਦੋਂ [[ਹਿਟਲਰ]] ਨੇ [[ਸੋਵੀਅਤ ਯੂਨੀਅਨ]] ਉਪਰ ਹਮਲਾ ਕੀਤਾ ਤਾਂ [[ਜਰਮਨ]] ਜੰਗੀ ਮਸ਼ੀਨਰੀ ਬਹੁਤ ਸ਼ਕਤੀਸ਼ਾਲੀ ਸੀ। ਰੂਸ ਦੀਆਂ ਫ਼ੌਜਾਂ ਲੜਦਿਆਂ-ਲੜਦਿਆਂ ਪਿੱਛੇ ਵੀ ਹਟਦੀਆਂ ਜਾ ਰਹੀਆਂ ਸਨ ਤੇ ਹਥਿਆਰਾਂ ਦੀ ਪੈਦਾਵਾਰ ਵੀ ਵੱਡੇ ਪੈਮਾਨੇ ’ਤੇ ਕੀਤੀ ਜਾ ਰਹੀ ਸੀ। ਅਖ਼ੀਰ ਜਰਮਨ ਫ਼ੌਜਾਂ ਨੂੰ ਰੂਸ ਦੇ ਇਲਾਕੇ ਵਿੱਚ ਹੀ ਲਿਆ ਕੇ ਉਨ੍ਹਾਂ ਨਾਲ ਲੋਹਾ ਲਿਆ ਗਿਆ। ਸਭ ਤੋਂ ਪਹਿਲਾਂ ਮਾਸਕੋ ਤੋਂ ਖਦੇੜਿਆ ਜਿੱਥੇ ਉਹ ਰਾਜਧਾਨੀ ਦੇ ਸਿਰਫ਼ 40 ਕਿਲੋਮੀਟਰ ਨੇੜੇ ਤਕ ਪਹੁੰਚ ਗਏ ਸਨ। ਫਿਰ [[ਸਟਾਲਿਨਗਰਾਡ]] ਵਿੱਚ ਜਰਮਨ ਫ਼ੌਜਾਂ ਨੂੰ ਬਹੁਤ ਕਰਾਰੀ ਹਾਰ ਦਿੱਤੀ ਜਿਸ ਵਿੱਚ ਸਾਢੇ ਤਿੰਨ ਲੱਖ ਜਰਮਨ ਮਾਰੇ ਗਏ।ਸਟਾਲਿਨਗਰਾਡ ਦੀ ਵੱਡੀ ਜਿੱਤ ਦੇ ਬਾਵਜੂਦ ਸੋਵੀਅਤ ਮਿਲਟਰੀ ਮਸ਼ੀਨਰੀ ਦੇ ਧਿਆਨ ਵਿੱਚ ਆਇਆ ਕਿ ਟੈਂਕਾਂ ਤੇ ਤੋਪਾਂ ਦੀ ਭਾਰੀ ਮਸ਼ੀਨਰੀ ਦੇ ਨਾਲ-ਨਾਲ ਛੋਟੇ ਹਥਿਆਰਾਂ ਦੀ ਬਿਹਤਰੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਸ ਦੀ ਕਮੀ ਉੱਥੇ ਘਰਾਂ ਤੇ ਮੁਹੱਲਿਆਂ ਵਿੱਚ ਹੋਈਆਂ ਲੜਾਈਆਂ ’ਚ ਮਹਿਸੂਸ ਹੋਈ ਸੀ। ਇਸੇ ਕਾਰਨ ਕਲਾਸ਼ਨੀਕੋਵ ਨੇ ਬੰਦੂਕਾਂ ਦੇ ਕਈ ਮਾਡਲ ਤਿਆਰ ਕੀਤੇ ਤੇ ਉਨ੍ਹਾਂ ਵਿੱਚ ਸੁਧਾਰ ਵੀ ਹੁੰਦੇ ਰਹੇ। [[ਬਰਲਿਨ]] ਦੇ ਕਬਜ਼ੇ ਵੇਲੇ ਸ਼ਹਿਰ ਅੰਦਰ ਦੀਆਂ ਝੜਪਾਂ ਦੌਰਾਨ ਇਨ੍ਹਾਂ ਬੰਦੂਕਾਂ ਦੀ ਕਾਰਗੁਜ਼ਾਰੀ ਬਹੁਤ ਸਲਾਹੀ ਗਈ। ਇਨ੍ਹਾਂ ਦਾ ਹੀ ਅਗਲਾ ਹੋਰ ਵਿਕਸਤ ਰੂਪ ਆਵਤੋਮਾਤਿਕ ਕਲਾਸ਼ਨੀਕੋਵ-47 ਯਾਨੀ ਕਿ ਏ ਕੇ ਸੰਤਾਲੀ ਬਣੀ।
{{ਅੰਤਕਾ}}
 
== ਬਾਹਰੀ ਕੜੀਆਂ ==
{{ਕਾਮਨਜ਼ ਸ਼੍ਰੇਣੀ|AK-47|ਏ ਕੇ-47}}
 
 
[[ਸ਼੍ਰੇਣੀ:ਹਥਿਆਰ]]