ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 45:
ਪਰੀ ਕਹਾਣੀਆਂ ਦਾ ਉਦੇਸ਼ ਕੇਵਲ ਜੀਅ ਪਰਚਾਵਾ ਹੀ ਨਹੀਂ । ਇਹ ਮਨੁੱਖ ਅੰਦਰ ਉਤਸ਼ਾਹ ਵੀ ਭਰਦੀਆਂ ਹਨ । “ ਗੁੰਦਵੇਂ ਪਲਾਟ , ਅਥਾਹ ਕਲਪਨਾ ਅਤੇ ਉਤਸੁਕਤਾ ਭਰਪੂਰ ਘਟਨਾਵਾਂ ਇਹਨਾਂ ਇਹਨਾਂ ਦੀ ਲੋਕਪ੍ਰਿਯਤਾ ਦੇ ਖ਼ਾਸ ਅੰਗ ਹਨ । ”
 
===ਨੀਤੀ ਕਥਾਵਾਂ===
ਪਸ਼ੂ ਕਹਾਣੀਆਂ ਲੋਕ ਕਹਾਣੀਆਂ ਦਾ ਸਭ ਤੋਂ ਪੁਰਾਤਨ ਰੂਪ ਹੈ। ਇਹ ਸੰਸਾਰ ਦੇ ਸਭਨਾਂ ਦੇਸ਼ਾਂ ਵਿੱਚ ਪ੍ਰਚਲਿਤ ਹਨ। ਇਨ੍ਹਾਂ ਕਹਾਣੀਆਂ ਦਾ ਨਾਇਕ ਕੋਈ ਪਸ਼ੂ ਜਾਂ ਪੰਛੀ ਹੁੰਦਾ ਹੈ ਜਿਸਦਾ ਮਾਨਵੀਕਰਣ ਕੀਤਾ ਹੁੰਦਾ ਹੈ। ਭਾਵ ਉਹ ਮਨੁੱਖਾਂ ਵਾਂਗ ਸੋਚਦਾ, ਗੱਲਾਂ ਕਰਦਾ ਅਤੇ ਕਾਰਜ ਕਰਦਾ ਹੈ। ਡਾ. ਕਰਨੈਲ ਸਿੰਘ ਥਿੰਦ ਨੇ ਪਸ਼ੂ ਕਹਾਣੀਆਂ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਹੈ।
ਹੰਤੁਕੀ ਕਹਾਣੀਆਂ (Aetiological Tales)
ਪਸ਼ੂ ਮਹਾਂਕਾਵਿ (Beast Epic)
ਨੀਤੀ ਕਥਾਵਾਂ (Fables)
ਨੀਤੀ-ਕਥਾ ਅੰਗਰੇਜ਼ੀ ਦੇ ਸ਼ਬਦ ਫੇਬਲ (Fables) ਦਾ ਪੰਜਾਬੀ ਰੂਪ ਹੈ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਨੀਤੀ ਕਥਾ ਬਾਰੇ ਲਿਖਦੇ ਹਨ, “ਨੀਤੀ ਸ਼ਬਦ ਤੋਂ ਭਾਵ ਕੁੱਝ ਵਿਸ਼ੇਸ਼ ਪ੍ਰਕਾਰ ਦੇ ਗੁਣਾਂ, ਚਾਲਾਂ ਅਤੇ ਜੁਗਤਾਂ ਤੋਂ ਹੈ ਜਿਨ੍ਹਾਂ ਦਾ ਗਿਆਨ ਕਿਸੇ ਵਿਹਾਰਕ ਜਾਂ ਸੰਕਟ ਉੱਤਮ ਜਗਤ ਨਾਲ ਚਲਾਉਣ ਦੇ ਨੇਮ ਦਰਜ ਹਨ। ਨੀਤੀ ਕਥਾਵਾਂ ਇਨ੍ਹਾਂ ਜੁਗਤਾਂ ਦਾ ਹੀ ਬਿਰਤਾਂਤਕ ਪਾਸਾਰ ਹਨ।”
ਸਟੈਂਡਰਡ ਡਿਕਸ਼ਨਰੀ ਆਫ਼ ਫੋਕਲੋਰ ਅਨੁਸਾਰ “ਨੀਤੀ ਕਥਾ, ਪਸ਼ੂ-ਕਹਾਣੀ ਦਾ ਅਜਿਹਾ ਨਿਪੁੰਨ ਰੂਪ ਹੈ ਜਿਸ ਵਿਚ ਪਸ਼ੂਆਂ ਨੂੰ ਮਨੁੱਖਾਂ ਦੇ ਗੁਣ ਪ੍ਰਦਾਨ ਕਰਕੇ ਬੜੀ ਵਿਅੰਗਮਈ ਉਕਤੀ ਦੁਆਰਾ ਮਾਨਵਜਾਤ ਨੂੰ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ।
===ਨੀਤੀ-ਕਥਾਵਾਂ ਦੀ ਉਤਪਤੀ===
ਨੀਤੀ ਕਥਾਵਾਂ ਦੀ ਉਤਪਤੀ ਭਾਰਤ ਵਿੱਚ ਹੋਈ ਮੰਨੀ ਜਾਂਦੀ ਹੈ ਪਰ ਪੱਛਮੀ ਵਿਦਵਾਨ ‘ਈਸਾਧ ਨੀਤੀ` ਨੂੰ ਨੀਤੀ ਕਹਾਣੀਆਂ ਦਾ ਸਭ ਤੋਂ ਪ੍ਰਾਚੀਨ ਗ੍ਰੰਥ ਮੰਨਦੇ ਹਨ। ਇਸਦੀ ਰਚਨਾ 620 ਈਸਵੀ ਪੂਰਬ ਦੇ ਕਰੀਬ ਯੂਨਾਨ ਦੇ ਟਾਪੂ ਸਮੋਸ ਵਿੱਚ ਈਸਪ ਦੁਆਰਾ ਹੋਈ ਪਰ ਇਨ੍ਹਾਂ ਵਿੱਚੋਂ ਚੌਥਾਈ ਹਿੱਸਾ ਕਹਾਣੀਆਂ ਮੂਲ ਭਾਰਤ ਨੀਤੀ-ਕਥਾਵਾਂ ਵਿੱਚੋਂ ਲੱਭਿਆ ਜਾ ਸਕਦਾ ਹੈ। ਭਾਰਤ ਵਿੱਚ ਨੀਤੀ ਕਥਾਵਾਂ ਦੇ ਦੋ ਗ੍ਰੰਥ ਮਿਲਦੇ ਹਨ- ਪੰਚਤੰਤਰ ਅਤੇ ਹਿਤੇਪਦੇਸ਼। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਕਥਨ ਮੁਤਾਬਕ ਇਹ ਗ੍ਰੰਥ ਕਵਿਤਾ ਵਿੱਚ ਲਿਖਿਆ ਗਿਆ ਹੈ। ਜਿਸਨੂੰ ਵਿਸ਼ਨੂੰ ਸ਼ਰਮਾਂ ਨਾਂ ਦੇ ਵਿਦਵਾਨ ਪੰਡਤ ਨੇ ਇੱਕ ਰਾਜੇ ਦੇ ਮੂਰਖ ਪੁੱਤਰਾਂ ਨੂੰ ਰਾਜਨੀਤੀ ਦੀ ਸਿੱਖਿਆ ਦੇਣ ਲਈ ਰਚਿਆ।
===ਨੀਤੀ-ਕਥਾ ਦਾ ਉਦੇਸ਼===
ਨੀਤੀ ਕਥਾ ਦਾ ਉਦੇਸ਼ ਜੀਵਨ ਦੀ ਕਿਸੇ ਜੁਗਤ ਨੂੰ ਸਮਝਾਉਣਾ ਅਤੇ ਉਸ ਤੋਂ ਸਿੱਖਿਆ ਗ੍ਰਹਿਣ ਕਰਨ ਦੀ ਪੇ੍ਰਰਨਾ ਦੇਣਾ ਹੁੰਦਾ ਹੈ। ਇਹ ਸਿੱਖਿਆ ਕਿਸੇ ਪਸ਼ੂ ਪੰਛੀ ਜਾਂ ਜੜ੍ਹ ਵਸਤ ਦੁਆਰਾ ਵੀ ਦਿੱਤੀ ਜਾਂਦੀ ਹੈ। ਡਾ.ਕਰਨੈਲ ਸਿੰਘ ਥਿੰਦ ਅਨੁਸਾਰ ਨੀਤੀ-ਕਥਾ ਦਿੱਤੀ ਜਾਂਦੀ ਹੈ। ਡਾ. ਕਰਨੈਲ ਸਿੰਘ ਥਿੰਦ ਅਨੁਸਾਰ ਨੀਤੀ-ਕਥਾ ਅਜਿਹਾ ਪਰੰਪਰਾਗਤ ਬਿਰਤਾਂਤ ਹੈ। ਜਿਸ ਵਿੱਚ ਬੁੱਧਹੀਣ ਜੀਵ ਅਤੇ ਬੇਜਾਨ ਵਸਤੂ ਸਦਾਚਾਰਕ ਸਿੱਖਿਆ ਲਈ ਵਰਤ ਲਏ ਜਾਂਦੇ ਹਨ।
ਜਿਵੇਂ:- ਲੂੰਮੜੀ ਅਤੇ ਕਾਂ ਦੀ ਕਹਾਣੀ ਵਿੱਚ ਗੱਲ ਤਾਂ ਲੂੰਮੜੀ ਦੀ ਚਲਾਕੀ ਦੀ ਦੱਸੀ ਗਈ ਹੈ ਕਿ ਉਸਨੇ ਝੂਠੀ ਪ੍ਰਸ਼ੰਸਾ ਕਰਕੇ ਕਾਂ ਪਾਸੋਂ ਪਨੀਰ ਦਾ ਟੁਕੜਾ ਹਥਿਆ ਲਿਆ ਪਰ ਅਸਲ ਵਿੱਚ ਸੰਕੇਤ ਉਨ੍ਹਾਂ ਮਨੁੱਖਾਂ ਵਲ ਕੀਤਾ ਗਿਆ ਹੈ ਜਿਹੜੇ ਖ਼ੁਸ਼ਾਮਦ ਤੇ ਚਾਪਲੂਸੀ ਦੁਆਰਾ ਦੂਜਿਆ ਨੂੰ ਮੂਰਖ ਬਣਾ ਕੇ ਆਪਣਾ ਸੁਆਰਥ ਕਢ ਲੈਂਦੇ ਹਨ। ਨੀਤੀ ਕਥਾਵਾਂ ਵਿੱਚ ਜੀਵਨ ਜੁਗਤ ਸੁਝਾਈ ਗਈ ਹੁੰਦੀ ਹੈ। ਇਨ੍ਹਾਂ ਦੀ ਸਿਆਣੇ, ਹੰਢੇ ਵਰਤੇ ਤੇ ਅਨੁਭਵੀ ਮਨੁੱਖਾਂ ਦੁਆਰਾ ਕੀਤੀ ਜਾਂਦੀ ਹੈ।
 
 
===ਨੀਤੀ-ਕਥਾਵਾਂ ਪੰਜਾਬੀ ਸਭਿਆਚਾਰਕ ਵਿਰਸੇ ਦਾ ਭਾਗ===
ਪੰਜਾਬ ਦੀਆਂ ਨੀਤੀ ਕਥਾਵਾਂ ਪੰਜਾਬ ਦੇ ਲੋਕਾਂ ਦੀ ਸੋਚ ਅਤੇ ਉਨ੍ਹਾਂ ਦੇ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਪੂਰੀ ਤਰ੍ਹਾਂ ਨੁਮਾਇੰਦਗੀ ਕਰਦੀਆਂ ਹਨ। ਇਹ ਪ੍ਰਾਚੀਨ ਸਮੇਂ ਤੋਂ ਲੋਕ ਕੰਠ ਦਾ ਭਾਗ ਬਣ ਕੇ ਅੱਗੇ ਚਲਦੀਆਂ ਆਈਆਂ ਹਨ। ਮੌਖਿਕ ਪਰੰਪਰਾ ਨੇ ਇਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਹੈ। ਨੀਤੀ ਕਥਾਵਾਂ ਪੰਜਾਬੀਆਂ ਦੇ ਸਭਿਆਚਾਰਕ ਵਿਰਸੇ ਦਾ ਮਹੱਤਵਪੂਰਨ ਭਾਗ ਹਨ। “ਸੀ.ਲਾਇਲ.” ਦੇ ਇਹ ਸ਼ਬਦ ਪੰਜਾਬੀ ਨੀਤੀ ਕਥਾਵਾਂ ਤੇ ਪੂਰੇ ਉਤਰਦੇ ਹਨ ਕਿ “ਇਹ ਕਥਾਵਾਂ ਲੋਕਾਂ ਦੇ ਸੰਸਕ੍ਰਿਤਕ, ਇਤਿਹਾਸਕ ਬਿਰਤਾਂਤਾ ਦਾ ਸਚਿੱਤਰ ਤੇ ਲੋਕਪ੍ਰਿਯ ਸੰਸਕ੍ਰਣ ਹੋਣ ਦੇ ਨਾਲ ਉਨ੍ਹਾਂ ਦੇ ਜੀਵਨ ਚਰਿੱਤਰਾਂ ਦੀ ਲੜੀ ਦਾ ਪ੍ਰਾਚੀਨ ਰੂਪ ਹੈ।” ਭਾਰਤੀ ਜੀਵਨ ਦਾ ਇਹ ਪੱਖ ਸਦਾ ਹੀ ਅਜੇਹੀਆਂ ਕਥਾਵਾਂ ਵਿਚ ਉਘੜਿਆਂ ਗਿਆ ਹੈ। ਨੀਤੀ ਕਥਾਵਾਂ ਦੀ ਵਰਤੋਂ ਧਾਰਮਿਕ ਵਿਆਖਿਆ ਅਤੇ ਸਾਹਿਤਕਾਰਾਂ ਦੀਆਂ ਰਚਨਾਵਾਂ ਵਿੱਚ ਵੀ ਹੋਣ ਲੱਗ ਪਈ ਹੈ।
===ਸਹਾਇਕ ਪੁਸਤਕਾਂ===
1) ਪੰਜਾਬ ਦਾ ਲੋਕ ਵਿਰਸਾ, ਡਾ. ਕਰਨੈਲ ਸਿੰਘ ਥਿੰਦ, ਪਬਲੀਕੇਸ਼ਨ, ਬਿਊਰੋ।
2) ਪੰਜਾਬੀ ਲੋਕ ਕਹਾਣੀਆਂ ਦਾ ਸਰੰਚਨਾਤਮਕ ਅਧਿਐਨ ਅਤੇ ਵਰਗੀਕਰਨ, ਜੋਗਿੰਦਰ ਸਿੰਘ ਕੈਰੋ, ਪਬਲੀਕੇਸ਼ਨ ਬਿਊਰੋ।
3) ਪੰਜਾਬੀ ਲੋਕਧਾਰਾ ਅਤੇ ਸਭਿਆਚਾਰ, ਬਲਬੀਰ ਸਿੰਘ ਪੂਨੀ, ਵਾਰਿਸ ਸ਼ਾਹ ਫਾਉਂਡੇਸ਼ਨ।
4) ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਵਣਜਾਰਾ ਬੇਦੀ, ਨੈਸ਼ਨਲ ਬੁਕ ਸ਼ਾਪ
 
ਹਵਾਲੇ ਤੇ ਪੁਸਤਕਾਂ<ref>1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ , ਪੰਜਾਬੀ ਲੋਕਧਾਰਾ ਵਿਸ਼ਵਕੋਸ਼ (ਜਿਲਦ ਸੱਤਵੀਂ) , ਨੈਸ਼ਨਲ ਬੁੱਕ ਸਾਪ , ਦਿੱਲੀ 1994 , ਪੰਨਾ 1681 । 2. ਕਰਨੈਲ ਸਿੰਘ ਥਿੰਦ , ਲੋਕਯਾਨ ਤੇ ਮੱਧਕਾਲੀਨ ਪੰਜਾਬੀ ਸਾਹਿਤ , ਰਵੀ ਸਾਹਿਤ ਪ੍ਰਕਾਸ਼ਨ , ਅੰਮ੍ਰਿਤਸਰ , ਪੰਨਾ 119 । 3. ਕਰਨੈਲ ਸਿੰਘ ਥਿੰਦ , ਪੰਜਾਬ ਦਾ ਲੋਕ ਵਿਰਸਾ , ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ , ਪਟਿਆਲ਼ਾ , ਪੰਨਾ 191 । 4. ਜੀਤ ਸਿੰਘ ਜੋਸ਼ੀ , ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ , ਲਾਹੌਰ ਬੁੱਕ ਸ਼ਾਪ ਲੁਧਿਆਣਾ 2004 , ਪੰਨਾ 251 । 5. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ , ਪੰਜਾਬੀ ਲੋਕਧਾਰਾ ਵਿਸ਼ਵਕੋਸ਼ (ਜਿਲਦ ਸੱਤਵੀਂ) , ਨੈਸ਼ਨਲ ਬੁੱਕ ਸਾਪ , ਦਿੱਲੀ 1994 , ਪੰਨਾ 1681 । 6. ਕਰਨੈਲ ਸਿੰਘ ਥਿੰਦ , ਪੰਜਾਬ ਦਾ ਲੋਕ ਵਿਰਸਾ , ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ , ਪਟਿਆਲ਼ਾ , ਪੰਨਾ 192 । 7. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ , ਪੰਜਾਬੀ ਲੋਕਧਾਰਾ ਵਿਸ਼ਵਕੋਸ਼ (ਜਿਲਦ ਸੱਤਵੀਂ) , ਨੈਸ਼ਨਲ ਬੁੱਕ ਸਾਪ , ਦਿੱਲੀ 1994 , ਪੰਨਾ 1681 । 8. ਕਰਨੈਲ ਸਿੰਘ ਥਿੰਦ , ਪੰਜਾਬ ਦਾ ਲੋਕ ਵਿਰਸਾ , ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ , ਪਟਿਆਲ਼ਾ , ਪੰਨਾ 192 । 9. ਡਾ. ਜੀਤ ਸਿੰਘ ਜੋਸ਼ੀ , ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ , ਲਾਹੌਰ ਬੁੱਕ ਸ਼ਾਪ 2-ਲਾਜਪਤ ਰਾਏ ਮਾਰਕੀਟ ਲੁਧਿਆਣਾ , 2004 , ਪੰਨਾ 250 । 10. ਡਾ. ਬਲਵੀਰ ਸਿੰਘ ਪੂਨੀ (ਸੰਪਾ.) , ਪੰਜਾਬੀ ਲੋਕ ਕਹਾਣੀਆਂ ਪਾਠ , ਸਰੂਪ ਅਤੇ ਸਾਰਥਿਕਤਾ , ਵਾਰਿਸ ਸ਼ਾਹ ਫ਼ਾਉਂਡੇਸ਼ਨ 42 ਗੁਰੂ ਤੇਗ ਬਹਾਦਰ ਨਗਰ ਅੰਮ੍ਰਿਤਸਰ 2004 xviii । 11. ਡਾ. ਕਰਨੈਲ ਸਿੰਘ ਥਿੰਦ , ਪੰਜਾਬ ਦਾ ਲੋਕ ਵਿਰਸਾ , ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ , ਪਟਿਆਲ਼ਾ , 1996 , ਪੰਨਾ 190 । 12. ਡਾ. ਜੀਤ ਸਿੰਘ ਜੋਸ਼ੀ , ਲੋਕਧਾਰਾ ਅਤੇ ਪੰਜਾਬੀ ਲੋਕਧਾਰਾ , ਵਾਰਿਸ ਸ਼ਾਹ ਫ਼ਾਉਂਡੇਸ਼ਨ 42 ਗੁਰੂ ਤੇਗ ਬਹਾਦਰ ਨਗਰ ਅੰਮ੍ਰਿਤਸਰ , 1999 , ਪੰਨਾ 59 । 13. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ , ਪੰਜਾਬੀ ਲੋਕਧਾਰਾ ਵਿਸ਼ਵਕੋਸ਼ (ਜਿਲਦ ਸੱਤਵੀਂ) , ਨੈਸ਼ਨਲ ਬੁੱਕ ਸ਼ਾਪ ਚਾਂਦਨੀ ਚੌਂਕ ਦਿੱਲੀ , 1994 , ਪੰਨਾ 1679 । 14. ਡਾ. ਸੁਖਦੀਪ ਕੌਰ , ਲੋਕਧਾਰਾ ਦਾ ਵਗਦਾ ਦਰਿਆ : ਵਣਜਾਰਾ ਬੇਦੀ , ਮਨਪ੍ਰੀਤ ਪ੍ਰਕਾਸ਼ਨ ਦਿੱਲੀ – ਜਲੰਧਰ 2007 , ਪੰਨਾ 238 । 15. ਕਰਨੈਲ ਸਿੰਘ ਥਿੰਦ , ਲੋਕਯਾਨ ਤੇ ਮੱਧਕਾਲੀਨ ਪੰਜਾਬੀ ਸਾਹਿਤ , ਰਵੀ ਸਾਹਿਤ ਪ੍ਰਕਾਸ਼ਨ ਜੀ. ਟੀ. ਰੋਡ , ਅੰਮ੍ਰਿਤਸਰ , 2011 , ਪੰਨਾ 119 । </ref>