ਬਨਾਰਸੀ ਦਾਸ ਜੈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 2:
 
==ਜੀਵਨ==
'''ਡਾ. ਬਨਾਰਸੀ ਦਾਸ ਜੈਨ''' ਦਾ ਜਨਮ ਦਸੰਬਰ [[1889]] ਵਿੱਚ ਲਾਲਾ ਸ਼ਿਵ ਚੰਦ ਜੈਨ ਦੇ ਘਰ ਲੁਧਿਆਣਾ ਵਿੱਖੇ ਹੋਇਆ ਸੀ। ਇਹਨਾਂ ਨੇ ਆਪਣੀ ਮੁਢਲੀ ਸਿੱਖਿਆ [[ਲੁਧਿਆਣਾ]] ਤੋਂ ਪ੍ਰਾਪਤ ਕੀਤੀ। [[1912]] ਈ. ਵਿੱਚ ਬੀ.ਏ. ਦੀ ਸਿੱਖਿਆ ਗੋਰਮਿੰਟ ਕਾਲਜ [[ਲਾਹੋਰ]] ਤੋਂ ਪ੍ਰਾਪਤ ਕੀਤੀ। ਇਸ ਕਾਲਜ ਦੇ ਪ੍ਰਿੰਸੀਪਲ ਡਾ. ਵੁਲਨਰ ਤੋਂ ਜੈਨ ਨੂੰ ਪ੍ਰੇਰਣਾ ਮਿਲੀ। ਡਾ. ਬਨਾਰਸੀ ਨੂੰ ਤਿੰਨ ਸਾਲ ਲਈ ਮੇਉ ਪਟਿਆਲਾ ਖੋਜ-ਵਜੀਫਾ ਮਿਲਦਾ ਰਿਹਾ। ਇਸ ਤੋਂ ਬਾਅਦ ਇਹਨਾਂ ਨੇ ਪੰਜਾਬੀ ਵਿਗਿਆਨਕ ਅਧਿਐਨ ਦੋਰਾਨ [[ਥੇਹ ਵਿਗਿਆਨ]] ਦੀ ਚੋਖੀ ਜਾਣਕਾਰੀ ਪ੍ਰਾਪਤ ਕੀਤੀ। [[1915]] ਵਿੱਚ ਡਾ. ਜੈਨ ਨੇ ਸੰਸਕ੍ਰਿਤ ਭਾਸ਼ਾ ਵਿੱਚ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਡਾ. ਜੈਨ ਅੰਗ੍ਰੇਜ਼ੀ ਦੇ ਅਧਿਆਪਕ ਵਜੋਂ ਨਿਯੁਕਤ ਹੋਏ। [[1919]] ਵਿੱਚ [[ਪੰਜਾਬ ਯੂਨੀਵਰਸਿਟੀ]] ਦੁਆਰਾ ਇਹਨਾਂ ਨੂੰ ਪੰਜਾਬੀ-ਅੰਗਰੇਜੀ ਕੋਸ਼ ਤਿਆਰ ਕਰਾਉਣ ਲਈ ਇੰਚਾਰਜ ਨਿਯੁਕਤ ਕੀਤਾ। [[1924]] ਈ. ਵਿੱਚ ਡਾ. ਜੈਨ ਭਾਸ਼ਾ ਵਿਗਿਆਨ ਦੀ ਉਚੇਰੀ ਸਿੱਖਿਆ ਲਈ ਵਲਾਇਤ ਗਏ। [[1926]] ਵਿੱਚ ਲੰਦਨ ਯੂਨੀਵਰਸਿਟੀ ਤੋਂ ਪਈਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ। <ref name="ReferenceA">ਜੀਤ ਸਿੰਘ ਜੋਸ਼ੀ,ਪੰਜਾਬੀ ਅਧਿਐਨ ਅਤੇ ਅਧਿਆਪਨ ਬਦਲਦੇ ਪਰਿਪੇਖ,ਵਾਰਿਸ ਸ਼ਾਹ ਫ਼ਾਉਂਡੇਸ਼ਨ,ਅਮ੍ਰਿਤਸਰ,2011,ਪੰਨਾ ਨੰ.-470</ref>
 
==ਕਿੱਤਾ==
ਪੰਜਾਬੀ-ਅੰਗਰੇਜੀ ਕੋਸ਼ਕਾਰੀ ਤੋਂ ਤੁਰੰਤ ਬਾਅਦ ਡਾ. ਜੈਨ ਹਿੰਦੀ ਦੇ ਲੈਕਚਰਾਰ ਨਿਯੁਕਤ ਹੋਏ ਅਤੇ ਇਹਨਾਂ ਨੇ 32 ਸਾਲ ਅਧਿਆਪਨ ਸੇਵਾ ਕੀਤੀ। [[1946]] ਵਿੱਚ ਬਨਾਰਸੀ ਦਾਸ ਨੇ ਆਲ ਇੰਡੀਆ ਓਰੀਐੰਟਲ ਕਾਨਫਰੰਸ ਦੇ ਪ੍ਰਾਕਿਰਤ ਤੇ ਜੈਨੀ ਵਿਭਾਗ ਦੀ ਨਾਗਪੁਰ ਸਮਾਗਮ ਵਿੱਚ ਪ੍ਰਧਾਨਗੀ ਕੀਤੀ। [[1949]] ਵਿੱਚ ਡਾ. ਜੈਨ ਪੈਪਸੂ ਦੇ ਪੰਜਾਬੀ ਵਿਭਾਗ ਵਿੱਚ ਪੰਜਾਬੀ ਕੋਸ਼ਕਾਰੀ ਦੇ ਸੁਪਰਵਾਇਜ਼ਰ ਨਿਯੁਕਤ ਰਹਿ ਕੇ ਪੰਜਾਬੀ ਕੋਸ਼ਕਾਰੀ ਦਾ ਕਾਰਜ ਕਰਦੇ ਰਹੇ। ਡਾ. ਜੈਨ ਨੇ [[ਪੰਜਾਬੀ ਸਾਹਿਤ ਦਾ ਇਤਿਹਾਸ|ਪੰਜਾਬੀ ਸਾਹਿਤ ਦੇ ਇਤਿਹਾਸ]] ਦੀ ਕਾਲਵੰਡ ਵੀ ਕੀਤੀ। [[12 ਅਪ੍ਰੈਲ]] [[1954]] ਈ. ਨੂੰ ਡਾ. ਜੈਨ ਦੀ ਮੋਤ ਹੋ ਗਈ। <ref>ਜੀਤ ਸਿੰਘ ਜੋਸ਼ੀ,ਪੰਜਾਬੀ ਅਧਿਐਨ ਅਤੇ ਅਧਿਆਪਨ ਬਦਲਦੇ ਪਰਿਪੇਖ,ਵਾਰਿਸ ਸ਼ਾਹ ਫ਼ਾਉਂਡੇਸ਼ਨ,ਅਮ੍ਰਿਤਸਰ,2011,ਪੰਨਾ ਨੰ.-470<name="ReferenceA"/ref>
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਭਾਸ਼ਾ ਵਿਗਿਆਨੀ]]