ਯੋਹਾਨ ਵੁਲਫਗੰਗ ਫਾਨ ਗੇਟੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 29:
ਇੱਥੇ ਉਸ ਦੇ ਬਹੁਤ ਸਾਰੇ ਮਆਸ਼ਕੇ ਚਲੇ। ਕੁਝ ਦਾ ਜਿਕਰ ਉਸ ਨੇ ਖ਼ੁਦ ਕੀਤਾ ਹੈ। ਫਰੈਡਰਿਕ ਬਰਾਊਨ ਦਾ ਜਿਕਰ ਸਭ ਤੋਂ ਅਹਿਮ ਇਸ ਲਈ ਹੈ ਕਿ ਖ਼ੁਦ ਗੋਇਟੇ ਨੇ ਵੱਡੀ ਮੁਹੱਬਤ ਅਤੇ ਜਜ਼ਬੇ ਦੇ ਨਾਲ ਇਸ ਦਾ ਜਿਕਰ ਕੀਤਾ ਹੈ। ਜਦੋਂ ਉਹ ਇਸਨੂੰ ਹਾਸਲ ਹੋ ਗਈ ਤਾਂ ਗੋਇਟੇ ਨੇ ਆਪਣੇ ਇੱਕ ਦੋਸਤ ਨੂੰ ਲਿਖਿਆ ਕਿ ਇਨਸਾਨ ਆਪਣੀ ਮਤਲੂਬਾ ਚੀਜ਼ ਹਾਸਲ ਕਰਕੇ ਜ਼ੱਰਾ ਜਿੰਨਾ ਵੀ ਜ਼ਿਆਦਾ ਖ਼ੁਸ਼ ਨਹੀਂ ਹੋ ਜਾਂਦਾ। ਕਨੂੰਨ ਦੀ ਡਿਗਰੀ ਲੈਣ ਦੇ ਬਾਅਦ ਇਸ ਨੇ ਫਰੈਡਰਿਕ ਬਰਾਊਨ ਨੂੰ ਅਲਵਿਦਾ ਕਹਿ ਦਿੱਤਾ। ਪਰ ਬੇਚਾਰੀ ਬਰਾਊਨ ਨੇ ਸਾਰੀ ਉਮਰ ਸ਼ਾਦੀ ਨਹੀਂ ਕੀਤੀ ਅਤੇ 1813 ਵਿੱਚ ਮਰ ਗਈ। ਗੋਇਟੇ ਨੂੰ ਆਪਣੀ ਬੇਵਫ਼ਾਈ ਦਾ ਸ਼ਦੀਦ ਅਹਿਸਾਸ ਸੀ। ਇਸ ਸਾਲ ਇਸ ਨੇ ਆਪਣਾ ਡਰਾਮਾ Gotz Von Berlichingenਲਿਖਿਆ ਅਤੇ ਉਸ ਦੀ ਕਾਪੀ ਫਰੈਡਰਿਕ ਨੂੰ ਇਹ ਕਹਿ ਕਰ ਭਿਜਵਾਈ ਕਿ ਬੇਚਾਰੀ ਫਰੈਡਰਿਕ ਨੂੰ ਕਿਸੇ ਹੱਦ ਤੱਕ ਇਸ ਗੱਲ ਨਾਲ ਤਸੱਲੀ ਹੋਵੇਗੀ ਕਿ ਡਰਾਮੇ ਵਿੱਚ ਬੇਵਫ਼ਾ ਆਸ਼ਿਕ ਨੂੰ ਜ਼ਹਿਰ ਦੇ ਦਿੱਤਾ ਗਿਆ ਹੈ। ਇਸ ਡਰਾਮੇ ਤੇ ਨੌਜਵਾਨਾਂ ਦੀ ਤਹਿਰੀਕ ਦਾ ਗਹਿਰਾ ਅਸਰ ਹੈ। ਮਈ 1772 ਵਿੱਚ ਉਹ ਵਕਾਲਤ ਦੇ ਸੰਬੰਧ ਵਿੱਚ ਵੀਟਨਰਲਰ ਚਲਾ ਆਇਆ। ਇੱਥੇ ਉਸ ਦੀ ਮੁਲਾਕਾਤ ਜੀਰੋ ਸਲੱਮ ਅਤੇ ਕੈਸਨਰ ਨਾਲ ਹੋਈ ਜਿਸ ਦੀ ਮੰਗੇਤਰ ਤੇ ਉਹ ਆਸ਼ਿਕ ਹੋ ਗਿਆ ਅਤੇ ਜਦੋਂ ਨਾਕਾਮ ਹੋਇਆ ਤਾਂ ਦੂਜੇ ਹੀ ਦਿਨ ਇਸ ਸ਼ਹਿਰ ਨੂੰ ਛੱਡ ਦਿੱਤਾ। ਰਸਤੇ ਵਿੱਚ ਉਹ ਇੱਕ ਦੋਸਤ ਦੇ ਘਰ ਠਹਰਿਆ ਜਿਸ ਦੇ ਦੋ ਬੇਟੀਆਂ ਸਨ। ਵੱਡੀ ਧੀ ਮੈਕਸਮੁਲਿਆਨੀ (Maximiliane) ਨੂੰ ਵੇਖ ਕੇ ਉਸ ਦੇ ਜਜ਼ਬਿਆਂ ਵਿੱਚ ਵਿਆਕੁਲਤਾ ਪੈਦਾ ਹੋ ਗਈ। ਗੋਇਟੇ ਨੇ ਆਪਣੀ ਜੀਵਨੀ ਵਿੱਚ ਲਿਖਿਆ ਹੈ ਕਿ ਇਹ ਅਹਿਸਾਸ ਬਹੁਤ ਖ਼ੁਸ਼ਗਵਾਰ ਹੁੰਦਾ ਹੈ ਜਦੋਂ ਕੋਈ ਨਵਾਂ ਜਜ਼ਬਾ ਸਾਡੇ ਅੰਦਰ ਹਲਚਲ ਮਚਾ ਦਿੰਦਾ ਹੈ ਜਦੋਂ ਕਿ ਪੁਰਾਣਾ ਅਜੇ ਪੂਰੇ ਤੌਰ ਤੇ ਬੁਝਿਆ ਨਹੀਂ ਹੁੰਦਾ। ਜਦੋਂ ਸੂਰਜ ਛਿਪ ਰਿਹਾ ਹੁੰਦਾ ਹੈ ਤਾਂ ਇਨਸਾਨ ਦੇ ਅੰਦਰ ਇਹ ਖਾਹਿਸ਼ ਪੈਦਾ ਹੁੰਦੀ ਹੈ ਕਿ ਦੂਜੀ ਤਰਫ਼ ਚੰਨ ਚੜ੍ਹਨਾ ਸ਼ੁਰੂ ਹੋ ਜਾਵੇ। ਮੈਕਸਮੁਲਿਆਨੀ ਦੀ ਸ਼ਾਦੀ ਪੀਟਰ ਬਰਨੀਟਾਨੋ ਨਾਲ ਹੋ ਗਈ ਅਤੇ ਉਸ ਕੁਖੋਂ ਉਹ ਕੁੜੀ ਪੈਦਾ ਹੋਈ 35 ਸਾਲ ਬਾਅਦ ਜਿਸ ਦੇ ਇਸ਼ਕ ਵਿੱਚ ਗੋਇਟੇ ਗਿਰਫਤਾਰ ਹੋਇਆ। ਇਸ ਸਾਲ ਉਸਨੂੰ ਇੱਤਲਾਹ ਮਿਲੀ ਕਿ ਜੀਰੋਸਲੱਮ ਨੇ ਆਪਣੇ ਕਿਸੇ ਦੋਸਤ ਦੀ ਪਤਨੀ ਦੇ ਇਸ਼ਕ ਵਿੱਚ ਨਾਕਾਮੀ ਦੇ ਬਾਅਦ ਕੈਸਨਰ ਦੇ ਪਿਸਟਲ ਨਾਲ ਖੁਦਕੁਸ਼ੀ ਕਰ ਲਈ ਹੈ। 1774 ਵਿੱਚ ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਉਸ ਨੇ ''ਵਰਥਰ ਦੇ ਗ਼ਮਾਂ ਦੀ ਦਾਸਤਾਨ'' ਨਾਵਲ ਲਿਖਿਆ। ਇਹ ਨਾਵਲ ਇੰਨਾ ਮਕਬੂਲ ਹੋਇਆ ਕਿ ਉਸ ਦੀ ਸ਼ੌਹਰਤ ਸਾਰੇ ਯੂਰਪ ਵਿੱਚ ਫੈਲ ਗਈ। ਯੂਰਪ ਦੀ ਕਈ ਜ਼ਬਾਨਾਂ ਵਿੱਚ ਇਸ ਦਾ ਤਰਜੁਮਾ ਹੋਇਆ। ਚੀਨੀ ਅਤੇ ਉਰਦੂ ਵਿੱਚ ਵੀ ਇਸ ਦਾ ਤਰਜੁਮਾ ਹੋ ਚੁੱਕਿਆ ਹੈ। ਇਸ ਨਾਵਲ ਵਿੱਚ ਗੋਇਟੇ ਨੇ ਸ਼ਾਰੋਲੀਟ ਬਫ਼ ਨਾਲ ਆਪਣੇ ਇਸ਼ਕ ਦੀ ਨਾਕਾਮੀ ਦੇ ਤਜੁਰਬੇ ਨੂੰ ਸ਼ਿੱਦਤ ਨਾਲ ਬਿਆਨ ਕੀਤਾ ਹੈ। 1775 ਵਿੱਚ ਗੋਇਟੇ ਵੀਮਰ ਆ ਗਿਆ ਅਤੇ ਡਿਊਕ ਦੇ ਦਰਬਾਰ ਨਾਲ ਵਾਬਸਤਾ ਹੋ ਗਿਆ। ਡਿਊਕ ਨੇ ਗੋਇਟੇ ਨੂੰ ਇਸ ਕਦਰ ਪਸੰਦ ਕੀਤਾ ਕਿ ਉਹ ਤਿੰਨ ਸਾਲ ਤੱਕ ਸਾਰਾ ਵਕਤ ਡਿਊਕ ਦੇ ਨਾਲ ਰਿਹਾ। ਡਿਊਕ ਨੇ ਤਾਂ ਆਪਣਾ ਦਰਬਾਰ ਸਜਾਣ ਲਈ ਇੱਕ ਸ਼ਾਇਰ ਨੂੰ ਵਾਬਸਤਾ ਕੀਤਾ ਸੀ ਲੇਕਿਨ ਸਲਾਹੀਅਤਾਂ ਨੂੰ ਵੇਖ ਕੇ ਉਸਨੂੰ ਮੰਤਰੀ ਮੁਕੱਰਰ ਕਰ ਦਿੱਤਾ ਅਤੇ ਬਾਅਦ ਵਿੱਚ ਆਪਣੀ ਰਿਆਸਤ ਦੇ ਪ੍ਰਬੰਧ ਦਾ ਮੋਹਰੀ ਮੈਂਬਰ ਬਣਾ ਦਿੱਤਾ। ਦਸ ਸਾਲ ਤੱਕ ਉਹ ਰਿਆਸਤ ਦੇ ਕੰਮਾਂ ਵਿੱਚ ਲਗਾ ਰਿਹਾ ਅਤੇ ਸ਼ਾਨ ਨਾਲ ਜਿੰਦਗੀ ਬਸਰ ਕੀਤੀ। 1786 ਵਿੱਚ ਉਹ ਬਗੈਰ ਕਹੇ ਇਟਲੀ ਚਲਾ ਗਿਆ ਅਤੇ ਦੋ ਸਾਲ ਉੱਥੇ ਰਿਹਾ। ਇਟਲੀ ਦੇ ਦੌਰੇ ਨੇ ਗੋਇਟੇ ਦੇ ਰੋਮਾਂਸਵਾਦ ਨੂੰ ਬਦਲ ਦਿੱਤਾ ਅਤੇ ਇਸ ਤੇ ਕਲਾਸੀਕਲ ਦ੍ਰਿਸ਼ਟੀ ਛਾ ਗਈ। 1787 ਅਤੇ 1817 ਦੇ ਦਰਮਿਆਨ ਉਸ ਨੇ ਕਈ ਡਰਾਮੇ ਨਾਵਲ ਲਿਖੇ ਸਫ਼ਰਨਾਮੈ ਅਤੇ ਆਲੋਚਨਾ ਗ੍ਰੰਥ ਵੀ ਉਸੇ ਜ਼ਮਾਨੇ ਵਿੱਚ ਲਿਖੇ।
 
==ਹਵਾਲੇ==
{{ਹਵਾਲੇ}}