ਸੇਵਾ ਸਿੰਘ ਠੀਕਰੀਵਾਲਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
ਲਾਈਨ 8:
==ਪਰਜਾ ਮੰਡਲ ਦੀ ਸਥਾਪਨਾ==
ਸੇਵਾ ਸਿੰਘ ਠੀਕਰੀਵਾਲਾ ਨੂੰ ਜੇਲ੍ਹ ਵਿੱਚ ਹੁੰਦਿਆਂ ਹੀ 1928 ਈਸਵੀ ਨੂੰ ਪਿੰਡ ਸੇਖਾ ਵਿਖੇ ਪਰਜਾ ਮੰਡਲ ਦੀ ਸਥਾਪਨਾ ਕਰ ਕੇ ਪ੍ਰਧਾਨ ਬਣਾ ਦਿੱਤਾ ਗਿਆ ਸੀ। ਇਸ ਨਵੀਂ ਜਥੇਬੰਦੀ ਨੇ ਆਪਣਾ ਕਾਰਜ ਖੇਤਰ ਵਿਸ਼ਾਲ ਕੀਤਾ ਅਤੇ ਹੋਰ ਰਿਆਸਤਾਂ ਵਿੱਚ ਵੀ ਆਪਣੀਆਂ ਸ਼ਾਖਾਵਾਂ ਕਾਇਮ ਕੀਤੀਆਂ। ਪਟਿਆਲਾ ਰਿਆਸਤ ਦੀਆਂ ਆਪ-ਹੁਦਰੀਆਂ ਵਿਰੁੱਧ ਸ਼ੁਰੂ ਕੀਤਾ ਪਰਜਾ ਮੰਡਲ ਦੇ ਵਰਕਰਾਂ ਦਾ ਘੋਲ ਅਤਿ ਸਲਾਹੁਣਯੋਗ ਸੀ। ਦੁਰਵਿਵਹਾਰ ਅਤੇ ਗੈਰ-ਮਨੁੱਖੀ ਵਤੀਰੇ ਵਿਰੁੱਧ ਸੇਵਾ ਸਿੰਘ ਠੀਕਰੀਵਾਲਾ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਨ੍ਹਾਂ ਦੀ ਹਾਲਤ ਦਿਨ-ਬ-ਦਿਨ ਖਰਾਬ ਹੋਣੀ ਸ਼ੁਰੂ ਹੋ ਗਈ। ਉਨ੍ਹਾਂ ਨੂੰ ਖ਼ੂਨ ਦੀਆਂ ਉਲਟੀਆਂ ਲੱਗ ਗਈਆਂ ਜਿਸ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਸਰਕਾਰ ਨੇ ਇਨ੍ਹਾਂ ਦੀ ਨਿਘਰਦੀ ਸਰੀਰਕ ਹਾਲਤ ਵੱਲ ਕੋਈ ਉਚੇਚਾ ਧਿਆਨ ਨਾ ਦਿੱਤਾ। ਇੱਥੇ ਉਹ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਦੇ ਹੋਏ 64 ਦਿਨਾਂ ਦੀ ਭੁੱਖ-ਹੜਤਾਲ ਉਪਰੰਤ 19 ਅਤੇ 20 ਜਨਵਰੀ 1935 ਦੀ ਰਾਤ ਨੂੰ ਸ਼ਹੀਦੀ ਪ੍ਰਾਪਤ ਕਰ ਗਏ।
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਜ਼ਾਦੀ ਘੁਲਾਟੀਏ}}