ਫ਼ਰਾਂਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 158:
 
੬੦੦ ਈ.ਪੂ. ਵਿੱਚ [[ਫ਼ੋਸੀਆ]] ਤੋਂ ਆਏ [[ਇਓਨੀਆ]]ਈ ਯੂਨਾਨੀਆਂ ਨੇ [[ਭੂ-ਮੱਧ ਸਮੁੰਦਰ]] ਦੇ ਕੰਢੇ ਮਸਾਲੀਆ (ਅਜੋਕਾ [[ਮਾਰਸੇਈ]]) ਨਾਮਕ ਬਸਤੀ ਸਥਾਪਤ ਕੀਤੀ। ਇਸ ਕਰਕੇ ਇਹ ਫ਼ਰਾਂਸ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ।<ref name="The Cambridge ancient history">{{cite book|url=http://books.google.com/books?id=n1TmVvMwmo4C&pg=RA1-PA754 |title=The Cambridge ancient history|page=754 |publisher=Cambridge University Press |accessdate=23 January 2011|isbn=978-0-521-08691-2|year=2000}}</ref><ref name="Orrieux">{{cite book|url=http://books.google.com/books?id=b8cA8hymTw8C&pg=PA62 |title=A history of ancient Greece|author=Claude Orrieux |page=62 |publisher=John Wiley & Sons |year= 1999|accessdate=23 January 2011|isbn=978-0-631-20309-4}}</ref> ਇਸੇ ਸਮੇਂ ਗੇਲੀ ਕੈਲਟੀ ਕਬੀਲੇ ਫ਼ਰਾਂਸ ਦੇ ਅਜੋਕੇ ਇਲਾਕੇ ਵਿੱਚ ਆ ਗਏ ਅਤੇ ਤੀਜੀ ਤੋਂ ਪੰਜਵੀਂ ਸਦੀ ਈ.ਪੂ. ਤੱਕ ਇਹ ਫ਼ਰਾਂਸ ਦੇ ਬਾਕੀ ਹਿੱਸਿਆਂ 'ਚ ਵੀ ਫੈਲ ਗਏ।<ref>Carpentier et al 2000, p. 29</ref>
[[File:271 Maison carr e NIM 1016MaisonCarrée.jpgjpeg|left|thumb|[[ਮੇਜ਼ੋਂ ਕਾਰੇ]] ਨਿਮਾਉਸਸ (ਅਜੋਕਾ [[ਨੀਮ]]) ਨਾਮਕ [[ਗੇਲੋ-ਰੋਮਨੀ ਸੱਭਿਆਚਾਰ|ਗੇਲੋ-ਰੋਮਨੀ]] ਸ਼ਹਿਰ ਵਿੱਚ ਇੱਕ ਮੰਦਰ ਸੀ ਅਤੇ [[ਰੋਮਨ ਸਾਮਰਾਜ]] ਦਾ ਇੱਕ ਸ਼ਾਨਦਾਰ ਬਾਕੀ ਬਚਿਆ ਸਮਾਰਕ ਹੈ।]]
 
ਇਸ ਵੇਲੇ [[ਗੌਲ]] ਦੇ ਸਿਧਾਂਤ ਦਾ ਜਨਮ ਹੋਇਆ; ਇਹ ਕੈਲਟੀ ਬਸਤੀਆਂ ਦੇ ਉਹਨਾਂ ਇਲਾਕਿਆਂ ਨੂੰ ਆਖਿਆ ਜਾਂਦਾ ਹੈ ਜੋ [[ਰਾਈਨ]], [[ਅੰਧ ਮਹਾਂਸਾਗਰ]], [[ਪੀਰੇਨੇ]] ਅਤੇ ਭੂ-ਮੱਧ ਸਮੁੰਦਰ ਵਿਚਕਾਰ ਪੈਂਦੀਆਂ ਸਨ। ਅਜੋਕੇ ਫ਼ਰਾਂਸ ਦੀਆਂ ਹੱਦਾਂ ਤਕਰੀਬਨ-ਤਕਰੀਬਨ ਪੁਰਾਣੇ ਗੌਲ ਨਾਲ਼ ਹੀ ਮਿਲਦੀਆਂ ਹਨ ਜਿੱਥੇ ਕੈਲਟੀ ''ਗੌਲ'' ਰਹਿੰਦੇ ਸਨ। ਗੌਲ ਉਸ ਵੇਲੇ ਇੱਕ ਅਮੀਰ ਮੁਲਕ ਸੀ ਜੀਹਦੇ ਸਭ ਤੋਂ ਦੱਖਣੀ ਹਿੱਸੇ 'ਤੇ ਡਾਢਾ ਯੂਨਾਨੀ ਅਤੇ ਰੋਮਨ ਅਸਰ ਪੈਂਦਾ ਸੀ। ਪਰ ੩੯੦ ਈ.ਪੂ. ਦੇ ਨੇੜੇ ਗੈਲੀ ਕਬੀਲੇ ਦੇ ਸਰਦਾਰ ਬਰੈਨਸ ਅਤੇ ਉਹਦੇ ਦਸਤਿਆਂ ਨੇ [[ਐਲਪ]] ਰਾਹੀਂ ਇਟਲੀ 'ਤੇ ਕੂਚ ਕਰ ਦਿੱਤਾ, [[ਆਲੀਆ ਦੀ ਲੜਾਈ]] ਵਿੱਚ ਰੋਮਨਾਂ ਨੂੰ ਹਰਾ ਦਿੱਤਾ ਅਤੇ [[ਰੋਮ]] ਸ਼ਹਿਰ ਘੇਰਾ ਪਾ ਕੇ ਉਹਦੇ ਤੋਂ ਫਰੌਤੀ ਲਈ। ਗੈਲੀ ਹੱਲੇ ਨੇ ਰੋਮ ਨੂੰ ਕਮਜ਼ੋਰ ਕਰ ਦਿੱਤਾ ਅਤੇ ੩੪੫ ਈ.ਪੂ. ਤੱਕ ਗੌਲ ਰੋਮ ਨੂੰ ਦੁੱਖ ਦਿੰਦੇ ਰਹੇ ਜਿਸ ਮਗਰੋਂ ਉਹਨਾਂ ਨੇ ਰੋਮ ਨਾਲ਼ ਅਮਨ ਦਾ ਇੱਕ ਰਸਮੀ ਇਕਰਾਰਨਾਮਾ ਕਬੂਲ ਕਰ ਲਿਆ। ਇਸ ਦੇ ਬਾਵਜੂਦ ਰੋਮਨ ਅਤੇ ਗੌਲ ਲੋਕਾਂ ਵਿਚਾਲੇ ਅਗਲੀਆਂ ਕਈ ਸਦੀਆਂ ਤੱਕ ਵਿਰੋਧੀ ਖਿੱਚੋਤਾਣ ਚੱਲਦੀ ਰਹੀ ਅਤੇ ਗੌਲ ਲੋਕ ਇਤਾਲੀਆ (ਰੋਮਨ ਸਾਮਰਾਜ) ਵਾਸਤੇ ਖ਼ਤਰਾ ਬਣੇ ਰਹੇ।