ਸਮਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"right|thumb|upright=0.8 thumb|upright=0.8|[[ਗੋਲਾ ਦੀ ਸਮਤਾ]] Fil..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

11:00, 19 ਜੂਨ 2015 ਦਾ ਦੁਹਰਾਅ

ਸਮਤਾ ਹਰ ਸਮੇਂ ਅਸੀਂ ਦੇਖਦੇ ਹਾਂ ਕਿ ਤਾਲਮੇਲ ਅਤੇ ਸੁੰਦਰ ਅਨੁਪਾਤ ਅਤੇ ਸੰਤੁਲਨ ਦੀ ਭਾਵਨਾ ਹਰੇਕ ਭਾਸ਼ਾ ਵਿੱਚ ਹੈ। ਗਣਿਤ ਵਿੱਚ ਇਸ ਨੂੰ ਵੱਖਰੀ ਤਰ੍ਹਾਂ ਦੇਖਿਆ ਜਾਂਦਾ ਹੈ। ਕਿਸੇ ਪੈਟਰਨ ਦਾ ਕਿਸੇ ਬਿੰਦੁ ਜਾਂ ਤਲ ਨਾਲ ਉਹੀ ਜਿਹੀ ਆਕ੍ਰਿਤਰੀ ਬਣਾ ਲੈਣਾ ਸਮਤਾ ਕਹਿਲਾਉਂਦਾ ਹੈ। ਗਣਿਤ ਦੀ ਨਾਲ ਨਾਲ ਅਸੀਂ ਜੀਵਨ ਦੇ ਬਹੁਤ ਸਾਰੇ ਵਿਸ਼ਿਆ ਤੇ ਸਮਤਾ ਨੂੰ ਦੇਖ ਸਕਦੇ ਹਾਂ ਜਿਹਨਾਂ ਵਿੱਚ ਕੁਦਰਤ, ਕਲਾ, ਵਿਗਿਆਨ, ਆਰਕੀਟੈਕਚਰ ਅਤੇ ਸੰਗੀਤ ਆਦਿ।

ਗੋਲਾ ਦੀ ਸਮਤਾ
ਲਿਓਨਾਰਦੋ ਦਾ ਵਿੰਚੀ ਦੀ ਆਕ੍ਰਿਤੀ
ਫ਼ਰੈਕਟਲ ਸਮਤਾ
ਮਸਜਿਦ

ਗਣਿਤ

ਕੋਉ ਵੀ ਰੇਖਾ ਗਣਿਤ ਦੀ ਸਕਲ, ਜਾਂ ਵਸਤੂ ਵਿਚ ਸਮਤਾ ਹੈ ਜੇ ਇਸ ਨੂੰ ਦੋ ਜਾਂ ਦੋ ਤੋਂ ਵੱਧ ਬਰਾਬਰ ਹਿੱਸਿਆ ਵਿੱਚ ਵੰਡੀ ਜਾਵੇ

ਜੇ ਕਿਸੇ ਇਕ ਰੇਖਾ ਨਾਲ ਕੋਈ ਵਸਤੁ ਨੂੰ ਵੱਖ ਕਰੇ ਤੇ ਦੋਨੋ ਇਕ ਦੂਜੇ ਦਾ ਪ੍ਰਤੀਬਿੰਬ ਹੋਣ ਤਾਂ ਇਸ ਸਮਤਾ ਨੂੰ ਪ੍ਰਤੀਬਿੰਬ ਸਮਤਾ ਕਿਹਾ ਜਾਂਦਾ ਹੈ। ਜੇ ਕਿਸੇ ਵਸਤੂ ਨੂੰ ਇਸ ਦੀ ਸਕਲ ਨੂੰ ਨਾ ਬਦਲ ਕੇ ਕਿਸੇ ਖ਼ਾਸ ਬਿੰਦੂ ਤੇ ਘੁਮਾਇਆ ਜਾ ਸਕਦਾ ਹੋਵੇ ਤਾਂ ਇਸ ਸਮਤਾ ਨੂੰ ਰੋਟੇਸ਼ਨਲ ਸਮਤਾ ਕਿਹਾ ਜਾਂਦਾ ਹੈ। ਜੇ ਕੋਈ ਵਸਤੂ ਫੈਲਣ ਨਾਲ ਆਪਣੀ ਮੁਢਲੀ ਸ਼ਕਲ ਨਾ ਬਦਲੇ ਤਾਂ ਇਸ ਸਮਤਾ ਨੂੰ ਸਕੇਲ ਸਮਤਾ ਕਿਹਾ ਜਾਂਦਾ ਹੈ।

ਤਰਕ ਸਮਤਾ

ਸਬੰਧ R ਸਮਤਾ ਹੈ ਜੇ ਅਤੇ ਸਿਰਫ ਜੇ Rab ਸੱਚ ਹੈ ਤਾਂ Rba ਸੱਚ ਹੈ।.[1] ਤਦ ਜੇ ਪਾਲ ਦੀ ਉਮਰ ਮੈਰੀ ਜਿਨੀ ਹੈ ਤਾਂ ਮੈਰੀ ਦੀ ਉਮਰ ਪਾਲ ਜਿਨੀ ਹੈ ਤਾਂ ਇਹ ਤਰਕ ਦੀ ਸਮਤਾ ਹੈ। ਇਹ ਸਬੰਧ ਅਤੇ (∧, or &), ਜਾਂ (∨, or |), ਦੂਹਰੀ ਸ਼ਤਰ (ਜੇ ਅਤੇ ਸਿਰਫ ਜੇ) (↔) ਹਨ।

ਜੀਵ ਵਿਗਿਆਨ

ਸਾਰੇ ਪ੍ਰਾਣੀ ਸਮੇਤ ਮਨੁੱਖ ਦਾ ਸੱਜਾ ਪਾਸਾ ਅਤੇ ਖੱਬਾ ਪਾਸੇ ਵਿਚ ਸਮਾਨਤਾ ਹੈ। ਜੇ ਇਹਨਾਂ ਦੀ ਸਰੀਰ ਨੂੰ ਵਿੱਚਕਾਰ ਤੋਂ ਦੇਖਿਆ ਜਾਵੇ ਤਾ ਸੱਜਾ ਅਤੇ ਖੱਬਾ ਵਿਚ ਸਮਤਾ ਹੈ। ਪੌਦਿਆ ਅਤੇ ਸਮੁੰਦਰੀ ਜੀਵਾਂ ਵਿੱਚ ਰੇਡੀਅਲ ਜਾਂ ਘੁਮਾਉਦਾਰ ਸਮਤਾ ਹੁੰਦੀ ਹੈ। ਤਾਰਾ ਮੱਛੀ , ਸਮੁੰਦਰੀ ਲਿਲੀ ਵਿੱਚ ਪੰਜ'ਭੁਜੀ ਸਮਤਾ ਹੁੰਦੀ ਹੈ।

ਆਰਕੀਟੈਕਚਰ

 
ਸਾਹਮਣੇ ਪਾਸੇ ਤੋਂ ਦੋ ਪਾਸੀ ਸਮਤਾ ਅਤੇ ਉਪਰੋਂ ਚਾਰ ਪਾਸੀ ਸਮਤਾ

ਆਰਕੀਟੈਕਚਰ ਦੇ ਹਰ ਨਾਪ 'ਚ ਸਮਤਾ ਹੈ। ਇਮਾਰਤਾਂ ਦੇ ਵਿੱਚ ਸਮਤਾ ਦੇਖਣ ਨੂੰ ਮਿਲਦੀ ਹੈ ਜਿਵੇ ਤਾਜ ਮਹਿਲ ਅਮਰੀਕਾ ਦੇ ਰਾਸਟਰਪਤੀ ਦਾ ਦਫਤਰ ਵਾਈਟ ਹਾਊਸ[2][3] ਇਰਾਨ ਦੇ ਸ਼ਹਿਰ ਇਸ਼ਫਾਨ ਵਿੱਚ ਮਸਜ਼ਦ ਦੀ ਛੱਤ ਦੀ ਸਮਤਾ ਅੱਠ ਪਾਸੀ ਹੈ

 
ਮਸਜਿਦ

ਹਵਾਲੇ

  1. Josiah Royce, Ignas K. Skrupskelis (2005) The Basic Writings of Josiah Royce: Logic, loyalty, and community (Google eBook) Fordham Univ Press, p. 790
  2. Williams: Symmetry in Architecture. Members.tripod.com (1998-12-31). Retrieved on 2013-04-16.
  3. Aslaksen: Mathematics in Art and Architecture. Math.nus.edu.sg. Retrieved on 2013-04-16.