ਟੈਲੀਸਕੋਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|350px|right|ਟੈਲੀਸਕੋਪ '''ਟੈਲੀਸਕੋਪ''' ਜਾਂ '''ਦੂਰਦਰਸ਼ੀ''' ਜਾਂ '''..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

12:53, 10 ਜੁਲਾਈ 2015 ਦਾ ਦੁਹਰਾਅ

ਟੈਲੀਸਕੋਪ ਜਾਂ ਦੂਰਦਰਸ਼ੀ ਜਾਂ ਦੂਰਬੀਨ ਇਕ ਪ੍ਰਕਾਸ਼ੀ ਯੰਤਰ ਹੈ ਜੋ ਦੂਰ ਦਰੇਡੀਆਂ ਵਸਤੂਆਂ ਦੇਖਣ ਲਈ ਵਰਤਿਆ ਜਾਂਦਾ ਹੈ। ਖਗੋਲੀ ਟੈਲੀਸਕੋਪ ਨਾਲ ਚੰਦ, ਤਾਰੇ ਅਤੇ ਗ੍ਰਹਿਆਂ ਵਰਗੀਆਂ ਖਗੋਲੀ ਵਸਤੂਆਂ ਵੇਖਣ ਦੇ ਕੰਮ ਆਉਂਦਾ ਹੈ। ਟੈਲੀਸਕੋਪ ਦੋ ਲੈੱਨਜ਼ ਦਾ ਬਣਿਆ ਹੁੰਦਾ ਹੈ, ਜਿਹਨਾਂ ਵਿੱਚੋਂ ਇਕ ਲੈੱਨਜ਼ ਦੀ ਫੋਕਸ ਦੂਰੀ ਵੱਡੀ ਅਤੇ ਵੱਡੇ ਦਵਾਰ ਦਾ ਹੁੰਦਾ ਹੈ ਜਿਸ ਨੂੰ ਵਸਤੂ ਲੈੱਨਜ਼ ਕਿਹਾ ਜਾਂਦਾ ਹੈ ਅਤੇ ਦੂਜਾ ਲੈੱਨਜ਼ ਛੋਟੀ ਫੋਕਸ-ਦੂਰੀ ਅਤੇ ਛੋਟੇ ਦੁਆਰ ਦਾ ਹੁੰਦਾ ਹੈ ਜਿਸ ਨੂੰ ਨੇਤਰਿਕ ਲੈੱਨਜ਼ ਕਹਿੰਦੇ ਹਨ।

ਟੈਲੀਸਕੋਪ

ਕਿਰਿਅਾ

ਇਕ ਦੁਰੇਡੀ ਵਸਤੂ (ਹਰਾ ਤੀਰ 4) ਤੋਂ ਆ ਰਹੀ ਪ੍ਰਕਾਸ਼ ਦੀ ਸਮਾਨੰਤਰ ਕਿਰਨ ਪੁੰਜ ਵਸਤੂ ਲੈੱਨਜ਼ ਤੇ ਪੈਂਦੀ ਹੈ। ਇਹ ਵਸਤੂ ਆਪਣੇ ਫੋਕਸ (F1) ਤੇ ਇਕ ਵਾਸਤਵਿਕ, ਉਲਟਾ ੳਤੇ ਛੋਟੇ ਅਕਾਰ ਦਾ ਪ੍ਰਤੀਬਿੰਬ (A1B1) (ਹਰਾ ਤੀਰ 5)ਬਣਾਉਂਦੀ ਹੈ। ਟੈਲੀਸਕੋਪ ਦੇ ਨੇਤਰਿਕਾ ਲੈੱਨਜ਼ ਨੂੰ ਇਸ ਤਰੀਕੇ ਨਾਲ ਅੱਗੇ ਪਿਛੇ ਕੀਤਾ ਜਾਂਦਾ ਹੈ ਕਿ ਜੋ ਪ੍ਰਤੀਬਿੰਬ ਵਸਤੂ ਲੈੱਨਜ਼ ਨੇ ਬਣਾਇਆ ਹੈ ਉਹ ਨੇਤਰਿਕ ਲੈੱਨਜ਼ ਦੇ ਫੋਕਸ (F2) ੳਤੇ ਪ੍ਰਕਾਸ਼ ਕੇਂਦਰ (O) ਦੇ ਵਿਚਕਾਰ ਬਣੇ। ਨੇਤਰਿਕਾ ਲੈੱਨਜ਼ ਇਕ ਵਡਦਰਸ਼ੀ ਲੈੱਨਜ਼ ਦਾ ਕੰਮ ਕਰਦੀ ਹੈ ੳਤੇ ਪ੍ਰਤੀਬਿੰਬ (A1B1) (ਹਰਾ ਤੀਰ 5)ਦਾ ਇਕ ਅਭਾਸੀ, ਸਿੱਧਾ ਅਤੇ ਵੱਡੇ ਅਕਾਰ ਦਾ ਪ੍ਰਤੀਬਿੰਬ (A2B2) (ਗੁਲਾਬੀ ਤੀਰ 6) ਬਣਾਉਂਣੀ ਹੈ।

 
ਟੈਲੀਸਕੋਪ

ਹਵਾਲੇ