ਨਿੱਕੀ ਆਂਦਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪਹਿਲੋਂ ਮੌਜੂਦ ਲੇਖ
No edit summary
ਲਾਈਨ 22:
 
'''ਨਿੱਕੀ ਆਂਦਰ''' (ਜਾਂ '''ਨਿੱਜੀ ਆਂਤੜੀ''') ਮਨੁੱਖੀ ਪਾਚਨ ਪ੍ਰਬੰਧ ਦਾ ਉਹ ਹਿੱਸਾ ਹੈ ਜੋ [[ਪੇਟ]] ਤੋਂ ਬਾਅਦ ਅਤੇ [[ਵੱਡੀ ਆਂਦਰ]] ਤੋਂ ਪਹਿਲਾਂ ਆਉਂਦਾ ਹੈ ਅਤੇ ਜਿੱਥੇ ਖ਼ੁਰਾਕ ਦੇ ਹਾਜ਼ਮੇ ਅਤੇ ਜਜ਼ਬ ਹੋਣ ਦਾ ਜ਼ਿਆਦਾਤਰ ਹਿੱਸਾ ਵਾਪਰਦਾ ਹੈ। ਨਿੱਕੀ ਆਂਦਰ [[ਡੂਡੀਨਮ]], [[ਜੀਜੂਨਮ]] ਅਤੇ [[ਇਲੀਅਮ]] ਦੀ ਬਣੀ ਹੋਈ ਹੁੰਦੀ ਹੈ। ਇਸ ਵਿੱਚ ਔਡੀ ਦੀ ਟੂਟੀ ਰਾਹੀਂ ਪੈਂਕਰੀਆਜ਼ ਦੀ ਨਾਲ਼ੀ ਵਿੱਚੋਂ ਪੈਂਕਰੀ ਅਤੇ ਪਿੱਤੇ ਦੇ ਰਸ ਆਉਂਦੇ ਹਨ।
 
== ਬਣਤਰ==
ਆਮ ਤੌਰ ਤੇ ਇੱਕ ਜ਼ਵਾਨ ਪੁਰਸ਼ ਵਿੱਚ ਛੋਟੀ ਅੰਤੜੀ ਦੀ ਲੰਬਾਈ 6.9 ਮੀਟਰ (22’8’’) ਹੁੰਦੀ ਹੈ ਅਤੇ ਇੱਕ ਜਵਾਨ ਔਰਤ ਵਿੱਚ ਇਸਦੀ ਲੰਬਾਈ 7.1 ਮੀਟਰ (23’4’’) ਹੁੰਦੀ ਹੈ। ਇਸਦੀ ਲੰਬਾਈ ਸੀਮਾ 4.6 ਮੀਟਰ (15’) ਤੋਂ 9.8 ਮੀਟਰ (32’) ਤੱਕ ਹੋ ਸਕਦੀ ਹੈ। ਇਸਦਾ ਵਿਆਸ 2.5-3 ਸੈਂਟੀਮੀਟਰ ਦਾ ਹੁੰਦਾ ਹੈ।
 
==ਡੂਡੀਨਮ==
ਇਸਦੀ ਬਣਤਰ ਛੋਟੀ ਹੁੰਦੀ ਹੈ (ਲਗਭਗ 20-25 ਸੈਂਟੀਮੀਟਰ)। ਇਹ ਪੇਟ ਨਾਲ ਜੁੜਿਆ ਹੁੰਦਾ ਹੈ ਅਤੇ ਇਸਦੀ ਸ਼ਕਲ ਅੰਗ੍ਰੇਜ਼ੀ ਦੇ ਅੱਖਰ ‘C’ ਨਾਲ ਮਿਲਦੀ ਜੁਲਦੀ ਹੁੰਦੀ ਹੈ। ਇਹ ਪਾਚਕ ਦੇ ਸਿਰ ਦੁਆਲੇ ਮੌਜੂਦ ਹੁੰਦਾ ਹੈ। ਇਸ ਵਿੱਚ ਪੇਟ ਵਿੱਚੋਂ ਅੱਧ-ਪਚੇ ਖਾਣੇ ਦੇ ਨਾਲ ਨਾਲ ਪਿੱਤੇ ਅਤੇ ਪਾਚਕ ਵਿੱਚੋਂ ਪਾਚਨ ਰਸ ਵੀ ਆਉਂਦੇ ਹਨ। [[ਪਾਚਕ ਐਂਜਾਈਮ]] [[ਪ੍ਰੋਟੀਨਜ਼]] ਨੂੰ ਤੋੜਦੇ ਹਨ ਅਤੇ ਚਰਬੀ ਦੀ ਮਿਸੇਲਸ ਵਿੱਚ ਰਸਾਇਣਕ ਪਾਯਸੀ ਕਰਦੇ ਹਨ। ਡੂਡੀਨਮ ਵਿੱਚ ਬਰੂਨਰ ਗ੍ਰੰਥੀ ਹੁੰਦੀ ਹੈ ਜਿਸ ਵਿੱਚ ਬਾਈਕਾਰਬੋਨੇਟ ਯੁਕਤ ਇੱਕ ਖਾਰੇ ਤਰਲ ਦਾ ਰਸਾਵ ਹੁੰਦਾ ਹੈ ਜੋ ਕਿ ਪੇਟ ਵਿੱਚੋਂ ਆਉਣ ਵਾਲੇ ਤੇਜ਼ਾਬੀ ਅੱਧ-ਪਚੇ ਖਾਣੇ ਨੂੰ ਬੇਅਸਰ ਕਰਦੀ ਹੈ।
 
== ਜੀਜੂਨਮ==
ਇਹ ਡੂਡੀਨਮ ਨੂੰ ਇਲੀਂਅਮ ਨਾਲ ਜੋੜਨ ਵਾਲਾ, ਛੋਟੀ ਅੰਤੜੀ ਦਾ ਮੱਧ ਭਾਗ ਹੈ। ਇਹ ਲਗਭਗ 2.5 ਮੀਟਰ ਲੰਬਾ ਹੁੰਦਾ ਹੈ ਅਤੇ ਇਸ ਵਿੱਚ [[ਵਿਲੀ]] ਅਤੇ ਕੁਝ ਗੋਲ ਪਰਤਾਂ [[ਪਿਲਕੇ ਸਰਕੂਲੇਰ]] ਹੁੰਦੇ ਹਨ ਜੋ ਕਿ ਇਸਦਾ ਸਤਹ ਖੇਤਰ ਵਧਾਉਂਦੇ ਹਨ। ਇੱਥੇ ਪਾਚਕ ਪਦਾਰਥ ਜਿਵੇਂ ਕਿ [[ਅਮੀਨੋ- ਐਸਿਡ]], [[ਫੈਟੀ-ਐਸਿਡ]] ਅਤੇ [[ਸ਼ੂਗਰ]] ਲਾਹੂਧਾਰਾ ਵਿੱਚ ਜੁੜਦੇ ਹਨ। ਡੁਓਡੀਨਮ ਦੀਆਂ ਮੁਅੱਤਲ ਮਾਂਸਪੇਸ਼ੀਆਂ ਡੁਓਡੀਨਮ ਨੂੰ ਜੀਜੂਨਮ ਤੋਂ ਅਲਗ ਕਰਦੀਆਂ ਹਨ।
 
== ਇਲੀਅਮ==
ਇਹ ਛੋਟੀ ਅੰਤੜੀ ਦਾ ਅੰਤਿਮ ਭਾਗ ਹੈ। ਇਹ ਲਗਭਗ 3 ਮੀਟਰ ਲੰਬਾ ਹੁੰਦਾ ਹੈ ਅਤੇ ਇਸ ਵਿੱਚ ਵੀ ਜੀਜੂਨਮ ਵਾਂਗ ਵਿਲੀ ਹੁੰਦੇ ਹਨ। ਇਹ ਖਾਸ ਤੌਰ ਤੇ [[ਵਿਟਾਮਿਨ- ਬੀ12]] ਅਤੇ [[ਬਾਈਲ ਦੇ ਤੇਜ਼ਾਬਾਂ]] ਅਤੇ ਬਾਕੀ ਪੌਸ਼ਟਿਕ ਤੱਤਾਂ ਨੂੰ ਸਮਾਉਂਦਾ ਹੈ। ਇਹ [[ਇਲੀਓਸੀਕਲ ਸੰਗਮ]] ਤੇ ਵੱਡੀ ਅੰਤੜੀ ਦੇ [[ਸੀਕਮ]] ਹਿੱਸੇ ਨਾਲ ਜੁੜਦਾ ਹੈ।
 
==ਹਵਾਲੇ==