ਅੰਨ੍ਹੇ ਘੋੜੇ ਦਾ ਦਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 22:
}}
[[File:SamuelJohn.jpg|thumb|ਅੰਨ੍ਹੇ ਘੋੜੇ ਦਾ ਦਾਨ ਦਾ ਇੱਕ ਐਕਟਰ]]
'''''ਅੰਨ੍ਹੇ ਘੋੜੇ ਦਾ ਦਾਨ''''' ([[ਅੰਗਰੇਜ਼ੀ]]: Alms of blind horse) 2011 ਵਿੱਚ ਰਿਲੀਜ਼ ਹੋਈ ਭਾਰਤੀ ਪੰਜਾਬੀ ਫ਼ਿਲਮ ਹੈ। [[ਗੁਰਦਿਆਲ ਸਿੰਘ]] ਦੇ ਨਾਵਲ '[[ਅੰਨ੍ਹੇ ਘੋੜੇ ਦਾ ਦਾਨ (ਨਾਵਲ)|ਅੰਨ੍ਹੇ ਘੋੜੇ ਦਾ ਦਾਨ]]' ਦੀ ਕਹਾਣੀ ਤੇ ਬਣੀਅਧਾਰਤ ਇਸ ਫ਼ਿਲਮ ਨੇ [[ਭਾਰਤ]] ਦੇ 59ਵੇਂ ਕੌਮੀ ਫ਼ਿਲਮ ਅਵਾਰਡਾਂ ਦੀ ਸਰਵੋਤਮ ਨਿਰਦੇਸ਼ਨ, ਸਿਨੇਮੇਟੋਗ੍ਰਾਫ਼ੀ ਅਤੇ ਪੰਜਾਬੀ ਦੀ ਸਰਵੋਤਮ ਫ਼ਿਲਮ ਕੈਟੇਗਰੀਆਂ ਦੇ ਇਨਾਮ ਜਿੱਤੇ। ਇਸ ਫਿਲਮ ਤੋਂ ਪਹਿਲਾਂ ਗੁਰਦਿਆਲ ਸਿੰਘ ਦੇ ਨਾਵਲ "[[ਮੜ੍ਹੀ ਦਾ ਦੀਵਾ]]" ਤੇ ਹੀ ਅਜਿਹੇ ਹੀ ਗੰਭੀਰ ਮਸਲਿਆ ਨੂੰ ਪੇਸ਼ ਕਰਦੀ ਫਿਲਮ ਬਣੀ ਹੈ। ਇਹ ਫਿਲਮ ਵੀ ਅਕਾਦਮਿਕ ਖੇਤਰ ਵਿੱਚ ਚਰਚਾ ਦਾ ਵਿਸ਼ਾ ਰਹੀ ਹੈ।
 
== ਕਥਾਨਕ ==
===ਮਿਥ ਵਿਆਖਿਆ===
ਨਾਵਲਕਾਰ ਗੁਰਦਿਆਲ ਸਿੰਘ ਅਨੁਸਾਰ 'ਅੰਨ੍ਹੇ ਘੋੜੇ ਦਾ ਦਾਨ' ਵਿਚਲੀ ਮਿਥ ਇਉਂ ਪ੍ਰਚਲਿਤ ਹੈ: "ਰਾਹੂ ਤੇ ਕੇਤੂ ਜਦੋਂ ਚੰਦਰਮਾ ਤੇ ਸੂਰਜ ਤੋਂ ਆਪਣਾ ਕਰਜ਼ਾ ਲੈਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਗ੍ਰਹਿਣ ਲੱਗਦਾ ਹੈ। ਇਨ੍ਹਾਂ ਅਸੁਰਾਂ ਦੇ ਰੱਥਾਂ ਦੇ ਘੋੜੇ ਕਾਲੇ ਰੰਗ ਦੇ ਤੇ ਅੰਨ੍ਹੇ ਹਨ। ਇਸ ਲਈ ਦੇਵਤਿਆਂ ਦੇ ਵਾਰਸ (ਕਥਿਤ ਉਤਮ ਜਾਤੀਆਂ) ਆਪਣੇ ਪੁਰਖਿਆਂ ਦਾ ਕਰਜ਼ ਲਾਹੁਣ ਲਈ, ਅਸੁਰਾਂ (ਰਾਹੂ, ਕੇਤੂ) ਦੇ ਵਾਰਸਾਂ ਨੂੰ ਜੇ ਕੁਝ ਦਾਨ ਦੇਣ (ਕਰਜ਼ ਮੋੜਨ) ਤਾਂ ਅਸੁਰਾਂ ਦੇ ਅੰਨ੍ਹੇ ਘੋੜੇ ਉਨ੍ਹਾਂ ਦੇ ਰੱਥਾਂ ਨੂੰ ਦੂਰ ਲੈ ਜਾਣਗੇ ਤੇ ਚੰਦਰਮਾ ਤੇ ਸੂਰਜ ਗ੍ਰਹਿਣ ਤੋਂ ਮੁਕਤ ਹੋ ਜਾਣਗੇ। ਇਸ ਕਥਾ ਦਾ ਕਦੋਂ, ਕਿਵੇਂ ਕੀ ਤੋਂ ਕੀ ਰੂਪ ਬਣਿਆ, ਇਸ ਦੇ ਅਨੇਕ ਕਾਰਨ ਹੋ ਸਕਦੇ ਹਨ, ਪਰ ਇਹ ਪ੍ਰਥਾ, ਅੱਜ ਤਕ ਵੀ ਅਨੇਕ ਪਿੰਡਾਂ ਵਿੱਚ ਕਾਇਮ ਹੈ। ਚੰਦਰਮਾ ਤੇ ਸੂਰਜ ਦੇ ਗ੍ਰਹਿਣ ਸਮੇਂ, ਪਿੰਡ ਦੇ ਦਲਿਤ ਲੋਕ ਬੋਰੀਆਂ, ਬੱਠਲ, ਪਲੜ੍ਹਪੱਲੜ੍ਹ, ਖੇਸ ਆਦਿ ਲੈ ਕੇ ਪਿੰਡ ਦੀਆਂ ਗਲੀਆਂ ਵਿੱਚ ਹੋਕਰੇ ਮਾਰਦੇ ਹਨ, ‘ਅੰਨ੍ਹੇ ਘੋੜੇ ਦਾ ਦਾਨ ਦਿਓ ਬਈ ਅੰਨ੍ਹੇ ਘੋੜੇ ਦਾ ਦਾਨ!’ ਉਤਮ ਜਾਤੀ ਦੇ ਕਿਸਾਨ, ਮਹਾਜਨ (ਕੋਈ ਵੀ ਹੋਣ) ਉਨ੍ਹਾਂ ਨੂੰ ਅਨਾਜ ਦਿੰਦੇ ਹਨ। (ਪੈਸੇ ਲੋਕਾਂ ਕੋਲ ਹੁੰਦੇ ਨਹੀਂ ਸਨ, ਉਂਜਉਂਝ ਵੀ ਦਾਨ ਅਨਾਜ ਦਾ ਹੀ ਉਤਮ ਮੰਨਿਆ ਜਾਂਦਾ ਹੈ।)। ਇਹ ਪ੍ਰਥਾ ਹੌਲੀ-ਹੌਲੀ ਸ਼ਹਿਰਾਂ ਵਿੱਚੋਂ ਤਾਂ ਖਤਮ ਹੋ ਗਈ ਪਰ ਅਨੇਕਾਂ ਪਿੰਡਾਂ ਵਿੱਚ ਅੱਜ ਵੀ ਜਾਰੀ ਹੈ।
=== ਨਾਵਲੀ ਰੂਪਾਂਤਰਨ===
"ਇਸ ਕਥਾ ਨੂੰ ਨਾਵਲ ਵਿੱਚ ਉਲਟਾਇਆ ਗਿਆ ਹੈ। ਕੁਝ ਚੇਤਨਾ ਆ ਜਾਣ ਕਾਰਨ, ਹੁਣ ਕਥਿਤ ਪਛੜੀਆਂ ਜਾਤੀਆਂ ਦੇ ਲੋਕ ਅਜਿਹਾ ਕੋਈ ‘ਦਾਨ’ ਪ੍ਰਵਾਨ ਕਰਨ ਨੂੰ ਤਿਆਰ ਨਹੀਂ। ਉਹ ਆਪਣੇ ਨਾਲ ਹੁੰਦੀਆਂ ਬੇਇਨਸਾਫੀਆਂ ਤੇ ਧੱਕੇ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ, ਇਸ ਲਈ ‘ਦਾਨ’ ਨਹੀਂ ਉਹ ਆਪਣਾ ‘ਹੱਕ’ ਚਾਹੁੰਦੇ ਹਨ। ਅਜਿਹੇ ਹੱਕ ਲਈ (ਜੋ ਉਨ੍ਹਾਂ ਨੂੰ ਹੁਣ ਨਾ ਪਿੰਡਾਂ ਵਿੱਚ ਮਿਲਦਾ ਹੈ ਨਾ ਸ਼ਹਿਰਾਂ ਵਿਚ) ਸੰਘਰਸ਼ ਕਰਦੇ ਹਨ। ਪਰ ਉਨ੍ਹਾਂ ਵਿੱਚ ਅਜੇ ਵੀ ਗਿੱਡੂ ਵਰਗੇ, ਪੁਰਾਤਨ ਮਾਨਸਿਕਤਾ ਦਾ ਸ਼ਿਕਾਰ ਲੋਕ ਮੌਜੂਦ ਹਨ ਜੋ ਪੰਚ ਦੇ ਰੋਕਣ ਦੇ ਬਾਵਜੂਦ ਇਹ ‘ਦਾਨ’ ਮੰਗਣ ਜਾਂਦੇ ਹਨ।"<ref>[http://punjabitribuneonline.com/2012/10/%E0%A8%B8%E0%A8%BE%E0%A8%B9%E0%A8%BF%E0%A8%A4%E0%A8%95-%E0%A8%B6%E0%A8%AC%E0%A8%A6%E0%A8%BE%E0%A8%82-%E0%A8%A6%E0%A9%87-%E0%A8%85%E0%A8%B0%E0%A8%A5%E0%A8%BE%E0%A8%82-%E0%A8%A6%E0%A9%80-%E0%A8%B8/ ਸਾਹਿਤਕ ਸ਼ਬਦਾਂ ਦੇ ਅਰਥਾਂ ਦੀ ਸਮੱਸਿਆ-ਗੁਰਦਿਆਲ ਸਿੰਘ]</ref>