ਤਾਪ ਬਲਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|180px|ਇੱਕ ਬਿਜਲੀ ਦਾ ਬਲਬ '''ਬਿਜਲੀ ਦਾ ਬਲਬ''', ਜਾਂ '''ਬਿਜ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

13:19, 16 ਅਗਸਤ 2015 ਦਾ ਦੁਹਰਾਅ

ਬਿਜਲੀ ਦਾ ਬਲਬ, ਜਾਂ ਬਿਜਲੀ ਦਾ ਕੁਮਕੁਮਾ ਜਾਂ ਬਲਬ ਇੱਕ ਅਜਿਹਾ ਯੰਤਰ ਹੈ ਜੋ ਬਿਜਲੀ ਦੀ ਮਦਦ ਨਾਲ ਰੌਸ਼ਨੀ ਉੱਤਪੰਨ ਕਰਦਾ ਹੈ| ਬਿਜਲੀ ਦੇ ਬਲਬ ਦੀ ਵਰਤੋਂ ਕਿਸੇ ਵੀ ਇਲੈਕਟ੍ਰੋਨਿਕ ਸਰਕਟ ਨੂੰ ਚਲਦਾ ਦਰਸਾਉਣ ਲਈ, ਆਵਾਜਾਈ ਵਿੱਚ, ਤਾਪ ਪੈਦਾ ਕਰਨ ਵਿੱਚ ਅਤੇ ਹੋਰ ਕਈ ਥਾਵਾਂ ਤੇ ਆਮ ਕੀਤੀ ਜਾਂਦੀ ਹੈ| [1] ਬਿਜਲੀ ਦੇ ਬਲਬ ਪਹਿਲੀ ਵਾਰ ੧੯ਵੀਂ ਸਦੀ ਦੀ ਸ਼ੁਰੂਆਤ ਵਿੱਚ ਕਿਤੇ-ਕਿਤੇ ਵਰਤੇ ਜਾਣੇ ਸ਼ੁਰੂ ਹੋਏ ਸਨ| ਇਹਨਾਂ ਦੀ ਬਣਾਵਟ ਵਿੱਚ ਸੋਧਾਂ ਅਤੇ ਬਿਜਲੀ ਦੀ ਪੈਦਾਵਾਰ ਤੋਂ ਬਾਅਦ ੧੯ਵੀਂਂ ਸਦੀ ਦੇ ਅਖੀਰ ਵਿੱਚ ਇਹਨਾਂ ਦੀ ਵਰਤੋਂ ਵੱਡੇ ਪੈਮਾਨੇ ਤੇ ਹੋਣ ਲੱਗੀ| ਬਿਜਲੀ ਦੇ ਬਲਬ ਵਿੱਚ ਇੱਕ ਪਤਲਾ ਫਿਲਾਮੈਂਟ(ਤਾਰ) ਹੁੰਦਾ ਹੈ ਜਿਸ ਵਿੱਚੋਂ ਬਿਜਲੀ ਲੰਘਾਉਣ ਤੇ ਇਹ ਗਰਮ ਹੋ ਜਾਂਦੀ ਹੈ ਤੇ ਰੌਸਨੀ ਪੈਦਾ ਕਰਦੀ ਹੈ| ਬਲਬ ਵਿੱਚ ਫਿਲਾਮੈਂਟ ਨੂੰ ਕੱਚ ਨਾਲ ਢਕਿਆ ਹੁੰਦਾ ਹੈ ਤਾਂ ਕਿ ਵਾਤਾਵਰਨ ਵਿਚਲੀ ਆਕਸੀਜਨ ਫਿਲਾਮੈਂਟ ਦੇ ਸੰਪਰਕ ਵਿੱਚ ਨਾ ਆਵੇ ਕਿਉਂਕਿ ਅਜਿਹਾ ਹੋਣ ਤੇ ਫ਼ਿਲਾਮੈਂਟ ਕਮਜ਼ੋਰ ਹੋ ਕੇ ਛੇਤੀ ਖ਼ਰਾਬ ਹੋ ਜਾਂਦਾ ਹੈ| ਅੱਜਕੱਲ੍ਹ ਵਰਤੇ ਜਾਣ ਵਾਲੇ ਬਲਬਾਂ ਵਿੱਚ ਆਰਗਨ ਜਾਂ ਨਿਓਨ ਗੈਸ ਕੱਚ ਦੇ ਅੰਦਰ ਪਾਈ ਜਾਂਦੀ ਹੈ, ਜਿਸ ਨਾਲ ਫ਼ਿਲਾਮੈਂਟ ਦੀ ਰੌਸ਼ਨੀ ਵਿੱਚ ਵਾਧਾ ਹੁੰਦਾ ਹੈ|

  1. "How Does a Lightbulb Work?". June 17, 1992. Retrieved 20 May 2012.
ਇੱਕ ਬਿਜਲੀ ਦਾ ਬਲਬ