ਤਾਪ ਬਲਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 4:
ਬਿਜਲੀ ਦੇ ਬਲਬ ਪਹਿਲੀ ਵਾਰ ੧੯ਵੀਂ ਸਦੀ ਦੀ ਸ਼ੁਰੂਆਤ ਵਿੱਚ ਕਿਤੇ-ਕਿਤੇ ਵਰਤੇ ਜਾਣੇ ਸ਼ੁਰੂ ਹੋਏ ਸਨ। ਇਹਨਾਂ ਦੀ ਬਣਾਵਟ ਵਿੱਚ ਸੋਧਾਂ ਅਤੇ ਬਿਜਲੀ ਦੀ ਪੈਦਾਵਾਰ ਤੋਂ ਬਾਅਦ ੧੯ਵੀਂਂ ਸਦੀ ਦੇ ਅਖੀਰ ਵਿੱਚ ਇਹਨਾਂ ਦੀ ਵਰਤੋਂ ਵੱਡੇ ਪੈਮਾਨੇ ਤੇ ਹੋਣ ਲੱਗੀ|
ਬਿਜਲੀ ਦੇ ਬਲਬ ਵਿੱਚ ਇੱਕ ਪਤਲਾ [[ਫ਼ਿਲਾਮੈਂਟ|ਫਿਲਾਮੈਂਟ]](ਤਾਰ) ਹੁੰਦਾ ਹੈ ਜਿਸ ਵਿੱਚੋਂ ਬਿਜਲੀ ਲੰਘਾਉਣ ਤੇ ਇਹ ਗਰਮ ਹੋ ਜਾਂਦੀ ਹੈ ਤੇ ਰੌਸਨੀ ਪੈਦਾ ਕਰਦੀ ਹੈ। ਬਲਬ ਵਿੱਚ ਫਿਲਾਮੈਂਟ ਨੂੰ ਕੱਚ ਨਾਲ ਢਕਿਆ ਹੁੰਦਾ ਹੈ ਤਾਂ ਕਿ ਵਾਤਾਵਰਨ ਵਿਚਲੀ [[ਆਕਸੀਜਨ]] ਫਿਲਾਮੈਂਟ ਦੇ ਸੰਪਰਕ ਵਿੱਚ ਨਾ ਆਵੇ ਕਿਉਂਕਿ ਅਜਿਹਾ ਹੋਣ ਤੇ ਫ਼ਿਲਾਮੈਂਟ ਕਮਜ਼ੋਰ ਹੋ ਕੇ ਛੇਤੀ ਖ਼ਰਾਬ ਹੋ ਜਾਂਦਾ ਹੈ। ਅੱਜਕੱਲ੍ਹ ਵਰਤੇ ਜਾਣ ਵਾਲੇ ਬਲਬਾਂ ਵਿੱਚ [[ਆਰਗਨ]] ਜਾਂ [[ਨੀਆਨ|ਨਿਓਨ]] ਗੈਸ ਕੱਚ ਦੇ ਅੰਦਰ ਪਾਈ ਜਾਂਦੀ ਹੈ, ਜਿਸ ਨਾਲ ਫ਼ਿਲਾਮੈਂਟ ਦੀ ਰੌਸ਼ਨੀ ਵਿੱਚ ਵਾਧਾ ਹੁੰਦਾ ਹੈ।
== ਕਿਸਮਾਂ ==
ਬਲਬ ਕਈ ਕਿਸਮਾ ਦੇ ਹੁੰਦੇ ਹਨ:
* '''ਫ਼ਿਲਾਮੈਂਟ ਤਾਰ ਵਾਲੇ ਬਲਬ''' - ਇਹ ਸਭ ਤੋਂ ਆਮ ਕਿਸਮ ਕਿਸਮ ਦੇ ਬਲਬ ਹਨ। ਇਹਨਾਂ ਦੀ ਰੌਸ਼ਨੀ ਪੀਲੀ ਹੁੰਦੀ ਹੈ ਅਤੇ ਸਮਰੱਥਾ ਸਭ ਤੋਂ ਘੱਟ ਹੁੰਦੀ ਹੈ।
** ''''ਹੈਲੋਜਨ ਬਲਬ'''' - ਇਹ ਆਮ ਫ਼ਿਲਾਮੈਂਟ ਵਾਲੇ ਬਲਬ ਹੀ ਹੁੰਦੇ ਹਨ, ਪਰ ਇਹਨਾਂ ਵਿੱਚ ਥੋੜੀ ਮਾਤਰਾ ਵਿੱਚ ਹੈਲੋਜਨ ਗੈਸ ਹੁੰਦੀ ਹੈ ਜੋ ਟੰਗਸਟਨ ਫ਼ਿਲਾਮੈਂਟ ਨਾਲ ਪ੍ਰਤਿਕਿਰਿਆ ਕਰਕੇ ਜ਼ਿਆਦਾ ਰੌਸ਼ਨੀ ਪੈਦਾ ਕਰਦੇ ਹਨ। ਇਹ ਪਹਿਲੀ ਕਿਸਮ ਦੇ ਬਲਬਾਂ ਦਾ ਸੋਧਿਆ ਹੋਇਆ ਰੂਪ ਹਨ ਅਤੇ ਇਹਨਾਂ ਦੀ ਸਮਰੱਥਾ ਵੀ ਜ਼ਿਆਦਾ ਹੁੰਦੀ ਹੈ।
* [[ਗੈਸ ਡਿਸਚਾਰਜ ਬਲਬ(gas discharge lamp)]] - ਇਸ ਕਿਸਮ ਦੇ ਬਲਬਾਂ ਵਿੱਚ [[ਫ਼ਲੋਰੋਸੈਂਟ ਰੌਸ਼ਨੀ|ਫ਼ਲੋਰੋਸੈਂਟ ਬਲਬ]] ਆਉਂਦੇ ਹਨ। ਇਹ ਬਲਬ [[ਬਿਜਲਈ ਊਰਜਾ]] ਦੀ ਬਹੁਤ ਘੱਟ ਖਪਤ ਕਰਦੇ ਹਨ ਅਤੇ ਇਹਨਾਂ ਦੀ ਸਮਰੱਥਾ ਆਮ ਬਲਬਾਂ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ। ਇਹਨਾਂ ਦੀ ਰੌਸ਼ਨੀ ਦੂਧੀਆ ਸਫ਼ੇਦ ਹੁੰਦੀ ਹੈ। ਇਹਨਾਂ ਦਾ ਹੋਰ ਸੁਧਰਿਆ ਹੋਇਆ ਰੂਪ [[ਕੌਮਪੈਕਟ ਫ਼ਲੋਰੋਸੈਂਟ ਰੌਸ਼ਨੀ|ਕੌਮਪੈਕਟ ਫ਼ਲੋਰੋਸੈਂਟ ਬਲਬ]] ਹਨ। ਇਹ ਬਿਜਲਈ ਊਰਜਾ ਦੀ ਘੱਟ ਖਪਤ ਕਰਕੇ ਅੱਜਕੱਲ੍ਹ ਆਂਮ ਵਰਤੇ ਜਾਂਦੇ ਹਨ।
 
* [[ਪ੍ਰਕਾਸ਼ ਛੱਡਣ ਵਾਲੇ ਡਾਇਓਡ (light-emitting diode)]] - ਇਹਨਾਂ ਵਿੱਚ ਪ੍ਰਕਾਸ਼ ਪੈਦਾ ਕਰਨ ਵਾਲੇ [[ਡਾਇਓਡ]] ਵਰਤੇ ਜਾਂਦੇ ਹਨ। ਇਹਨਾਂ ਦੀ ਸਮਰੱਥਾ ਫ਼ਲੋਰੋਸੈਂਟ ਬਲਬਾਂ ਨਾਲੋਂ ਵੀ ਜ਼ਿਆਦਾ ਹੁੰਦੇ ਹਨ।
==ਹਵਾਲੇ==
<ref>{{cite web |url=http://berkeley.academia.edu/OzzieZehner/papers/911577/Promises_and_Limitations_of_Light_Emitting_Diodes |title=Promises and Limitations of Light Emitting Diodes |author=Ozzie Zehner |date=2012 |accessdate=20 May 2012}}</ref>