"ਤਾਪ ਬਲਬ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
== ਕਿਸਮਾਂ ==
ਬਲਬ ਕਈ ਕਿਸਮਾ ਦੇ ਹੁੰਦੇ ਹਨ:
* '''ਫ਼ਿਲਾਮੈਂਟ ਤਾਰ ਵਾਲੇ ਬਲਬ''' - ਇਹ ਸਭ ਤੋਂ ਆਮ ਕਿਸਮ ਕਿਸਮ ਦੇ ਬਲਬ ਹਨ। ਇਹਨਾਂ ਦੀ ਰੌਸ਼ਨੀ ਪੀਲੀ ਹੁੰਦੀ ਹੈ ਅਤੇ [[ਸਮਰੱਥਾ]] ਸਭ ਤੋਂ ਘੱਟ ਹੁੰਦੀ ਹੈ।
** ''''ਹੈਲੋਜਨ ਬਲਬ'''' - ਇਹ ਆਮ ਫ਼ਿਲਾਮੈਂਟ ਵਾਲੇ ਬਲਬ ਹੀ ਹੁੰਦੇ ਹਨ, ਪਰ ਇਹਨਾਂ ਵਿੱਚ ਥੋੜੀ ਮਾਤਰਾ ਵਿੱਚ [[ਹੈਲੋਜਨ ਗੈਸ]] ਹੁੰਦੀ ਹੈ ਜੋ [[ਟੰਗਸਟਨ]] ਫ਼ਿਲਾਮੈਂਟ ਨਾਲ ਪ੍ਰਤਿਕਿਰਿਆ ਕਰਕੇ ਜ਼ਿਆਦਾ ਰੌਸ਼ਨੀ ਪੈਦਾ ਕਰਦੇ ਹਨ। ਇਹ ਪਹਿਲੀ ਕਿਸਮ ਦੇ ਬਲਬਾਂ ਦਾ ਸੋਧਿਆ ਹੋਇਆ ਰੂਪ ਹਨ ਅਤੇ ਇਹਨਾਂ ਦੀ ਸਮਰੱਥਾ ਵੀ ਜ਼ਿਆਦਾ ਹੁੰਦੀ ਹੈ।
* [[ਗੈਸ ਡਿਸਚਾਰਜ ਬਲਬ(gas discharge lamp)]] - ਇਸ ਕਿਸਮ ਦੇ ਬਲਬਾਂ ਵਿੱਚ [[ਫ਼ਲੋਰੋਸੈਂਟ ਰੌਸ਼ਨੀ|ਫ਼ਲੋਰੋਸੈਂਟ ਬਲਬ]] ਆਉਂਦੇ ਹਨ। ਇਹ ਬਲਬ [[ਬਿਜਲਈ ਊਰਜਾ]] ਦੀ ਬਹੁਤ ਘੱਟ ਖਪਤ ਕਰਦੇ ਹਨ ਅਤੇ ਇਹਨਾਂ ਦੀ ਸਮਰੱਥਾ ਆਮ ਬਲਬਾਂ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ। ਇਹਨਾਂ ਦੀ ਰੌਸ਼ਨੀ ਦੂਧੀਆ ਸਫ਼ੇਦ ਹੁੰਦੀ ਹੈ। ਇਹਨਾਂ ਦਾ ਹੋਰ ਸੁਧਰਿਆ ਹੋਇਆ ਰੂਪ [[ਕੌਮਪੈਕਟ ਫ਼ਲੋਰੋਸੈਂਟ ਰੌਸ਼ਨੀ|ਕੌਮਪੈਕਟ ਫ਼ਲੋਰੋਸੈਂਟ ਬਲਬ]] ਹਨ। ਇਹ ਬਿਜਲਈ ਊਰਜਾ ਦੀ ਘੱਟ ਖਪਤ ਕਰਕੇ ਅੱਜਕੱਲ੍ਹ ਆਂਮ ਵਰਤੇ ਜਾਂਦੇ ਹਨ।