ਖੜਤਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
" ਖੜਤਾਲ ਨੂੰ ਕਰਤਾਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਪ੍ਰਚੀਨ ਸਮ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[File:khartal1.jpg|thumb|right|Close-up of a pair of khartal blocks]][[File:Khartal.jpg|thumb|right|Close-up of a khartal]]
[[File:Pople playing Khartal.jpg|thumb|300px|Player of khartal sheets, Rajasthan]]
 
'''ਖੜਤਾਲ''' ਨੂੰ '''ਕਰਤਾਲ''' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਰ ਤੋਂ ਭਾਵ ਹਥ ਅਤੇ ਤਾਲ ਭਾਵ ਖੜਕਾਉਣਾ। ਇਹ ਪ੍ਰਚੀਨ ਸਮੇਂ ਤੋਂ ਲੈ ਕੇ ਹੁਣ ਤਕ ਇਹ ਸਾਧੂ ਸੰਤਾਂ ਦਾ ਮਨ ਭਾਉਂਦਾ ਸਾਜ਼ ਰਿਹਾ ਹੈ। ਅੱਜ ਵੀ ਇਹ ਮੰਦਰ, ਗੁਰਦੁਆਰਿਆਂ ਵਿਚ ਭਜਨ, ਕੀਰਤਨਾਂ ਨਾਲ ਵਜਾਈ ਜਾਂਦੀ ਹੈ।
 
ਇਸ ਦੇ ਛੈਣਿਆਂ ਦੀ ਆਵਾਜ਼ ਬੜੀ ਪਿਆਰੀ ਤੇ ਮਿੱਠੀ ਲੱਗਦੀ ਹੈ। ਬਣਾਵਟ ਇਹ ਲੱਕੜੀ ਦੇ ਦੋ, ਇਕ ਸਮਾਨ ਟੁਕੜਿਆਂ ਨਾਲ ਬਣਾਈ ਜਾਂਦੀ ਹੈ। ਇਸ ਦੀ ਲੰਬਾਈ 5 ਇੰਚ ਤੋਂ ਲੈ ਕੇ 10 ਇੰਚ ਤਕ ਅਤੇ ਚੌੜਾਈ 2 ਇੰਚ ਤੋਂ ਲੈ ਕੇ 3 ਇੰਚ ਤਕ ਹੁੰਦੀ ਹੈ। ਇਸ ਵਿਚ ਖੰਜਰੀ ਦੇ ਸਮਾਨ ਪਿੱਤਲ ਦੇ ਗੋਲ ਆਕਾਰ ਦੇ ਛੋਟੇ ਛੋਟੇ ਛੈਣੇ ਦੋ ਤਿੰਨ ਜਗ੍ਹਾ ਤੇ ਲਗਾਏ ਜਾਂਦੇ ਹਨ। ਇਹ ਇਕੋ ਹੱਥ ਵਿਚ ਪਕੜੀ ਜਾਂਦੀ ਹੈ। ਇਕ ਲਕੜੀ ਦੇ ਟੁਕੜੇ ਵਿਚ ਅੰਗੂਠਾ ਪਾਉਣ ਦੀ ਥਾਂ ਹੁੰਦੀ ਹੈ ਅਤੇ ਦੂਸਰੇ ਟੁਕੜੇ ਵਿਚ ਉਂਗਲੀਆਂ ਪਾਉਣ ਦੀ ਅਤੇ ਇਨ੍ਹਾਂ ਦੋਹਾਂ ਟੁਕੜਿਆਂ ਨੂੰ ਆਪਸ ਵਿਚ ਖੜਕਾਉਣਾ ਹੀ ਇਸ ਦੀ ਵਾਦਨ ਸ਼ੈਲੀ ਹੈ।