ਸੁਖਵਿੰਦਰ ਅੰਮ੍ਰਿਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 13:
==ਜੀਵਨ ਵੇਰਵੇ==
ਸੁਖਵਿੰਦਰ ਦਾ ਜਨਮ ਪਿੰਡ ਸਦਰਪੁਰਾ ਵਿਖੇ ਹੋਇਆ||ਸੁਖਵਿੰਦਰ ਆਪਣੇ ਘਰ ਦੀ ਜੇਠੀ ਧੀ ਹੈ|
ਅਜੇ ਸੁਖਵਿੰਦਰ ਨੇ ਨੌਵੀਂ ਪਾਸ ਹੀ ਕੀਤੀ ਸੀ ਕਿ (17 ਸਾਲਾਂ ਦੀ ਨਿਆਣ ਉਮਰੇ) ਉਸ ਦਾ ਵਿਆਹ ਕਰ ਦਿੱਤਾ ਗਿਆ।<ref name="ਸੀਰਤ"/> ਉਸਦੇ ਪਤੀ ਦਾ ਨਾਮ ਅਮਰਜੀਤ ਸੀ। ਉਸਨੂੰ ਸਹਿਮਤ ਕਰਕੇ ਉਹ ਦੁਬਾਰਾ ਪੜ੍ਹਨ ਲੱਗ ਪਈ ਅਤੇ ਹੌਲੀ ਹੌਲੀ ਮੈਟ੍ਰਿਕ, ਬੀ ਏ, ਅਤੇ ਆਖਰ ਐਮ ਏ ਤੱਕ ਪੜ੍ਹਾਈ ਕੀਤੀ। ਇਕ ਭਰਾ ਤੇ ਚਾਰ ਭੈਣਾਂ ਦੀ ਸਭ ਤੋਂ ਵੱਡੀ ਭੈਣ | ਜਿਵੇਂ ਚਸ਼ਮੇ ਦੇ ਪਾਣੀ ਤੋਂ ਕੋਈ ਉਸਦੀ ਪਥਰੀਲੀ ਜਨਮ ਭੂਮੀ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਉਸੇ ਤਰ੍ਹਾਂ ਸੁਖਵਿੰਦਰ ਅੰਮ੍ਰਿਤ ਦੇ ਚਿਹਰੇ ਤੋਂ ਉਸ ਦੇ ਕਠੋਰ ਬਚਪਨ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਸ ਬਚਪਨ ਅਤੇ ਇਸ ਘਰ ਵਿਚ ਕਵਿਤਾ ਦੇ ਆਉਣ ਲਈ ਕਿਹੜਾ ਦੁਆਰ ਸੀ ਇਹ ਸੋਚ ਕੇ ਹੈਰਾਨੀ ਹੁੰਦੀ ਹੈ | ਇਕ ਦਿਨ ਉਹਦੇ ਗੀਤਾਂ ਦੀ ਕਾਪੀ ਮਾਂ ਦੇ ਹੱਥ ਆ ਗਈ ਤਾਂ ਮਾਂ ਪਹਿਲਾਂ ਡਰੀ ਫਿਰ ਅੱਗ ਵਾਂਗ ਤਪ ਗਈ , ਗੀਤਾਂ ਵਾਲੀ ਕਾਪੀ ਬਲਦੇ ਚੁੱਲ੍ਹੇ ਵਿਚ ਡਾਹ ਦਿੱਤੀ ਤੇ ਸੁਖਵਿੰਦਰ ਦੇ ਪਿੰਡੇ ਤੇ ਕੁੱਟ ਕੁੱਟ ਕੇ ਲਾਸਾਂ ਪਾ ਦਿੱਤੀਆਂ ਤੇ ਕਹਿਣ ਲੱਗੀ : ਤੂੰ ਸ਼ੁਕਰ ਕਰ ਕਾਪੀ ਤੇਰੇ ਪਿਓ ਦੇ ਹੱਥ ਨਹੀਂ ਆਈ , ਉਹਨੇ ਤਾਂ ਤੇਰੇ ਡੱਕਰੇ ਕਰ ਕੇ ਤੈਨੂੰ ਤੂੜੀ ਵਾਲੇ ਕੋਠੇ ਅੰਦਰ ਦੱਬ ਦੇਣਾ ਸੀ | ਸੁਖਵਿੰਦਰ ਕੋਲ ਆਪਣੇ ਬੋਲਾਂ ਨੂੰ ਲੁਕੋਣ ਲਈ ਆਪਣੇ ਸੀਨੇ ਤੋਂ ਬਿਨਾਂ ਕੋਈ ਥਾਂ ਨਹੀਂ ਸੀ | ਇਨ੍ਹਾਂ ਦਿਨਾਂ ਦਾ ਕੁਝ ਸੇਕ ਸੁਖਵਿੰਦਰ ਦੀਆਂ ਦੋ ਕਵਿਤਾਵਾਂ ‘ ਹੁਣ ਮਾਂ ‘ ਅਤੇ ‘ ਉਹ ਪੁਰਸ਼ ‘ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ | ਉਂਜ ਉਹ ਸੇਕ ਇਨ੍ਹਾਂ ਕਵਿਤਾਵਾਂ ਵਿਚ ਸਮੋਏ ਜਾਣ ਤੋਂ ਵੀ ਜ਼ਿਆਦਾ ਹੈ | ਇਹ ਸੁਖਵਿੰਦਰ ਦੀ ਸ਼ਿੱਦਤ ਤੇ ਸ਼ੌਕ ਦਾ ਹੀ ਕਮਾਲ ਹੈ ਕਿ ਉਸ ਨੇ ਝੱਖੜਾਂ ਵਿਚ ਵੀ ਆਪਣੇ ਮੱਥੇ ਦੀ ਜੋਤ ਨੂੰ ਬੁਝਣ ਨਾ ਦਿੱਤਾ | ਸ਼ਾਇਦ ਇਹ ਮੱਥੇ ਦੀ ਜੋਤ ਦਾ ਹੀ ਕਮਾਲ ਹੈ ਕਿ ਏਨੇ ਝੱਖੜ ਵੀ ਬੁਝਾ ਨਾ ਸਕੇ |
 
<ref name="ਸੀਰਤ">{{cite web | title=ਚੁੱਲ੍ਹੇ ਵਿੱਚ ਬਲਦੀਆਂ ਕਵਿਤਾਵਾਂ ਤੇ ਹਜ਼ਾਰ ਰੰਗਾਂ ਦੀ ਲਾਟ | publisher=ਸੀਰਤ, ਸੰ: ਸੁਪਨ ਸੰਧੂ |url=http://www.seerat.ca/june2011/index.php | date=ਜੂਨ 2011}}</ref>