ਕੰਪਿਊਟਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 68:
ਕੰਪਿਊਟਰ ਪਰੋਗਰਾਮ ਹਦਾਇਤਾਂ ਦੀ ਇੱਕ ਆਮ ਜਿਹੀ ਸੂਚੀ ਹੈ, ਜਿੰਨਾਂ ਨੂੰ ਕੰਪਿਊਟਰ ਚਲਾਉਦਾ ਹੈ। ਇਸ ਵਿੱਚ ਇੱਕ ਸਧਾਰਨ ਕੰਮ ਨੂੰ ਕਰਨ ਤੋਂ ਲੈਕੇ, ਡਾਟੇ ਦੀਆਂ ਕਈ ਸਾਰਣੀਆਂ ਦੀ ਵਰਤੋਂ ਕਰਨ ਵਾਲੇ ਕੰਮ ਲਈ ਬਹੁਤ ਹੀ ਗੁੰਝਲਦਾਰ ਹਦਾਇਤਾਂ ਦੀ ਸੂਚੀ ਵੀ ਹੋ ਸਕਦੀ ਹੈ। ਕਈ ਕੰਪਿਊਟਰ ਪਰੋਗਰਾਮਾਂ ਵਿੱਚ ਲੱਖਾਂ ਹਦਾਇਤਾਂ ਹੁੰਦੀਆਂ ਹਨ, ਅਤੇ ਉਹਨਾਂ ਵਿੱਚ ਕਈ ਲਗਾਤਾਰ ਚੱਲਦੀਆਂ ਹੀ ਰਹਿੰਦੀਆਂ ਹਨ। ਇੱਕ ਆਮ ਨਿੱਜੀ ਕੰਪਿਊਟਰ (2005 ਵਰ੍ਹੇ ਦੌਰਾਨ) 3 ਖਰਬ ਹਦਾਇਤਾਂ ਨੂੰ ਇੱਕ ਸਕਿੰਟ ਵਿੱਚ ਚਲਾ ਸਕਦਾ ਹੈ। ਕੰਪਿਊਟਰ ਆਪਣੀ ਅਸਧਾਰਨ ਯੋਗਤਾ ਉਹਨਾਂ ਦੇ ਗੁੰਝਲਦਾਰ ਹਦਾਇਤਾਂ ਨੂੰ ਚਲਾਉਣ ਦੀ ਸਮਰੱਥਾ ਕਰਕੇ ਨਹੀਂ ਪਰਾਪਤ ਕਰਦੇ। ਬਲਕਿ ਉਹ ਲੋਕਾਂ ਵਲੋਂ ਤਿਆਰ ਸਧਾਰਨ ਹਦਾਇਤਾਂ ਨੂੰ ਲੱਖਾਂ ਵਾਰ ਕਰਦੇ ਹਨ, ਜਿੰਨਾਂ ਨੂੰ ਪਰੋਗਰਾਮ ਕਹਿੰਦੇ ਹਨ।
 
ਵਰਤੋਂ ਵਿੱਚ, ਲੋਕ ਕੰਪਿਊਟਰ ਲਈ ਹਦਾਇਤਾਂ ਨੂੰ ਸਿੱਧਾ ਕੰਪਿਊਟਰ ਦੀ ਭਾਸ਼ਾ ਵਿੱਚ ਨਹੀਂ ਲਿਖਦੇ ਹਨ। ਇਸਤਰਾਂ ਕਰਨ ਨਾਲ ਪਰੋਗਰਾਮਿੰਗ ਬਹੁਤ ਹੀ ਔਖੀ ਅਤੇ ਗਲਤੀ ਭਰਪੂਰ ਹੋ ਜਾਵੇਗੀ, ਜਿਸ ਨਾਲ ਪਰੋਗਰਾਮਾਂ ਦਾ ਕੋਈ ਵੀ ਫਾਇਦਾ ਨਹੀਂ ਹੋਵੇਗਾ। ਇਸ ਦੀ ਬਜਾਏ ਪਰੋਗਰਾਮਰ ਕੀਤੀ ਜਾਣ ਵਾਲੀ ਕਾਰਵਾਈ ਨੂੰ ਇੱਕ ਉੱਚ-ਪੱਧਰਦੀ ਪਰੋਗਰਾਮਿੰਗ ਭਾਸ਼ਾ ਵਿੱਚ ਲਿਖਦੇ ਹਨ, ਜਿਸ ਨੂੰ ਬਾਅਦ ਵਿੱਚ ਖਾਸ ਕੰਪਿਊਟਰ ਪਰੋਗਰਾਮਾਂ (ਜਿੰਨਾਂ ਨੂੰ ਇੰਟਰਪਰੇਟਰ[[ਇੰਟਰਪਰੈਟਰ]] ਅਤੇ [[ਕੰਪਾਇਲਰ]] ਕਹਿੰਦੇ ਹਨ) ਰਾਹੀਂ ਮਸ਼ੀਨੀ ਭਾਸ਼ਾ ਵਿੱਚ ਬਦਲਿਆ ਜਾਦਾ ਹੈ। ਕੁਝ ਪਰੋਗਰਾਮਿੰਗ ਭਾਸ਼ਾਵਾਂ ਮਸ਼ੀਨੀ ਭਾਸ਼ਾ ਦੇ ਨਾਲ ਰਲਦੀਆਂ ਹਨ, ਜਿਵੇਂ ਕਿ ਅਸੈਂਬਲੀ ਭਾਸ਼ਾ (ਨੀਵਾਂ-ਪੱਧਰੀ ਭਾਸ਼ਾ) ਅਤੇ ਦੂਜੇ ਪਾਸੇ ਪਰੋਲੋਗ ਵਰਗੀਆਂ ਭਾਸ਼ਾ ਹਨ, ਜਿਸ ਲਈ ਕੋਈ ਮਸ਼ੀਨ ਦੇ ਅਸਲ ਕਾਰਵਾਈ ਦੇ ਢੰਗ ਦਾ ਖਿਆਲ ਰੱਖੇ ਬਿਨਾਂ ਕਿਸੇ ਵੀ ਤਰਾਂ ਅੰਗਰੇਜ਼ੀ ਵਿੱਚ ਹੀ ਪਰੋਗਰਾਮ ਲਿਖੇ ਜਾ ਸਕਦੇ ਹਨ (ਉੱਚ-ਪੱਧਰੀ ਭਾਸ਼ਾ)। ਖਾਸ ਕੰਮ ਲਈ ਚੁਣੀ ਜਾਣ ਵਾਲੀ ਭਾਸ਼ਾ ਦੀ ਚੋਣ, ਪਰੋਗਰਾਮਰਾਂ ਦੀ ਤਜਰਬੇ, ਉਪਲੱਬਧ ਸੰਦਾਂ ਅਤੇ ਗਾਹਕਾਂ ਦੀ ਲੋੜ ਮੁਤਾਬਕ ਹੁੰਦੀ ਹੈ (ਜਿਵੇਂ ਕਿ ਅਮਰੀਕੀ ਫੌਜ ਨੂੰ ਅਡਾ ਪਰੋਗਰਾਮਿੰਗ ਭਾਸ਼ਾ ਦੀ ਲੋੜ ਰਹਿੰਦੀ ਸੀ।
 
ਕੰਪਿਊਟਰ ਸਾਫਟਵੇਅਰ ਕੰਪਿਊਟਰ ਪਰੋਗਰਾਮ ਲਈ ਬਦਲਵਾਂ ਸ਼ਬਦ ਹੈ; ਇਹ ਬਹੁਤ ਹੀ ਢੁੱਕਵਾਂ ਅਤੇ ਪਰੋਗਰਾਮ ਲਈ ਲੋੜੀਦੀਆਂ ਸਭ ਸ਼ਰਤਾਂ ਨੂੰ ਸ਼ਾਮਿਲ ਕਰਦਾ ਹੈ। ਜਿਵੇਂ ਕਿ ਕੰਪਿਊਟਰ ਅਤੇ ਵੀਡਿਓ ਖੇਡਾਂ ਵਿੱਚ ਨਾ ਸਿਰਫ਼ ਪਰੋਗਰਾਮ ਸ਼ਾਮਿਲ ਹੁੰਦਾ ਹੈ, ਬਲਕਿ ਡਾਟਾ ਵੀ ਹੁੰਦਾ ਹੈ, ਜਿਸ ਵਿੱਚ ਤਸਵੀਰਾਂ, ਆਵਾਜ਼ਾਂ, ਅਤੇ ਹੋਰ ਚੀਜ਼ਾਂ ਵੀ ਸ਼ਾਮਿਲ ਹਨ, ਜੋ ਕਿ ਖੇਡ ਦਾ ਫ਼ਰਜੀ ਵਾਤਾਵਰਣ ਤਿਆਰ ਕਰਦੇ ਹਨ। ਕੰਪਿਊਟਰ ਕਾਰਜ ਕੰਪਿਊਟਰ ਸਾਫਟਵੇਅਰ ਦਾ ਇੱਕ ਭਾਗ ਹੈ, ਜੋ ਕਿ ਕੰਪਿਊਟਰ ਉਪਭੋਗੀਆਂ ਨੂੰ ਦਿੱਤਾ ਜਾਦਾ ਹੈ, ਜੋ ਕਿ ਵਾਤਾਵਰਣ ਨਾਲ ਸਬੰਧਤ ਹੁੰਦਾ ਹੈ। ਇਸ ਲਈ ਸਭ ਤੋਂ ਵਧੀਆ ਉਦਾਹਰਨ ਦਫ਼ਤਰ ਸੂਟ (ਆਫਿਸ) ਹੈ, ਆਮ ਦਫ਼ਤਰੀ ਕੰਮਾਂ ਦਾ ਆਪਸ ਵਿੱਚ ਜੁੜਿਆ ਪੂਰਾ ਸਮੂਹ ਹੈ।