ਆਨ-ਲਾਈਨ ਖ਼ਰੀਦਦਾਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਇੰਟਰਨੈੱਟ ਦੇ ਆਉਣ ਨਾਲ ਖ਼ਰੀਦਦਾਰੀ ਦਾ ਇਕ ਨਿਵੇਕਲਾ ਬਦਲ ਸਾਹਮਣੇ ਆਇ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[ਇੰਟਰਨੈੱਟ]] ਦੇ ਆਉਣ ਨਾਲ ਖ਼ਰੀਦਦਾਰੀ ਦਾ ਇਕ ਨਿਵੇਕਲਾ ਬਦਲ ਸਾਹਮਣੇ ਆਇਆ ਹੈ| ਇੰਟਰਨੈੱਟ ਦੀ ਬਦੌਲਤ ਮੋਬਾਈਲ, ਟੈਬਲਟ ਅਤੇ ਕੰਪਿਊਟਰ ਰਾਹੀਂ ਘਰ ਬੈਠਿਆਂ ਹੀ ਵਸਤਾਂ ਦਾ ਆਰਡਰ ਦਿੱਤਾ ਜਾ ਸਕਦਾ ਹੈ| 'ਆਨ-ਲਾਈਨ' ਸਹੂਲਤ ਨੇ ਬਜ਼ਾਰਾਂ ਦੇ ਭੀੜ-ਭੜੱਕੇ, ਗਰਮੀ-ਸਰਦੀ, ਮੀਂਹ-ਹਨੇਰੀ ਅਤੇ ਅਸੁਰੱਖਿਅਤ ਥਾਵਾਂ 'ਤੇ ਪਹੁੰਚ ਕੇ ਖ਼ਰੀਦਦਾਰੀ ਦੇ ਰਵਾਇਤੀ ਤਰੀਕੇ ਦਾ ਸਿੱਕੇਬੰਦ ਬਦਲ ਪੇਸ਼ ਕੀਤਾ ਹੈ|
ਅੱਜ ਇੰਟਰਨੈੱਟ 'ਤੇ ਕਈ ਵੈੱਬਸਾਈਟਾਂ ਉਪਲਬਧ ਹਨ ਜਿਨ੍ਹਾਂ ਰਾਹੀਂ ਆਨ-ਲਾਈਨ ਖ਼ਰੀਦੋ-ਫ਼ਰੋਖ਼ਤ ਕੀਤੀ ਜਾ ਸਕਦੀ ਹੈ| ਇਨ੍ਹਾਂ ਵਿਚੋਂ ਕਈ ਵੈੱਬਸਾਈਟਾਂ ਨਿਰੋਲ ਖ਼ਰੀਦਦਾਰੀ ਲਈ ਸੇਵਾਵਾਂ ਜੁਟਾ ਰਹੀਆਂ ਹਨ ਤੇ ਕਈਆਂ 'ਤੇ ਚੀਜ਼ਾਂ ਵੇਚਣ ਦੀ ਸਹੂਲਤ ਵੀ ਉਪਲਬਧ ਹੈ| ਵਸਤੂ ਦਾ ਆਰਡਰ ਦੇਣ ਲਈ ਅਸੀਂ ਪਹਿਲਾਂ ਤੋਂ ਖੋਲ੍ਹੇ ਆਪਣੇ ਗੂਗਲ ਖਾਤੇ ਦਾ ਹਵਾਲਾ ਦੇ ਸਕਦੇ ਹਾਂ| ਇਹਨਾਂ ਵੈੱਬਸਾਈਟਾਂ ਰਾਹੀਂ ਅਸੀਂ ਘਰ ਬੈਠੇ ਖ਼ਰੀਦਦਾਰੀ ਕਰ ਸਕਦੇ ਹਾਂ| ਆਨ-ਲਾਈਨ ਸੁਵਿਧਾ ਦੀ ਬਦੌਲਤ ਇਲਕਟ੍ਰੋਨਿਕਸ ਦਾ ਸਮਾਨ, ਕਿਤਾਬਾਂ, ਮਨੋਰੰਜਨ, ਸੁੰਦਰਤਾ, ਫ਼ੈਸ਼ਨ, ਨਿੱਜੀ ਵਸਤੂਆਂ ਆਦਿ ਸਾਡੀ ਉਂਗਲੀ ਦੀ ਇਕ ਛੋਹ ਦੀ ਦੂਰੀ 'ਤੇ ਪਈਆਂ ਜਾਪਦੀਆਂ ਹਨ|
ਆਓ, 'ਫਲਿਪਕਾਰਟ' ਅਤੇ 'ਏਬੇਅ' ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਹਾਸਲ ਕਰੀਏ: