ਨਾਨਕ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 26:
'''ਨਾਨਕ ਸਿੰਘ''' ([[4 ਜੁਲਾਈ]] [[1897]]<ref>http://www.evi.com/q/biography_of_nanak_singh</ref> – [[28 ਦਸੰਬਰ]] [[1971]]<ref>http://punjabitribuneonline.com/2011/12/%E0%A8%A8%E0%A8%BE%E0%A8%B5%E0%A8%B2%E0%A8%95%E0%A8%BE%E0%A8%B0-%E0%A8%A8%E0%A8%BE%E0%A8%A8%E0%A8%95-%E0%A8%B8%E0%A8%BF%E0%A9%B0%E0%A8%98/</ref>) [[ਪੰਜਾਬੀ ਭਾਸ਼ਾ|ਪੰਜਾਬੀ]] ਦੇ ਉੱਘੇ [[ਨਾਵਲ|ਨਾਵਲਕਾਰ]] ਅਤੇ ਲੇਖਕ ਸਨ। 1911 ਵਿੱਚ ਛਪਿਆ ਉਹਨਾਂ ਦਾ ਪਹਿਲਾ ਕਾਵਿ-ਸੰਗ੍ਰਹਿ ''ਸੀਹਰਫ਼ੀ ਹੰਸ ਰਾਜ'', ਬਹੁਤ ਹਰਮਨ ਪਿਆਰਾ ਹੋਇਆ।
 
1922 ਨੂੰ ਗੁਰੂ ਕਾ ਬਾਗ ਮੋਰਚੇ ਸਮੇਂ ਓਹ ਜੇਲ੍ਹ ਗਏ ਤਾਂ [[ਪ੍ਰੇਮਚੰਦ|ਮੁਨਸ਼ੀ ਪ੍ਰੇਮ ਚੰਦ]] ਤੋਂ ਮੁਤਾਸਰ ਹੋ ਜੇਲ੍ਹ ਵਿੱਚ ਹੀ ਓਹਨਾਂ ਆਪਣਾ ਪਹਿਲਾ ਨਾਵਲ ''ਅੱਧ ਖਿੜੀ ਕਲੀ'' ਲਿਖਿਆ, ਜੋ ਬਾਅਦ ਵਿੱਚ ''ਅੱਧ ਖਿੜਿਆ ਫੁੱਲ'' ਨਾਂ ਹੇਠ ਛਪਿਆ। [[ਗਲਪ]] (ਕਹਾਣੀ ਅਤੇ ਨਾਵਲ) ਨੂੰ ਆਪਣੀ ਲੇਖਣੀ ਦੀ ਮੁੱਖ ਵਿਧਾ ਦੇ ਤੌਰ ਤੇ ਅਪਣਾਉਣ ਵਾਲ਼ੇ ਸਿੰਘ ਨੇ ਨਾਵਲ ਤੋਂ ਬਿਨਾਂ ਕਹਾਣੀਆਂਕਹਾਣੀ, ਆਂ[[ਸਵੈਜੀਵਨੀ]], ਤਰਜਮੇ, [[ਲੇਖਕ|ਲੇਖ]] ਅਤੇ ਨਾਟਕਾਂ ਸਮੇਤ 50 ਤੋਂ ਵਧ ਪੁਸਤਕਾਂ ਲਿਖੀਆਂ। ਫ਼ਰਵਰੀ 2012 ਵਿੱਚ ਓਹਨਾਂ ਦੇ ਪੋਤਰੇ ਨਵਦੀਪ ਸੂਰੀ ਵੱਲੋਂ ਕੀਤਾ ਨਾਵਲ ''ਅੱਧ ਖਿੜਿਆ ਫੁੱਲ'' ਦਾ [[ਅੰਗਰੇਜ਼ੀ]] ਤਰਜਮਾ ''[[ਏ ਲਾਈਫ਼ ਇਨਕੰਪਲੀਟ]]'' ਰਿਲੀਜ਼ ਹੋਇਆ।<ref>[http://punjabitribuneonline.com/2012/02/%E0%A8%A8%E0%A8%BE%E0%A8%A8%E0%A8%95-%E0%A8%B8%E0%A8%BF%E0%A9%B0%E0%A8%98-%E0%A8%A6%E0%A9%87-%E0%A8%A8%E0%A8%BE%E0%A8%B5%E0%A8%B2-%E2%80%98%E0%A8%85%E0%A9%B1%E0%A8%A7-%E0%A8%96%E0%A8%BF%E0%A9%9C/ ਨਾਨਕ ਸਿੰਘ ਦੇ ਨਾਵਲ ‘ਅੱਧ ਖਿੜਿਆ ਫੁੱਲ’ ਦਾ ਅੰਗਰੇਜ਼ੀ ਅਨੁਵਾਦ ਰਿਲੀਜ਼]</ref> ਇਸ ਤੋਂ ਪਹਿਲਾਂ 2003 ਵਿੱਚ ਉਸਨੇ ''ਪਵਿੱਤਰ ਪਾਪੀ'' ਦਾ ਅੰਗਰੇਜ਼ੀ [[ਅਨੁਵਾਦ]] ''[[ਸੇਂਟਲੀ ਸਿੰਨਰ]]'' ਨਾਮ ਹੇਠ ਕੀਤਾ ਸੀ।<ref>[http://www.bbc.co.uk/hindi/entertainment/story/2003/10/031018_nanak_singh.shtml 'पवित्तर पापी' अब अँग्रेज़ी में भी ]</ref>
 
==ਮੁੱਢਲੀ ਜ਼ਿੰਦਗੀ==
ਲਾਈਨ 37:
 
==ਕੰਮ==
1911 ਵਿੱਚ ਇਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ, ਸੀਹਰਫ਼ੀ ਹੰਸ ਰਾਜ, ਛਪਿਆ। ਕੁਝ ਧਾਰਮਿਕ [[ਗੀਤ]] ਵੀ ਲਿਖੇ ਜਿਹੜੇ ''ਸਤਿਗੁਰ ਮਹਿਮਾ'' <ref>http://www.hcsingh.com/poems-and-political-phi/nanaksingh/</ref> ਨਾਂਅ ਹੇਠ ਛਪੇ। 1922 ਵਿੱਚ ਇਹ ਗੁਰੂ ਕਾ ਬਾਗ ਮੋਰਚੇ ਸਮੇਂ ਜੇਲ੍ਹ ਗਏ। ਇਸ ਸਮੇਂ ਉਨ੍ਹਾਂ ਨੇ ਆਪਣੀ ਦੂਸਰੀ ਕਾਵਿ ਪੁਸਤਕ ''ਜ਼ਖਮੀ ਦਿਲ'' ਲਿਖੀ ਜੋ 1923 ਵਿੱਚ ਛਪੀ ਤੇ ਜਿਸ ਤੇ ਮਹਿਜ ਦੋ ਹਫ਼ਤਿਆਂ ਬਾਅਦ ਪਾਬੰਦੀ ਲਾ ਦਿੱਤੀ ਗਈ। ਜੇਲ੍ਹ ਵਿੱਚ ਹੀ ਉਨ੍ਹਾਂ ਨੇ [[ਮੁਨਸ਼ੀ ਪ੍ਰੇਮ ਚੰਦ]] ਦੇ ਨਾਵਲ ਪੜ੍ਹੇ, ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਜੇਲ੍ਹ ਵਿੱਚ ਹੀ ਆਪਣਾ ਪਹਿਲਾ ਨਾਵਲ ''ਅੱਧ ਖਿੜੀ ਕਲੀ'' ਲਿਖਿਆ, ਜੋ ਬਾਅਦ ਵਿੱਚ ''ਅੱਧ ਖਿੜਿਆ ਫੁੱਲ'' ਨਾਂਅ ਹੇਠ ਛਪਿਆ। ਅਠੱਤੀ ਨਾਵਲਾਂ ਤੋਂ ਬਿਨਾਂ ਚਾਰ ਕਾਵਿ ਸੰਗ੍ਰਹਿ, ਕਈ ਕਹਾਣੀ ਸੰਗ੍ਰਹਿ, ਸ੍ਵੈ-ਜੀਵਨੀ ਯਾਦਾਂ, ਤਰਜਮੇ, ਲੇਖ ਅਤੇ ਨਾਟਕ ਵੀ ਲਿਖੇ।
 
ਇਹਨਾਂ ਦੇ ਨਾਵਲਾਂ ਵਿੱਚ ਇਹਨਾਂ ਨੇ ਸਮਾਜਿਕ ਬੁਰਾਈਆਂ, ਆਰਥਿਕ ਅਸਮਾਨਤਾ, ਸਮਾਜ ਵਿਚਲੇ ਭ੍ਰਿਸ਼ਟਾਚਾਰ, ਪਾਖੰਡ, ਬਦਚਲਣੀ, ਵੱਢੀਖੋਰੀ ਅਤੇ ਫਿਰਕੂ-ਜਨੂੰਨ ਆਦਿ ਨੂੰ ਨੰਗਾ ਕੀਤਾ ਹੈ। ਆਪਣੀਆਂ ਕਹਾਣੀਆਂ ਉਹਨਾਂ ਸਮਾਜਿਕ ਜੀਵਨ ਵਿਚੋਂ ਲਈਆਂ। ਉਹਨਾਂ ਦੀ ਕਹਾਣੀ ਆਪਣੀ ਰੌਚਕਤਾ, ਰਸ ਅਤੇ ਉਤਸੁਕਤਾ ਕਾਰਨ ਨਦੀ ਦੀ ਤੇਜ਼ੀ ਵਾਂਗ ਰੁੜ੍ਹੀ ਜਾਂਦੀ ਹੈ।