ਜਪਾਨੀ ਪਹਿਰਾਵਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਜਪਾਨੀ ਸਭਿਆਚਾਰ ਇਤਿਹਾਸ ਵਿੱਚ ਪੂਰੀ ਦੁਨਿਆ ਤੋਂ ਪ੍ਰਭਾਵਿਤ ਹੁੰਦਾ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

14:47, 6 ਨਵੰਬਰ 2015 ਦਾ ਦੁਹਰਾਅ

ਜਪਾਨੀ ਸਭਿਆਚਾਰ ਇਤਿਹਾਸ ਵਿੱਚ ਪੂਰੀ ਦੁਨਿਆ ਤੋਂ ਪ੍ਰਭਾਵਿਤ ਹੁੰਦਾ ਰਿਹਾ ਹੈ। ਦੋ ਪਰਕਾਰ ਦੀ ਜਪਾਨੀ ਵਸਤਰ ਹੁੰਦੇ ਹਨ : ਪੱਛਮੀ ਤੇ ਜਪਾਨੀ ਜਿਂਵੇ ਕੀ ਕਿਮੋਨੋ ਤੇ ਯੁਕਾਤਾ. ਜਦਕਿ ਜਪਾਨ ਦੇ ਰਵਾਇਤੀ ਨਸਲੀ ਕੱਪੜੇ ਹਜੇ ਵੀ ਵਰਤੇ ਜਾਂਦੇ ਹਨ, ਪਰ ਉਹ ਅਕਸਰ ਸਮਾਰੋਹ, ਸੰਸਕਾਰ, ਤਿਉਹਾਰਾਂ, ਵਿਆਹਾਂ ਲਈ ਪਾਏ ਜਾਂਦੇ ਹਨ. ਪਰ ਹੁਣ ਪੱਛਮੀ ਕਪੜੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪਾਂਦੇ ਹਨ। ਫੈਸ਼ਨ ਵਿੱਚ ਪੱਛਮੀ ਸੱਭਿਅਤਾ ਦਾ ਪ੍ਰਭਾਵ ਬੇਸ਼ਕ ਆ ਗਿਆ ਹੋਵੇ ਪਰ ਕਿਮੋਨੋ ਅੱਜ ਵੀ ਜਪਾਨੀ ਸੰਸਕ੍ਰਿਤੀ ਵਿੱਚ ਮੌਜੂਦ ਹੈ।

ਇਤਿਹਾਸ

1860 ਤੋਂ ਪਹਿਲਾਂ ਜਪਾਨੀ ਪੋਸ਼ਾਕ ਵਿੱਚ ਭਾਂਤੀ ਭਾਂਤੀ ਦੇ ਕਿਮੋਨੋ ਹੀ ਸੀ। ਕਿਮੋਨੋ ਪਹਿਲਾ ਜੋਮੋਨ ਯੁਗ (14,500 ਈਸਵੀਂ. ~ 300 ਈਸਵੀਂ ) ਵਿੱਚ ਜਪਾਨ ਵਿੱਚ ਆਏ। ਉਸ ਸਮੇਂ ਇਸਤਰੀ ਤੇ ਮਰਦ ਦੇ ਕਿਮੋਨੋ ਵਿੱਚ ਕੋਈ ਅੰਤਰ ਨਹੀ ਹੁੰਦਾ ਸੀ। ਉਸਤੋਂ ਬਾਅਦ ਜਪਾਨ ਵਿੱਚ ਬਾਹਰ ਤੋਂ ਵਪਾਰ ਕਰਣ ਲੱਗ ਪਿਆ ਤੇ ਹੋਰ ਵਸਤਰ ਆਣ ਲੱਗ ਪਏ। ਉਸਤੋਂ ਬਾਅਦ ਸਰਕਾਰੀ ਮੁਲਾਜਮ, ਵਪਾਰੀ , ਅਧਿਆਪਕ , ਡਾਕਟਰ, ਸ਼ਾਹੂਕਾਰ ਕੰਮ ਤੇ ਸੂਟ ਪਾਕੇ ਜਾਣ ਲੱਗ ਪਏ। ਪਰ ਉਸ ਸਮੇਂ ਹਰ ਇੱਕ ਇੱਕ ਪੱਛਮੀ ਵਸਤਰ ਨਹੀਂ ਪਾਂਦਾ ਸੀ.ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੱਛਮੀ ਪਹਿਰਾਵੇ ਸਮਾਜਿਕ ਮਾਣ ਦਾ ਪ੍ਰਤੀਕ ਮੰਨਿਆ ਜਾਣ ਲੱਗ ਪਿਆ ਸੀ। ਜਪਾਨ ਤੋਂ ਦੁਨਿਆ ਤੱਕ ਪੂਰਬੀ ਪ੍ਰਭਾਵ ਦੇ ਫੈਲਣ ਦਾ ਇੱਕ ਉਦਾਹਰਣ 1880 ਦੇ ਕਰੀਬ ਆਂਦਾ ਹੈ ਜਦ ਆਮ ਕੰਬਲ ਨੂੰ ਸ਼ੌਲ ਦੀ ਤਰਾਂ ਔਰਤਾਂ ਲਿਆ ਕਰਦੀ ਸੀ। 1930 ਤੱਕ ਬਹੁਗਿਣਤੀ ਵਿੱਚ ਜਪਾਨੀ ਕਿਮੋਨੋ ਪਾਉਂਦੇ ਰਹੇ ਤੇ ਪੱਛਮੀ ਵਸਤਰ ਬਾਹਰ ਜਾਣ ਲਈ ਹੀ ਪਾਏ ਜਾਂਦੇ ਸੀ।

ਜਪਾਨੀ ਵਸਤਰਾਂ ਦੀ ਕਿਸਮਾਂ ਤੇ ਸਟਾਇਲ

ਕਿਮੋਨੋ

ਕਿਮੋਨੋ ਜਪਾਨ ਦਾ ਇੱਕ ਪਾਰੰਪਰਕ ਵਸਤਰ ਹੈ। ਜਪਾਨੀ ਕਿਮੋਨੋ ਨੂੰ ਕਈ ਵਾਰ ਸ਼ਰੀਰ ਤੇ ਲਪੇਟਿਆ ਜਾਂਦਾ ਹੈ ਤੇ ਇੱਕ ਚੌੜੇ ਓਬੀ ਨਾਲ ਸਜਿੱਤ ਕੇ ਜਗ੍ਹਾ ਵਿੱਚ ਸੁਰੱਖਿਅਤ ਕਰਿਆ ਜਾਂਦਾ ਹੈ। ਕਿਮੋਨੋ ਨੂੰ ਸਹੀ ਟੰਗ ਨਾਲ ਪਾਉਣ ਲਈ ਬਹੁਤ ਸਾਰੇ ਉਪਸਾਧਨ ਤੇ ਗੱਠ ਮਾਰਨ ਦੀ ਜ਼ਰੂਰਤ ਹੁੰਦੀ ਹੈ। ਬਹੁਤ ਤਰਾਂ ਤਰਾਂ ਦੇ ਕਿਮੋਨੋ ਆਉਂਦੇ ਹਨ ਅੱਡ ਅੱਡ ਰੰਗ ਤੇ ਸ਼ੈਲੀ ਵਿੱਚ ਜੋ ਕੀ ਔਰਤਾਂ ਵਿਆਹੁਤਾ ਸਥਿਤੀ ਤੇ ਮੌਕੇ ਨੂੰ ਦੇਖ ਕੇ ਪਾਉਂਦੀ ਹਨ :

  • ਫ਼ੁਰੀਸੋਦੇ
  • ਉਚੀਕਾਕੇ
  • ਸ਼ਿਰੋਮੋਕੂ
  • ਹੋਉਮੋਂਗੀ
  • ਯੁਕਾਤਾ
  • ਤੋਮੇਸੋਦੇ
  • ਮੋਫ਼ੁਕੁ


ਹਵਾਲੇ