ਰਣਜੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 53:
 
ਰਣਜੀਤ ਸਿੰਘ ਸੁਕ੍ਰਚੱਕੀਆਂ ਮਿਸਲ ਦੇ ਸਰਦਾਰ ਮਹਾਂ ਸਿੰਘ ਦਾ ਪੁੱਤਰ ਸੀ। 13 ਨਵੰਬਰ 1780ਈ.. ਚ (ਅੱਜਕਲ੍ਹ ਦੇ ਪਾਕਿਸਤਾਨ ਦੇ) ਸੂਬਾ ਪੰਜਾਬ ਦੇ ਸ਼ਹਿਰ ਗੁਜਰਾਂਵਾਲਾ ਦੇ ਨੇੜੇ ਜੰਮਿਆ। ਉਸ ਦਾ ਸਂਬੰਧ ਜੱਟਾਂ ਦੀ ਇੱਕ ਬਰਾਦਰੀ (ਸੰਧੂ)ਨਾਲ਼ ਸੀ। ਹਾੱਲੇ ਉਹ ਜਵਾਕ ਈ ਸੀ ਜੇ ਚੀਚਕ (ਚੇਚਕ) ਹੋਣ ਨਾਲ ਉਸਦੀ ਇੱਕ ਅੱਖ ਬੈਠ ਗਈ। ਇਸ ਵੇਲੇ ਪੰਜਾਬ ਦਾ ਚੋਖਾ ਸਾਰਾ ਇਲਾਕਾ ਸਿੱਖ ਮਿਸਲਾਂ ਕੋਲ਼ ਸੀ ਤੇ ਇਹ ਸਿੱਖ ਮਿਸਲਾਂ ਸਰਬੱਤ ਖ਼ਾਲਸਾ ਦੇ ਥੱਲੇ ਸਨ। ਇੰਨਾਂ ਮਿਸਲਾਂ ਨੇ ਆਪਣੇ ਆਪਣੇ ਇਲਾਕੇ ਵੰਡੇ ਹੋਏ ਸਨ। ਰਣਜੀਤ ਸਿੰਘ ਦਾ ਪਿਤਾ ਮਹਾਂ ਸਿੰਘ ਸ਼ੁਕਰਚਾਕੀਆ ਮਿਸਲ ਦਾ ਸਰਦਾਰ ਸੀ ਤੇ ਚੜ੍ਹਦੇ ਪੰਜਾਬ ਚ ਉਸ ਦੇ ਰਾਜ ਵਿੱਚ ਗੁਜਰਾਂਵਾਲਾ ਦੇ ਆਲੇ ਦੁਆਲੇ ਦੇ ਥਾਂ ਉਸ ਦੇ ਕੋਲ਼ ਸਨ। 1785 ਚ ਰਣਜੀਤ ਸਿੰਘ ਦੀ ਮੰਗਣੀ ਘਨੱਈਆ ਮਿਸਲ ਦੇ ਸਰਦਾਰ ਗੁਰਬਖ਼ਸ਼ ਸਿੰਘ ਤੇ ਸਰਦਾਰਨੀ ਸਦਾ ਕੌਰ ਦੀ ਧੀ ਮਹਿਤਾਬ ਕੌਰ ਕਰ ਨਾਲ ਕਰ ਦਿੱਤੀ ਗਈ| ਰਣਜੀਤ ਸਿੰਘ 12 ਵਰਿਆਂ ਦਾ ਸੀ ਜਦੋਂ ਉਸਦੇ ਪਿਤਾ ਗੁਜ਼ਰ ਗਏ| ਉਧਰ ਘਨੱਈਆ ਮਿਸਲ ਦੀ ਮੋਢੀ ਵਿਧਵਾ ਸਰਦਾਰਨੀ ਸਦਾ ਕੌਰ ਬਣ ਚੁੱਕੀ ਸੀ |ਸਦਾ ਕੌਰ ਦੀ ਨਿਗਰਾਨੀ ਅਤੇ ਪ੍ਰਭਾਵ ਹੇਠ ਓਹ ਆਪਣੀ ਮਿਸਲ ਦਾ ਸਰਦਾਰ ਬਣ ਗਾਏਆ| ਕਈ ਸਾਲ ਤਕ ਓਹ ਸਦਾ ਕੌਰ (ਜੋ ਕਿ ਕੂਟਨੀਤੀ ਨਾਲ ਕੱਮ ਲੈਣ ਵਾਲੀ ਇਸਤਰੀ ਸੀ) ਦੇ ਪ੍ਰਭਾਵ ਹੇਠ ਰਿਹਾ ਅਤੇ 16 ਸਾਲ ਦਾ ਹੋਕੇ ਉਸਨੇ ਆਪਣੀ ਮਿਸਲ ਦਾ ਕੱਮ ਕਾਜ ਪੂਰੀ ਤਰ੍ਹਾਂ ਆਪਣੇ ਹੱਥ ਵਿਚ ਲੈ ਲਿਆ
 
==ਟਾੲਿਮ ਲਾੲੀਨ==
*ਇਸ ਮਿਸਲ ਦਾ ਮੋਢੀ ਸੁਕਰਚੱਕ (ਜ਼ਿਲ੍ਹਾ ਗੁੱਜਰਾਂ ਵਾਲਾ) ਦਾ ਭਾਈ ਦੇਸੂ ਪੁੱਤਰ ਚੌਧਰੀ ਭਾਗ ਮੱਲ ਤੇ ਪੋਤਾ ਤਖ਼ਤ ਮੱਲ ਸੀ ਜੋ ਪਾਹੁਲ ਲੈ ਕੇ ਬੁੱਢਾ ਸਿੰਘ ਬਣਿਆ ਸੀ। ਇਸ ਦੇ ਦੋ ਪੁੱਤਰ ਸਨ: ਨੌਧ ਸਿੰਘ ਤੇ ਚੰਦਾ ਸਿੰਘ ਜਿਨਾਂ ਦੇ ਵਾਰਸ ਸੰਧਾਵਾਲੀਏ ਹਨ।
*1718 ਵਿਚ ਬੁੱਢਾ ਸਿੰਘ ਦੀ ਮੌਤ ਹੋ ਗਈ। ਹੁਣ ਨੌਧ ਸਿੰਘ ਇਸ ਜੱਥੇ ਦਾ ਮੁਖੀ ਬਣਿਆ।
*ਨੌਧ ਸਿੰਘ, 1752 ਵਿਚ ਮਰ ਗਿਆ। ਇਸ ਮਗਰੋਂ ਉਸ ਦੇ ਪੁੱਤਰ ਚੜ੍ਹਤ ਸਿੰਘ ਨੇ ਕਮਾਨ ਸੰਭਾਲੀ। ਚੜ੍ਹਤ ਸਿੰਘ, [[ਸੁਕਰਚੱਕ]] ਤੋਂ [[ਗੱਜਰਾਂਵਾਲਾ]] ਆ ਗਿਆ। ਉਸ ਨੇ ਇਸ ਥਾਂ 'ਤੇ ਕਿਲ੍ਹਾ ਬਣਾਇਆ। ਛੇਤੀ ਹੀ ਉਸ ਨੇ [[ਵਜ਼ੀਰਾਬਾਦ]], [ਏਮਨਾਬਾਦ]] ਅਤੇ [[ਰੋਹਤਾਸ]] ਵਿਚ ਅਪਣੀ ਤਾਕਤ ਬਣਾ ਲਈ।
*ਅਗੱਸਤ, 1761 ਵਿਚ ਇਸ ਨੇ [[ਅਹਿਮਦਸ਼ਾਹ ਦੁਰਾਨੀ]] ਦੇ ਜਰਨੈਲ [[ਨੂਰ-ਉਦ-ਦੀਨ]] ਨੂੰ [[ਸਿਆਲਕੋਟ]] 'ਚੋਂ ਬੁਰੀ ਤਰ੍ਹਾਂ ਭਜਾਇਆ।
*ਸਤੰਬਰ, 1761 ਵਿਚ ਉਸ ਨੇ ਲਾਹੌਰ ਦੇ ਸੂਬੇਦਾਰ ਖ਼ਵਾਜਾ ਅਬੈਦ ਨੂੰ ਜ਼ਬਰਦਸਤ ਸ਼ਿਕਸਤ ਦਿਤੀ | 5 ਫ਼ਰਵਰੀ, 1762 ਦੇ ਘੱਲੂਘਾਰੇ ਵੇਲੇ ਇਸ ਨੇ ਕਮਾਲ ਦਾ ਰੋਲ ਅਦਾ ਕੀਤਾ।
*1770 'ਚ ਜੰਮੂ ਉਤੇ ਹਮਲੇ ਦੌਰਾਨ ਇਸ ਦੀ ਮੌਤ ਹੋ ਗਈ | ਇਸ ਮਗਰੋਂ ਉਸ ਦਾ ਨਾਬਾਲਗ਼ ਪੁੱਤਰ ਮਹਾਂ ਸਿੰਘ ਮੁਖੀ ਬਣਿਆ।
*1790 ਵਿਚ ਮਹਾਂ ਸਿੰਘ ਦੀ ਮੌਤ ਮਗਰੋਂ ਉਸ ਦਾ ਪੁੱਤਰ (ਮਹਾਰਾਜਾ) ਰਣਜੀਤ ਸਿੰਘ ਇਸ ਮਿਸਲ ਦਾ ਮੁਖੀ ਬਣਿਆ। ਪਹਿਲਾਂ ਇਸ ਮਿਸਲ ਕੋਲ ਸਿਰਫ਼ ਗੁੱਜਰਾਂਵਾਲਾ ਹੀ ਸੀ।
*7 ਜੁਲਾਈ, 1799 ਨੂੰ ਰਣਜੀਤ ਸਿੰਘ ਨੇ ਲਾਹੌਰ ਉਤੇ ਕਬਜ਼ਾ ਕਰ ਲਿਆ।
*1805 ਵਿਚ ਅੰਮਿ੍ਤਸਰ ਉਤੇ ਵੀ ਇਸ ਦਾ ਕਬਜ਼ਾ ਹੋ ਗਿਆ। ਇਸ ਮਗਰੋਂ ਰਣਜੀਤ ਸਿੰਘ ਨੇ ਇਕ-ਇਕ ਕਰ ਕੇ ਸਾਰੀਆਂ ਸਿੱਖ ਮਿਸਲਾਂ ਦੇ ਇਲਾਕੇ ਖੋਹ ਲਏ | ਸਿਰਫ਼ ਆਹਲੂਵਾਲੀਆ ਮਿਸਲ ਦਾ ਇਲਾਕਾ ਹੀ ਆਜ਼ਾਦ ਰਿਹਾ ਜਾਂ ਸਤਲੁਜ ਪਾਰਲੇ ਇਲਾਕੇ ਇਸ ਦੀ ਮਾਰ ਤੋਂ ਬਚੇ ਰਹੇ। ਇਸ ਨੇ, ਸਿੱਖ ਜਰਨੈਲਾਂ ਦੀ ਮਦਦ ਨਾਲ, ਕਸੂਰ (1807), ਝੰਗ (1807), ਬਹਾਵਲਪੁਰ ਤੇ ਅਖ਼ਨੂਰ (1807), ਡੱਲੇਵਾਲੀਆ ਮਿਸਲ ਦਾ ਇਲਾਕਾ (1807), ਕਾਂਗੜਾ (1809), ਗੁਜਰਾਤ (1810), ਖ਼ੁਸ਼ਾਬ ਤੇ ਸਾਹੀਵਾਲ (1810), ਜੰਮੂ (1810), ਵਜ਼ੀਰਾਬਾਦ (1810), ਰਾਮਗੜ੍ਹੀਆ ਮਿਸਲ ਦਾ ਇਲਾਕਾ (1811), ਫ਼ੈਜ਼ਲਾਪੁਰੀਆ/ ਸਿੰਘਪੁਰੀਆ ਮਿਸਲ ਦਾ ਇਲਾਕਾ (1811), ਨਕਈ ਮਿਸਲ ਦਾ ਇਲਾਕਾ (1811), ਕਸ਼ਮੀਰ (1812), ਅਟਕ (1813), ਕਸ਼ਮੀਰ (1812 ਤੇ 1814 ਦੀ ਨਾਕਾਮਯਾਬੀ ਮਗਰੋਂ 1819 ਵਿਚ), ਘਨਈਆ ਮਿਸਲ ਦਾ ਇਲਾਕਾ (1821), ਮੁਲਤਾਨ (1803, 1807, 1816 ਤੇ 1817 ਦੀ ਨਾਕਾਮਯਾਬੀ ਮਗਰੋਂ 1818 ਵਿਚ), ਨੌਸ਼ਹਿਰਾ (1824), ਪੇਸ਼ਾਵਰ (1812 ਦੀ ਨਾਕਾਮਯਾਬੀ ਮਗਰੋਂ 1834 ਵਿਚ), ਡੇਰਾ ਗ਼ਾਜ਼ੀ ਖ਼ਾਂ, ਡੇਰਾ ਇਸਮਾਈਲ ਖ਼ਾਂ (1836) ਵਗ਼ੈਰਾ ਸਾਰੇ ਇਲਾਕੇ ਜਿੱਤ ਲਏ। ਹਿਮਾਚਲ ਦੀਆਂ ਸਾਰੀਆਂ ਪਹਾੜੀ ਰਿਆਸਤਾਂ ਉਸ ਨੂੰ ਖਰਾਜ ਦੇਂਦੀਆਂ ਸਨ।
 
== ਸਿੱਖ ਸਲਤਨਤ ਦੀ ਸਥਾਪਨਾ ==