ਕੋਈ ਸੋਧ ਸਾਰ ਨਹੀਂ
Charan Gill (ਗੱਲ-ਬਾਤ | ਯੋਗਦਾਨ) |
Charan Gill (ਗੱਲ-ਬਾਤ | ਯੋਗਦਾਨ) No edit summary |
||
[[File:Graafwesp.jpg|thumb|left|250px|ਖਾਣਾ ਲੈ ਕੇ ਜਾਣ ਸਮੇਂ]]
'''ਘਰਕੀਣ''' ਜਾਂ '''ਘਰਘੀਣ''' ਜਿਸ ਨੂੰ ਅੰਗਰੇਜ਼ੀ ਵਿੱਚ ‘ਥਰੈਡ ਵੇਸਟਿਡ ਵੈਸਪ’ ਕਹਿੰਦੇ ਹਨ। ‘ਘਰਘੀਣਾਂ’ ਇੱਕ ਤੋਂ ਤਿੰਨ ਸੈਂਟੀਮੀਟਰ ਤਕ ਲੰਬੀਆਂ ਹੁੰਦੀਆਂ ਹਨ। ਇਨ੍ਹਾਂ ਦੀ ਪਤਲੀ ਧਾਗੇ ਵਰਗੀ ਕਮਰ ਉੱਤੇ ਕਾਲੀਆਂ ਜਾਂ ਕਾਲੇ ਉੱਤੇ ਲਾਲ, ਪੀਲੇ ਉੱਤੇ ਕਾਲੇ ਜਾਂ ਕਾਲੇ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ਦੇ ਸਿਰ ਉੱਤੇ ਦੋ ਵੱਡੀਆਂ ਸਾਰੀਆਂ ਅੱਖਾਂ ਹੁੰਦੀਆਂ ਹਨ ਜਿਨ੍ਹਾਂ ਦੇ ਵਿਚਕਾਰ ਅਗਲੇ ਪਾਸੇ ਤਿੰਨ ਚਮਕਦੀਆਂ ਛੋਟੀਆਂ ਅੱਖਾਂ ਵੀ ਹੁੰਦੀਆਂ ਹਨ। ਇਨ੍ਹਾਂ ਦੀਆਂ ਟੋਹਣੀਆਂ 11 ਤੋਂ 12 ਜੋੜਾਂ ਵਾਲੀਆਂ ਹੁੰਦੀਆਂ ਹਨ ਅਤੇ ਪਹਿਲੇ ਜੋੜ ਤੋਂ ਬਾਅਦ ਕੂਹਣੀ ਵਾਂਗ ਮੁੜੀਆਂ ਹੋਈਆਂ ਹੁੰਦੀਆਂ ਹਨ। ਇਨ੍ਹਾਂ ਦੇ ਥੋੜ੍ਹੀਆਂ ਨਾੜੀਆਂ ਵਾਲੇ ਦੋ ਜੋੜੇ ਪਾਰਦਰਸ਼ੀ ਖੰਭ ਵੀ ਹੁੰਦੇ ਹਨ। ਫਸਲਾਂ ਨੂੰ ਨੁਕਸਾਨ ਕਰਨ ਵਾਲੇ ਭਾਂਤ-ਭਾਂਤ ਦੇ ਕੀੜਿਆਂ ਨੂੰ ਆਪਣੇ ਬੱਚਿਆਂ ਲਈ ਚੁਗਦੇ ਰਹਿਣ ਕਰਕੇ ਕਿਸਾਨ ਇਨ੍ਹਾਂ ਨੂੰ ਆਪਣਾ ਮਿੱਤਰ ਸਮਝਦੇ ਹਨ। ਮਾਦਾ ਖੱਖਰ(ਘਰ) ਆਪ ਇਕੱਲਿਆਂ ਹੀ ਬਣਾਉਂਦੀ ਹੈ। ‘ਘਰਘੀਣਾਂ’ ਮਿੱਟੀ ਨੂੰ ਆਪਣੇ ਥੁੱਕ ਵਿੱਚ ਗੁੰਨ੍ਹ ਕੇ ਉਸ ਨਾਲ ਆਪਣੀ ਖੱਖਰ ਬਣਾਉਂਦੀਆਂ ਹਨ ਆਪਣੇ ਬੱਚਿਆਂ ਨੂੰ ਤਾਜ਼ਾ ਖੁਰਾਕ ਦੇਣ ਲਈ ਇਹ ਆਪਣੇ ਸ਼ਿਕਾਰ ਨੂੰ ਮਾਰਦੀਆਂ ਨਹੀਂ ਬਲਕਿ ਉਸ ਨੂੰ ਡੰਗ ਮਾਰ ਕੇ ਨਿਢਾਲ ਅਤੇ ਬੇਸੁਰਤ ਕਰ ਲੈਂਦੀਆਂ ਹਨ। ਨਿਢਾਲ ਕੀਤੇ ਕੀੜੇ ਜਿਵੇਂ [[ਟਿੱਡਾ|ਟਿੱਡੇ]], [[ਮੱਖੀ|ਮੱਖੀਆਂ]], [[ਬੱਗਸ]], [[ਬੀਟਲਸ]], [[ਸੁੰਡੀ|ਸੁੰਡੀਆਂ]] ਤੇ [[ਮੱਕੜੀ|ਮੱਕੜੀਆਂ]] ਨੂੰ ਲਿਜਾ ਕੇ ਖੱਖਰ ਵਿੱਚ ਰੱਖੀ ਜਾਂਦੀਆਂ ਹਨ।<ref>[http://www.calacademy.org/research/entomology/Entomology_Resources/Hymenoptera/sphecidae/Genera_and_species_PDF/introduction.htm Catalog of Sphecidae at Cal Academy]</ref>
==ਅੰਡਾ==
ਜਿਸ ਵੇਲੇ ਖਾਨਾ ਸ਼ਿਕਾਰ ਕੀਤੇ ਕੀੜਿਆਂ ਨਾਲ ਭਰ ਜਾਂਦਾ ਹੈ ਤਾਂ ਇਹ ਉਸ ਉੱਤੇ ਇੱਕ ਅੰਡਾ ਦੇ ਕੇ ਖਾਨੇ ਦਾ ਮੂੰਹ ਬੰਦ ਕਰ ਦਿੰਦੀਆਂ ਹਨ। ਫਿਰ ਇੱਕ ਨਵਾਂ ਖਾਨਾ ਬਣਾਉਣਾ ਸ਼ੁਰੂ ਕਰ ਲੈਂਦੀਆਂ ਹਨ। ਸਾਰੀ ਉਮਰ ਵਿੱਚ ਇੱਕ ਮਾਦਾ ਤਕਰੀਬਨ 15-20 ਅੰਡੇ ਹੀ ਦਿੰਦੀ ਹੈ।
|