ਬਰਾਹੂਈ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Brahui language" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

09:20, 14 ਨਵੰਬਰ 2015 ਦਾ ਦੁਹਰਾਅ

ਬਰਾਹੂਈ[1] /brəˈhi/[2] (ਬਰਾਹੂਈ: براہوئی) ਇੱਕ ਦਰਾਵੜੀ ਭਾਸ਼ਾ ਹੈ ਜੋ Pakistan and Afghanistan ਦੇ ਕੇਂਦਰੀ Balochistan ਖੇਤਰ ਵਿੱਚ ਬਰਾਹੂਈ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਸਦੇ ਨਾਲ ਹੀ ਇਹ Qatar, United Arab Emirates, Iraq, ਅਤੇ Iran ਵਿੱਚ ਮੌਜੂਦ ਪਰਵਾਸੀ ਬਰਾਹੂਈ ਲੋਕਾਂ ਦੁਆਰਾ ਵੀ ਬੋਲੀ ਜਾਂਦੀ ਹੈ।[3] I ਦੱਖਣੀ ਭਾਰਤ ਦੀਆਂ ਦਰਾਵੜੀ ਭਾਸ਼ਾਵਾਂ ਵਿੱਚੋਂ ਇਸਦੇ ਸਭ ਤੋਂ ਨੇੜੇ ਦੀ ਦਰਾਵੜੀ ਭਾਸ਼ਾ ਵੀ 1,500 ਕਿਲੋਮੀਟਰ ਦੀ ਦੂਰੀ ਉੱਤੇ ਹੈ।[4] ਇਹ ਬਲੋਚਿਸਤਾਨ ਦੇ ਕਲਾਤ, ਮਸਤੂੰਗ, ਅਤੇ ਖਜ਼ਦਾਰ ਜ਼ਿਲ੍ਹੇ ਵਿੱਚ ਜ਼ਿਆਦਾਤਰ ਬਰਾਹੂਈ ਭਾਸ਼ਾ ਹੀ ਬੋਲੀ ਜਾਂਦੀ ਹੈ।

ਉਪਭਾਸ਼ਾਵਾਂ

ਬਰਾਹੂਈ ਦੀਆਂ ਉਪਭਾਸ਼ਾਵਾਂ ਵਿੱਚ ਕੋਈ ਖ਼ਾਸ ਅੰਤਰ ਨਹੀਂ ਹੈ। ਝਾਲਵਾਨੀ ਅਤੇ ਸਾਰਾਵਾਨੀ ਉਪਭਾਸ਼ਾਵਾਂ ਵਿੱਚ ਸਿਰਫ /h/ ਧੁਨੀ ਦੇ ਉਚਾਰਨ ਵਿੱਚ ਅੰਤਰ ਹੈ।

ਸ਼ਬਦ-ਜੋੜ

ਬਰਾਹੂਈ ਇੱਕੋ-ਇੱਕ ਦਰਾਵੜੀ ਭਾਸ਼ਾ ਹੈ ਜੋ Brahmi-ਆਧਾਰਿਤ ਲਿਪੀ ਵਿੱਚ ਨਹੀਂ ਲਿਖੀ ਜਾਂਦੀ ਸਗੋਂ 20ਵੀਂ ਸਦੀ ਦੇ ਅੱਧ ਤੋਂ ਬਾਅਦ Arabic script ਵਿੱਚ ਲਿਖੀ ਜਾਂਦੀ ਹੈ।[5] ਪਿੱਛੇ ਜਿਹੇ ਹੀ ਬਲੋਚਿਸਤਾਨ ਯੂਨੀਵਰਸਿਟੀ ਦੇ ਬਰਾਹੂਈ ਭਾਸ਼ਾ ਬੋਰਡ ਨੇ ਬਰਾਹੂਈ ਲਿਖਣ ਲਈ "ਬਰੋਲਿਕਵਾ" ਨਾਂ ਦੀ ਰੋਮਨ-ਆਧਾਰਿਤ ਲਿਪੀ ਤਿਆਰ ਕੀਤੀ ਹੈ ਜਿਸਨੂੰ ਤਾਲਾਰ ਨਾਂ ਦੇ ਅਖ਼ਬਾਰ ਨੇ ਵਰਤਣਾ ਸ਼ੁਰੂ ਕਰ ਦਿੱਤਾ ਹੈ।

ਖਤਰੇ ਅਧੀਨ ਭਾਸ਼ਾਵਾ

UNESCO ਦੀ 2009 ਦੀ ਰਿਪੋਰਟ ਦੇ ਅਨੁਸਾਰ ਬਰਾਹੂਈ ਪਾਕਿਸਤਾਨ ਦੀਆਂ 27 ਭਾਸ਼ਾਵਾਂ ਵਿੱਚੋਂ ਇੱਕ ਹੈ ਜਿਹਨਾਂ ਦੇ ਖ਼ਤਮ ਹੋਣ ਦਾ ਖ਼ਤਰਾ ਹੈ। ਇਸ ਸਮੇਂ ਇਸਦੇ ਖ਼ਤਮ ਹੋਣ ਦਾ ਡਰ ਮੁੱਢਲੇ ਪੱਧਰ ਦਾ ਹੈ।[6]

ਹਵਾਲੇ

  1. Bráhuí Báşágal, Quetta: Brahui Language Board, University of Balochistan, April 2009, retrieved 2010-06-29
  2. "Brahui". ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (Online ed.). Oxford University Press. (Subscription or participating institution membership required.)
  3. "International Journal of Dravidian Linguistics, Volumes 36-37" department of linguistics, University of Kerala
  4. Parkin 1989, p. 37
  5. http://www.worklib.ru/dic/%D0%B1%D1%80%D0%B0%D0%B3%D1%83%D0%B8/ "Бесписьменный язык Б."
  6. Moseley 2009

ਬਾਹਰੀ ਲਿੰਕ