ਨਰਿੰਦਰ ਦਾਬੋਲਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 24:
| ਹੋਰ_ਪ੍ਰਵੇਸ਼ਦਵਾਰ =
}}
'''ਡਾ. '''ਨਰਿੰਦਰ ਦਾਬੋਲਕਰ'''''' ਦਾ ਜਨਮ (1 ਨਵੰਬਰ, 1945-20 ਅਗਸਤ 2013) ਮਹਾਂਰਾਸਟਰ ਵਿਖੇ ਹੋਇਆ। [[ਮਹਾਂਰਾਸ਼ਟਰ]] ਦੇ ਉਘੇ ਤਰਕਸ਼ੀਲ ਆਗੂ ਸਨ। ਉਹ [[ਅੰਧ ਸ਼ਰਧਾ ਨਿਰਮੂਲਣ ਸਮਿਤੀ]] ਦੇ ਬਾਨੀ ਅਤੇ ਪ੍ਰਧਾਨ ਸਨ ਅਤੇ ਮਰਾਠੀ ਸਾਹਿਤ ਜਗਤ ਦੀ ਜਾਣੀ-ਪਛਾਣੀ ਸਖ਼ਸੀਅਤ ਸਨ। ਉਹਨਾਂ ਨੇ ਇੱਕ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਉਹ ਪੇਸ਼ੇ ਵਜੋਂ ਐਮ ਬੀ ਬੀ ਐਸ ਡਾਕਟਰ ਸਨ। ਉਹਨਾਂ ਨੇ ਮਿਰਾਜ ਦੇ ਮੈਡੀਕਲ ਕਾਲਜ<ref name=DNAParanjpe>{{cite news|title=Narendra Dabholkar: A rationalist to the core|url=http://www.dnaindia.com/pune/1877283/report-narendra-dabholkar-a-rationalist-to-the-core|accessdate=21 August 2013|newspaper=DNA|date=20 August 2013,|author=Shailendra Paranjpe}}</ref> ਤੋਂ ਐੱਮ.ਬੀ. ਬੀ. ਐੱਸ. ਦੀ ਡਿਗਰੀ ਹਾਸਲ ਕੀਤੀ। ਡਾਕਟਰੀ ਦੀ ਨੌਕਰੀ ਕਰਦਿਆਂ ਸਮਾਜਿਕ ਤਾਣੇ-ਬਾਣੇ ਵਿੱਚ ਨਾਬਰਾਬਰੀ ਅਤੇ ਧਰਮ ਦੀ ਆੜ ’ਚ ਲੋਕਾਂ ਦਾ ਕੀਤਾ ਜਾਂਦਾ ਸ਼ੋਸ਼ਣ ਉਸ ਨੂੰ ਬੁਰਾ ਲੱਗਦਾ ਸੀ। ਸਮਾਜਿਕ ਬਰਾਬਰੀ ਲਈ ਉਨ੍ਹਾਂ ਬਾਬਾ ਆਧਵ ਦੇ ‘ਇੱਕ ਪਿੰਡ-ਇੱਕ ਖੂਹ’ ਨਾਂ ਦੇ ਅੰਦੋਲਨ ਤੋਂ ਆਪਣੇ-ਆਪ ਨੂੰ ਸਮਾਜਿਕ ਕੰਮਾਂ ਨਾਲ ਜੋੜਿਆ। ਸੰਨ 1982 ਤੋਂ ਉਨ੍ਹਾਂ ਧਰਮ ਦੇ ਨਾਮ ’ਤੇ ਕੀਤੇ ਜਾਂਦੇ ਅਡੰਬਰਾਂ, ਅਤੇ ਅਖੌਤੀ ਚਮਤਕਾਰਾਂ ਦਾ ਗੋਰਖਧੰਦਾ ਕਰਨ ਵਾਲੇ ਅਖੌਤੀ ਬਾਬਿਆਂ, ਤਾਂਤਰਿਕਾਂ, ਗੈਬੀ ਸ਼ਕਤੀਆਂ ਦੇ ਨਾਮ ਤੇ ਲੋਕਾਂ ਨੂੰ ਲੁੱਟਣ ਵਾਲੇ ਧਰਮ ਗੁਰੂਆਂ ਦੀ ਅਸਲੀਅਤ ਜੱਗ-ਜ਼ਾਹਰ ਕਰਨ ਲਈ ਮੈਦਾਨ ਮੱਲ ਲਿਆ।
==ਮੁਢਲਾਮੁੱਢਲਾ ਜੀਵਨ==
ਡਾ. ਨਰਿੰਦਰ ਦਾਬੋਲਕਰ ਦਾ ਜਨਮ 1 ਨਵੰਬਰ 1945 ਨੂੰ ਅਚਿਊਤ ਅਤੇ ਤਾਰਾਬਾਈ ਦੇ ਘਰ ਹੋਇਆ। ਉਹ ਦਸ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਅਤੇ ਸਭ ਤੋਂ ਵੱਡਾ ਭਾਈ, ਮਰਹੂਮ ਸਿਖਿਆਸ਼ਾਸਤਰੀ, [[ਗਾਂਧੀਵਾਦ]]ੀ ਅਤੇ [[ਸਮਾਜਵਾਦ]]ੀ [[ਦੇਵਦੱਤ ਦਾਭੋਲਕਰ]] ਸਨ।<ref name="Sakal-2010">{{cite news |title=तर्कशुद्ध विचारांचा मूर्तिमंत आविष्कार: परिवर्तन चळवळीतील विचारवंत शिक्षक |author=Chinchkar Dilip Kumar |url=|newspaper=[[Sakal]] |location = Mumbai |language=[[Marathi language|Marathi]] |date=2010-12-19 |page=9}}</ref> ਉਨ੍ਹਾਂ ਨੇ ਨਿਊ ਇੰਗਲਿਸ਼ ਸਕੂਲ [[ਸਤਾਰਾ]] ਅਤੇ ਵਿਲਿੰਗਟਨ ਕਾਲਜ [[ਸੰਗਲੀ]] ਤੋਂ ਪੜ੍ਹਾਈ ਕੀਤੀ ਅਤੇ ਐਮ ਬੀ ਬੀ ਐਸ ਦੀ ਡਿਗਰੀ [[ਮਿਰਾਜ]] ਮੈਡੀਕਲ ਕਾਲਜ ਤੋਂ ਕੀਤੀ।<ref name=DNAParanjpe>{{cite news|title=Narendra Dabholkar: A rationalist to the core|url=http://www.dnaindia.com/pune/1877283/report-narendra-dabholkar-a-rationalist-to-the-core|accessdate=21 August 2013|newspaper=DNA|date=20 August 2013,|author=Shailendra Paranjpe}}</ref> ਸ਼ੈਲਾ ਨਾਲ ਸ਼ਾਦੀ ਤੋਂ ਉਨ੍ਹਾਂ ਦੇ ਮੁਕਤਾ ਅਤੇ ਹਮੀਦ ਦਾਭੋਲਕਰ ਦੋ ਬੱਚੇ ਹਨ।<ref name="TOI Jadhav">{{cite news|title=Doctor who fought to stamp out superstition|url=http://timesofindia.indiatimes.com/india/Doctor-who-fought-to-stamp-out-superstition/articleshow/21945021.cms|newspaper=Times of India|date=21 August 2013|author=Radheshyam Jadhav}}</ref>
ਉਹ [[ਸ਼ਿਵਾਜੀ ਯੂਨੀਵਰਸਿਟੀ]] [[ਕਬੱਡੀ]] ਟੀਮ ਦਾ ਕੈਪਟਨ ਸੀ। ਉਸਨੇ ਇੱਕ ਕਬੱਡੀ ਟੂਰਨਾਮੈਂਟ ਵਿੱਚ [[ਬੰਗਲਾਦੇਸ਼]] ਦੇ ਨਾਲ ਮੈਚ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ। ਉਸਨੇ ਕਬੱਡੀ ਲਈ ਮਹਾਰਾਸ਼ਟਰ ਸਰਕਾਰ ਦਾ ਸ਼ਿਵ ਛਤਰਪਤੀ ਯੁਵਾ ਅਵਾਰਡ ਪ੍ਰਾਪਤ ਕੀਤਾ।<ref name=DNAParanjpe/><ref name = "Founder">{{cite web |url=http://www.antisuperstition.org/index.php?option=com_content&view=article&id=74&Itemid=97 |title=Founder:Dr. Narendra Dabholkar|publisher=Maharashtra Andhashraddha Nirmoolan Samiti}}</ref>
 
ਲਾਈਨ 32:
ਇਸ ਕਾਰਜ ਦੇ ਨਾਲ-ਨਾਲ ਉਨ੍ਹਾਂ ਵਿਗਿਆਨਕ ਚੇਤਨਾ ਦੇ ਪਸਾਰ ਲਈ ਮਰਾਠੀ ਦੀ ਹਫ਼ਤਾਵਾਰੀ ਪੱਤ੍ਰਿਕਾ ਸਾਧਨਾ ਦੀ ਸੰਪਾਦਨਾ ਵੀ ਸੰਭਾਲੀ। ਇਸ ਸਫ਼ਰ ਦੀ ਸ਼ੁਰੂਆਤ ਤੋਂ ਹੀ ਉਹ ਆਪਣੀ ਮੰਜ਼ਲ ਵੱਲ ਸਾਬਤ ਕਦਮੀਂ ਤੁਰੇ।
==ਵਿਚਾਰ==
ਜ਼ਿੰਦਗੀ ਦਾ ਉਹ ਰੂਪ ਹੀ ਨਵੀਂਆਂ ਪੈੜਾਂ ਪਾਉਣ ਦੇ ਸਮਰੱਥ ਹੁੰਦਾ ਹੈ ਜਿਸ ਦੇ ਆਦਰਸ਼ ਉੱਚੇ-ਸੁੱਚੇ ਹੋਣ। ਜ਼ਿੰਦਗੀ ਦੇ ਇਸੇ ਸੰਘਰਸ਼ਮਈ ਰੂਪ ਦਾ ਨਾਮ ਸੀ ਡਾ. ਨਰੇਂਦਰ ਡਾਬੋਲਕਰ,<ref name="Sakal-2010">{{cite news |title=तर्कशुद्ध विचारांचा मूर्तिमंत आविष्कार: परिवर्तन चळवळीतील विचारवंत शिक्षक |author=Chinchkar Dilip Kumar |url=|newspaper=[[Sakal]] |location = Mumbai |language=[[Marathi language|Marathi]] |date=2010-12-19 |page=9}}</ref> ਜਿਸ ਨੇ ਅਗਿਆਨਤਾ ਦਾ ਹਨੇਰਾ ਮਿਟਾਉਣ ਲਈ ਆਪਣੀ ਜ਼ਿੰਦਗੀ ਦਾਅ ’ਤੇ ਲਗਾ ਦਿੱਤੀ। ਅੰਧਸ਼ਰਧਾ ਨਿਰਮੂਲਨ ਸੰਮਤੀ ਮਹਾਂਰਾਸ਼ਟਰ ਦੇ ਪ੍ਰਧਾਨ ਡਾ. ਡਾਬੋਲਕਰ ਕੇਵਲ ਭਾਰਤ ਦੇ ਹੀ ਨਹੀਂ ਬਲਕਿ ਦੁਨੀਆਂ ਭਰ ਦੀਆਂ ਤਰਕਸ਼ੀਲ, ਮਾਨਵਵਾਦੀ, ਲੋਕ ਹਿੱਤੂ ਜਥੇਬੰਦੀਆਂ ਦਾ ਇੱਕ ਜਾਣਿਆ-ਪਛਾਣਿਆ ਨਾਮ ਸੀ। ਲੋਕਾਈ ਨੂੰ ਅੰਧ-ਵਿਸ਼ਵਾਸਾਂ ਅਤੇ ਅਗਿਆਨਤਾ ਦੇ ਚੱਕਰਵਿਊ ’ਚੋਂ ਕੱਢ ਕੇ ਭਰਮ-ਮੁਕਤ ਸਮਾਜ ਸਿਰਜਣਾ ਉਸ ਦਾ ਅਹਿਦ ਸੀ। ਆਪਣੇ ਇਸੇ ਆਦਰਸ਼ ਦੀ ਪੂਰਤੀ ਹੀ ਉਸ ਦਾ ‘ਸੁੱਖ-ਚੈਨ’ ਸੀ, ਜਿਸ ਲਈ ਉਹ ਦਿਨ-ਰਾਤ ਕਲਮ ਚਲਾਉਂਦਾ, ਤਕਰੀਰਾਂ ਕਰਦਾ, ਬਹਿਸ-ਮੁਬਾਹਸਿਆਂ ’ਚ ਭਾਗ ਲੈਂਦਾ ਤੇ ਚਮਤਕਾਰਾਂ ਦਾ ਦੰਭ ਨੰਗਾ ਕਰਨ ਲਈ ਦੂਰ-ਦੁਰਾਡੇ ਪਿੰਡਾਂ, ਗਲੀਆਂ, ਸ਼ਹਿਰਾਂ ਤੇ ਮਹਾਨਗਰਾਂ ਵਿੱਚ ਲੋਕਾਂ ਦੇ ਰੂ-ਬ-ਰੂ ਹੁੰਦਾ ਰਿਹਾ।
==[[ਅੰਧਸ਼ਰਧਾ ਨਿਰਮੂਲਨ ਸੰਮਤੀ]]==
ਸੰਨ1989 ਵਿੱਚ [[ਮਹਾਰਾਸ਼ਟਰ]] ਵਿੱਚ ‘[[ਅੰਧਸ਼ਰਧਾ ਨਿਰਮੂਲਨ ਸੰਮਤੀ]]’ ਦੀ ਸਥਾਪਨਾ ਕਰ ਕੇ ਉਨ੍ਹਾਂ ਅੰਧ-ਵਿਸ਼ਵਾਸਾਂ ਤੇ ਅਗਿਆਨਤਾ ਖ਼ਿਲਾਫ਼ ਸੰਘਰਸ਼ ਨੂੰ ਜਨਤਕ ਮੁਹਿੰਮ ਦਾ ਰੂਪ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ‘ਧਰਮ ਦੀ ਆੜ ’ਚ, ਧਰਮ ਦੇ ਨਾਮ ’ਤੇ, ਗ਼ੈਰ- ਵਿਗਿਆਨਕ ਤੇ ਵੇਲਾ ਵਿਹਾ ਚੁੱਕੀਆਂ ਰਸਮਾਂ ਮਨੁੱਖੀ ਜੀਵਨ ਦੀ ਆਜ਼ਾਦੀ ਦੇ ਰਾਹ ’ਚ ਰੋੜਾ ਹਨ। ਇਨ੍ਹਾਂ ਨੂੰ ਹਟਾ ਕੇ ਹੀ ਬਰਾਬਰੀ ਤੇ ਖ਼ੁਸ਼ਹਾਲੀ ਲਿਆਂਦੀ ਜਾ ਸਕਦੀ ਹੈ।’ ਸਮਾਜ ’ਚੋਂ ਛੂਤ-ਛਾਤ ਦੇ ਖ਼ਾਤਮੇ ਲਈ ਉਨ੍ਹਾਂ ਦਲਿਤਾਂ ਦੀ ਬਰਾਬਰੀ ਲਈ ਕੀਤੇ ਜਾਂਦੇ ਸੰਘਰਸ਼ਾਂ ਵਿੱਚ ਵੀ ਭਾਗ ਲਿਆ। ਮਾਨਵਵਾਦੀ ਕਾਰਜਾਂ ਅਤੇ ਤਰਕਸ਼ੀਲ ਸੰਗਠਨਾਂ ਦੀਆਂ ਸਰਗਰਮੀਆਂ ਵਿੱਚ ਡਾ. ਨਰੇਂਦਰ ਡਾਬੋਲਕਰ ਮੋਹਰੀ ਰੋਲ ਨਿਭਾਉਂਦੇ ਸਨ। ਉਨ੍ਹਾਂ ਅਗਿਆਨਤਾ ਖ਼ਿਲਾਫ਼ ਕੀਤੇ ਸੰਘਰਸ਼ ਦੌਰਾਨ 15 ਸਾਲਾਂ ਵਿੱਚ ਲਗਪਗ 10 ਹਜ਼ਾਰ ਅਧਿਆਪਕਾਂ ਨੂੰ ਸਿੱਖਿਅਤ ਕੀਤਾ। ‘ਵਿਗਿਆਨ ਬੋਧ ਵਾਹਿਨੀ’ ਨਾਮ ਦੀ ਇੱਕ ਚੱਲਦੀ-ਫਿਰਦੀ ਪ੍ਰਯੋਗਸ਼ਾਲਾ ਮਹਾਰਾਸ਼ਟਰ ਦੇ ਪਿੰਡਾਂ ’ਚ ਘੁਮਾਈ ਤੇ ਲੋਕਾਂ ਨੂੰ ਕਰਾਮਾਤਾਂ ਪਿੱਛੇ ਕੰਮ ਕਰਦੇ ਵਿਗਿਆਨ ਬਾਰੇ ਦੱਸਿਆ।
==ਪੁਸਤਕਾਂ==
ਉਹ ਔਰਤਾਂ ਦੀ ਤਰੱਕੀ ਅਤੇ ਬਰਾਬਰੀ ਦੇ ਵੀ ਹਾਮੀ ਸਨ। ਔਰਤਾਂ ਨੂੰ ਸਿੱਖਿਅਤ ਕਰਨ ਲਈ ਕੰਮ ਕਰਦੀ ਸੰਸਥਾ ‘ਪਰਿਵਰਤਨ’ ਵਿੱਚ ਵੀ ਉਨ੍ਹਾਂ ਮੋਹਰੀ ਰੋਲ ਨਿਭਾਇਆ ਤੇ ਵਿਆਹਾਂ ਉਪਰਉੱਪਰ ਕੀਤੇ ਜਾਂਦੇ ਬੇਲੋੜੇ ਖ਼ਰਚਿਆਂ ਖ਼ਿਲਾਫ਼ ਵੀ ਆਵਾਜ਼ ਉਠਾਈ। ਉਨ੍ਹਾਂ ਮਰਾਠੀ ਵਿੱਚ 12 ਪੁਸਤਕਾਂ ਲਿਖੀਆਂ ਤੇ ਮਰਾਠੀ ਸਾਹਿਤ ਦੇ ਨਾਮਵਰ ਸਾਹਿਤਕਾਰ ਬਣੇ।
==ਮਹਾਂਰਾਸ਼ਟਰ ਵਿਧਾਨ ਸਭਾ ਵਿੱਚ ਅੰਧ-ਵਿਸ਼ਵਾਸਾਂ ਵਿਰੋਧੀ ਬਿੱਲ==
ਉਨ੍ਹਾਂ ਦੀ ਪਹਿਲਕਦਮੀ ਨਾਲ ਅੰਧ-ਵਿਸ਼ਵਾਸਾਂ ਵਿਰੋਧੀ ਬਿੱਲ ਸਾਲ 2003 ਵਿੱਚ [[ਮਹਾਰਾਸ਼ਟਰ]] ਵਿਧਾਨ ਸਭਾ ਵਿੱਚ ਪੇਸ਼ ਹੋਇਆ ਸੀ। ਸਾਲ 2005 ਵਿੱਚ ਨਾਮ ਬਦਲ ਕੇ ਨਵਾਂ ਬਿੱਲ ਲਿਆਂਦਾ ਗਿਆ, ਜੋ ਕੁਝ ਤਬਦੀਲੀਆਂ ਤੋਂ ਬਾਅਦ ਪਾਸ ਹੋ ਗਿਆ। ਡਾ. ਨਰੇਂਦਰ ਡਾਬੋਲਕਰ ਧਰਮ ਦੇ ਨਾਮ ’ਤੇ ਭੋਲੇ-ਭਾਲੇ ਲੋਕਾਂ ’ਤੇ ਕੀਤੇ ਜਾਂਦੇ ਤਸ਼ੱਦਦ ਦੇ ਸਖ਼ਤ ਖ਼ਿਲਾਫ਼ ਸਨ।
==ਵਿਗਿਆਨਕ ਸੋਚ==
ਡਾ. ਨਰੇਂਦਰ ਡਾਬੋਲਕਰ ਵਿਗਿਆਨਕ ਵਿਚਾਰਾਂ ਨੂੰ ਪ੍ਰਣਾਏ ਹੋਏ ਆਗੂ ਸਨ। ਸਮਾਜ ਨੂੰ ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਤੋਂ ਮੁਕਤ ਕਰਨਾ ਉਨ੍ਹਾਂ ਦਾ ਆਦਰਸ਼ ਸੀ। ਵਾਤਾਵਰਨ ਨੂੰ ਬਚਾਉਣ ਲਈ ਉਨ੍ਹਾਂ ਇਹ ਆਖਦਿਆਂ ਮੂਰਤੀ ਵਿਸਰਜਨ ਦਾ ਵਿਰੋਧ ਕੀਤਾ ਕਿ ਪਾਣੀ ਵਿੱਚ ਤਾਰੀਆਂ ਜਾਂਦੀਆਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਉਪਰਉੱਪਰ ਲੱਗੇ ਰਸਾਇਣਕ ਰੰਗ ਪਾਣੀ ਨੂੰ ਦੂਸ਼ਿਤ ਕਰ ਕੇ ਸਮੁੰਦਰੀ ਜੀਵ-ਜੰਤੂਆਂ ਤੇ ਮਨੁੱਖੀ ਜਾਨਾਂ ਨਾਲ ਖੇਡਦੇ ਹਨ। ਉਹ ਨਿਡਰ ਹੋ ਕੇ ਆਪਣੀ ਗੱਲ ਲੋਕਾਂ ਸਾਹਮਣੇ ਰੱਖਦੇ ਸਨ।
==ਮੌਤ==
ਉਨ੍ਹਾਂ ਨੂੰ ਸ਼ੁਰੂਆਤੀ ਦੌਰ ਵਿੱਚ ਹੀ ਫ਼ਿਰਕੂ ਸੰਗਠਨਾਂ ਵੱਲੋਂ ਧਮਕੀਆਂ ਮਿਲਣ ਲੱਗ ਗਈਆਂ ਸਨ ਪਰ ਉਨ੍ਹਾਂ ਕਦੇ ਇਨ੍ਹਾਂ ਦੀ ਪਰਵਾਹ ਨਹੀਂ ਸੀ ਕੀਤੀ। ਸਮਾਜ ਵਿੱਚ ਵਿਗਿਆਨਕ ਚੇਤਨਾ ਦੀ ਰੁਸ਼ਨਾਈ ਕਰ ਰਹੇ ਇਸ ਸੁਹਿਰਦ ਆਗੂ ਨੂੰ 20 ਅਗਸਤ 2013 ਨੂੰ ਪੂਨਾ ਵਿਖੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਮਾਰ ਕਰ ਦਿੱਤਾ ਗਿਆ ਸੀ। ਅਗਿਆਨਤਾ ਖ਼ਿਲਾਫ਼ ਚਾਨਣ ਦਾ ਪਸਾਰ ਕਰ ਰਹੇ ਡਾ. ਨਰੇਂਦਰ ਡਾਬੋਲਕਰ ਦੇ ਕਾਤਲ ਬਿਨਾਂ ਸ਼ੱਕ ਓਹੀ ਲੋਕ ਹਨ ਜਿਹੜੇ ਧਰਮ ਦੇ ਬੁਰਕੇ ਹੇਠ ਅੰਧ-ਵਿਸ਼ਵਾਸਾਂ ਤੇ ਅਗਿਆਨਤਾ ਦਾ ਵਪਾਰ ਕਰਦੇ ਹਨ। ਭਾਵੇਂ ਉਨ੍ਹਾਂ ਸਾਡੇ ਕੋਲੋਂ ਡਾ. ਨਰੇਂਦਰ ਡਾਬੋਲਕਰ ਨੂੰ ਸਰੀਰਕ ਰੂਪ ’ਚ ਖੋਹ ਲਿਆ ਹੈ ਪਰ ਉਨ੍ਹਾਂ ਦੇ ਬੋਲ ਅੱਜ ਵੀ ਫ਼ਿਜ਼ਾ ਵਿੱਚ ਹਨ। ਵਿਗਿਆਨਕ ਚੇਤਨਾ ਦੇ ਚਾਨਣ ਦਾ ਛੱਟਾ ਦੇਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।<ref name = "Founder">{{cite web |url=http://www.antisuperstition.org/index.php?option=com_content&view=article&id=74&Itemid=97 |title=Founder:Dr. Narendra Dabholkar|publisher=Maharashtra Andhashraddha Nirmoolan Samiti |accessdate=2010-12-21}}</ref>