ਸਤਿਗੁਰੂ ਰਾਮ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 14:
ਅੰਗਰੇਜ਼ਾਂ ਨੇ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਵਿੱਚ ਫਿਰਕੂ-ਫਸਾਦ ਕਰਵਾ ਕੇ ਆਪਣਾ ਉੱਲੂ ਸਿੱਧਾ ਕਰਨ ਲਈ ਪੰਜਾਬ ਅੰਦਰ ਬੁੱਚੜਖਾਨੇ ਖੋਲ੍ਹੇ, ਜਿੱਥੇ ਗਊ ਹੱਤਿਆ ਹੁੰਦੀ ਸੀ। ਇਹ ਬੁੱਚੜਖਾਨੇ ਫਿਰਕੂ-ਫਸਾਦਾਂ ਦੇ ਅੱਡੇ ਬਣਨ ਲੱਗੇ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਬੁੱਚੜਖਾਨਾ ਅੰਮ੍ਰਿਤਸਰ ਵਿਖੇ ਖੋਲ੍ਹਿਆ। ਗਊਆਂ ਦੀਆਂ ਬੋਟੀਆਂ ਤੇ ਹੱਡ ਜਦ ਪੰਛੀਆਂ ਰਾਹੀਂ ਅੰਮ੍ਰਿਤਸਰ ਵਿਖੇ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਤੇ ਪਵਿੱਤਰ ਸਰੋਵਰ ਵਿੱਚ ਡਿੱਗਣ ਲੱਗੇ ਤਾਂ ਸਬਰ ਦੀ ਹੱਦ ਟੁੱਟ ਗਈ। ਨਾਮਧਾਰੀ ਸਿੱਖ ਬੁੱਚੜਾਂ ਨੂੰ ਨਹੀਂ, ਬੁੱਚੜਖਾਨਿਆਂ ਨੂੰ ਖਤਮ ਕਰਨਾ ਚਾਹੁੰਦੇ ਸਨ। ਸੋ ਨਾਮਧਾਰੀ ਸਿੱਖਾਂ ਨੇ 14 ਤੇ 15 ਜੂਨ 1871 ਈ: ਦੀ ਰਾਤ ਨੂੰ ਅੰਮ੍ਰਿਤਸਰ ਬੁੱਚੜਖਾਨੇ ’ਤੇ ਧਾਵਾ ਬੋਲਿਆ ਤੇ 4 ਬੁੱਚੜ ਮਾਰ ਦਿੱਤੇ ਅਤੇ 3 ਸਖਤ ਜ਼ਖਮੀ ਹੋ ਗਏ। ਇਸੇ ਤਰ੍ਹਾਂ 15 ਜੁਲਾਈ 1871 ਈ: ਨੂੰ ਰਾਇਕੋਟ ਦੇ ਬੁੱਚੜਖਾਨੇ ’ਤੇ ਹਮਲਾ ਕਰਕੇ 1 ਮਰਦ, 1 ਇਸਤਰੀ ਤੇ ਇਕ ਬੱਚੇ ਨੂੰ ਮਾਰ ਦਿੱਤਾ। ਅੰਮ੍ਰਿਤਸਰ ਵਾਲੇ ਬੁੱਚੜ ਮਾਰਨ ਬਦਲੇ 4 ਨਾਮਧਾਰੀ ਸਿੰਘਾਂ – ਬੀਹਲਾ ਸਿੰਘ, ਹਾਕਮ ਸਿੰਘ ਪਟਵਾਰੀ, ਲਹਿਣਾ ਸਿੰਘ ਤੇ ਫਤਿਹ ਸਿਘ ਭਾਟੜਾ ਨੂੰ 15 ਦਸੰਬਰ 1871 ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਅਤੇ 3 ਸਿੰਘਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ, ਜਿਹੜੇ ਜੇਲ੍ਹਾਂ ਵਿੱਚ ਹੀ ਸ਼ਹੀਦੀਆਂ ਪਾ ਗਏ । ਇਸੇ ਤਰ੍ਹਾਂ ਰਾਇਕੋਟ ਵਾਲੇ ਕੇਸ ਵਿੱਚ ਸੰਤ ਮਸਤਾਨ ਸਿੰਘ, ਸੰਤ ਗੁਰਮੁਖ ਸਿੰਘ ਤੇ ਸੰਤ ਮੰਗਲ ਸਿੰਘ ਨੂੰ 5 ਅਗਸਤ 1871 ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ।
==ਮਲੇਰਕੋਟਲਾ ਸਾਕਾ==
{{ਮੁੱਖ ਲੇਖ|ਸਾਕਾ ਮਾਲੇਰਕੋਟਲਾ}}
ਇਨ੍ਹਾਂ ਘਟਨਾਵਾਂ ਤੋਂ ਬਾਅਦ ਅੰਗਰੇਜ਼ ਪੂਰੀ ਤਰ੍ਹਾਂ ਚੌਕਸ ਹੋ ਗਏ। ਨਾਮਧਾਰੀ ਸਿੱਖਾਂ ਨੇ ਵੀ ਬੁੱਚੜਖਾਨੇ ਬੰਦ ਕਰਵਾਉਣ ਦਾ ਅਹਿਦ ਕਰ ਲਿਆ। 1872 ਈ: ਨੂੰ ਮਾਘੀ ਮੌਕੇ ਬਾਬਾ ਰਾਮ ਸਿੰਘ ਨੇ ਭੈਣੀ ਸਾਹਿਬ ਵਿੱਚ ਨਾਮਧਾਰੀਆਂ ਦਾ ਬਹੁਤ ਵੱਡਾ ਇਕੱਠ ਕੀਤਾ। ਇਹ ਨਾਮਧਾਰੀਆਂ ਦਾ ਆਖਰੀ ਇਕੱਠ ਕਿਹਾ ਜਾ ਸਕਦਾ ਹੈ। ਜੋਸ਼ ਵਿੱਚ ਆਏ ਨਾਮਧਾਰੀ ਸਿੱਖਾਂ ਨੇ ਮਾਲੇਰਕੋਟਲੇ ਦੇ ਬੁੱਚੜਾਂ ਨੂੰ ਮਾਰਨ ਦਾ ਐਲਾਨ ਕਰ ਦਿੱਤਾ। ਲੱਗਭਗ 125 ਨਾਮਧਾਰੀਆਂ ਦੇ ਜਥੇ ਨੇ ਮਾਲੇਰਕੋਟਲੇ ਦੇ ਬੁੱਚੜਖਾਨੇ ਉਤੇ ਧਾਵਾ ਬੋਲ ਦਿੱਤਾ। ਇਸ ਜਥੇ ਦੀ ਅਗਵਾਈ ਸ. ਹੀਰਾ ਸਿੰਘ ਕਰ ਰਿਹਾ ਸੀ। ਦੋਨੋਂ ਤਰਫ ਜਾਨੀ ਨੁਕਸਾਨ ਹੋਇਆ, 7 ਨਾਮਧਾਰੀ ਸ਼ਹੀਦ ਹੋ ਗਏ। ਬਹੁਤ ਸਾਰੇ ਬੁਰੀ ਤਰ੍ਹਾਂ ਫੱਟੜ ਹੋ ਗਏ। ਇਸੇ ਦਿਨ ਸ਼ਾਮ ਨੂੰ ਇਹ ਜਥਾ ਲੜਾਈ ਉਪਰੰਤ ਪਿੰਡ ਰੜ ਪੁੱਜ ਗਿਆ ਜੋ ਥਾਣਾ ਸ਼ੇਰਪੁਰ ਅਧੀਨ ਸੀ। ਹੀਰਾ ਸਿੰਘ ਨੇ ਜਥੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੰਘੋ ਸਾਡਾ ਮਤਲਬ ਹੱਲ ਹੋ ਗਿਆ ਹੈ ਅਸੀਂ ਜ਼ਾਲਮ ਅੰਗਰੇਜ਼ ਹਕੂਮਤ ਨੂੰ ਦੱਸਣਾ ਚਾਹੁੰਦੇ ਸੀ ਕਿ ਹੁਣ ਭਾਰਤ ਵਾਸੀ ਜਾਗ ਪਏ ਹਨ, ਉਹ ਵਿਦੇਸ਼ੀ ਰਾਜ ਨਹੀਂ ਚਾਹੁੰਦੇ ਤੇ ਨਾ ਹੀ ਆਪਣੇ ਧਰਮ ’ਤੇ ਆਪਣੀ ਸੰਸਕ੍ਰਿਤੀ ਵਿੱਚ ਕਿਸੇ ਦੀ ਦਖਲਅੰਦਾਜ਼ੀ ਪਸੰਦ ਕਰਦੇ ਹਨ। ਇਸ ਤੋਂ ਬਾਅਦ ਸਾਰੇ ਜਥੇ ਨੇ ਸ਼ੇਰਪੁਰ ਥਾਣੇ ਜਾ ਕੇ ਆਤਮ-ਸਮਰਪਨ ਕਰ ਦਿੱਤਾ। ਉਸ ਸਮੇਂ ਰਿਆਸਤ ਮਾਲੇਰਕੋਟਲਾ ਦਾ ਪ੍ਰਬੰਧਕ ਅੰਗਰੇਜ਼ ਹਾਕਮ, ਡਿਪਟੀ ਕਮਿਸ਼ਨਰ ਲੁਧਿਆਣਾ, ਮਿਸਟਰ ਕਾਵਨ ਸੀ। ਉਸ ਨੇ ਨਾਭਾ, ਜੀਂਦ ਤੇ ਪਟਿਆਲਾ ਰਿਆਸਤਾਂ ਤੋਂ ਨੌਂ ਤੋਪਾਂ ਮਗਵਾ ਕੇ ਬਿਨਾਂ ਕੋਈ ਕਾਨੂੰਨੀ ਕਾਰਵਾਈ ਕੀਤੇ 17 ਫਰਵਰੀ 1872 ਈ: ਸ਼ਾਮ ਨੂੰ ਮਾਲੇਰਕੋਟਲਾ ਦੇ ਖੂਨੀ ਰੱਕੜ ਵਿਖੇ 49 ਨਾਮਧਾਰੀ ਸਿੱਖਾਂ ਨੂੰ ਤੋਪਾਂ ਅੱਗੇ ਖੜ੍ਹਾ ਕੇ ਤੂੰਬਾ-ਤੂੰਬਾ ਉਡਾ ਕੇ ਸ਼ਹੀਦ ਕਰ ਦਿੱਤਾ। ਅਗਲੀ ਸਵੇਰ 18 ਜਨਵਰੀ 1872 ਨੂੰ ਅੰਬਾਲੇ ਦਾ ਕਮਿਸ਼ਨਰ ਫੋਰਸਾਈਬ ਨੇ ਮਾਲੇਰਕੋਟਲੇ ਪਹੁੰਚ ਕੇ ਕਾਨੂੰਨੀ ਖਾਨਾਪੂਰਤੀ ਕਰਕੇ ਬਾਕੀ ਬਚੇ 17 ਨਾਮਧਾਰੀ ਸਿੰਘਾਂ ਨੂੰ ਵੀ ਤੋਪਾਂ ਨਾਲ ਉਡਾ ਦਿੱਤਾ। ਸੰਸਾਰ ਵਿੱਚ ਅਜਿਹੀ ਕਿਧਰੇ ਵੀ ਮਿਸਾਲ ਨਹੀਂ ਮਿਲਦੀ, ਜਦੋਂ ਆਪਣੇ ਦੇਸ਼ ਤੇ ਕੌਮ ਲਈ 66 ਨਾਮਧਾਰੀ ਸਿੰਘਾਂ ਨੇ ਕੁਰਬਾਨੀ ਦਿੱਤੀ ਹੋਵੇ।
 
==[[ਭੈਣੀ ਸਾਹਿਬ]]==
[[ਭੈਣੀ ਸਾਹਿਬ]] ਜਿਲ੍ਹਾ [[ਲੁਧਿਆਣਾ]]ਦਾ ਪੰਜਾਬ ਸਰਕਾਰ ਦੁਆਰਾ ਘੋਸਿਤ ਪਵਿਤਰ ਸ਼ਹਿਰ ਹੈ ਜੋ ਲੁਧਿਆਣਾ ਤੋਂ ਉੱਤਰ ਵੱਲ [[ਲੁਧਿਆਣਾ]] [[ਚੰਡੀਗੜ੍ਹ]] ਸੜਕ ਤੋਂ ੩ ਕਿਲੋਮਿਟਰ ਪਾਸੇ ਹੈ।