ਕਾਰਲੋਸ ਫਿਊਨਤੇਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 38:
'''ਕਾਰਲੋਸ ਫਿਊਨਤੇਸ ਮਾਸੀਆਸ''' (11 ਨਵੰਬਰ 1928 – 15 ਮਈ 2012) ਲਾਤੀਨੀ ਅਮਰੀਕੀ ਨਾਵਲਕਾਰ ਅਤੇ ਨਿਬੰਧਕਾਰ ਸੀ। ਅਖ਼ਬਾਰ [[ਦ ਗਾਰਜ਼ੀਅਨ]] ਦੇ ਮੁਤਾਬਿਕ ਉਹ "ਮੈਕਸੀਕੋ ਦਾ ਮਸ਼ਹੂਰਤਰੀਨ ਨਾਵਲਕਾਰ ਹੈ"।
==ਜ਼ਿੰਦਗੀ==
ਕਾਰਲੋਸ ਫਿਊਨਤੇਸ 11 ਨਵੰਬਰ 1928 ਨੂੰ ਲਾਤੀਨੀ ਅਮਰੀਕਾ ਦੇ ਪਾਨਾਮਾ ਸ਼ਹਿਰ, ਪਾਨਾਮਾ ਵਿੱਚ ਪੈਦਾ ਹੋਇਆ ਜਿਥੇ ਇਸਦਾ ਪਿਤਾ ਰਾਜਦੂਤ ਸੀ।<ref name=NYT /><ref name=LAT>{{cite news |url=http://articles.latimes.com/2012/may/16/local/la-me-carlos-fuentes-20120516/2 |title=Carlos Fuentes dies at 83; Mexican novelist |author=Reed Johnson and Ken Ellingwood |date=May 16, 2012 |work=Los Angeles Times |accessdate=May 17, 2012}}</ref> ਪਿਤਾ ਦੀਆਂ ਬਦਲੀਆਂ ਦੇ ਅਨੁਸਾਰ ਇਸ ਦਾ ਬਚਪਨ ਸਾਂਤਿਆਗੋ, ਬਿਊਨਸ ਆਇਰਸ ਅਤੇ ਵਾਸ਼ਿੰਗਟਨ ਜਿਹੇ ਵੱਖ ਵੱਖ ਲਾਤੀਨੀ ਅਮਰੀਕੀ ਸ਼ਹਿਰਾਂ ਵਿੱਚ ਗੁਜ਼ਰਿਆ।<ref name=G/> ਇਹ ਇੱਕ ਐਸਾ ਅਨੁਭਵ ਸੀ ਜਿਸਨੂੰ ਉਸ ਨੇ ਬਾਅਦ ਵਿਚ ਇਕ ਆਲੋਚਕੀ ਅਜਨਬੀ ਦੇ ਤੌਰ ਤੇ ਲਾਤੀਨੀ ਅਮਰੀਕਾ ਨੂੰ ਵੇਖਣ ਪਰਖਣ ਦੀ ਯੋਗਤਾ ਦੇ ਤੌਰ ਤੇ ਬਿਆਨ ਕੀਤਾ।<ref name=BBC/> 1934 ਤੋਂ 1940 ਤੱਕ ਫਿਊਨਤੇਸ ਦਾ ਪਿਤਾ [[ਵਾਸ਼ਿੰਗਟਨ, ਡੀ.ਸੀ.]] ਵਿਖੇ ਮੈਕਸੀਕੀ ਅੰਬੈਸੀ ਵਿੱਚ ਨਿਯੁਕਤ ਸੀ,<ref name=WP>{{cite news |url=http://www.washingtonpost.com/entertainment/books/carlos-fuentes-mexican-novelist-dies-at-83/2012/05/15/gIQAx7dxRU_story.html |title=Carlos Fuentes, Mexican novelist, dies at 83 |author=Marcela Valdes |date=May 16, 2012 |work=The Washington Post |accessdate=May 16, 2012}}</ref>ਜਿਥੇ ਕਾਰਲੋਸ ਅੰਗਰੇਜ਼ੀ-ਭਾਸ਼ਾ ਸਕੂਲ ਵਿਚ ਪੜ੍ਹਿਆ ਅਤੇ ਰਵਾਂ ਹੋਇਆ।<ref name=G/><ref name=WP/> ਉਸ ਨੇ ਇਸ ਦੌਰਾਨ ਲਿਖਣ ਦਾ ਕੰਮ ਵੀ ਸ਼ੁਰੂ ਕੀਤਾ, ਆਪਣਾ ਰਸਾਲਾ
ਕਢਣਾ ਸ਼ੁਰੂ ਕੀਤਾ ਜਿਸਨੂੰ ਉਹ ਆਪਣੇ ਬਲਾਕ ਦੇ ਅਪਾਰਟਮੈਂਟਾਂ ਵਿੱਚ ਵੰਡਿਆ ਕਰਦਾ ਸੀ।<ref name=G/>
ਵਾਸ਼ਿੰਗਟਨ ਵਿੱਚ ਉਸੇ ਆਪਣੇ ਮੁਲਕ ਦੀ ਤਕਦੀਰ ਅਤੇ ਇਸ ਵਾਬਸਤਗੀ ਦਾ ਅਹਿਸਾਸ ਜਿਸ ਤਰੀਕੇ ਨਾਲ ਹੋਇਆ, ਉਸ ਦਾ ਲੁਤਫ਼ ਭਰਪੂਰ ਹਾਲ ਉਸ ਨੇ ਇਕ ਮਜ਼ਮੂਨ ਵਿੱਚ ਲਿਖਿਆ ਹੈ ਕਿ ਸਿਨੇਮਾ ਵਿੱਚ ਇਕ ਫ਼ਿਲਮ ਦੇਖਦੇ ਹੋਏ ਜਦ ਨਵ ਉਮਰ ਕਾਰਲੋਸ ਨੇ ਮੈਕਸੀਕੋ ਦੇ ਕੌਮੀ ਹੀਰੋ ਨੂੰ ਪਰਦੇਸ਼ਾਂ ਵਿੱਚ ਅਮਰੀਕੀਆਂ ਹਥੋਂ ਜ਼ਿੱਚ ਹੁੰਦੇ ਹੋਏ ਦੇਖਿਆ ਤਾਂ ਉਹ ਆਪਣੀ ਸੀਟ ਤੇ ਖੜ੍ਹਾ ਹੋ ਕੇ ਨਾਅਰੇ ਲਗਾਉਣ ਲੱਗਿਆ। ਇਸ ਨੂੰ ਫ਼ੌਰਨ ਸਿਨੇਮਾ ਹਾਲ ਤੋਂ ਬਾਹਰ ਕੱਢ ਦਿੱਤਾ ਗਿਆ। ਫਿਊਨਤੇਸ ਨੇ ਜਨੇਵਾ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ।