ਸਵਾਮੀ ਵਿਵੇਕਾਨੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Redirected page to ਵਿਵੇਕਾਨੰਦ
ਲਾਈਨ 1:
| name = ਸਵਾਮੀ#ਰੀਡਿਰੈਕਟ [[ਵਿਵੇਕਾਨੰਦ]]
{{Infobox person
| name = ਸਵਾਮੀ ਵਿਵੇਕਾਨੰਦ
| image = Swami Vivekananda-1893-09-signed.jpg
| image_size = 225px
| caption = ਸਵਾਮੀ ਵਿਵੇਕਾਨੰਦ ਸ਼ਿਕਾਗੋ (ਸਤੰਬਰ 1893) ਵਿੱਚ
ਚਿੱਤਰ ਵਿੱਚ ਸਵਾਮੀ ਵਿਵੇਕਾਨੰਦ ਦੀ ਹਥ ਲਿਖਤ ਦੀ ਤਸਵੀਰ ਹੈ ਜਿਸ ਵਿੱਚ ਖੱਬੇ ਪਾਸੇ ਬੰਗਾਲੀ ਅਤੇ ਅੰਗਰੇਜੀ ਭਾਸ਼ਾ ਵਿੱਚ ਲਿਖਿਆ ਹੈ: ਇੱਕ ਬੇਹੱਦ, ਪਵਿਤਰ, ਸ਼ੁੱਧ ਸੋਚ ਅਤੇ ਗੁਣਾਂ ਨਾਲ ਪਰਿਪੂਰਣ ਉਸ ਈਸਵਰ ਨੂੰ ਮੈਂ ਨਤਮਸਤਕ ਹਾਂ। ਦੂਜੇ ਪਾਸੇ ਸਵਾਮੀ ਵਿਵੇਕਾਨੰਦ ਦੇ ਹਸਤਾਖਰ ਹਨ। <ref name="World fair 1893 circulated photo">{{cite web|title=World fair 1893 circulated photo|url=http://vivekananda.net/photos/1893-1895TN/pages/chicago-1893-september-harrr.htm|publisher=vivekananda.net|accessdate=11 April 2012}}</ref>
| image_alt = Black and white image of an Indian man standing
| birth_date = {{Birth date|1863|1|12|df=y}}
| birth_place = [[ਕੋਲਕਾਤਾ]] ([[ਪੱਛਮੀ ਬੰਗਾਲ]]), [[ਬਰਤਾਨਵੀ ਭਾਰਤ]]
| birth_name = ਨਰੇਂਦਰ ਨਾਥ ਦੱਤ
| death_date = {{Death date and age|1902|7|4|1863|1|12|df=y}}
| death_place = [[ਕੋਲਕਾਤਾ]] ਨੇੜੇ [[ਬੇਲੂਰ ਮਠ]], [[ਬਰਤਾਨਵੀ ਭਾਰਤ]]
| nationality = [[ਭਾਰਤੀ ਲੋਕ|ਭਾਰਤੀ]]
| guru = [[ਰਾਮ-ਕ੍ਰਿਸ਼ਨ ਪਰਮਹੰਸ]]
| disciple = [[ਸਵਾਮੀ ਅਸ਼ੋਕਾਨੰਦ]], [[ਸਵਾਮੀ ਵਿਰਾਜਾਨੰਦ]], [[ਸਵਾਮੀ ਪਰਮਾਨੰਦ (ਰਾਮ-ਕ੍ਰਿਸ਼ਨ ਮਿਸ਼ਨ)|ਸਵਾਮੀ ਪਰਮਾਨੰਦ]], [[ਅਲਾਸਿੰਗਾ ਪੇਰੂਮਲ]], [[ਸਵਾਮੀ ਅਭੈਨੰਦ]], [[ਸਿਸਟਰ ਨਿਵੇਦਿਤਾ]], ਸਵਾਮੀ ਸਦਾਨੰਦ
| philosophy = [[ਵੇਦਾਂਤ]]
| founder = [[ਬੇਲੂਰ ਮਠ]], [[ਰਾਮ-ਕ੍ਰਿਸ਼ਨ ਮਠ]] ਅਤੇ [[ਰਾਮ-ਕ੍ਰਿਸ਼ਨ ਮਿਸ਼ਨ]]
| Literary works = [[Raja Yoga (book)|Raja Yoga]], [[Karma Yoga (book)|Karma Yoga]], Bhakti Yoga and [[Jnana Yoga (book)|Jnana Yoga]]
| influenced = [[ਸੁਭਾਸ ਚੰਦਰ ਬੋਸ]], [[ਅਰਬਿੰਦੋ ਘੋਸ]], [[ਬਗਹਾ ਜਤਿਨ]], [[ਮਹਾਤਮਾ ਗਾਂਧੀ]], [[ਚਕਰਵਰਤੀ ਰਾਜਗੋਪਾਲਆਚਾਰੀ]], [[ਜਮਸੇਦਜੀ ਟਾਟਾ]], [[ਨਿਕੋਲਾ ਤੇਸਲਾ]], [[ਸਾਰਾ ਬੇਰਨਹਾਰਡਟ]], [[ਐਮਾ ਕਾਲਵ]], [[ਜਗਦੀਸ਼ ਚੰਦਰ ਬੋਸ]]
| quote = ''Come up, O lions, and shake off the delusion that you are sheep; you are souls immortal, spirits free, blest and eternal; ye are not matter, ye are not bodies; matter is your servant, not you the servant of matter.''<ref name="Paper On Hinduism">{{Harvnb|Vivekananda|2001|loc=Paper on Hinduism, Chapter "Addresses at The Parliament of Religions", Vol '''1'''}}</ref><br />''(See [[q:Swami Vivekananda|more quotations]] in [[Wikiquote]])''
| signature = Vivekananda_Sig.jpg
| footnotes =
}}
'''ਸਵਾਮੀ ਵਿਵੇਕਾਨੰਦ''' ({{IPA-bn|ʃami bibekanɒnɖo|lang|Swami_Vivekananda.ogg}} ([[12 ਜਨਵਰੀ]] [[1863]] - [[4 ਜੁਲਾਈ]] [[1902]]), ਜਨਮ ਸਮੇਂ '''ਨਰੇਂਦਰ ਨਾਥ ਦੱਤ'''<ref>{{Harvnb|Sen|2006|p=11}}</ref> ({{IPA-bn|nɔrend̪ro nat̪ʰ d̪ɔt̪t̪o|lang}}), ਭਾਰਤੀ ਹਿੰਦੂ ਸਨਿਆਸੀ ਸੀ ਅਤੇ 19ਵੀਂ ਸਦੀ ਦੇ ਸੰਤ [[ਰਾਮ-ਕ੍ਰਿਸ਼ਨ ਪਰਮਹੰਸ]] ਦੇ ਮੁੱਖ ਚੇਲੇ ਸਨ। ਪੱਛਮੀ ਜਗਤ ਨੂੰ ਭਾਰਤੀ ਦਰਸ਼ਨ, ਵੇਦਾਂਤ ਅਤੇ ਯੋਗ ਦਾ ਤੁਆਰਫ਼ ਕਰਾਉਣ ਵਾਲੀ ਮੁੱਖ ਹਸਤੀ ਸਨ। ਅਤੇ ਉਨ੍ਹਾਂ ਨੂੰ ਅੰਤਰ-ਧਰਮੀ ਚੇਤਨਾ ਵਧਾਉਣ ਦਾ ਅਤੇ ਹਿੰਦੂ ਧਰਮ ਨੂੰ 19ਵੀਂ ਸਦੀ ਵਿੱਚ ਸੰਸਾਰ ਧਰਮ ਦੇ ਰੁਤਬੇ ਤੱਕ ਪਹੁੰਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।<ref name="clarke">{{Harvnb|Clarke|2006|p=209}}</ref>
==ਜੀਵਨ==
ਵਿਵੇਕਾਨੰਦ ਦਾ ਜਨਮ [[ਕੋਲਕਾਤਾ]] ([[ਪੱਛਮੀ ਬੰਗਾਲ]]) ਵਿਖੇ ਨੂੰ 'ਦੱਤ' ਗੋਤਰ ਦੇ ਕਾਇਸਥ ਪਰਿਵਾਰ ਵਿੱਚ 12 ਜਨਵਰੀ 1863 ਨੂੰ ਹੋਇਆ ਸੀ। [[ਬੰਗਾਲੀ]] ਕੈਲੰਡਰ ਅਨੁਸਾਰ ਉਸ ਦਿਨ 'ਮਾਘੀ' (ਮਕਰ ਸੰਕ੍ਰਾਂਤੀ) ਦਾ ਤਿਉਹਾਰ ਸੀ। ਉਨ੍ਹਾਂ ਦੇ ਪਿਤਾ ਸ਼੍ਰੀ ਵਿਸ਼ਵਨਾਥ ਦੱਤ ਅਤੇ ਮਾਤਾ ਸ਼੍ਰੀਮਤੀ ਭੁਵਨੇਸ਼ਵਰੀ ਦੇਵੀ ਨੇ ਆਪਣੇ ਪੁੱਤਰ ਦਾ ਨਾਂ ਨਰੇਂਦਰ ਨਾਥ ਦੱਤ ਧਰਿਆ ਸੀ। ਉਨ੍ਹਾਂ ਦੇ ਪਿਤਾ ਉਥੇ ਹਾਈਕੋਰਟ ਵਿਖੇ ਸਰਕਾਰੀ ਵਕੀਲ ਸਨ।
==ਅਧਿਆਤਮਕ ਰੁਝਾਨ==
ਨਰੇਂਦ੍ਰ ਜੀ ਨੂੰ ਅਧਿਆਤਮਕ ਰੁਝਾਨ ਪਿਤਾ-ਪੁਰਖੀ ਦਾਤ ਸੀ। ਉਨ੍ਹਾਂ ਦੇ ਦਾਦਾ ਸ਼੍ਰੀ ਦੁਰਗਾ ਚਰਨ ਦੱਤ 25 ਵਰ੍ਹਿਆਂ ਦੀ ਉਮਰ ਹੋਣ ਉੱਤੇ ਘਰ-ਬਾਰ ਛੱਡ ਕੇ ਸੰਨਿਆਸੀ ਬਣ ਗਏ ਸਨ। ਪੇਸ਼ੇ ਤੋਂ ਵਕੀਲ ਹੋਣ ਦੇ ਬਾਵਜੂਦ ਨਰੇਂਦ੍ਰ ਦੇ ਪਿਤਾ ਸ਼੍ਰੀ ਵਿਸ਼ਵਨਾਥ ਦੱਤ ਧਾਰਮਿਕ ਅਤੇ ਸਮਾਜਿਕ ਮਾਮਲਿਆਂ ਵਿੱਚ ਉਦਾਰ ਭਾਵਨਾਵਾਂ ਰੱਖਦੇ ਸਨ। ਆਤਮ-ਸੰਜਮ ਦੀ ਸਿੱਖਿਆ ਉਨ੍ਹਾਂ ਨੂੰ ਆਪਣੀ ਮਾਤਾ ਭੁਵਨੇਸ਼ਵਰੀ ਦੇਵੀ ਜੀ ਤੋਂ ਪ੍ਰਾਪਤ ਹੋਈ ਸੀ। ਕਾਲਜ ਦੀ ਪੜ੍ਹਾਈ ਵੇਲੇ ਉਨ੍ਹਾਂ ਨੇ ਪੱਛਮੀ ਤਰਕ ਸ਼ਾਸਤਰ ਅਤੇ ਦਰਸ਼ਨ ਅਤੇ ਯੂਰਪ ਦਾ ਇਤਿਹਾਸ ਵਿਸ਼ੇ ਲਏ ਸਨ। ਮਾਤਾ-ਪਿਤਾ ਵਾਂਗ ਉਨ੍ਹਾਂ ਦੀ ਰੁਚੀ [[ਵੇਦਾਂ]], [[ਉਪਨਿਸ਼ਦਾਂ]], [[ਸ਼੍ਰੀਮਦ ਭਗਵਤ ਗੀਤਾ]], [[ਵਾਲਮੀਕਿ ਰਾਮਾਇਣ]] ਅਤੇ [[ਪੁਰਾਣਾਂ]] ਵਿੱਚ ਸੀ। ਉਹ ਅਜਿਹੀਆਂ ਪੁਸਤਕਾਂ ਆਪਣੇ ਕਾਲਜ ਦੀ ਲਾਇਬ੍ਰੇਰੀ ਤੋਂ ਘਰ ਲਿਆ ਕੇ ਪੜ੍ਹਿਆ ਕਰਦੇ ਸਨ।
==ਸਵਾਮੀ ਰਾਮ ਕ੍ਰਿਸ਼ਨ==
ਕੋਸੀਪੁਰ ਆਸ਼ਰਮ ਵਿਖੇ ਨਰੇਂਦਰ ਜੀ ਨੇ [[ਸਵਾਮੀ ਰਾਮ ਕ੍ਰਿਸ਼ਨ]] ਜੀ ਤੋਂ 'ਨਿਰਵਿਕਲਪ ਸਮਾਧੀ' ਦਾ ਅਨੁਭਵ ਕੁਝ ਦਿਨਾਂ ਤਕ ਕੀਤਾ ਅਤੇ ਉਸ ਕਾਰਨ ਉਨ੍ਹਾਂ ਨੇ ਸਵਾਮੀ ਜੀ ਵਾਂਗ ਸੰਨਿਆਸੀ ਬਣਨ ਦਾ ਨਿਸ਼ਚਾ ਕਰ ਲਿਆ। ਸੰਨ 1885 ਵਿੱਚ [[ਸਵਾਮੀ ਰਾਮ ਕ੍ਰਿਸ਼ਨ]] ਜੀ ਨੂੰ 'ਗਲੇ ਦਾ ਨਾਸੂਰ' ਦਾ ਰੋਗ ਹੋ ਗਿਆ। ਉਨ੍ਹੀਂ ਦਿਨੀਂ ਕੁਝ ਹੋਰ ਭਗਤਾਂ ਸਮੇਤ ਨਰੇਂਦਰ ਜੀ ਨੇ ਵੀ ਸਵਾਮੀ ਜੀ ਤੋਂ ਦੀਖਿਆ ਲੈ ਕੇ ਸੰਨਿਆਸੀਆਂ ਵਾਲੇ ਭਗਵੇਂ ਕੱਪੜੇ ਧਾਰਨ ਕਰ ਲਏ। 16 ਅਗਸਤ 1886 ਨੂੰ ਆਪਣੇ ਅਕਾਲ ਚਲਾਣੇ ਤੋਂ ਕੁਝ ਸਮੇਂ ਪਹਿਲਾਂ ਉਨ੍ਹਾਂ ਨੇ ਨਰੇਂਦਰ ਜੀ ਨੂੰ 'ਵਿਵੇਕਾਨੰਦ' ਸੱਦਿਆ ਅਤੇ ਆਖਿਆ ''ਪੁੱਤਰ! ਹੁਣ ਤੂੰ ਮੇਰੇ ਭਗਤ ਸੰਨਿਆਸੀਆਂ ਦਾ ਧਿਆਨ ਰੱਖੀਂ।'' ਇਵੇਂ ਹੀ ਹੋਰ ਸੰਨਿਆਸੀਆਂ ਨੂੰ ਸਮਝਾਇਆ ਕਿ ਮੇਰੇ ਸੁਰਗ ਸਿਧਾਰਨ ਤੋਂ ਬਾਅਦ ਉਹ 'ਵਿਵੇਕਾਨੰਦ' ਨੂੰ ਹੀ ਗੁਰੂ ਵਾਂਗ ਆਦਰ-ਸਨਮਾਨ ਦੇਣ।
==ਸਰਬ ਧਰਮ ਸੰਮੇਲਨ==
[[ਅਮਰੀਕਾ]] ਦੇ [[ਸ਼ਿਕਾਗੋ]] ਨਗਰ ਵਿੱਚ 11 ਸਤੰਬਰ ਤੋਂ 27 ਸਤੰਬਰ 1893 ਤਕ ਸੋਲਾਂ ਦਿਨ ਚੱਲਣ ਵਾਲੇ 'ਸਰਬ ਧਰਮ ਸੰਮੇਲਨ' ਦੀ ਖਬਰ [[ਸਵਾਮੀ ਵਿਵੇਕਾਨੰਦ]] ਜੀ ਨੇ ਅਖਬਾਰਾਂ ਵਿੱਚ ਪੜ੍ਹੀ। ਇਸ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਤਾਂ ਨਾ ਕੋਈ ਸੱਦਾ ਪੱਤਰ ਮਿਲਿਆ ਸੀ ਅਤੇ ਨਾ ਹੀ ਉਨ੍ਹਾਂ ਕੋਲ ਉਥੇ ਟਿਕਣ ਦਾ ਕੋਈ ਟਿਕਾਣਾ ਸੀ। ਪ੍ਰਬੰਧਕਾਂ ਨੇ ਫਟਾਫਟ ਅੰਗਰੇਜ਼ੀ ਬੋਲਣ ਵਾਲੇ ਭਗਵੇਂ ਬਸਤਰਾਂ ਵਾਲੇ ਬਿਨ ਬੁਲਾਏ ਮਹਿਮਾਨ ਨੂੰ 'ਜੀ ਆਇਆਂ ਨੂੰ' ਆਖਿਆ ਅਤੇ ਵਿਚਾਰ-ਵਟਾਂਦਰਾ ਕਰ ਕੇ ਵਿਵੇਕਾਨੰਦ ਜੀ ਨੂੰ ਚਾਰ ਦਿਨ ਬੋਲਣ ਦਾ ਸਮਾਂ ਦਿੱਤਾ।
 
==ਭਾਸ਼ਣ==
#16 ਸਤੰਬਰ ਨੂੰ ਉਨ੍ਹਾਂ ਨੇ ਵੱਖ-ਵੱਖ ਸੰਪਰਦਾਵਾਂ ਵਿੱਚ ਭ੍ਰਾਤਰੀ ਭਵ ਵਿਸ਼ੇ ਉੱਤੇ,
#19 ਸਤੰਬਰ ਨੂੰ ਹਿੰਦੂ ਧਰਮ,
#20 ਸਤੰਬਰ ਨੂੰ ਭਾਰਤ ਦੀ ਭਲਾਈ ਲਈ ਈਸਾਈ ਕੀ ਕਰ ਸਕਦੇ ਹਨ ਅਤੇ
#23 ਸਤੰਬਰ ਨੂੰ ਬੁੱਧ ਧਰਮ ਦਾ ਹਿੰਦੂ ਧਰਮ ਨਾਲ ਸੰਬੰਧ ਵਿਸ਼ੇ ਉੱਤੇ ਭਾਸ਼ਣ ਦਿੱਤੇ।
==ਭਰਾਵੋ ਅਤੇ ਭੈਣੋ==
16 ਸਤੰਬਰ ਵਾਲੇ ਭਾਸ਼ਣ ਵਿੱਚ ਉਨ੍ਹਾਂ ਨੇ ਸਮੂਹ ਪ੍ਰਤੀਨਿਧੀਆਂ ਨੂੰ ਇੰਝ ਸੰਬੋਧਨ ਕੀਤਾ ਸੀ-
;;''ਅਮਰੀਕਾ ਵਾਸੀ ਭਰਾਵੋ ਅਤੇ ਭੈਣੋ। ਮੈਨੂੰ ਇਹ ਆਖਦਿਆਂ ਬੜਾ ਗੌਰਵ ਮਹਿਸੂਸ ਹੁੰਦਾ ਹੈ ਕਿ ਮੈਂ ਜਿਸ ਸਨਾਤਨ ਧਰਮ ਦਾ ਪੈਰੋਕਾਰ ਹਾਂ, ਉਸ ਨੇ ਜਗਤ ਨੂੰ ਉਦਾਰਤਾ ਅਤੇ ਵਿਸ਼ਵ ਨੂੰ ਆਪਣਾ ਸਮਝਣ ਦੀ ਉੱਚ ਭਾਵਨਾ ਸਿਖਾਈ ਹੈ। ਇਹੋ ਨਹੀਂ ਅਸੀਂ ਸਾਰੇ ਧਰਮਾਂ ਨੂੰ ਸੱਚਾ ਮੰਨਦੇ ਹਾਂ ਅਤੇ ਅਸੀਂ ਪੁਰਾਣੇ ਵੇਲਿਆਂ ਵਿੱਚ [[ਯਹੂਦੀ]] ਅਤੇ [[ਪਾਰਸੀ]] ਜਿਹੇ ਵੱਖਰੇ ਧਰਮ ਵਾਲਿਆਂ ਨੂੰ ਆਪਣੇ ਦੇਸ਼ ਵਿੱਚ ਟਿਕਾਇਆ ਸੀ... ਅਸੀਂ ਤਾਂ [[ਭਗਵਾਨ ਕ੍ਰਿਸ਼ਨ]] ਦੇ ਇਨ੍ਹਾਂ ਮਨੋਹਰ ਵਚਨਾਂ ਵਿੱਚ ਵਿਸ਼ਵਾਸ ਰੱਖਦੇ ਹਾਂ ਜੋ ਕਿ '[[ਸ਼੍ਰੀਮਦ ਭਗਵਤ ਗੀਤਾ]]' ਵਿੱਚ ਦਰਜ ਹਨ 'ਕੋਈ ਵੀ ਵਿਅਕਤੀ ਮੇਰੇ ਕੋਲ ਭਾਵੇਂ ਕਿਸੇ ਵੀ ਭਾਵ ਨਾਲ ਆਵੇ ਤਾਂ ਵੀ ਉਸ ਨੂੰ ਮਿਲਦਾ ਹਾਂ। ਲੋਕੀਂ ਜਿਹਨਾਂ ਵੱਖ-ਵੱਖ ਰਸਤਿਆਂ ਉੱਤੇ ਟੁਰ ਕੇ ਅਗਾਂਹ ਵਧਣ ਦਾ ਯਤਨ ਕਰਦੇ ਹਨ, ਉਹ ਸਾਰੇ ਰਸਤੇ ਅਖੀਰ ਵਿੱਚ ਮੇਰੇ ਨਾਲ ਹੀ ਮਿਲ ਜਾਂਦੇ ਹਨ। ਅਸੀਂ ਲੋਕੀਂ ਸਮੂਹ ਧਰਮਾਂ ਪ੍ਰਤੀ ਕੇਵਲ ਸਹਿਣਸ਼ੀਲਤਾ ਵਿੱਚ ਹੀ ਵਿਸ਼ਵਾਸ ਨਹੀਂ ਕਰਦੇ, ਸਗੋਂ ਸਾਰੇ ਧਰਮਾਂ ਨੂੰ ਸੱਚਾ ਮੰਨ ਕੇ ਅਪਣਾਉਂਦੇ ਹਾਂ। ਮੈਂ ਇਹ ਬੇਨਤੀ ਕਰਦਿਆਂ ਗੌਰਵ ਮਹਿਸੂਸ ਕਰਦਾ ਹਾਂ ਕਿ ਮੈਂ ਅਜਿਹੇ ਧਰਮ ਦਾ ਅਨੁਯਾਈ ਹਾਂ, ਜਿਸ ਨੂੰ ਸਾਡੀ ਪਵਿੱਤਰ ਸੰਸਕ੍ਰਿਤ ਭਾਸ਼ਾ ਵਿੱਚ 'ਸਨਾਤਨ ਧਰਮ' ਆਖਿਆ ਜਾਂਦਾ ਹੈ ਪਰ ਅੰਗਰੇਜ਼ੀ ਦਾ 'ਐਕਸਕਲੂਸਿਵ' ਸ਼ਬਦ ਵੀ ਉਸ ਦਾ ਸਮਾਨ-ਅਰਥਕ ਬਣਨ ਦੀ ਸਮਰੱਥਾ ਨਹੀਂ ਰੱਖਦਾ।''
 
ਇਸ ਮਹਾ ਸਭਾ ਦੇ ਪ੍ਰਧਾਨ ਡਾ. ਬੈਰੋਜ ਨੇ ਉਨ੍ਹਾਂ ਦੀ ਪ੍ਰਤਿਭਾਸ਼ਾਲੀ ਸ਼ਖਸੀਅਤ ਵੇਖ ਕੇ ਇਹ ਟਿੱਪਣੀ ਕੀਤੀ ਸੀ ;;''ਭਾਰਤ ਜਿਸ ਨੂੰ ਧਰਮਾਂ ਦੀ ਮਾਤਾ' ਸੱਦਿਆ ਜਾਂਦਾ ਹੈ, ਦੀ ਪ੍ਰਤੀਨਿਧਤਾ ਸਵਾਮੀ ਵਿਵੇਕਾਨੰਦ ਨੇ ਕੀਤੀ ਹੈ। ਭਗਵੇਂ ਕੱਪੜਿਆਂ ਵਾਲੇ ਇਸ ਸੰਨਿਆਸੀ ਨੇ ਸਰੋਤਿਆਂ ਉੱਤੇ ਚਮਤਕਾਰਪੂਰਨ ਪ੍ਰਭਾਵ ਪਾਇਆ ਹੈ। ਸਮਾਚਾਰ ਪੱਤਰਾਂ ਦੇ ਪ੍ਰਤੀਨਿਧੀ ਵੀ ਉਨ੍ਹਾਂ ਵਲ ਖਾਸ ਤੌਰ ਉੱਤੇ ਆਕਰਸ਼ਿਤ ਹੋਏ ਹਨ, ਜਿਹਨਾਂ ਨੇ ਉਸ ਨੂੰ ਭਾਰਤ ਦੇ ਸਮੁੰਦਰੀ ਤੂਫਾਨ ਵਰਗੇ ਸੰਨਿਆਸੀ ਦੀ ਉਪਮਾ ਦਿੱਤੀ ਹੈ।''
==ਵੇਦਾਂਤ ਅਤੇ ਯੋਗ ਸਾਧਨਾ==
ਸਵਾਮੀ ਜੀ ਲਗਭਗ ਦੋ ਵਰ੍ਹਿਆਂ ਤਕ [[ਸ਼ਿਕਾਗੋ]] ਤੋਂ ਇਲਾਵਾ [[ਅਮਰੀਕਾ]] ਦੇ [[ਡੈਸਟ੍ਰੋਇਟ]], [[ਬੋਸਟਨ]] ਅਤੇ [[ਨਿਊਯਾਰਕ]] ਨਾਂ ਦੇ ਸ਼ਹਿਰਾਂ ਵਿੱਚ ਧਾਰਮਿਕ ਵਿਸ਼ਿਆਂ ਉੱਤੇ ਭਾਸ਼ਣ ਕਰਦੇ ਰਹੇ। ਇਸੇ ਦੌਰਾਨ ਭਾਵੇਂ ਉਹ ਬੀਮਾਰ ਹੋ ਗਏ ਫਿਰ ਵੀ ਉਨ੍ਹਾਂ ਨੇ ਜੂਨ 1895 ਤੋਂ ਨਵੰਬਰ 1895 ਤਕ [[ਨਿਊਯਾਰਕ]] ਦੇ 'ਥਾਊਜ਼ੈਂਡ ਆਈਲੈਂਡ ਪਾਰਕ' ਵਿਖੇ ਉਥੇ ਦੇ ਲੋਕਾਂ ਨੂੰ ਮੁਫਤ ਵਿੱਚ ਵੇਦਾਂਤ ਅਤੇ ਯੋਗ ਸਾਧਨਾ ਦੀ ਸਿੱਖਿਆ ਦਿੱਤੀ।
==[[ਰਾਮ ਕ੍ਰਿਸ਼ਣ ਮਿਸ਼ਨ]]==
ਸਵਾਮੀ ਵਿਵੇਕਾਨੰਦ ਜੀ ਨੇ ਪਹਿਲੀ ਮਈ 1897 ਨੂੰ [[ਕੋਲਕਾਤਾ]] ਵਿੱਚ '[[ਰਾਮ ਕ੍ਰਿਸ਼ਣ ਮਿਸ਼ਨ]]' ਦੀ ਸਥਾਪਨਾ ਕੀਤੀ। ਇਹ 'ਧਰਮਾਰਥ ਟਰੱਸਟ' [[ਸਵਾਮੀ ਰਾਮ ਕ੍ਰਿਸ਼ਣ]] '[[ਪਰਮ ਹੰਸ]]' ਦੇ ਪੂਜਾ ਅਤੇ ਨਿਵਾਸ ਅਸਥਾਨ (ਰਾਮ ਕ੍ਰਿਸ਼ਣ ਮੱਠ) ਅਖਵਾਉਣ ਵਾਲੇ 'ਬੇਲੁਰ ਮੱਠ' ਵਿਖੇ ਵਿਦਮਾਨ ਹੈ। ਇਸ ਮਗਰੋਂ ਵਿਵੇਕਾਨੰਦ ਜੀ ਨੇ [[ਅਲਮੋੜਾ]] ([[ਉਤਰਾਖੰਡ]]) ਦੇ ਨੇੜੇ 'ਮਾਇਆਵਤੀ' ਕਸਬੇ ਅਤੇ '[[ਮਦਰਾਸ]]' ([[ਤਾਮਿਲਨਾਡੂ]]) ਵਿਖੇ 'ਅਦ੍ਵੈਤ ਆਸ਼ਰਮ' ਸਥਾਪਿਤ ਕੀਤੇ। ਸਵਾਮੀ ਰਾਮ ਕ੍ਰਿਸ਼ਣ ਜੀ ਨੇ ਅਧਿਆਤਮਕ ਸੰਦੇਸ਼ਾਂ ਅਤੇ ਵਿਵੇਕਾਨੰਦ ਜੀ ਦੇ ਧਾਰਮਿਕ ਇਕਮਿਕਤਾ ਸੰਬੰਧੀ ਵਿਚਾਰਾਂ ਦੇ ਪ੍ਰਚਾਰ ਲਈ ਕਲਕੱਤਾ ਦੇ ਬੇਲੁਰ ਮੱਠ ਤੋਂ 'ਪ੍ਰਬੁੱਧ ਭਾਰਤ' ਨਾਂ ਦੀ ਅੰਗਰੇਜ਼ੀ ਪੱਤ੍ਰਿਕਾ ਅਤੇ 'ਉਦਬੋਧਨ' ਨਾਂ ਦੀ ਬੰਗਾਲੀ ਪੱਤ੍ਰਿਕਾ ਵੀ ਛਪਣ ਲੱਗ ਪਈ।
ਉਹ ਬ੍ਰਿਟੇਨੀ, ਵਿਯਨਾ, ਇਸਤੰਬੋਲ, ਏਥਨਜ਼ ਅਤੇ ਮਿਸਰ ਹੁੰਦੇ ਹੋਏ 9 ਦਸੰਬਰ 1900 ਨੂੰ ਰਾਮ ਕ੍ਰਿਸ਼ਣ ਮਿਸ਼ਨ ਦੇ ਮੁੱਖ ਅਸਥਾਨ ਬੇਲੁਰ ਮੱਠ ਵਿਖੇ ਪਰਤ ਆਏ। ਉਥੇ ਕੁਝ ਦਿਨਾਂ ਬਾਅਦ ਸ਼੍ਰੀ [[ਬਾਲ ਗੰਗਾਧਰ ਤਿਲਕ]], [[ਭਾਰਤੀ ਰਾਸ਼ਟਰੀਯ ਕਾਂਗਰਸ]] ਦੇ ਕਈ ਨੇਤਾ ਅਤੇ [[ਗਵਾਲੀਅਰ]] ਦਾ ਮਹਾਰਾਜਾ ਸਵਾਮੀ ਜੀ ਦੇ ਦਰਸ਼ਨਾਂ ਲਈ ਆਏ। [[ਜਾਪਾਨ]] ਵਿੱਚ ਦਸੰਬਰ 1901 ਵਿੱਚ ਵਿਸ਼ਵ ਧਰਮ ਦਾ ਸੰਮੇਲਨ ਆਯੋਜਿਤ ਹੋਇਆ, ਉਸ ਵਿੱਚ ਸ਼ਾਮਲ ਹੋਣ ਲਈ ਸਵਾਮੀ ਜੀ ਨੂੰ ਸੱਦਾ ਪੱਤਰ ਘੱਲਿਆ ਗਿਆ ਪਰ ਦਮੇ, ਮਧੂਮੇਹ ਅਤੇ ਉਨੀਂਦਰ ਦੇ ਰੋਗਾਂ ਨਾਲ ਪੀੜਤ ਵਿਵੇਕਾਨੰਦ ਜੀ ਨੇ ਖਿਮਾਯਾਚਨਾ ਕਰ ਲਈ। ਫਿਰ ਵੀ ਉਹ ਕੁਝ ਦਿਨਾਂ ਲਈ ਧਰਮ ਪ੍ਰਚਾਰ ਵਾਸਤੇ [[ਬੌਧ ਗਯਾ]] ([[ਬਿਹਾਰ]]) ਅਤੇ [[ਵਾਰਾਣਸੀ]] ([[ਉੱਤਰ ਪ੍ਰਦੇਸ਼]]) ਗਏ।
==ਸਦਾ ਲਈ ਅੱਖਾਂ ਮੀਟ==
4 ਜੁਲਾਈ 1902 ਨੂੰ ਵਿਵੇਕਾਨੰਦ ਜੀ ਨੇ ਸਵੇਰੇ ਨਿੱਤ ਨੇਮ ਕੀਤਾ। ਕਾਲੀ ਮਾਤਾ ਦੀ ਆਰਤੀ ਕੀਤੀ ਅਤੇ ਆਪਣੇ ਗੁਰੂ ਭਾਈ ਸਵਾਮੀ ਪ੍ਰੇਮਾਨੰਦ ਨੂੰ 'ਰਾਮ ਕ੍ਰਿਸ਼ਣ ਮੱਠ' ਦੀ ਉਚਿਤ ਵਿਵਸਥਾ ਲਈ ਨਿਰਦੇਸ਼ ਦਿੱਤਾ। ਫੇਰ ਕੁਝ ਘੰਟਿਆਂ ਬਾਅਦ ਸਦਾ ਲਈ ਅੱਖਾਂ ਮੀਟ ਲਈਆਂ।
==ਬਾਹਰੀ ਲਿੰਕ==
*[https://www.youtube.com/watch?v=jw5hsbG2UZs&spfreload=10 ਯੂਟਿਊਬ ਉੱਤੇ ਭਾਰਤ ਏਕ ਖੋਜ ਦੇ 47 ਵਾਂ ਐਪੀਸੋਡ]
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:19ਵੀਂ ਸਦੀ ਦੇ ਦਾਰਸ਼ਨਿਕ]]