ਅਲੈਗਜ਼ੈਂਡਰ ਵਾਨ ਹੰਬੋਲਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਅਧਿਐਨ ਨੂੰ ਲਿਖਣਾ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 28:
ਜਦੋਂ ਹੰਬੋਲਟ ਨੇ [[ਸਾੲਿਬੇਰੀਆ]] ਅਤੇ [[ਰੂਸ]] ਦੇ ਪੂਰਬੀ ਹਿੱਸਿਆਂ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ ਤਾਂ ਉਸ ਸਮੇਂ ਉਹ ਸੱਠ ਵਰ੍ਹਿਆਂ ਦਾ ਹੋ ਚੁੱਕਾ ਸੀ, ੲਿਸ ਸਮੇਂ ਲੋਕ ਆਰਾਮ ਅਤੇ ਸ਼ਾਂਤੀ ਪਸੰਦ ਕਰਦੇ ਹਨ। ਰੂਸ ਦੇ ਜ਼ਾਰ ਪਾਸੋਂ ੲਿਸ ਯਾਤਰਾ ਲੲੀ ਸਾਰੀਆਂ ਸਹੂਲਤਾਂ ਪ੍ਰਾਪਤ ਕਰਕੇ ਹੰਬੋਲਟ ਮੁਡ਼ ਜੰਗਲਾਂ ਵੱਲ ਨੂੰ ਤੁਰਿਆ। ਉਸ ਨੇ ਪਹਿਲਾ ਪਡ਼ਾਅ [[ਮਾਸਕੋ]] ਵਿੱਚ ਕੀਤਾ। ੲਿੱਥੇ ਚੱਲ ਕੇ ਓਹ ਨਿਜਨੀ ਨੋਵੋਗਰੋਡ ਪੁੱਜਾ। ਫਿਰ [[ਮੰਗੋਲੀਆ]] ਤੋਂ ਹੁੰਦੇ ਹੋੲੇ ਉਸ ਨੇ ਕੇਸਪੀਅਨ ਸਾਗਰ ਦੇ ਜੰਤੂਆਂ ਦੇ ਨਮੂਨੇ ੲਿਕੱਤਰ ਕੀਤੇ, ਸਟੀਪ ਦੇ ਮੈਦਾਨਾਂ ਦਾ ਚੱਕਰ ਕੱਟਿਆ ਤੇ ਅੰਤ ਨੂੰ ਛੇ ਮਹੀਨੇ ਦੀ ਯਾਤਰਾ ਪੂਰੀ ਕਰਕੇ ਵਾਪਸ [[ਜਰਮਨੀ]] ਪੁੱਜਾ।
=== ਅਧਿਐਨ ਨੂੰ ਲਿਖਣਾ ===
ਉਸਨੇ ਫੈਸਲਾ ਕੀਤਾ ਕਿ ਆਪਣੇ ਠਿਕਾਣੇ ਬੈਠ ਕੇ [[ਬ੍ਰਹਿਮੰਡ]] ਦੀ ਰਚਨਾ ਬਾਬਤ ੲਿੱਕ ਮਹਾਨ ਗ੍ਰੰਥ ਲਿਖਿਆ ਜਾਵੇ। ਉਸਦੇ ਕੋਲ ਲਿਖਣ ਲੲੀ ਬਹੁਤ ਸਮੱਗਰੀ ਸੀ। ਸੋਚ ਵਿਚਾਰ ਕਰਨ ਮਗਰੋਂ ਉਸਨੇ ੲਿਸ ਮਸਲੇ ਦੀ ਘੋਖ ਕੀਤੀ ਤੇ ੲਿਸਨੂੰ ਛੇ ਹਿੱਸਿਆਂ ਵਿੱਚ ਵੰਡਿਆ। ਪਹਿਲੇ ਹਿੱਸੇ ਵਿੱਚ ਉਸਨੇ ਖ਼ਤਰਿਆਂ ਦਾ ਵਰਨਣ ਕੀਤਾ, ਜੋ ਉਸਨੂੰ ਯਾਤਰਾ ਸਮੇਂ ਵਾਪਰੇ ਸਨ। ਉਪਰੰਤ ਉਸਨੇ ਅਲੱਗ-ਅਲੱਗ ਵਿਸ਼ਿਆਂ ਤੇ ਪੁਸਤਕ ਲਿਖਣੀ ਸੀ- ਜੀਵ ਵਿਗਿਆਨ, ਤਾਰਾ ਵਿਗਿਆਨ, ਭੌਤਿਕ ਵਿਗਿਆਨ, ਧਰਤ ਵਿਗਿਆਨ, ਬਨਸਪਤ ਵਿਗਿਆਨ ਅਤੇ ਨਵੇਂ ਸਪੇਨ ਵਿੱਚ ਸਪੇਨ ਅਤੇ [[ਪੁਰਤਗਾਲ]] ਦੇ ਲੋਕਾਂ ਦਾ ਰਾਜਨੀਤਿਕ ਅਤੇ ਸੱਭਿਆਚਾਰਕ ੲਿਤਿਹਾਸ। ''ਕਾਸਮੋਸ'' ੲਿਸ ਵਿਗਿਆਨੀ ਦੇ ਜੀਵਨ ਦੇ ਅੰਤਲੇ ਸਮੇਂ ਦੀ ਰਚਨਾ ਹੈ। ਜਿਸ ਸਮੇਂ ੲਿਹ ਰਚਨਾ ਛਪ ਕੇ ਤਿਆਰ ਹੋੲੀ, ਹੰਬੋਲਟ ਦੀ ਉਮਰ ਉਸ ਸਮੇਂ ਨੱਬੇ ਸਾਲ ਦੇ ਲਗਭਗ ਸੀ।