ਅਲੈਗਜ਼ੈਂਡਰ ਵਾਨ ਹੰਬੋਲਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਅਧਿਐਨ ਨੂੰ ਲਿਖਣਾ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਅਧਿਐਨ ਨੂੰ ਲਿਖਣਾ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 29:
=== ਅਧਿਐਨ ਨੂੰ ਲਿਖਣਾ ===
ਉਸਨੇ ਫੈਸਲਾ ਕੀਤਾ ਕਿ ਆਪਣੇ ਠਿਕਾਣੇ ਬੈਠ ਕੇ [[ਬ੍ਰਹਿਮੰਡ]] ਦੀ ਰਚਨਾ ਬਾਬਤ ੲਿੱਕ ਮਹਾਨ ਗ੍ਰੰਥ ਲਿਖਿਆ ਜਾਵੇ। ਉਸਦੇ ਕੋਲ ਲਿਖਣ ਲੲੀ ਬਹੁਤ ਸਮੱਗਰੀ ਸੀ। ਸੋਚ ਵਿਚਾਰ ਕਰਨ ਮਗਰੋਂ ਉਸਨੇ ੲਿਸ ਮਸਲੇ ਦੀ ਘੋਖ ਕੀਤੀ ਤੇ ੲਿਸਨੂੰ ਛੇ ਹਿੱਸਿਆਂ ਵਿੱਚ ਵੰਡਿਆ। ਪਹਿਲੇ ਹਿੱਸੇ ਵਿੱਚ ਉਸਨੇ ਖ਼ਤਰਿਆਂ ਦਾ ਵਰਨਣ ਕੀਤਾ, ਜੋ ਉਸਨੂੰ ਯਾਤਰਾ ਸਮੇਂ ਵਾਪਰੇ ਸਨ। ਉਪਰੰਤ ਉਸਨੇ ਅਲੱਗ-ਅਲੱਗ ਵਿਸ਼ਿਆਂ ਤੇ ਪੁਸਤਕ ਲਿਖਣੀ ਸੀ- ਜੀਵ ਵਿਗਿਆਨ, ਤਾਰਾ ਵਿਗਿਆਨ, ਭੌਤਿਕ ਵਿਗਿਆਨ, ਧਰਤ ਵਿਗਿਆਨ, ਬਨਸਪਤ ਵਿਗਿਆਨ ਅਤੇ ਨਵੇਂ ਸਪੇਨ ਵਿੱਚ ਸਪੇਨ ਅਤੇ [[ਪੁਰਤਗਾਲ]] ਦੇ ਲੋਕਾਂ ਦਾ ਰਾਜਨੀਤਿਕ ਅਤੇ ਸੱਭਿਆਚਾਰਕ ੲਿਤਿਹਾਸ। ''ਕਾਸਮੋਸ'' ੲਿਸ ਵਿਗਿਆਨੀ ਦੇ ਜੀਵਨ ਦੇ ਅੰਤਲੇ ਸਮੇਂ ਦੀ ਰਚਨਾ ਹੈ। ਜਿਸ ਸਮੇਂ ੲਿਹ ਰਚਨਾ ਛਪ ਕੇ ਤਿਆਰ ਹੋੲੀ, ਹੰਬੋਲਟ ਦੀ ਉਮਰ ਉਸ ਸਮੇਂ ਨੱਬੇ ਸਾਲ ਦੇ ਲਗਭਗ ਸੀ।
=== ਮਹਾਨਤਾ ਅਤੇ ਪ੍ਰਸਿੱਧੀ ===
ਹੰਬੋਲਟ ਦੀਆਂ ਰਚਨਾਵਾਂ ਅਤੇ ਗੱਲਬਾਤੀ ਸ਼ਕਤੀਆਂ ਨੇ ਉਸਨੂੰ ਬਹੁਤ ਪ੍ਰਸਿੱਧ ਕੀਤਾ। ਹੰਬੋਲਟ ਨੂੰ [[ਬਰਲਿਨ]] ਵਿੱਚ ਭਾਸ਼ਣ ਦੇਣ ਲੲੀ ਸੱਦਿਆ ਗਿਆ। ੲਿਸ ੲਿਕੱਤਰਤਾ ਵਿੱਚ ਉਸ ਦਾ ਪਰਮ ਮਿੱਤਰ ਪ੍ਰਸ਼ੀਆ ਦਾ ਬਾਦਸ਼ਾਹ ਵੀ ਆੲਿਆ ਹੋੲਿਆ ਸੀ। ਉਸ ਨੇ ਹੰਬੋਲਟ ਨੂੰ ਰਾਜ ਦੀ ਸਲਾਹਕਾਰ ਸਭਾ ਦਾ ਮੈਂਬਰ ਥਾਪਿਆ ਅਤੇ ਉਸ ਤੋਂ ਬਾਅਦ ਹੰਬੋਲਟ ਨੂੰ 'ਸ੍ਰੀਮਾਨ ਬੈਰਨ ਵਾਨ ਹੰਬੋਲਟ' ਦੇ ਨਾਂਮ ਨਾਲ ਸੰਬੋਧਨ ਕੀਤਾ ਜਾਣ ਲੱਗਾ। ਅਮਰੀਕਾ ਦਾ ਕਵੀ, ਬੇਅਰਡ ਟੇਲਰ ੲਿਸ ਮਹਾਨ ਵਿਗਿਆਨੀ ਦੇ ਦਰਸ਼ਨ ਕਰਨ ਲੲੀ ਉਚੇਚਾ [[ਬਰਲਿਨ]] ਆੲਿਆ ਸੀ। ਹਰ ਕੋੲੀ ਉਸਦਾ ਸਤਿਕਾਰ ਕਰਦਾ ਸੀ, ਉਹ ੲਿੱਕ ਮਹਾਨ ਵਿਗਿਆਨੀ ਅਤੇ ਵਿਦਵਾਨ ਸੀ।