ਸੰਗਰੂਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 61:
}}
 
'''ਸੰਗਰੂਰ''' [[ਪੰਜਾਬ (ਭਾਰਤ)|ਪੰਜਾਬ]] ਦਾ ਇੱਕ [[ਸ਼ਹਿਰ]] ਹੈ ਅਤੇ ਇਹ [[ਸੰਗਰੂਰ ਜ਼ਿਲਾ|ਸੰਗਰੂਰ ਜ਼ਿਲੇ]] ਵਿੱਚ ਪੈਂਦਾ ਹੈ। ਸੰਗਰੂਰ ਜੋ ਕਿ ਪੰਜਾਬ ਦੇ ਮਾਲਵਾ ਖੇਤਰ ਦਾ ਇੱਕ ਇਤਿਹਾਸਿਕ ਸ਼ਹਿਰ ਹੈ ਅਤੇ ਪੁਰਾਣੇ ਸਮੇਂ ਭਾਵ ਅੰਗਰੇਜ਼ਾਂ ਦੇ ਸਮੇਂ ਦੌਰਾਨ ਜੀਂਦ ਰਿਆਸਤ ਦੀ ਰਾਜਧਾਨੀ ਹੋਇਆ ਕਰਦਾ ਸੀ। ਇਹ ਸ਼ਹਿਰ ਪੁਰਾਤਨ ਵਿਰਾਸਤ ਜੋਕਿ ਅਜੋਕੇ ਸਮਾਜ ਲਈ ਧਰਮ ਨਿਰਪੱਖਤਾ ਦਾ ਸਬੂਤ ਹੈ ਕਿਉਂਕਿ ਜੇਕਰ ਅਸੀਂ ਇਸ ਸ਼ਹਿਰ ਦੀ ਪੁਰਾਤਨ ਵਿਰਾਸਤ ਤੇ ਪੰਛੀ ਝਾਤ ਮਾਰੀਏ ਤਾਂ ਹਿੰਦੁਸਤਾਨ ਦੇ ਅੱਡ ਅੱਡ ਧਰਮਾਂ ਦੇ ਸੁਮੇਲ ਦਾ ਇੱਕ ਵਿਲੱਖਣ ਸਬੂਤ ਦਰਸਾਉਂਦੀ ਹੈ।
 
==ਇਤਿਹਾਸ==
ਸੰਗਰੂਰ, ਮਹਾਰਾਜਾ ਰਘਬੀਰ ਸਿੰਘ ਦੀ ਰਿਆਸਤ ਦੀ ਰਾਜਧਾਨੀ ਸੀ। ਉਨ੍ਹਾਂ ਨੇ ਸ਼ਹਿਰ ਦੇ ਮੁਖੀ ਵਜੋਂ ਆਪਣਾ ਕਾਰ ਭਾਰ ੩੧.੦੩.੧੮੭੪ ਨੂੰ ਸੰਭਾਲਿਆ ਅਤੇ ਆਪਣੀ ਰਿਹਾਇਸ਼ ਇਸੇ ਸ਼ਹਿਰ ਵਿੱਚ ਬਣਾਈ। ਇਹ ਉਨ੍ਹਾਂ ਦੀ ਹੀ ਰਚਨਾਤਮਕ ਕਲਪਨਾ ਸੀ, ਜਿਸ ਨਾਲ ਉਨ੍ਹਾਂ ਨੇ ਇੱਕ ਬਹੁਤ ਹੀ ਖੂਬਸੂਰਤ ਸ਼ਹਿਰ ਉਸਾਰਿਆ, ਜਿਸਦਾ ਬਜ਼ਾਰ ਪੱਕੀਆਂ ਦੁਕਾਨਾਂ ਵਾਲਾ ਅਤੇ ਜੈਪੁਰ ਦੇ ਬਜ਼ਾਰ ਦੇ ਅਧਾਰ ਤੇ ਬਣਿਆ ਸੀ। ਆਜ਼ਾਦੀ ਦੇ ਸਮੇਂ ਇਹ ਸ਼ਹਿਰ ਮਹਾਰਾਜਾ ਰਣਬੀਰ ਸਿੰਘ ਦੀ ਰਿਆਸਤ ਦਾ ਹਿੱਸਾ ਸੀ।
ਜਦੋਂ ਇਹ ਸ਼ਹਿਰ ਉਸਾਰਿਆ ਗਿਆ ਸੀ ਤਾਂ ਇਸ ਦੀਆਂ ਚਾਰ ਦਿਸ਼ਾਵਾਂ ਵਿੱਚ ਚਾਰ ਦਰਵਾਜ਼ੇ ਖੜੇ ਕੀਤੇ ਗਏ ਸਨ ਅਤੇ ਹਰ ਦਰਵਾਜ਼ੇ ਦੇ ਨਾਲ ਇਕੱ ਗੁਰੂਦੁਆਰਾ ਅਤੇ ਮੰਦਿਰ ਬਣਾਇਆ ਗਿਆ ਸੀ। ਸਮੇਂ ਦੇ ਨਾਲ ਉਹ ਦਰਵਾਜ਼ੇ ਤਾਂ ਢਹਿ ਗਏ ਪਰ ਉੱਥੇ ਮੌਜੂਦ ਗੁਰੂਦੁਆਰਿਆਂ ਅਤੇ ਮੰਦਿਰਾਂ ਨੇ ਇੱਥੋਂ ਦੇ ਵਸਨੀਕਾਂ ਨੂੰ ਅੱਜ ਵੀ ਇੱਕ ਮਾਲਾ ਵਿੱਚ ਮੋਤੀਆਂ ਦੀ ਤਰੁਾਂ ਪਿਰੋਇਆ ਹੋਇਆ ਹੈ।
ਸ਼ਹਿਰ ਦੀ ਰੂਪਰੇਖਾ ਕੀ ਸੀ? ਵਸਨੀਕ ਸ਼ਹਿਰ ਵਾਲੀ ਚਾਰ ਦੀਵਾਰੀ ਦੇ ਅੰਦਰ ਵੱਸਦੇ ਸਨ, ਸਵਾਲ ਹੀ ਪੈਦਾ ਨਹੀਂ ਹੁੰਦਾ ਕੋਈ ਬੁਰੀ ਨਜ਼ਰ ਸ਼ਹਿਰ ਨੂੰ ਦੇਖ ਵੀ ਸਕੇ। ਦੀਵਾਰ ਦੇ ਬਾਹਰ ਪਾਣੀ ਦਾ ਨਿਕਾਸ ਦਾ ਪੂਰਾ ਪ੍ਰਬੰਧ ਸੀ। ਚਾਰ ਦਿਸ਼ਾਵਾਂ, ਚਾਰ ਦਰਵਾਜ਼ੇ- ਪਟਿਆਲਾ ਗੇਟ ਦੇ ਇੱਕ ਪਾਸੇ ਗੁਰੂਦੁਆਰਾ ਸਾਹਿਬ ਤੇ ਦੂਸਰੇ ਪਾਸੇ ਕਾਲੀ ਦੇਵੀ ਮੰਦਿਰ, ਸੁਨਾਮੀ ਗੇਟ ਇੱਕ ਪਾਸੇ ਇੱਕ ਪਾਸੇ ਗੁਰੂਦੁਆਰਾ ਸਾਹਿਬ ਅਤੇ ਦੂਸਰੇ ਪਾਸੇ ਜਯੰਤੀ ਦੇਵੀ ਮੰਦਿਰ, ਧੂਰੀ ਗੇਟ ਇੱਕ ਪਾਸੇ ਗੁਰੂਦੁਆਰਾ ਸਾਹਿਬ, ਦੂਸਰੇ ਪਾਸੇ ਨੈਣਾ ਦੇਵੀ ਮੰਦਿਰ ਅਤੇ ਨਾਭਾ ਗੇਟ ਇੱਕ ਪਾਸੇ ਗੁਰੂਦੁਆਰਾ ਸਾਹਿਬ ਤੇ ਦੂਸਰੇ ਪਾਸੇ ਮਨਸਾ ਦੇਵੀ ਮੰਦਿਰ ਤੋਂ ਇਲਾਵਾ ਸ਼ਹਿਰ ਦੇ ਵਿੱਚਕਾਰ ਭਾਵ ਸ਼ਹਿਰ ਦੇ ਦਿਲ ਵਿੱਚ ਇੱਕ ਮਸਜਿਦ ਮੌਜੂਦ ਹੈ। ਇਹ ਜੀਂਦ ਰਿਆਸਤ ਦੀ ਵਿਲੱਖਣਤਾ ਅਤੇ ਪੁਰਾਤਨ ਸਮੇਂ ਦੀ ਧਰਮ ਨਿਰਪੱਖਤਾ ਦਾ ਇੱਕ ਪੁਖਤਾ ਸਬੂਤ ਹੈ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇਖਣਗੀਆਂ ਵੀ ਤੇ ਸੇਧ ਵੀ ਲੈਣਗੀਆਂ ਕਿ ਜੇ ਧਰਮ, ਜਾਤ- ਪਾਤ, ਅਮੀਰੀ-ਗਰੀਬੀ, ਛੋਟੇ- ਵੱਡੇ ਦਾ ਫ਼ਰਕ ਕੁਦਰਤ ਦੇ ਰਚਨਹਾਰੇ ਨੇ ਨਹੀਂ ਕੀਤਾ, ਉਸ ਵੱਲੋਂ ਮਿਲੀ ਡਿਊਟੀ ਨਿਭਾ ਰਹੇ ਮਾਲਕ (ਉਸ ਸਮੇਂ ਦੇ ਬਾਦਸ਼ਾਹ) ਨੇ ਨਹੀਂ ਕੀਤਾ ਤਾ ਅਸੀਂ ਧਰਮ ਦੇ ਨਾਂ ਤੇ ਵੰਡੀਆਂ ਕਿਉਂ ਪਾ ਰਹੇ ਹਾਂ।
ਧਰਮ ਨਿਰਪੱਖਤਾ ਦੀ ਇੱਕ ਵਿਲੱਖਣ ਉਦਾਹਰਣ ਹੈ ਬਾਬਾ ਨਗਨ ਦੀ ਸ਼ਾਹੀ ਸਮਾਧ, ਜਿੱਥੇ ਇੱਕੋ ਜਗ੍ਹਾ ਤੇ ਸਮਾਧ, ਮੰਦਿਰ ਤੇ ਗੁਰੂਦੁਆਰਾ ਮੌਜੂਦ ਹੈ ਅਤੇ ਵੱਖ- ਵੱਖ ਧਰਮਾਂ ਦੇ ਲੋਕ, ਆਪਣੇ ਆਪਣੇ ਤਰੀਕਿਆਂ ਨਾਲ ਆਪਣੇ ਗੁਰੂਆਂ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਚਲਦੇ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹਨ ਅਤੇ ਇਹ ਸਾਬਿਤ ਕਰਦੇ ਹਨ ਕਿ ਕਿਵੇਂ ਜਿੱਥੇ ਅੱਜ ਦੇ ਸਮੇਂ ਵਿੱਚ ਧਰਮ ਦੀ ਆੜ ਲੈ ਕੇ ਲੜਾਈਆਂ ਲੜੀਆਂ ਜਾਂਦੀਆਂ ਹਨ ਉੱਥੇ ਹੀ ਇਹ ਸਮਾਰਕ ਇਸ ਗੱਲ ਦੀ ਉੱਤਮ ਮਿਸਾਲ ਹੈ ਕਿ ਪਰਮਾਤਮਾ ਇੱਕ ਹੈ।
== ਬਾਹਰੀ ਕੜੀਆਂ ==
* http://sangrur.nic.in