"ਸੰਗਰੂਰ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
 
==ਇਤਿਹਾਸ==
ਸੰਗਰੂਰ, [[ਮਹਾਰਾਜਾ ਰਘਬੀਰ ਸਿੰਘ]] ਦੀ ਰਿਆਸਤ ਦੀ ਰਾਜਧਾਨੀ ਸੀ। ਉਨ੍ਹਾਂ ਨੇ ਸ਼ਹਿਰ ਦੇ ਮੁਖੀ ਵਜੋਂ ਆਪਣਾ ਕਾਰ ਭਾਰ ੩੧.੦੩.੧੮੭੪ ਨੂੰ ਸੰਭਾਲਿਆ ਅਤੇ ਆਪਣੀ ਰਿਹਾਇਸ਼ ਇਸੇ ਸ਼ਹਿਰ ਵਿੱਚ ਬਣਾਈ। ਇਹ ਉਨ੍ਹਾਂ ਦੀ ਹੀ ਰਚਨਾਤਮਕ ਕਲਪਨਾ ਸੀ, ਜਿਸ ਨਾਲ ਉਨ੍ਹਾਂ ਨੇ ਇੱਕ ਬਹੁਤ ਹੀ ਖੂਬਸੂਰਤ ਸ਼ਹਿਰ ਉਸਾਰਿਆ, ਜਿਸਦਾ ਬਜ਼ਾਰ ਪੱਕੀਆਂ ਦੁਕਾਨਾਂ ਵਾਲਾ ਅਤੇ ਜੈਪੁਰ ਦੇ ਬਜ਼ਾਰ ਦੇ ਅਧਾਰ ਤੇ ਬਣਿਆ ਸੀ। ਆਜ਼ਾਦੀ ਦੇ ਸਮੇਂ ਇਹ ਸ਼ਹਿਰ ਮਹਾਰਾਜਾ ਰਣਬੀਰ ਸਿੰਘ ਦੀ ਰਿਆਸਤ ਦਾ ਹਿੱਸਾ ਸੀ।
 
[[File:Sangrur four gates.JPG|thumb|Four gates of Sangrur City]]
ਸ਼ਹਿਰ ਦੀ ਰੂਪਰੇਖਾ ਕੀ ਸੀ? ਵਸਨੀਕ ਸ਼ਹਿਰ ਵਾਲੀ ਚਾਰ ਦੀਵਾਰੀ ਦੇ ਅੰਦਰ ਵੱਸਦੇ ਸਨ, ਸਵਾਲ ਹੀ ਪੈਦਾ ਨਹੀਂ ਹੁੰਦਾ ਕੋਈ ਬੁਰੀ ਨਜ਼ਰ ਸ਼ਹਿਰ ਨੂੰ ਦੇਖ ਵੀ ਸਕੇ। ਦੀਵਾਰ ਦੇ ਬਾਹਰ ਪਾਣੀ ਦਾ ਨਿਕਾਸ ਦਾ ਪੂਰਾ ਪ੍ਰਬੰਧ ਸੀ। ਚਾਰ ਦਿਸ਼ਾਵਾਂ, ਚਾਰ ਦਰਵਾਜ਼ੇ- ਪਟਿਆਲਾ ਗੇਟ ਦੇ ਇੱਕ ਪਾਸੇ ਗੁਰੂਦੁਆਰਾ ਸਾਹਿਬ ਤੇ ਦੂਸਰੇ ਪਾਸੇ ਕਾਲੀ ਦੇਵੀ ਮੰਦਿਰ, ਸੁਨਾਮੀ ਗੇਟ ਇੱਕ ਪਾਸੇ ਇੱਕ ਪਾਸੇ ਗੁਰੂਦੁਆਰਾ ਸਾਹਿਬ ਅਤੇ ਦੂਸਰੇ ਪਾਸੇ ਜਯੰਤੀ ਦੇਵੀ ਮੰਦਿਰ, ਧੂਰੀ ਗੇਟ ਇੱਕ ਪਾਸੇ ਗੁਰੂਦੁਆਰਾ ਸਾਹਿਬ, ਦੂਸਰੇ ਪਾਸੇ ਨੈਣਾ ਦੇਵੀ ਮੰਦਿਰ ਅਤੇ ਨਾਭਾ ਗੇਟ ਇੱਕ ਪਾਸੇ ਗੁਰੂਦੁਆਰਾ ਸਾਹਿਬ ਤੇ ਦੂਸਰੇ ਪਾਸੇ ਮਨਸਾ ਦੇਵੀ ਮੰਦਿਰ ਤੋਂ ਇਲਾਵਾ ਸ਼ਹਿਰ ਦੇ ਵਿੱਚਕਾਰ ਭਾਵ ਸ਼ਹਿਰ ਦੇ ਦਿਲ ਵਿੱਚ ਇੱਕ ਮਸਜਿਦ ਮੌਜੂਦ ਹੈ। ਇਹ ਜੀਂਦ ਰਿਆਸਤ ਦੀ ਵਿਲੱਖਣਤਾ ਅਤੇ ਪੁਰਾਤਨ ਸਮੇਂ ਦੀ ਧਰਮ ਨਿਰਪੱਖਤਾ ਦਾ ਇੱਕ ਪੁਖਤਾ ਸਬੂਤ ਹੈ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇਖਣਗੀਆਂ ਵੀ ਤੇ ਸੇਧ ਵੀ ਲੈਣਗੀਆਂ ਕਿ ਜੇ ਧਰਮ, ਜਾਤ- ਪਾਤ, ਅਮੀਰੀ-ਗਰੀਬੀ, ਛੋਟੇ- ਵੱਡੇ ਦਾ ਫ਼ਰਕ ਕੁਦਰਤ ਦੇ ਰਚਨਹਾਰੇ ਨੇ ਨਹੀਂ ਕੀਤਾ, ਉਸ ਵੱਲੋਂ ਮਿਲੀ ਡਿਊਟੀ ਨਿਭਾ ਰਹੇ ਮਾਲਕ (ਉਸ ਸਮੇਂ ਦੇ ਬਾਦਸ਼ਾਹ) ਨੇ ਨਹੀਂ ਕੀਤਾ ਤਾ ਅਸੀਂ ਧਰਮ ਦੇ ਨਾਂ ਤੇ ਵੰਡੀਆਂ ਕਿਉਂ ਪਾ ਰਹੇ ਹਾਂ।
[[File:Sangrur Temples.JPG|thumb|The temples at sangrur]]
ਧਰਮ ਨਿਰਪੱਖਤਾ ਦੀ ਇੱਕ ਵਿਲੱਖਣ ਉਦਾਹਰਣ ਹੈ ਬਾਬਾ ਨਗਨ ਦੀ ਸ਼ਾਹੀ ਸਮਾਧ, ਜਿੱਥੇ ਇੱਕੋ ਜਗ੍ਹਾ ਤੇ ਸਮਾਧ, ਮੰਦਿਰ ਤੇ ਗੁਰੂਦੁਆਰਾ ਮੌਜੂਦ ਹੈ ਅਤੇ ਵੱਖ- ਵੱਖ ਧਰਮਾਂ ਦੇ ਲੋਕ, ਆਪਣੇ ਆਪਣੇ ਤਰੀਕਿਆਂ ਨਾਲ ਆਪਣੇ ਗੁਰੂਆਂ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਚਲਦੇ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹਨ ਅਤੇ ਇਹ ਸਾਬਿਤ ਕਰਦੇ ਹਨ ਕਿ ਕਿਵੇਂ ਜਿੱਥੇ ਅੱਜ ਦੇ ਸਮੇਂ ਵਿੱਚ ਧਰਮ ਦੀ ਆੜ ਲੈ ਕੇ ਲੜਾਈਆਂ ਲੜੀਆਂ ਜਾਂਦੀਆਂ ਹਨ ਉੱਥੇ ਹੀ ਇਹ ਸਮਾਰਕ ਇਸ ਗੱਲ ਦੀ ਉੱਤਮ ਮਿਸਾਲ ਹੈ ਕਿ ਪਰਮਾਤਮਾ ਇੱਕ ਹੈ।
 
== ਬਾਹਰੀ ਕੜੀਆਂ ==
* http://sangrur.nic.in