ਗ੍ਰੇਗੋਰੀਅਨ ਕੈਲੰਡਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
No edit summary
ਲਾਈਨ 2:
 
ਗ੍ਰੈਗੋਰੀਅਨ ਕਲੰਡਰ ਦੀ ਮੂਲ ਇਕਾਈ ਦਿਨ ਹੁੰਦੀ ਹੈ। 365 ਦਿਨਾਂ ਦਾ ਇੱਕ ਸਾਲ ਹੁੰਦਾ ਹੈ, ਪਰ ਹਰ ਚੌਥਾ ਸਾਲ 366 ਦਿਨ ਦਾ ਹੁੰਦਾ ਹੈ ਜਿਸ ਨੂੰ ਲੀਪ ਦਾ ਸਾਲ ਕਹਿੰਦੇ ਹਨ। ਸੂਰਜ ਉੱਤੇ ਆਧਾਰਿਤ ਪੰਚਾਂਗ ਹਰ 146,097 ਦਿਨਾਂ ਬਾਅਦ ਦੁਹਰਾਇਆ ਜਾਂਦਾ ਹੈ। ਇਸਨੂੰ 400 ਸਾਲਾਂ ਵਿੱਚ ਵੰਡਿਆ ਗਿਆ ਹੈ। ਅਤੇ ਇਹ 20871 ਹਫ਼ਤੇ ਦੇ ਬਰਾਬਰ ਹੁੰਦਾ ਹੈ। ਇਨ੍ਹਾਂ 400 ਸਾਲਾਂ ਵਿੱਚ 303 ਸਾਲ ਆਮ ਸਾਲ ਹੁੰਦੇ ਹਨ ਅਤੇ 97 ਲੀਪ ਦੇ ਸਾਲ।
 
ਇਹ ਕੈਲੰਡਰ ਕੈਥੋਲਿਕ ਪੋਪ ਗਰੈਗਰੀ ਤੇਰ੍ਹਵੇਂ ਨੇ 1582 ਵਿਚ ਤਿਆਰ ਕਰ ਕੇ ਲਾਗੂ ਕੀਤਾ ਸੀ। ਇਸ ਤੋਂ ਪਹਿਲਾਂ [[ਜੂਲੀਅਨ ਕੈਲੰਡਰ]] ਲਾਗੂ ਸੀ। ਜੂਲੀਅਨ ਕੈਲੰਡਰ ਦਾ ਆਖ਼ਰੀ ਦਿਨ 4 ਅਕਤੂਬਰ, 1582 ਸੀ (ਅਤੇ ਉਦੋਂ ਜੋੜ ਗਿਣਤੀ ਵਿਚ 10 ਦਿਨ ਦਾ ਫ਼ਰਕ ਹੋਣ ਕਾਰਨ) ਗਰੈਗੋਰੀਅਨ ਕੈਲੰਡਰ ਦਾ ਪਹਿਲਾ ਦਿਨ 15 ਅਕਤੂਬਰ ਸੀ। ਇਸ ਨੂੰ ਸੱਭ ਤੋਂ ਪਹਿਲਾਂ 1582 ਵਿਚ ਹੀ ਕੈਥੋਲਿਕ ਦੇਸ਼ਾਂ [[ਸਪੇਨ]], [[ਪੁਰਤਗਾਲ]] ਤੇ [[ਇਟਲੀ]] ਨੇ ਲਾਗੂ ਕੀਤਾ ਸੀ। [[ਫ਼ਰਾਂਸ]] ਨੇ 9 ਦਸੰਬਰ, 1582 ਨੂੰ ਮੰਨ ਲਿਆ ਅਤੇ ਉਥੇ ਅਗਲਾ ਦਿਨ 20 ਦਸੰਬਰ ਸੀ (ਉਨ੍ਹਾਂ ਵੀ 10 ਦਿਨ ਖ਼ਤਮ ਕਰ ਦਿਤੇ) ਸਨ। ਪਹਿਲਾਂ ਤਾਂ ਇਸ ਨੂੰ ਸਿਰਫ਼ ਕੈਥੋਲਿਕ ਦੇਸ਼ਾਂ ਨੇ ਹੀ ਲਾਗੂ ਕੀਤਾ ਪਰ ਫਿਰ 1700 ਵਿਚ ਪ੍ਰੋਟੈਸਟੈਂਟ ਦੇਸ਼ਾਂ ਨੇ ਵੀ ਮਨਜ਼ੂਰ ਕਰ ਲਿਆ। [[ਇੰਗਲੈਂਡ]] ਨੇ ਇਸ ਕੈਲੰਡਰ ਨੂੰ 1752 ਵਿਚ ਲਾਗੂ ਕੀਤਾ, ਉਥੇ 2 ਸਤੰਬਰ, 1752 ਤੋਂ ਅਗਲਾ ਦਿਨ 14 ਸਤੰਬਰ ਸੀ (ਹੁਣ 11 ਦਿਨ ਐਡਜਸਟ ਕਰਨੇ ਪਏ ਸਨ)। [[ਰੂਸ]] ਨੇ ਇਸ ਨੂੰ 1 ਫ਼ਰਵਰੀ, 1918 ਤੋਂ ਲਾਗੂ ਕੀਤਾ ਪਰ ਉਥੇ 31 ਜਨਵਰੀ, 1918 ਤੋਂ ਅਗਲਾ ਦਿਨ 14 ਫ਼ਰਵਰੀ ਸੀ (13 ਦਿਨ ਦਾ ਫ਼ਰਕ ਐਡਜਸਟ ਕਰਨ ਕਰ ਕੇ)। [[ਯੂਰਪ]] ਵਿਚ [[ਯੂਨਾਨ]] ਨੇ ਇਸ ਕੈਲੰਡਰ ਨੂੰ ਸੱਭ ਤੋਂ ਬਾਅਦ ਵਿਚ ਲਾਗੂ ਕੀਤਾ ਸੀ; ਉਥੇ 15 ਫ਼ਰਵਰੀ, 1923 ਤੋਂ ਅਗਲਾ ਦਿਨ (13 ਦਿਨ ਦਾ ਫ਼ਰਕ ਐਡਜਸਟ ਕਰਨ ਕਰ ਕੇ) 1 ਮਾਰਚ ਬਣਿਆ ਸੀ। ਸਿੱਖ ਤਵਾਰੀਖ਼ ਵਿਚ 1698-99 ਵਿਚ ਵਿਸਾਖੀ 29 ਮਾਰਚ ਨੂੰ ਸੀ, ਪਰ 1763 ਵਿਚ 10 ਅਪ੍ਰੈਲ ਨੂੰ ਆਉਣ ਦਾ ਕਾਰਨ ਇਹ ਸੀ ਕਿ ਬਰਤਾਨਵੀ ਹਕੂਮਤ ਨੇ 1752 ਵਿਚ ਇਸ ਕੈਲੰਡਰ ਨੂੰ ਬ੍ਰਿਟਿਸ਼ ਇੰਡੀਆ ਵਿਚ ਲਾਗੂ ਕਰ ਲਿਆ ਸੀ ਤੇ ਇਸ ਨਾਲ ਵਿਚਕਾਰਲੇ 12 ਦਿਨ ਐਡਜਸਟ ਹੋ ਗਏ ਸਨ।
 
 
{{ਸਮਾਂ-ਅਧਾਰ}}