ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 6:
ਸੁਨੀਤ ਸਿੰਘ ਤੁਲੀ ਦਾ ਜਨਮ ਪੰਜਾਬ ਦੇ ਪ੍ਰਸਿੱਧ ਉਦਯੋਗਿਕ ਸ਼ਹਿਰ ਲੁਧਿਆਣੇ ਦਾ ਹੈ। ਉਸ ਦਾ ਪਿਤਾ ਲਖਬੀਰ ਸਿੰਘ ਤੁਲੀ ਸਿਵਲ ਇੰਜੀਨੀਅਰ ਹੈ। ਸੁਨੀਤ ਅਜੇ ਦੋ ਕੁ ਸਾਲ ਦਾ ਸੀ ਜਦੋਂ ਉਸ ਦੇ ਮਾਪੇ ਈਰਾਨ ਚਲੇ ਗਏ। ਉੱਥੇ ਉਸ ਦੇ ਪਿਤਾ ਦੇ ਸਿਵਲ ਇੰਜੀਨੀਅਰਿੰਗ ਦੇ ਪ੍ਰੋਜੈਕਟ ਚੱਲ ਰਹੇ ਸਨ। ਸੁਨੀਤ ਦੇ ਮਾਪੇ ਅੰਮ੍ਰਿਤਧਾਰੀ ਸਨ। ਇਸ ਦਾ ਅਸਰ ਉਸ ਦੇ ਭਰਾ ਰਾਜੇ ‘ਤੇ ਵੀ ਪਿਆ। ਰਾਜੇ ਦਾ ਪੂਰਾ ਨਾਮ ਰਾਜਾ ਸਿੰਘ ਹੀ ਹੈ। ਦੋਵੇਂ ਭਰਾ ਅੰਮ੍ਰਿਤਧਾਰੀ ਹਨ। ਅੱਗੇ ਸੁਨੀਤ, ਉਸ ਦੀ ਪਤਨੀ ਰਵਿੰਦਰ ਕੌਰ, ਧੀਆਂ ਅਨੂਪ ਕੌਰ ਤੇ ਕੀਰਤ ਕੌਰ ਅਤੇ ਪੁੱਤਰ ਜੀਵਨ ਸਿੰਘ ਵੀ ਅੰਮ੍ਰਿਤਧਾਰੀ ਸਿੱਖ ਹਨ।
 
ਈਰਾਨ ਦੀ ਆਰਥਿਕ, ਰਾਜਸੀ ਹਾਲਤ, ਘੁਟਣ ਅਤੇ ਹਿੰਸਾ ਦੀ ਆਸ਼ੰਕਾ ਕਾਰਨ ==[1979==] ਵਿੱਚ ਤੁਲੀ ਪਰਿਵਾਰ ਉੱਤਰ ਪੱਛਮੀ ਕੈਨੇਡਾ ਜਾ ਟਿਕਿਆ। ਇੰਜ ਸੁਨੀਤ ਤੇ ਰਾਜੇ ਦਾ ਬਚਪਨ ਲੁਧਿਆਣਾ, ਤਹਿਰਾਨ ਤੇ ਕੈਨੇਡਾ ਦੀਆਂ ਤਿੰਨ ਸੰਸਕ੍ਰਿਤੀਆਂ ਦੇ ਰੰਗ-ਬਰੰਗੇ ਮਾਹੌਲ ਵਿੱਚ ਬੀਤਿਆ। ਸੁਨੀਤ ਬਚਪਨ ਵਿੱਚ ਸ਼ਤਰੰਜ ਦਾ ਵਿਸ਼ੇਸ਼ ਸ਼ੌਕੀਨ ਸੀ। ਹਾਈ ਸਕੂਲ ਦੀ ਪੜ੍ਹਾਈ ਉਸ ਨੇ ਪਾਲ ਕੇਨ ਸਕੂਲ ਐਲਬਰਟਾ ਤੋਂ ਕੀਤੀ। ਸਕੂਲ ਵਾਲਿਆਂ ਨੇ ਉਸ ਨੂੰ ਕਿਰਪਾਨ ਪਹਿਨ ਕੇ ਸਕੂਲ ਆਉਣ ਤੋਂ ਰੋਕਿਆ ਤਾਂ ਸੁਨੀਤ ਨੇ ਇਨਕਾਰ ਕਰ ਦਿੱਤਾ। ਉਸ ਨੂੰ ਸਕੂਲ ਤੋਂ ਸਸਪੈਂਡ ਕਰ ਦਿੱਤਾ ਗਿਆ। ਉਸ ਨੇ ਤੇ ਉਸ ਦੇ ਪਰਿਵਾਰ ਨੇ ਸਕੂਲ ਪ੍ਰਬੰਧਕਾਂ ਵਿਰੁੱਧ ਕੇਸ ਕਰ ਦਿੱਤਾ। ਅਦਾਲਤ ਨੇ ਉਸ ਦੀ ਸਸਪੈਂਸ਼ਨ ਦੇ ਹੁਕਮ ਰੱਦ ਕੀਤੇ ਤੇ ਅੰਤਿਮ ਪ੍ਰੀਖਿਆ ਉਪਰੰਤ ਸਕੂਲ ਛੱਡਣ ਤੱਕ ਸੁਨੀਤ ਬਾਕਾਇਦਾ ਕਿਰਪਾਨ ਪਹਿਨਦਾ ਰਿਹਾ। ਉਸ ਦਾ ਇਹ ਵਿਹਾਰ ਉਸ ਦੀ ਅਕੀਦੇ ਪ੍ਰਤੀ ਦ੍ਰਿੜ੍ਹਤਾ ਦਾ ਪ੍ਰਮਾਣ ਹੈ।
 
ਸਕੂਲ ਤੋਂ ਗਰੈਜੂਏਸ਼ਨ ਉਪਰੰਤ ਸੁਨੀਤ ਨੇ ਟੋਰਾਂਟੋ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਲਈ। ਉਸ ਦੇ ਭਰਾ ਰਾਜੇ ਨੇ ਐਲਬਰਟਾ ਯੂਨੀਵਰਸਿਟੀ ਤੋਂ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਉਸ ਤੋਂ ਪੰਜ ਕੁ ਸਾਲ ਪਹਿਲਾਂ ਲਈ ਸੀ। ਉਸ ਨੇ ਫੈਕਸ ਮਸ਼ੀਨਾਂ ਬਣਾਉਣ ਅਤੇ ਵੇਚਣ ਦਾ ਕੰਮ ਸ਼ੁਰੂ ਕਰ ਰੱਖਿਆ ਸੀ। ਸੁਨੀਤ ਨੇ ਰਾਜੇ ਦੀ ਕੰਪਨੀ ਵਾਈਡ ਕੌਮ ਗਰੁੱਪ ਇੰਕ ਵਿੱਚ ==[[1990==]] ਵਿੱਚ ਸੇਲਜ਼ ਤੇ ਮਾਰਕੀਟਿੰਗ ਦਾ ਕੰਮ ਸੰਭਾਲ ਲਿਆ। ਉਸ ਨੇ ਕੰਪਨੀ ਦੇ ਪ੍ਰਬੰਧ, ਡਿਜ਼ਾਈਨ ਤੇ ਨਿਰਮਾਣ ਆਦਿ ਖੇਤਰਾਂ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ। ਵੱਡੇ ਵੱਡੇ ਦਸਤਾਵੇਜ਼ਾਂ ਅਤੇ ਨਕਸ਼ਿਆਂ ਨੂੰ ਫੈਕਸ ਕਰਨ ਵਾਸਤੇ ਉਸ ਨੇ ਇੱਕ ਵੱਡੀ ਫੈਕਸ ਮਸ਼ੀਨ ਡਿਜ਼ਾਈਨ ਕਰ ਕੇ ਤਿਆਰ ਕਰਵਾਈ। ਇਸ ਦੀ ਮਾਰਕੀਟਿੰਗ ਵਾਸਤੇ ਉਸ ਨੇ ਵਿਸ਼ੇਸ਼ ਜੁਗਾੜ ਕੀਤਾ। ਉਸ ਨੇ ਇਸ ਨੂੰ ਗਿੰਨੀਜ਼ ਰਿਕਾਰਡ ਬੁੱਕ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਫੈਕਸ ਮਸ਼ੀਨ ਵਜੋਂ ਪ੍ਰਮਾਣਿਤ ਕਰਵਾਇਆ। ਇਸ ਪ੍ਰਮਾਣਿਕਤਾ ਉਪਰੰਤ ਇਸ ਬਾਰੇ ਥਾਂ-ਥਾਂ ਫੀਚਰ ਛਪੇ ਅਤੇ ਮਸ਼ੀਨ ਦੀ ਚਰਚਾ ਹੋਈ। ਇਸ ਸਦਕਾ ਮਸ਼ੀਨ ਤੇਜ਼ੀ ਨਾਲ ਵਿਸ਼ਵ ਬਾਜ਼ਾਰ ਵਿੱਚ ਸਥਾਪਤ ਹੋ ਕੇ ਖ਼ੂਬ ਵਿਕੀ।
 
ਸੁਨੀਤ ਦੂਰ ਦੀ ਸੋਚਣ ਵਾਲਾ ਇੰਜੀਨੀਅਰ ਹੈ। ਉਹ ਕਹਿੰਦਾ ਹੈ ਕਿ ਭਾਰਤ ਵਿੱਚ ਤਿੰਨ ਕਰੋੜ ਲੈਂਡ ਲਾਈਨ ਟੈਲੀਫੋਨ ਲੱਗਣ ਵਿੱਚ ਸੌ ਸਾਲ ਲੱਗ ਗਏ, ਪਰ ਇਸ ਤੋਂ ਦਸ ਗੁਣਾ ਭਾਵ ਤੀਹ ਕਰੋੜ ਮੋਬਾਈਲ ਪੰਜ ਸਾਲ ਵਿੱਚ ਹੀ ਲੱਗ ਗਏ। ਇਸ ਪੱਖੋਂ ਸੁਨੀਤ ਸਿੰਘ ਤੁਲੀ ਨੇ ਛੋਟੇ ਆਕਾਰ ਦੇ ਕੰਪਿਊਟਰਾਂ ਨੂੰ ਮਾਰਕੀਟ ਵਿੱਚ ਉਤਾਰਨ ਉੱਤੇ ਧਿਆਨ ਕੇਂਦਰ ਕੀਤਾ ਅਤੇ ਦੋਵੇਂ ਭਰਾਵਾਂ ਨੇ ==[[2001==]] ਵਿੱਚ ਡੈਟਾਵਿੰਡ ਕੰਪਨੀ ਇਸੇ ਉਦੇਸ਼ ਨਾਲ ਸਥਾਪਤ ਕੀਤੀ। ਸੁਨੀਤ ਇਸ ਦਾ ਸੀ.ਈ.ਓ. ਬਣਿਆ ਅਤੇ ਰਾਜਾ ਕੋ-ਚੇਅਰਮੈਨ। ਵੇਖਦੇ ਹੀ ਵੇਖਦੇ ਤੁਲੀ ਭਰਾਵਾਂ ਨੇ ਕੰਪਿਊਟਰ ਤੇ ਸੂਚਨਾ ਸੰਚਾਰ ਦੇ ਖੇਤਰ ਵਿੱਚ ਦਸ, ਵੀਹ, ਚਾਲੀ ਤੇ ਹੁਣ ਪੰਜਾਹ ਤੋਂ ਵੱਧ ਅੰਤਰਰਾਸ਼ਟਰੀ ਪੇਟੈਂਟ ਹਾਸਲ ਕਰ ਲਏ ਹਨ। ਉਨ੍ਹਾਂ ਨੇ ਪਾਕੇਟ-ਸਰਫਰ ਨਾਲ ਮਾਰਕੀਟ ਵਿੱਚ ਪ੍ਰਵੇਸ਼ ਕੀਤਾ। ਪਾਕੇਟ ਸਰਫਰ ਦੇ ਵਿਭਿੰਨ ਮਾਡਲਾਂ ਉਪਰੰਤ ਉਨ੍ਹਾਂ ਨੇ ਯੂਬੀ ਸਰਫਰ ਨੈੱਟ ਬੁੱਕਸ ਅਤੇ ਯੂਬੀ ਸਲੇਟ ਟੈਬਲੇਟ ਕੰਪਿਊਟਰ ਬਣਾ ਕੇ ਆਪਣਾ ਦਾਇਰਾ ਵਧਾਇਆ। ਉਨ੍ਹਾਂ ਨੇ ਮੌਂਟਰੀਅਲ (ਕੈਨੇਡਾ) ਤੋਂ ਸ਼ੁਰੂ ਕਰ ਕੇ ਲੰਡਨ , ਦਿੱਲੀ ਤੇ ਅੰਮ੍ਰਿਤਸਰ ਤੱਕ ਆਪਣੇ ਸੈਂਟਰ ਬਣਾ ਲਏ ਹਨ। ਡੈਟਾਵਿੰਡ ਅੱਜ ਵਿਸ਼ਵ ਪ੍ਰਸਿੱਧੀ ਵਾਲੀ ਵਾਇਰਲੈੱਸ ਵੈੱਬ-ਐਕਸੈਸ ਪ੍ਰੋਡਕਟਸ ਤੇ ਸਰਵਿਸਿਜ਼ ਸੰਸਥਾ ਹੈ।
 
ਸੁਨੀਤ ਨੂੰ ਅਸਲੀ ਪ੍ਰਸਿੱਧੀ ਆਕਾਸ਼ ਟੈਬਲੇਟ ਨਾਲ ਮਿਲੀ। ਟੈਬਲੇਟ ਕੰਪਿਊਟਰ ਯੋਜਨਾ ਨਾਲ ਜੁੜਨ ਉਪਰੰਤ ਉਸ ਦੀ ਸ਼ੌਹਰਤ ਭਾਰਤ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲੀ। ਉਸ ਦੀ ਡੈਟਾਵਿੰਡ ਭਾਰਤ ਵਿੱਚ ਸਭ ਤੋਂ ਵੱਡੀ ਟੈਬਲੇਟ ਸੈਲਰ ਬਣ ਗਈ ਅਤੇ ਵਿਸ਼ਵ ਮੰਡੀ ਵਿੱਚ ਪੈਰ ਪਸਾਰਨ ਲੱਗੀ। ਆਕਾਸ਼-1 ਵਿੱਚ ਸੱਤ ਇੰਚ ਦੀ ਸਕਰੀਨ ਅਤੇ 256 ਐੱਮਬੀ ਰੈਮ ਸੀ। ਪੰਜ ਅਕਤੂਬਰ ==[[2011==]] ਨੂੰ ਇਸ ਨੂੰ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਲਾਂਚ ਕੀਤਾ। ਆਕਾਸ਼-2 ਇਸ ਤੋਂ ਵੀ ਵਧੀਆ ਸੀ। ਰੈਮ 512 ਐੱਮਬੀ, ਇੱਕ ਗੀਗਾ ਹਾਰਟਜ਼ ਦਾ ਪੋ੍ਰਸੈਸਰ ਅਤੇ ਚਾਰ ਤੋਂ ਬੱਤੀ ਐੱਮਬੀ ਤੱਕ ਵਧਾਈ ਜਾਣ ਯੋਗ ਅੰਦਰੂਨੀ ਮੈਮਰੀ। ਇਸ ਨੂੰ ==[[11 ਨਵੰਬਰ 2012==]] ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਲਾਂਚ ਕੀਤਾ। ਹੁਣ ਤਾਂ ਆਕਾਸ਼-3 ਅਤੇ ਆਕਾਸ਼-4 ਦੇ ਮਾਡਲ ਵੀ ਆ ਗਏ ਹਨ।
 
ਆਕਾਸ਼ ਦੀ ਮੰਗ ਇੰਨੀ ਵੱਧ ਤੇ ਤੇਜ਼ ਸੀ ਕਿ ਸਪਲਾਈ ਔਖੀ ਹੋਣ ਲੱਗੀ। ਉਨ੍ਹਾਂ ਦੇ ਨਵੇਂ ਅਸੈਂਬਲੀ ਸੈਂਟਰ ਅਤੇ ਨਵੇਂ ਭਾਈਵਾਲ ਬਣੇ। ਅੰਮ੍ਰਿਤਸਰ ਦੀ ਘੀ ਮੰਡੀ ਦੀ ਤਿੰਨ ਮੰਜ਼ਿਲੀ ਇਮਾਰਤ ਵਿੱਚ ਵੀ ਤੁਲੀ ਨੇ ਟੈਬਲੇਟ ਅਸੈਂਬਲ ਕਰਵਾਉਣੇ ਸ਼ੁਰੂ ਕੀਤੇ। ਇਸੇ ਦੌਰਾਨ ਉਹ ਪੰਜਾਬ ਦੇ ਪਿੰਡਾਂ ਵਿਚਲੇ ਸਕੂਲਾਂ ਵਿੱਚ ਸੇਵਾ ਭਾਵਨਾ ਨਾਲ ਕੰਪਿਊਟਰ ਵੰਡਦਾ ਨਜ਼ਰ ਆਇਆ। ਮੰਗ ਅਤਿ ਤੇਜ਼ ਸੀ। ਉਹ ਸੌ ਟੇਬਲੈੱਟ ਬਣਾਉਂਦਾ ਤਾਂ ਮੰਗ ਹਜ਼ਾਰ ਦੀ। ਇੱਕ ਹਜ਼ਾਰ ਸਪਲਾਈ ਕਰਦਾ ਤਾਂ ਮੰਗ ਦਸ ਹਜ਼ਾਰ ਦੀ। ਫਰਵਰੀ ==[[2012==]] ਵਿੱਚ ਦਸ ਲੱਖ ਆਰਡਰ ਸਨ ਤੇ ਇਹ ਗਿਣਤੀ ਅਪਰੈਲ ==[[2012==]] ਵਿੱਚ ਤੀਹ ਲੱਖ ਨੂੰ ਪਹੁੰਚ ਗਈ। ਭਾਰਤ ਵਾਂਗ ਹੀ ਥਾਈਲੈਂਡ ਤੇ ਅਫ਼ਰੀਕਾ ਵਰਗੇ ਦੇਸ਼ਾਂ ਵਿੱਚ ਟੈਬਲੇਟ ਵੰਡਣ ਦੀਆਂ ਯੋਜਨਾਵਾਂ ਦੇ ਐਲਾਨ ਉੱਥੋਂ ਦੀਆਂ ਰਾਜਸੀ ਪਾਰਟੀਆਂ ਨੇ ਕੀਤੇ। ਇਸ ਪੱਖੋਂ ਪਹਿਲ ਥਾਈਲੈਂਡ ਦੀ ਪੂਈ ਥਾਈ ਪਾਰਟੀ ਨੇ ਕੀਤੀ। ਫੋਰਬਜ਼ ਮੈਗਜ਼ੀਨ ਨੇ ਸੁਨੀਤ ਨੂੰ ਕਲਾਸ ਰੂਮ ਕ੍ਰਾਂਤੀ ਲਿਆਉਣ ਵਾਲੇ ਦੁਨੀਆਂ ਦੇ ਪੰਦਰਾਂ ਵਿਅਕਤੀਆਂ ਵਿੱਚ ਰੱਖਿਆ।
 
ਮੈਸਾਚੂਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਟੈਕਨਾਲੋਜੀ ਰੀਵਿਊ (==[[2014==]]) ਨੇ ਡੈਟਾਵਿੰਡ ਨੂੰ ਦੁਨੀਆਂ ਦੀਆਂ ਸਭ ਤੋਂ ਵਧੇਰੇ ਜੁਗਤੀ ਤੇ ਨਵੀਂ ਸੋਚ ਵਾਲੀਆਂ ਪੰਜਾਹ ਕੰਪਨੀਆਂ ਵਿੱਚ ਥਾਂ ਦਿੱਤੀ। ਦਾਵੇ ਟੌਪ ਟੈੱਨ (==]]2014==]]) ਨੇ ਡੈਟਾਵਿੰਡ ਨੂੰ ਇਸ ਪੱਖੋਂ ਪਹਿਲੀਆਂ ਦਸ ਕੰਪਨੀਆਂ ਵਿੱਚ ਗਿਣਿਆ। ਇੰਗਲੈਂਡ ਦੇ ਟਰੇਡ ਤੇ ਇਨਵੈਸਟਮੈਂਟ ਵਿਭਾਗ (==[[2012==]]) ਨੇ ਇਸ ਨੂੰ ਨੰਬਰ ਇੱਕ ਦੀ ਜੁਗਤੀ (ਇਨੋਵੇਟਿਵ) ਕੰਪਨੀ ਮੰਨਿਆ। ਇਸ ਤੋਂ ਪਹਿਲਾਂ ==[[2011==]] ਵਿੱਚ ਵਾਲ ਸਟਰੀਟ ਜਰਨਲ ਨੇ ਆਕਾਸ਼ ਨੂੰ ਦੁਨੀਆਂ ਦਾ ਸਭ ਤੋਂ ਤੇਜ਼ ਤੇ ਸਸਤਾ ਕੰਪਿਊਟਰ ਕਿਹਾ। ਆਕਾਸ਼ ਦੇ ਡਿਜ਼ਾਈਨਰਾਂ ਨੂੰ ==[[2011==]] ਵਿੱਚ ਹੀ ਸੀਐਨਬੀਸੀ-ਟੀਵੀ-18 ਤੇ ਮਰਸਡੀਜ਼ ਬੈਂਜ਼ ਯੰਗ ਟਰਕ ਐਵਾਰਡ ਦਿੱਤਾ ਗਿਆ। ਨਵੰਬਰ ==[[2012==]] ਵਿੱਚ ਯੂਐੱਨਓ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਆਕਾਸ਼-2 ਲਈ ਤੁਲੀ ਨੂੰ ਨਿਊਯਾਰਕ ਵਿੱਚ ਸਨਮਾਨਿਤ ਕੀਤਾ। ਇੰਗਲੈਂਡ ਦੇ ਸ਼ਾਹੀ ਮਹਿਲ ਬਕਿੰਘਮ ਪੈਲੇਸ ਵਿੱਚ ਪ੍ਰਿੰਸ ਫਿਲਿਪ ਨੇ ਤੁਲੀ ਨੂੰ ਦਸੰਬਰ ==[[2014==]] ਵਿੱਚ ਵਿਸ਼ਵ ਦੇ ਗ਼ਰੀਬ ਲੋਕਾਂ ਨੂੰ ਸੂਚਨਾ ਸੰਚਾਰ ਦੀਆਂ ਸਹੂਲਤਾਂ ਮੁਹੱਈਆ ਕਰਨ ਪੱਖੋਂ ਯੋਗਦਾਨ ਖਾਤਰ ਰਿਸ਼ੈਪਸ਼ਨ ਤੇ ਲੰਚ ਦਿੱਤਾ।