ਗੁਰੂ ਕੇ ਬਾਗ਼ ਦਾ ਮੋਰਚਾ: ਰੀਵਿਜ਼ਨਾਂ ਵਿਚ ਫ਼ਰਕ
Content deleted Content added
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
|||
ਲਾਈਨ 23:
ਸ਼੍ਰੋਮਣੀ ਕਮੇਟੀ <ref>http://new.sgpc.net/ਮੋਰਚਾ-ਗੁਰੂ-ਕਾ-ਬਾਗ/</ref> ਵੱਲੋਂ ਰੋਜ਼ਾਨਾ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਜਾਣ ਲੱਗਾ, ਜਿਸ ਨੂੰ ਪੁਲਿਸ ਫੜਦੀ ਅਤੇ ਦੂਰ-ਦੂਰਾਡੇ ਲਿਜਾ ਕੇ ਛੱਡ ਦਿੰਦੀ। ਇਧਰ ਜਥੇ ਦੇ ਸਿੰਘਾਂ ਦੀ ਗਿਣਤੀ ਵਧੀ ਤਾਂ ਉਧਰ ਪੁਲਿਸ ਮੁਖੀ ਬੀ. ਟੀ. ਨੇ ਉੱਚ ਅਫ਼ਸਰਾਂ ਨਾਲ ਰਾਇ ਕਰਕੇ ਸਿੰਘਾਂ ਉੱਤੇ ਸਖ਼ਤੀ ਦਾ ਦੌਰ ਤੇਜ਼ ਕਰ ਦਿੱਤਾ। 26 ਅਗਸਤ ਨੂੰ ਲੱਕੜਾਂ ਲੈਣ ਲਈ ਗਏ 36 ਸਿੰਘਾਂ ਦੇ ਜਥੇ ਦੀ ਸਖ਼ਤ ਮਾਰਕੁਟਾਈ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਸਿੰਘਾਂ ਨੂੰ ਕੇਸਾਂ ਤੋਂ ਫੜ ਕੇ ਧੂਹਿਆ ਗਿਆ ਅਤੇ ਬੰਦੂਕਾਂ ਦੇ ਬੱਟਾਂ ਤੇ ਡਾਂਗਾਂ ਨਾਲ ਭਾਰੀ ਕੁੱਟਮਾਰ ਕੀਤੀ ਗਈ।
==ਭਾਰੀ ਸੰਖਿਆ ਵਿੱਚ ਗੁਰੂ ਕੇ ਬਾਗ ਪੁੱਜਣ==
ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਭਾਰੀ ਸੰਖਿਆ ਵਿੱਚ ਗੁਰੂ ਕੇ ਬਾਗ ਪੁੱਜਣ ਲੱਗੇ। ਇਨ੍ਹਾਂ ਵਿੱਚ ਅੰਗਰੇਜ਼ ਪਾਦਰੀ [[ਸੀ. ਐਫ. ਐਂਡਰੀਊਜ਼]], ਪੰਡਤ [[ਮਦਨ ਮੋਹਨ ਮਾਲਵੀਆ]], ਪ੍ਰੋ: [[ਰੁਚੀ ਰਾਮ ਸਹਾਨੀ]], [[ਹਕੀਮ ਅਜਮਲ ਖਾਂ]], ਸ੍ਰੀਮਤੀ [[ਸਰੋਜਨੀ ਨਾਇਡੂ]] ਖਾਸ ਵਰਣਨਯੋਗ ਹਨ। ਪਾਦਰੀ ਐਂਡਰੀਊਜ਼, ਜਿਸ ਨੇ ਤਵਾਰੀਖ ਵਿੱਚ ਇੱਕ ਹੀ ਮਸੀਹਾ ਸੂਲੀ ਚੜ੍ਹਦਾ ਸੁਣਿਆ, ਅੱਖਾਂ ਸਾਹਮਣੇ ਸੈਂਕੜੇ ਮਸੀਹੇ ਤਸੀਹੇ ਝੱਲਦੇ ਵੇਖ ਕੇ ਰੋ ਉੱਠਿਆ ਸੀ। ਉਸ ਨੇ ਪੰਜਾਬ ਦੇ ਗਵਰਨਰ ਸਰ ਮੈਕਲੈਗਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਹ ਕਹਿਰ ਬੰਦ ਕਰਨ ਲਈ ਜ਼ੋਰ ਪਾਇਆ, ਜਿਸ 'ਤੇ 13 ਸਤੰਬਰ ਨੂੰ ਮੈਕਲੈਗਨ ਖੁਦ ਗੁਰੂ ਕੇ ਬਾਗ ਪੁੱਜਾ, ਜਿਸ ਦੇ ਫਲਸਰੂਪ ਸਿੰਘਾਂ 'ਤੇ ਡਾਂਗਾਂ ਵਰ੍ਹਨੀਆਂ ਬੰਦ ਹੋ ਗਈਆਂ, ਪਰ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ, ਜੋ 17 ਨਵੰਬਰ 1922 ਤੱਕ ਚੱਲਿਆ। ਇਸ ਮੋਰਚੇ ਦੌਰਾਨ 839 ਸਿੰਘ ਜ਼ਖਮੀ ਅਤੇ 5605 ਸਿੰਘ ਗ੍ਰਿਫ਼ਤਾਰ ਹੋਏ।
ਗੁਰੂ ਕਾ ਬਾਗ਼ 'ਚ ਪੰਥ ਦੀ ਕਾਮਯਾਬੀ ਮਗਰੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਈ ਹੋਰ ਗੁਰਦਵਾਰਿਆਂ 'ਤੇ ਵੀ ਕਬਜ਼ਾ ਕਰ ਲਿਆ। ਇਨ੍ਹਾਂ ਵਿਚੋਂ ਸੱਭ ਤੋਂ ਅਹਿਮ ਸਨ ਮੁਕਤਸਰ ਅਤੇ ਅਨੰਦਪੁਰ ਸਾਹਿਬ ਦੇ ਗੁਰਦਵਾਰੇ। 17 ਫ਼ਰਵਰੀ, 1923 ਦੇ ਦਿਨ [[ਤੇਜਾ ਸਿੰਘ ਸਮੁੰਦਰੀ]] ਅਤੇ [[ਕੈਪਟਨ ਰਾਮ ਸਿੰਘ]] ਦੀ ਅਗਵਾਈ ਵਿਚ 100 ਸਿੱਖਾਂ ਦੇ ਇਕ ਜਥੇ ਨੇ ਮੁਕਤਸਰ ਪਹੁੰਚ ਕੇ ਇਥੋਂ ਦੇ ਗੁਰਦਵਾਰਿਆਂ ਦੀ ਸੇਵਾ ਸੰਭਾਲ ਲਈ। ਇਸ ਮੌਕੇ ਮਹੰਤਾਂ ਨੇ ਟੱਕਰ ਲੈਣ ਤੋਂ ਗੁਰੇਜ਼ ਕੀਤਾ। 19 ਫ਼ਰਵਰੀ ਦੇ ਦਿਨ ਸਿੱਖਾਂ ਨੇ ਲੰਗਰ ਦੀ ਇਮਾਰਤ ਅਤੇ ਬੁੰਗਿਆਂ 'ਤੇ ਵੀ ਕਬਜ਼ਾ ਕਰ ਲਿਆ। ਮੁਕਤਸਰ ਦੇ ਇਸ ਮੁੱਖ ਗੁਰਦਵਾਰੇ ਤੋਂ ਇਲਾਵਾ ਗੁਰਦਵਾਰਾ ਤੰਬੂ ਸਾਹਿਬ ਦੇ ਪੁਜਾਰੀਆਂ ਸਰਮੁਖ ਸਿੰਘ ਤੇ ਅਨੋਖ ਸਿੰਘ ਨੇ ਅਪਣੇ ਆਪ ਹੀ ਗੁਰਦਵਾਰੇ ਦਾ ਇੰਤਜ਼ਾਮ ਸ਼੍ਰੋਮਣੀ ਕਮੇਟੀ ਨੂੰ ਸੌਪ ਦਿਤਾ। ਸ਼੍ਰੋਮਣੀ ਕਮੇਟੀ ਨੇ ਦਲਜੀਤ ਸਿੰਘ (ਉਰਫ਼ ਰਾਏ ਸਿੰਘ ਕਾਉਣੀ) ਨੂੰ ਇਥੋਂ ਦਾ ਮੈਨੇਜਰ ਬਣਾ ਦਿਤਾ। ਇਥੇ ਵੀ ਸਰਕਾਰ ਨੇ ਮਹੰਤਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਮਹੰਤਾਂ ਨੇ ਬਾਕੀ ਗੁਰਦਵਾਰਿਆਂ ਦੇ ਮੋਰਚਿਆਂ ਵਿਚ ਹੋਰਨਾਂ ਮਹੰਤਾਂ ਦਾ ਹਸ਼ਰ ਅੱਖੀਂ ਵੇਖ ਲਿਆ ਸੀ, ਇਸ ਕਰ ਕੇ ਉਨ੍ਹਾਂ ਨੇ ਸ਼ਿਕਾਇਤ ਲਿਖ ਕੇ ਦੇਣ ਤੋਂ ਨਾਂਹ ਕਰ ਦਿਤੀ।
==ਹਵਾਲੇ==
{{ਹਵਾਲੇ}}
|