ਪਟਿਆਲਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 93:
==ਕਿਲ੍ਹਾ ਮੁਬਾਰਕ==
ਵੰਡੇ ਗਏ ਪੰਜਾਬ ਦੇ ਦੋ ਪ੍ਰਮੁੱਖ ਸ਼ਹਿਰਾਂ [[ਲਾਹੌਰ]] ਤੇ [[ਅੰਮ੍ਰਿਤਸਰ]] ਮਗਰੋਂ ਕੇਵਲ ਪਟਿਆਲਾ ਹੀ ਅਜਿਹਾ ਹੈ ਜਿਸ ਦੀ ਵਿਰਾਸਤ ਅਨੌਖੀ 'ਤੇ ਅਮੀਰ ਦਿੱਖ ਵਾਲੀ ਹੈ। ਇਸ ਸ਼ਹਿਰ ਦੇ ਬਾਨੀ [[ਬਾਬਾ ਆਲਾ ਸਿੰਘ]] ਨੇ 12 ਫਰਵਰੀ 1763 ਨੂੰ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ ਸੀ। ਸ਼ਹਿਰ ਦਾ ਮੁੱਢ ਬੰਨਣ ਵਾਲੇ ਦਿਹਾੜੇ ਨੂੰ ਅੱਜ ਕਿਸੇ ਨੇ ਯਾਦ ਨਹੀਂ ਰੱਖਿਆ। ਪਟਿਆਲਾ,ਜਿਹੜਾ ਵਿਕਾਸ ਅਤੇ ਸੁੰਦਰਤਾ ਦੀਆਂ ਕਈ ਪੁਲਾਂਘਾਂ ਮਗਰੋਂ ਅੱਜ ਵਿਰਾਸਤੀ ਦਿੱਖ ਦੀ ਮਿਸਾਲ ਹੈ, ਪਿੱਛੇ ਪਟਿਆਲਾ ਰਿਆਸਤ ਦਾ ਹੀ ਵੱਡਮੁਲਾ ਰੋਲ ਰਿਹਾ ਹੈ। [[ਬਾਬਾ ਆਲਾ ਸਿੰਘ]] ਦੀ ਦੂਰਅੰਦੇਸ਼ੀ ਦੀ ਬਦੌਲਤ ਪਟਿਆਲਾ ਸ਼ਹਿਰ ‘ਪਟਿਆਲਾ ਰਿਆਸਤ’ ਦੀ ਸੰਨ 1765 ਤੋਂ ਦੇਸ਼ ਆਜ਼ਾਦ ਹੋਣ ਤੱਕ ਰਾਜਧਾਨੀ ਰਿਹਾ ਹੈ। ਉਨ੍ਹਾਂ ਨੇ ਇਥੇ 1757 ‘ਚ ਇੱਕ ਕੱਚੀ ਗੜ੍ਹੀ ਉਸਾਰੀ ਸੀ। ਰਾਜਸੀ ਤੇ ਪ੍ਰਸ਼ਾਸਕੀ ਪੱਖ ਤੋਂ ਹੋਰ ਮਜ਼ਬੂਤ ਹੋਣ ਮਗਰੋਂ 12 ਫਰਵਰੀ 1763 ਨੂੰ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ। ਪੱਟੀ ਦੇ ਆਲੇ ਦੀ ‘ਅੱਲ’ ਮਗਰੋਂ ਇਹ ਸ਼ਹਿਰ ਪਟਿਆਲਾ ਦੇ ਨਾਂ ’ਤੇ ਪ੍ਰਸਿੱਧ ਹੋਇਆ। ਪਹਿਲਾਂ ਬਾਬਾ ਆਲਾ ਸਿੰਘ ਨੇ ਆਪਣੀ ਰਾਜਧਾਨੀ ਕੁਝ ਚਿਰ [[ਬਰਨਾਲੇ]] ਵੀ ਰੱਖੀ, ਪਰ ਬਾਅਦ ’ਚ ਇਹ ਪਟਿਆਲਾ ਲੈ ਆਂਦੀ ਗਈ। ਦੇਸ਼ ਦੀਆਂ ਪ੍ਰਮੱਖ ਰਿਆਸਤਾਂ ’ਚੋਂ ਪਟਿਆਲਾ ਹੀ ਅਜਿਹੀ ਇਕੱਲੀ ਅਹਿਮ ਰਿਆਸਤ ਰਹੀ ਹੈ, ਜਿਸ ਦੇ ਕੌਮਾਂਤਰੀ ਪੱਧਰ ’ਤੇ ਬਾਕੀ ਰਿਆਸਤਾਂ ਨਾਲੋਂ ਵੱਧ ਤੇ ਮਿਆਰੀ ਸਬੰਧ ਰਹੇ ਹਨ। ਅੰਦਰੂਨੀ ਕਿਲ੍ਹੇ ਅੰਦਰ ਵੱਡ ਆਕਾਰੀ ਇਮਾਰਤਾਂ, ਜਿਹੜੀਆਂ ਭਵਨ ਉਸਾਰੀ ਦਾ ਕਮਾਲ ਸਨ। ਕਿਲ੍ਹਾ ਅੰਦਰੂਨ ’ਚ ਵੱਖ-ਵੱਖ ਚਿੱਤਰਕਾਰਾਂ ਦੇ ਚਿੱਤਰ ਹਨ। ਕਿਲੇ ’ਚ ਸਥਾਪਤ ਅਜਾਇਬਘਰ ਜਿੱਥੇ ਹਥਿਆਰਾਂ ਦੀ ਗੈਲਰੀ ਹੈ, ਦੇ ਵਿਲੱਖਣ ਮੀਨਾਕਾਰੀ ਨਾਲ ਲਬਰੇਜ਼ ਛੱਤ ਹੈ।
ਕਿਲ੍ਹਾ ਮੁਬਾਰਕ: ਪਟਿਆਲਾ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੁਆਰਾ 1763 ਈ. ਵਿਚ ਕਿਲਾ ਮੁਬਾਰਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦੇ ਆਲੇ ਦੁਆਲੇ ਹੀ ਪੂਰਾ ਸ਼ਹਿਰ ਵਸਿਆ ਹੋਇਆ ਹੈ। ਰਿਆਸਤਾਂ ਟੁੱਟਣ ਤੋਂ ਪਹਿਲਾਂ ਤੱਕ ਸ਼ਾਹੀ ਪਰਿਵਾਰ ਇਸ ਕਿਲ੍ਹੇ ਵਿਚ ਦੀ ਰਹਿੰਦਾ ਸੀ। ਕਿਲ੍ਹੇ ਅੰਦਰ ਬਣੇ ਰਿਆਸਤ ਦੇ ਦਰਬਾਰ ਹਾਲ ਵਿੱਚ ਇੱਕ ਮਿਊਜ਼ੀਅਮ ਬਣਾਇਆ ਹੋਇਆ ਹੈ ਜਿਸ ਵਿਚ ਰਿਆਸਤ ਨਾਲ ਸਬੰਧਿਤ ਪੁਰਾਣੀਆਂ ਯਾਦਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਹਥਿਆਰ ਵੀ ਸੁਸ਼ੋÎਭਿਤ ਹਨ। ਕਿਲ੍ਹਾ ਅੰਦਰੂਨ ਆਪਣੇ ਆਪ ਵਿਚ ਪੁਰਾਣੀ ਹਸਤ ਤੇ ਸ਼ਿਲਪ ਕਲਾ ਦਾ ਨਮੂਨਾ ਹੈ। ਇਸ ਦੇ ਅੰਦਰ ਹੀ ਬਣੀ ਉਹ ਜੋਤ ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਉਹ ਜੋਤ ਜਲਦੀ ਰਹੇਗੀ ਉਦੋਂ ਤੱਕ ਹੀ ਪਟਿਆਲਾ ਦੀ ਹੋਂਦ ਬਰਕਰਾਰ ਰਹਿ ਸਕਦੀ ਹੈ, ਹਮੇਸ਼ਾ ਸੈਲਾਨੀਆਂ ਦੇ ਦਿਲ ਵਿਚ ਅਜੀਬ ਤਰ੍ਹਾਂ ਦੇ ਖਿਆਲ ਪੈਦਾ ਕਰਦੀ ਰਹੀ ਹੈ। ਕਿਲ੍ਹਾ ਮੁਬਾਰਕ ਪੁਰਾਣੀਆਂ ਰਿਆਸਤਾਂ ਦੇ ਕਿਲ੍ਹਿਆਂ ਵਿਚੋਂ ਇੱਕ ਹੈ। ਆਪਣੇ ਜ਼ਮਾਨੇ ਦੇ ਸੁਰੱਖਿਆ ਢਾਂਚੇ ਨੂੰ ਦੇਖਦੇ ਹੋਏ ਬਣਾਏ ਗਏ ਕਿਲ੍ਹਾ ਮੁਬਾਰਕ ਦੇ ਵੱਖ ਵੱਖ ਹਿੱਸੇ ਜਿਹੜੇ ਕਿ ਇੱਕ ਰਾਜ ਚਲਾਉਣ ਦੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਦੇ ਹਨ, ਉਹ ਇਥੇ ਪਹੁੰਚਣ ਵਾਲਿਆਂ ਦੇ ਦਿਲ ਵਿਚ ਹਮੇਸ਼ਾ ਉਤਸੁਕਤਾ ਪੈਦਾ ਕਰਦੇ ਹਨ। ਮਹਾਰਾਜਾ ਪ੍ਰਤਾਪ ਸਿੰਘ ਨੇ ਆਪਣੇ ਪਿਤਾ ਮਹਾਰਾਜਾ ਰਿਪੁਦਮਨ ਸਿੰਘ ਦੀ ਮੌਤ ਤੋਂ ਬਾਅਦ 1942 ’ਚ ਇਸੇ ਕਿਲ੍ਹੇ ਵਿੱਚ ਪਿਤਾ ਦੀ ਥਾਂ ਸਹੁੰ ਚੁੱਕੀ।
 
==ਸ਼ੀਸ ਮਹਿਲ==