ਸੁਖਵਿੰਦਰ ਅੰਮ੍ਰਿਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 13:
 
==ਜੀਵਨ ਵੇਰਵੇ==
ਸੁਖਵਿੰਦਰ ਦਾ ਜਨਮ ਪਿੰਡ ਸਦਰਪੁਰਾ ਵਿਖੇ ਹੋਇਆ। ਸੁਖਵਿੰਦਰ ਆਪਣੇ ਘਰ ਦੀ ਜੇਠੀ ਧੀ ਹੈ। ਇਕ ਭਰਾ ਤੇ ਚਾਰ ਭੈਣਾਂ ਦੀ ਸਭ ਤੋਂ ਵੱਡੀ ਭੈਣ। ਜਿਵੇਂ ਚਸ਼ਮੇ ਦੇ ਪਾਣੀ ਤੋਂ ਕੋਈ ਉਸਦੀ ਪਥਰੀਲੀ ਜਨਮ ਭੂਮੀ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਉਸੇ ਤਰ੍ਹਾਂ ਸੁਖਵਿੰਦਰ ਅੰਮ੍ਰਿਤ ਦੇ ਚਿਹਰੇ ਤੋਂ ਉਸ ਦੇ ਕਠੋਰ ਬਚਪਨ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਸ ਬਚਪਨ ਅਤੇ ਇਸ ਘਰ ਵਿਚ ਕਵਿਤਾ ਦੇ ਆਉਣ ਲਈ ਕਿਹੜਾ ਦੁਆਰ ਸੀ ਇਹ ਸੋਚ ਕੇ ਹੈਰਾਨੀ ਹੁੰਦੀ ਹੈ। ਇਕ ਦਿਨ ਉਹਦੇ ਗੀਤਾਂ ਦੀ ਕਾਪੀ ਮਾਂ ਦੇ ਹੱਥ ਆ ਗਈ ਤਾਂ ਮਾਂ ਪਹਿਲਾਂ ਡਰੀ ਫਿਰ ਅੱਗ ਵਾਂਗ ਤਪ ਗਈ, ਗੀਤਾਂ ਵਾਲੀ ਕਾਪੀ ਬਲਦੇ ਚੁੱਲ੍ਹੇ ਵਿਚ ਡਾਹ ਦਿੱਤੀ ਤੇ ਸੁਖਵਿੰਦਰ ਦੇ ਪਿੰਡੇ ਤੇ ਕੁੱਟ ਕੁੱਟ ਕੇ ਲਾਸਾਂ ਪਾ ਦਿੱਤੀਆਂ ਤੇ ਕਹਿਣ ਲੱਗੀ : ਤੂੰ ਸ਼ੁਕਰ ਕਰ ਕਾਪੀ ਤੇਰੇ ਪਿਓ ਦੇ ਹੱਥ ਨਹੀਂ ਆਈ, ਉਹਨੇ ਤਾਂ ਤੇਰੇ ਡੱਕਰੇ ਕਰ ਕੇ ਤੈਨੂੰ ਤੂੜੀ ਵਾਲੇ ਕੋਠੇ ਅੰਦਰ ਦੱਬ ਦੇਣਾ ਸੀ। ਸੁਖਵਿੰਦਰ ਕੋਲ ਆਪਣੇ ਬੋਲਾਂ ਨੂੰ ਲੁਕੋਣ ਲਈ ਆਪਣੇ ਸੀਨੇ ਤੋਂ ਬਿਨਾਂ ਕੋਈ ਥਾਂ ਨਹੀਂ ਸੀ। ਇਨ੍ਹਾਂ ਦਿਨਾਂ ਦਾ ਕੁਝ ਸੇਕ ਸੁਖਵਿੰਦਰ ਦੀਆਂ ਦੋ ਕਵਿਤਾਵਾਂ ‘ ਹੁਣ ਮਾਂ ‘ ਅਤੇ ‘ ਉਹ ਪੁਰਸ਼ ‘ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ। ਉਂਜ ਉਹ ਸੇਕ ਇਨ੍ਹਾਂ ਕਵਿਤਾਵਾਂ ਵਿਚ ਸਮੋਏ ਜਾਣ ਤੋਂ ਵੀ ਜ਼ਿਆਦਾ ਹੈ। ਇਹ ਸੁਖਵਿੰਦਰ ਦੀ ਸ਼ਿੱਦਤ ਤੇ ਸ਼ੌਕ ਦਾ ਹੀ ਕਮਾਲ ਹੈ ਕਿ ਉਸ ਨੇ ਝੱਖੜਾਂ ਵਿਚ ਵੀ ਆਪਣੇ ਮੱਥੇ ਦੀ ਜੋਤ ਨੂੰ ਬੁਝਣ ਨਾ ਦਿੱਤਾ। ਸ਼ਾਇਦ ਇਹ ਮੱਥੇ ਦੀ ਜੋਤ ਦਾ ਹੀ ਕਮਾਲ ਹੈ ਕਿ ਏਨੇ ਝੱਖੜ ਵੀ ਬੁਝਾ ਨਾ ਸਕੇ।ਪੰਜ ਧੀਆਂ ਦਾ ਭਾਰ ਉਤਾਰਨ ਦੀ ਕਾਹਲੀ ਵਿਚ ਮਾਪਿਆਂ ਨੇ 17 ਸਾਲਾਂ ਦੀ ਉਮਰ ਵਿਚ ਸੁਖਵਿੰਦਰ ਦਾ ਵਿਆਹ ਕਰ ਦਿੱਤਾ। ਘਰ ਦਿਆਂ ਨੂੰ ਕਬੀਲਦਾਰੀ ਕਿਓਂਟਣ ਦੀ ਕਾਹਲੀ ਸੀ। ਉਹ ਸੋਚਦੀ ਸੀ ਸਹੁਰਿਆਂ ਦਾ ਘਰ ਪੇਕਿਆਂ ਜਿੰਨਾ ਕਠੋਰ ਨਹੀਂ ਹੋਵੇਗਾ। ਉਹ ਚਾਈਂ ਚਾਈਂ ਸਹੁਰੇ ਘਰ ਆਈ ਤਾਂ ਉਹਨੇ ਦੇਖਿਆ ਏਥੇ ਵੀ ਓਹੀ ਚੁੱਲ੍ਹਾ ਬਲ ਰਿਹਾ ਸੀ, ਗੀਤਾਂ ਵਾਲੀ ਕਾਪੀ ਸਾੜਣ ਵਾਲਾ ਚੁੱਲ੍ਹਾ। ਪਰ ਹੌਲੀ ਹੌਲੀ ਉਹਨੇ ਅਮਰਜੀਤ,ਆਪਣੇ ਜੀਵਨ-ਸਾਥੀ ਨੂੰ ਆਪਣੇ ਪਿਆਰ ਤੇ ਸਿਆਣਪ ਨਾਲ ਜਿੱਤ ਲਿਆ।ਉਹਨੇ ਉਹਨੂੰ ਕਾਪੀ ਤੇ ਪੈੱਨ ਲਿਆ ਦਿੱਤਾ। ਉਹ ਦੁਬਾਰਾ ਪੜ੍ਹਨ ਲੱਗ ਪਈ,ਵਿਆਹ ਵੇਲੇ ਉਹ ਨੌਵੀਂ ਪਾਸ ਸੀ,ਉਹਨੇ ਹੌਲੀ ਹੌਲੀ ਮੈਟ੍ਰਿਕ,ਬੀ.ਏ., ਐਮ.ਏ. ਕੀਤੀ ਤੇ ਹੁਣ ਉਹ ਕਿੰਨ੍ਹੀਆਂ ਕਿਤਾਬਾਂ ਦੀ ਸਿਰਜਕ ਹੈ। ਚੁੱਲ੍ਹੇ ਵਿਚ ਬਲਣ ਵਾਲੀ ਉਹਦੀ ਕਵਿਤਾ ਹੁਣ ਹਜ਼ਾਰ ਰੰਗਾਂ ਦੀ ਲਾਟ ਬਣ ਗਈ ਹੈ, ਪੁੰਨਿਆਂ ਬਣ ਗਈ ਹੈ। ਇਸ ਲਾਟ ਦੇ ਰੰਗ ਏਨੇ ਸੁਹਣੇ ਤੇ ਏਨੀ ਸ਼ਿੱਦਤ ਭਰੇ ਨੇ ਹੁੰਦੇ ਜੇ ਉਸਦੀ ਕਵਿਤਾ ਨੂੰ ਚੁੱਲ੍ਹੇ ਵਿਚ ਨਾ ਮੱਚਣਾ ਪੈਂਦਾ।<ref name="ਸੀਰਤ">{{cite web| title=ਚੁੱਲ੍ਹੇ ਵਿੱਚ ਬਲਦੀਆਂ ਕਵਿਤਾਵਾਂ ਤੇ ਹਜ਼ਾਰ ਰੰਗਾਂ ਦੀ ਲਾਟ| publisher=ਸੀਰਤ, ਸੰ: ਸੁਪਨ ਸੰਧੂ | url=http://www.seerat.ca/june2011/index.php। date=ਜੂਨ 2011}}</ref>
 
ਪਰ ਹੌਲੀ ਹੌਲੀ ਉਹਨੇ ਅਮਰਜੀਤ,ਆਪਣੇ ਜੀਵਨ-ਸਾਥੀ ਨੂੰ ਆਪਣੇ ਪਿਆਰ ਤੇ ਸਿਆਣਪ ਨਾਲ ਜਿੱਤ ਲਿਆ।ਉਹਨੇ ਉਹਨੂੰ ਕਾਪੀ ਤੇ ਪੈੱਨ ਲਿਆ ਦਿੱਤਾ। ਉਹ ਦੁਬਾਰਾ ਪੜ੍ਹਨ ਲੱਗ ਪਈ,ਵਿਆਹ ਵੇਲੇ ਉਹ ਨੌਵੀਂ ਪਾਸ ਸੀ,ਉਹਨੇ ਹੌਲੀ ਹੌਲੀ ਮੈਟ੍ਰਿਕ,ਬੀ.ਏ., ਐਮ.ਏ. ਕੀਤੀ ਤੇ ਹੁਣ ਉਹ ਕਿੰਨ੍ਹੀਆਂ ਕਿਤਾਬਾਂ ਦੀ ਸਿਰਜਕ ਹੈ। ਚੁੱਲ੍ਹੇ ਵਿਚ ਬਲਣ ਵਾਲੀ ਉਹਦੀ ਕਵਿਤਾ ਹੁਣ ਹਜ਼ਾਰ ਰੰਗਾਂ ਦੀ ਲਾਟ ਬਣ ਗਈ ਹੈ, ਪੁੰਨਿਆਂ ਬਣ ਗਈ ਹੈ। ਇਸ ਲਾਟ ਦੇ ਰੰਗ ਏਨੇ ਸੁਹਣੇ ਤੇ ਏਨੀ ਸ਼ਿੱਦਤ ਭਰੇ ਨੇ ਹੁੰਦੇ ਜੇ ਉਸਦੀ ਕਵਿਤਾ ਨੂੰ ਚੁੱਲ੍ਹੇ ਵਿਚ ਨਾ ਮੱਚਣਾ ਪੈਂਦਾ।<ref name="ਸੀਰਤ">{{cite web| title=ਚੁੱਲ੍ਹੇ ਵਿੱਚ ਬਲਦੀਆਂ ਕਵਿਤਾਵਾਂ ਤੇ ਹਜ਼ਾਰ ਰੰਗਾਂ ਦੀ ਲਾਟ| publisher=ਸੀਰਤ, ਸੰ: ਸੁਪਨ ਸੰਧੂ | url=http://www.seerat.ca/june2011/index.php। date=ਜੂਨ 2011}}</ref>
==ਰਚਨਾਵਾਂ==
===ਕਾਵਿ-ਸੰਗ੍ਰਹਿ===
ਲਾਈਨ 23 ⟶ 21:
*[[''ਧੂੰਆਂ'']]
*[[''ਸਬਕ'']]
 
 
===ਗ਼ਜ਼ਲ-ਸੰਗ੍ਰਹਿ===
* ''ਸੂਰਜ ਦੀ ਦਹਿਲੀਜ਼''
ਲਾਈਨ 32 ⟶ 28:
* ''ਪੁੰਨਿਆ'' (2011)
* ''ਕੇਸਰ ਦੇ ਛਿੱਟੇ'' (ਸੰਪਾਦਿਤ)
 
==ਕਾਵਿ-ਨਮੂਨੇ==
<poem>
***
ਬਾਂਵਰੀ ਦੀਵਾਨੀ ਚਾਹੇ ਪਗਲੀ ਕਹੋ
ਬਸ ਮੇਰੇ ਰਾਮਾ ਮੈਨੂੰ ਆਪਣੀ ਕਹੋ
ਜੇ ਹੈ ਮੇਰੇ ਤਨ ਵਿਚ ਰੂਹ ਫੂਕਣੀ
ਹੋਠਾਂ ਸੰਗ ਲਾਵੋ ਨਾਲ਼ੇ ਵੰਝਲ਼ੀ ਕਹੋ
ਆਵਾਂਗੀ ਮੈਂ ਨ੍ਹੇਰਿਆਂ ਦੀ ਹਿੱਕ ਚੀਰ ਕੇ
ਇਕ ਵਾਰ ਤੁਸੀਂ ਮੈਨੂੰ ਰੌਸ਼ਨੀ ਕਹੋ
***
</poem>
 
 
==ਬਾਹਰੀ ਕੜੀਆਂ==
* [https://www.youtube.com/watch?v=HgOIERMqOtw youtube interview]