ਗਰਟੀ ਕੋਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 32:
 
ਕਾਰਬੋਹਾਈਡ੍ਰੇਟ ਮੈਟੀਬੋਲਿਜ਼ਮ ਦਾ ਪ੍ਰਕਾਸ਼ਨ ਕਰਨ ਤੋਂ ਬਾਅਦ 1931 ਵਿੱਚ ਉਨ੍ਹਁ ਨੇ ਰੋਜ਼ਵੈੱਲ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਕਈ ਯੂਨੀਵਰਸਿਟੀਆਂ ਨੇ ਕਾਰਲ ਨੂੰ ਤਁ ਨੌਕਰੀ ਦੀ ਪੇਸ਼ਕਸ਼ ਤਁ ਕੀਤੀ ਪਰ ਗਰਟੀ ਨੂੰ ਸਭ ਨੇ ਅਣਗੌਲਿਆ ਕਰ ਦਿੱਤਾ। ਗਰਟੀ ਨੂੰ ਇੱਕ ਯੂਨੀਵਰਸਿਟੀ ਨੇ ਇੰਟਰਵਿਊ ਦੌਰਾਨ 'ਗੈਰ-ਅਮਰੀਕੀ' ਕਹਿ ਦਿੱਤਾ। 1931 ਵਿੱਚ ਉਹ ਸੇਂਃ ਲੂਈਸ, [[ਮਿਸੀਸੂਰੀ]] ਚਲੇ ਗਏ, ਜਿੱਥੇ ਕਾਰਲ ਨੂੰ [[ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ]] ਦੁਆਰਾ ਖੋਜ ਕਾਰਜ ਦੀ ਪੇਸ਼ਕਸ਼ ਕੀਤੀ ਗਈ। ਗਰਟੀ ਦੇ ਖੋਜ ਕਾਰਜਁ ਦਾ ਅਤੀਤ ਦੇਖਦੇ ਹੋਏ, ਉਸਨੂੰ ਆਪਣੇ ਪਤੀ ਤੋਂ ਦਸ ਗੁਣਾ ਘੱਟ ਤਨਖ਼ਾਹ 'ਤੇ, ਖੋਜ ਸਹਾਇਕ ਦੇ ਤੌਰ 'ਤੇ ਨੌਕਰੀ ਦਿੱਤੀ ਗਈ। ਉਸਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੇ ਪਤੀ ਦੇ ਕਰੀਅਰ ਨੂੰ ਨੁਕਸਾਨ ਪਹੁੰਚਾ ਰਹੀ ਹੈ। 1943 ਵਿੱਚ ਉਸਨੂੰ ਰੀਸਰਚ ਬਾਇਓਲਾਜੀਕਲ ਕਮਿਸਟਰੀ ਅਤੇ ਫਾਰਮਾਕੋਲੌਜੀ ਦੀ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ। ਨੋਬਲ ਪੁਰਸਕਾਰ ਮਿਲਣ ਤੋਂ ਕੁਝ ਕੁ ਮਹੀਨੇ ਪਹਿਲਁ ਉਸਨੂੰ ਪੂਰਨ ਤੌਰ 'ਤੇ ਪ੍ਰੋਫੈਸਰ ਦਾ ਪਦ ਦੇ ਦਿੱਤਾ ਗਿਆ ਅਤੇ ਉਹ 1957 ਤੱਕ ਆਪਣੀ ਮੌਤ ਹੋਣ ਤੱਕ ਇਸ ਪਦ 'ਤੇ ਰਹੀ।
 
ਉਨਾਂ ਨੇ ਆਪਣਾ ਸਾਂਝਾ ਕੰਮ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਵੀ ਜਾਰੀ ਰੱਖਿਆ। ਜਦੋਂ ਉਹ ਡੱਡੂ ਦੀਆਂ ਮਾਸਪੇਸ਼ੀਆਂ 'ਤੇ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਨੇ ਇੱਕ ਮੱਧਮ ਦਰਜੇ ਦੇ ਯੋਗਿਕ ਦੀ ਖੋਜ ਕੀਤੀ ਜੋ ਕਿ ਗਲਾਈਕੋਜਨ ਨੂੰ [[ਗਲੂਕੋਜ਼ 1-ਫਾਸਫੇਟ]] ਵਿੱਚ ਤੋੜਨ ਦੀ ਸਮਰੱਥਾ ਰੱਖਦਾ ਹੈ। ਇਸਨੂੰ ਕੋਰੀ ਈਸਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹਨਾਂ ਨੇ ਇੱਕ ਯੋਗਿਕ ਢਾਂਚਾ ਤਿਆਰ ਕੀਤਾ ਜੋ ਕਿ [[ਫਾਸਫੋਰੀਲੇਸ]] ਨਾਮ ਦੇ ਪਾਚਕ (ਐਨਜ਼ਾਇਮ) ਨੂੰ ਪਹਿਚਾਣਦਾ ਹੈ ਅਤੇ ਫਿਰ ਇਹ ਰਸਾਇਣਕ ਬਣਾਵਟ ਵਿੱਚ ਵੱਡਾ ਯੋਗਦਾਨ ਦਿੰਦਾ ਹੈ ਤੇ ਨਾਲ ਹੀ ਇਹ ਵੀ ਦਿਖਾਉਂਦਾ ਹੈ ਕਿ ਕੋਰੀ ਈਸਟਰ, ਕਾਰਬੋਹਾਈਡ੍ਰੇਟ ਗਲਾਈਕੋਜਨ ਦੇ ਗਲੂਕੋਜ਼ ਵਿੱਚ ਹੋਣ ਵਾਲੇ ਬਦਲਾਅ ਦਾ ਪਹਿਲਾਂ ਕਦਮ ਹੈ। ਇਹ ਲਹੂ ਗਲੂਕੋਜ਼ ਤੋਂ ਗਲਾਈਕੋਜਨ ਬਣਾਉਣ ਲਈ ਸਭ ਤੋਂ ਆਖਰੀ ਭੂਮਿਕਾ ਨਿਭਾਉਂਦਾ ਹੈ। ਗਰਟੀ ਕੋਰੀ ਨੇ [[ਗਲਾਈਕੋਜਨ ਭੰਡਾਰ ਬਿਮਾਰੀ|ਗਲਾਈਕੋਜਨ ਸਟੋਰੇਜ਼ ਡਿਸੀਜ਼]] 'ਤੇ ਵੀ ਪੜ੍ਹਾਈ ਕੀਤੀ ਅਤੇ ਇਸਦੀਆਂ ਚਾਰ ਕਿਸਮਾਂ ਦੀ ਖੋਜ ਕੀਤੀ ਤੇ ਹਰ ਇੱਕ ਕਿਸੇ ਖਾਸ ਪਾਚਕ ਦੋਸ਼ (ਐਨਜ਼ਾਇਮਿਕ ਡਿਫੈਕਟ) ਨਾਲ ਸਬੰਧਤ ਸੀ। ਗਰਟੀ ਪਹਿਲੀ ਅਜਿਹੀ ਸੀ ਜਿਸਨੇ ਇਸ ਦਿਖਾਇਆ ਕਿ ਪਾਚਕ (ਐਨਜ਼ਾਇਮ) ਵਿਚਲੇ ਪੈਦਾ ਹੋਣ ਵਾਲੇ ਦੋਸ਼ਾਂ (ਡਿਫੈਕਟਾਂ) ਦਾ ਕਾਰਨ ਮਨੁੱਖੀ ਅਨਵੰਸ਼ਿਕ ਬਿਮਾਰੀਆਂ (ਹਿਊਮਨ ਜੈਨੇਟਿਕ ਡਿਸੀਜ਼) ਹਨ।
 
==ਸਨਮਾਨ==