"ਖਜੁਰਾਹੋ" ਦੇ ਰੀਵਿਜ਼ਨਾਂ ਵਿਚ ਫ਼ਰਕ

ਜਾਣਕਾਰੀ ਵਧਾਈ
(ਜਾਣਕਾਰੀ ਵਧਾਈ)
(ਜਾਣਕਾਰੀ ਵਧਾਈ)
==ਇਤਿਹਾਸ==
[[ਚੰਦੇਲਾ ਵੰਸ਼]] ਦਾ ਪਤਨ 13ਵੀਂ ਸਦੀ ਵਿੱਚ ਹੋ ਗਿਆ ਸੀ। ਇਸ ਦੇ ਨਾਲ ਹੀ ਇਹ ਕਸਬਾ ਅਤੇ ਇੱਥੋਂ ਦੇ ਮੰਦਿਰ ਵੀ ਲੋਕਾਂ ਦੀਆਂ ਨਿਗਾਹਾਂ ਤੋਂ ਓਹਲੇ ਹੋ ਗਏ। ਭਾਰਤ ਵਿੱਚ ਬਰਤਾਨਵੀ ਸ਼ਾਸਨ ਸਮੇਂ ਅੰਗਰੇਜ਼ ਫ਼ੌਜੀ ਅਧਿਕਾਰੀ [[ਟੀ.ਐੱਸ. ਬਰਟ]] ਨੂੰ ਉਸ ਦੇ ਪਾਲਕੀ ਵਾਲਿਆਂ ਨੇ 1838 ਵਿੱਚ ਇਨ੍ਹਾਂ ਮੰਦਿਰਾਂ ਬਾਰੇ ਦੱਸਿਆ। ਉਸ ਨੇ ਸੰਘਣੇ ਜੰਗਲਾਂ ਵਿੱਚ ਖੋਜ ਕੀਤੀ ਅਤੇ ਇਨ੍ਹਾਂ ਵੱਲ ਦੁਨੀਆਂ ਦਾ ਧਿਆਨ ਖਿੱਚਿਆ।
==ਮੰਦਿਰ ਦੇ ਅੰਦਰਲੇ ਦ੍ਰਿਸ਼==
ਖਜੂਰਾਹੋ ਦੇ ਮੰਦਿਰਾਂ ਨੂੰ ਪੱਛਮੀ ਅਤੇ ਪੂਰਬੀ ਭਾਗ ਦੇ ਮੰਦਿਰਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚੋਂ ਪੱਛਮ ਵਾਲੇ ਸਭ ਤੋਂ ਵਧੇਰੇ ਪ੍ਰਸਿੱਧ ਹਨ। ਇਨ੍ਹਾਂ ਵਿੱਚੋਂ ਪੰਜ ਮੰਦਿਰ ਦਿਖਾਏ ਜਾਂਦੇ ਹਨ। ਸਭ ਤੋਂ ਪਹਿਲਾਂ [[ਲਕਸ਼ਮਣ]] ਮੰਦਿਰ ਦਿਖਾਉਂਦੇ ਹਨ। ਇਹ [[ਵਿਸ਼ਨੂੰ]] ਭਗਵਾਨ ਦਾ ਮੰਦਿਰ ਹੈ। ਇਹ ਸਭ ਤੋਂ ਪ੍ਰਾਚੀਨ ਮੰਦਿਰ ਹੈ। ਇਹ 930-950 ਈਸਵੀ ਵਿੱਚ ਬਣਿਆ। ਇਹ [[ਰਾਜਾ ਯਸ਼ੋਵਰਮਨ]] ਨੇ ਬਣਾਇਆ। ਇਹ ਜਾਣਕਾਰੀ ਮੰਦਿਰ ਦੀ ਖੁਦਾਈ ਵੇਲੇ ਮਿਲੀ ਸਿੱਲ ਉੱਤੇ ਦਰਜ ਹੈ। ਇਹ ਸਿੱਲ ਹੁਣ ਉੱਪਰ ਪੌੜੀਆਂ ਦੀ ਦੀਵਾਰ ’ਤੇ ਲਗਾਈ ਹੋਈ ਹੈ। ੲਿਸ ਦੇ ਅੰਦਰ ਦਾਖ਼ਲ ਹੋਣ ਲਈ ਪੋਰਚ ਹੈ ਜਿਸ ਨੂੰ ਮੰਡਪ ਕਹਿੰਦੇ ਹਨ। ਫਿਰ ਮਹਾਂਮੰਡਪ ਆਉਂਦਾ ਹੈ। ਇਹ ਦੇਵਤਿਆਂ ਅੱਗੇ ਨੱਚਣ ਦਾ ਉੱਚਾ ਫਰਸ਼ ਹੈ। ਇਸ ਦੇ ਖੱਬੇ ਅਤੇ ਸੱਜੇ ਦੀਵਾਰਾਂ ਵਿੱਚ ਸੰਗੀਤਕਾਰਾਂ ਦੇ ਬੈਠਣ ਲਈ ਥਾਂ ਹੈ। ਅਖ਼ੀਰ ਵਿੱਚ ਉਹ ਸਥਾਨ ਹੈ ਜਿੱਥੇ ਸ੍ਰੀ ਵਿਸ਼ਨੂੰ ਦੀ ਮੂਰਤੀ ਸੁਸ਼ੋਭਿਤ ਹੈ। ਇਸ ਦੇ ਤਿੰਨ ਸਿਰ ਅਤੇ ਚਾਰ ਬਾਹਾਂ ਹਨ। ਇਸ ਦੀ ਉਚਾਈ 25.9 ਮੀਟਰ ਤੇ ਇੰਨੀ ਹੀ ਲੰਬਾਈ ਹੈ। ਇਹ ਪੂਰੀ ਤਰ੍ਹਾਂ ਨੁਕਸਾਨ ਤੋਂ ਬਚਿਆ ਇੱਕੋ ਇੱਕ ਮੰਦਿਰ ਹੈ। ਇਸ ਦੀਆਂ ਦੀਵਾਰਾਂ ’ਤੇ ਸ਼ਿਕਾਰ ਕਰਨ ਦੇ ਦ੍ਰਿਸ਼, ਲੜਾਈ ਦੇ ਮੈਦਾਨ ਦੇ ਦ੍ਰਿਸ਼, ਹਾਥੀਆਂ ਦਾ ਜਲੂਸ, ਘੋੜੇ ਅਤੇ ਫ਼ੌਜੀ ਦਿਖਾਏ ਗਏ ਹਨ। ਨਾਲ ਹੀ ਘਰੇਲੂ ਜ਼ਿੰਦਗੀ ਨਾਲ ਜੁੜੇ ਪਹਿਲੂ ਜਿਵੇਂ ਸ਼ੀਸ਼ਾ ਦੇਖਦੀ ਅੌਰਤ, ਪੈਰ ਵਿੱਚੋਂ ਕੰਡਾ ਕੱਢਦੀ ਅੌਰਤ, ਮਾਂਗ ਵਿੱਚ ਸੰਧੂਰ ਪਾਉਂਦੀ ਅੌਰਤ, ਕੱਪੜੇ ਉਤਾਰਨੇ, ਉਬਾਸੀਆਂ ਲੈਣੀਆਂ, ਗਿੱਲੇ ਵਾਲਾਂ ਵਿੱਚੋਂ ਪਾਣੀ ਨਿਚੋੜਨਾ, ਬਾਂਦਰਾਂ ਤੇ ਤੋਤਿਆਂ ਨਾਲ ਖੇਡਣਾ, ਵੀਨਾ ਵਜਾਉਣਾ, ਬੱਚਾ ਖਿਡਾਉਂਦੀ ਮਾਂ ਅਤੇ ਸਰੀਰਕ ਸੁਖਾਂ ਸਬੰਧੀ ਦ੍ਰਿਸ਼ ਹਨ। ਮੰਦਿਰ ਦੇ ਆਧਾਰ ਨੇੜੇ ਮੂੰਹ ਬਾਹਰ ਕੱਢੇ ਹਾਥੀਆਂ ਦੀ ਕਤਾਰ ਇਸ ਤਰ੍ਹਾਂ ਹੈ ਜਿਵੇਂ ਉਨ੍ਹਾਂ ਨੇ ਸਾਰੇ ਮੰਦਿਰ ਦਾ ਭਾਰ ਚੁੱਕਿਆ ਹੋਵੇ।
ਇੱਕ ਅੌਰਤ ਦੀ ਪ੍ਰੇਮ ਪੱਤਰ ਲਿਖਦੀ ਹੋਈ ਮੂਰਤੀ ਬਹੁਤ ਅਹਿਮ ਹੈ। ਇਹ ਮੂਰਤੀ ਦਰਸ਼ਾਉਂਦੀ ਹੈ ਕਿ ਇਹ ਉਸ ਸਮੇਂ ਅੌਰਤਾਂ ਦੇ ਪੜ੍ਹੀਆਂ-ਲਿਖੀਆਂ ਹੋਣ ਦਾ ਵੀ ਸਬੂਤ ਹੈ। ਦੂਜਾ ਮੰਦਿਰ ਹੈ ਕੇਂਦਰੀ ਮਹਾਂਦੇਵ ਮੰਦਿਰ। ਇਹ ਭਗਵਾਨ ਸ਼ਿਵ ਨਾਲ ਸਬੰਧਿਤ ਹੈ। ਇਸ ਦੀ ਲੰਬਾਈ 30.5 ਮੀਟਰ ਹੈ। ਪਲੇਟਫਾਰਮ ਨੂੰ ਛੱਡ ਕੇ ਇਸ ਦੀ ਚੌੜਾਈ ਤੇ ਉਚਾਈ 20 ਮੀਟਰ ਹੈ। ਇਸ ਦੇ ਪਲੇਟਫਾਰਮ ਨਾਲ ਹੀ ਜਗਦੰਬੀ ਮਾਤਾ ਦਾ ਮੰਦਿਰ ਹੈ। ਜੇ ਲਕਸ਼ਮਣ ਮੰਦਿਰ ਤਰਾਸ਼ ਕਲਾ ਦੀ ਸਿਖਰ ਹੈ ਤਾਂ ਇਮਾਰਤਸਾਜ਼ੀ ਵਿੱਚ ਮਹਾਂਦੇਵ ਮੰਦਿਰ ਦਾ ਕੋਈ ਸਾਨੀ ਨਹੀਂ ਹੈ। ਚਿਤਰ ਗੁਪਤ ਮੰਦਿਰ ਸੂਰਜ ਦੇਵਤੇ ਨੂੰ ਸਮਰਪਿਤ ਹੈ। ਸੂਰਜ ਦੇਵਤਾ ਸੱਤ ਘੋੜਿਆਂ ਦੁਆਰਾ ਖਿੱਚੇ ਜਾ ਰਹੇ ਰਥ ਵਿੱਚ ਸਵਾਰ ਦਿਖਾਇਆ ਗਿਆ ਹੈ। ਮੁੱਖ ਮੂਰਤੀ ਵਿੱਚ ਘੋਡ਼ੇ ਬਹੁਤ ਹੀ ਛੋਟੇ ਆਕਾਰ ਵਿੱਚ ਰੌਸ਼ਨੀ ਨਾਲ ਹੀ ਦਿਸਦੇ ਹਨ। ਪਹਿਲੇ ਤਿੰਨ ਮੰਦਿਰ ਦੇਖਣ ਮਗਰੋਂ ਸਾਰੀ ਸਥਿਤੀ ਸਮਝ ਆ ਜਾਂਦੀ ਹੈ।
ਇਨ੍ਹਾਂ ਪ੍ਰਾਚੀਨ ਮੰਦਿਰਾਂ ਵਿੱਚ ਪੱਥਰ ਗੀਤ ਗਾ ਰਹੇ ਹਨ ਜਿਨ੍ਹਾਂ ਵਿੱਚੋਂ ਧਾਰਮਿਕ ਪ੍ਰਵਿਰਤੀ ਅਤੇ ਜ਼ਿੰਦਗੀ ਦਾ ਯਥਾਰਥ ਝਲਕਦਾ ਹੈ। ਰਾਤ ਨੂੰ ਆਵਾਜ਼ ਅਤੇ ਰੌਸ਼ਨੀ ਦਾ ਪ੍ਰੋਗਰਾਮ ਸਾਰੇ ਮੰਦਿਰਾਂ ਦੇ ਇਤਿਹਾਸ ’ਤੇ ਝਾਤ ਪੁਆਉਂਦਾ ਹੈ। ਇਸ ਲਈ 200 ਰੁਪਏ ਦੀ ਟਿਕਟ ਲੱਗਦੀ ਹੈ, ਪਰ ਇਹ ਘਾਟੇ ਦਾ ਸੌਦਾ ਨਹੀਂ।
ਇੱਥੋਂ ਮਹਿਜ਼ 26 ਕਿਲੋਮੀਟਰ ਦੂਰ ਪੰਨਾ ਨੈਸ਼ਨਲ ਪਾਰਕ ਹੈ ਜਿਹੜਾ ਬਾਘਾਂ ਕਾਰਨ ਮਸ਼ਹੂਰ ਹੈ। [[ਬਾਘ]] ਨੂੰ ਦੇਖਣ ਲਈ 4,000 ਰੁਪਏ ਤਕ ਖ਼ਰਚ ਆ ਜਾਂਦਾ ਹੈ। ਸਰਕਾਰੀ ਫ਼ੀਸ 1,620 ਰੁਪਏ ਹੈ। ਤਕਰੀਬਨ 2,500 ਰੁਪਏ ਜੀਪ ਵਾਲਾ ਲੈਂਦਾ ਹੈ ਜਿਸ ਵਿੱਚ ਇੱਕ ਗਾਈਡ ਹੁੰਦਾ ਹੈ ਜੋ ਬਾਘ ਦਿਖਾਉਣ ਵਿੱਚ ਮਦਦ ਕਰਦਾ ਹੈ।
==ਹਵਾਲੇ==
{{ਹਵਾਲੇ}}