ਪਰਿਵਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Baljeet Bilaspur ਨੇ ਸਫ਼ਾ Parivar\ ਨੂੰ ਪਰਿਵਾਰ ’ਤੇ ਭੇਜਿਆ
No edit summary
ਲਾਈਨ 1:
[[File:Family by Edwina Sandys.JPG|thumb|ਮਾਪੇ ਅਤੇ ਬੱਚਾ; [[ਪੈਲਸ ਆਫ਼ ਨੇਸ਼ਨਜ਼]] ([[ਜਨੇਵਾ]], [[ਸਵਿਟਜ਼ਰਲੈਂਡ]]) ਵਿਖੇ ''ਟੱਬਰ'' ਦਾ ਬੁੱਤ]]
 
[[ਮਨੁੱਖ|ਮਨੁੱਖੀ]] ਪ੍ਰਸੰਗ ਵਿੱਚ '''ਟੱਬਰ''', '''ਪਰਵਾਰਪਰਿਵਾਰ''' ਜਾਂ '''ਖ਼ਾਨਦਾਨ''' ਇੱਕ [[ਸਮਾਜਕ ਟੋਲੀ|ਟੋਲੀ]] ਹੁੰਦੀ ਹੈ ਜਿਹਨੂੰ [[ਜਨਮ]], [[ਵਿਆਹ]] ਜਾਂ ਇਕੱਠੀ ਰਿਹਾਇਸ਼ ਰਾਹੀਂ ਮਾਨਤਾ ਮਿਲਦੀ ਹੈ। ਕਿਸੇ ਨਜ਼ਦੀਕੀ ਟੱਬਰ ਵਿੱਚ ਜੀਵਨ-ਸਾਥੀ, ਮਾਪੇ, ਭਰਾ-ਭੈਣ ਅਤੇ ਧੀਆਂ-ਪੁੱਤ ਆਦ ਸ਼ਾਮਲ ਹੁੰਦੇ ਹਨ। ਵੱਡੇ ਟੱਬਰ ਵਿੱਚ ਦਾਦਾ-ਦਾਦੀ, ਨਾਨਾ-ਨਾਨੀ, ਤਾਏ-ਚਾਚੇ, ਉਹਨਾਂ ਦੀ ਔਲਾਦ, ਭਤੀਜੇ-ਭਤੀਜੀਆਂ ਵਗ਼ੈਰਾ ਵੀ ਮੌਜੂਦ ਹੁੰਦੇ ਹਨ। ਜ਼ਿਆਦਾਤਰ ਸਮਾਜਾਂ ਵਿੱਚ ਟੱਬਰ ਬੱਚਿਆਂ ਦੇ ਸਮਾਜੀਕਰਨ ਦਾ ਸਭ ਤੋਂ ਮੁੱਖ ਅਦਾਰਾ ਹੁੰਦਾ ਹੈ। ਪੰਜਾਬ ਵਿੱਚ ਜ਼ਿਆਦਾਤਰ ਸੰਯੁਕਤ ਪਰਿਵਾਰ ਦੀ ਪਰਥਾ ਹੀ ਪ੍ਚਲਿਤ ਰਹੀ ਹੈ ।ਇਸ ਦੀ ਸ਼ੁਰੂਆਤ ਵੈਦਿਕ ਕਾਲ ਸਮੇ ਹੋਈ ।ਪਰਿਵਾਰ ਪਿਤਾ ਪੁਰਖੀ ਧਾਰਨਾ ਤੇ ਚਲਦਾ ਹੈ ।ਇਸ ਵਿੱਚ ਸਭ ਤੋਂ ਸਿਆਣਾ ਆਦਮੀ ਪਰਿਵਾਰ ਦਾ ਮੁਖੀ ਹੁੰਦਾ ਹੈ ।ਪਰਿਵਾਰ ਮੁਖੀ ਦੀ ਛਤਰ ਛਾਇਆ ਹੇਠ ਉਸ ਦੇ ਛੋਟੇ ਭਾਈ ਭਤੀਜੇ, ਪੁੱਤਰ,ਭਰਜਾਈਆਂ ਅਤੇ ਨੂੰਹਾਂ ਆਦਿ ਤਿੰਨ ਪੀੜੀਆਂ ਤਕ ਵੀ ਇਕੱਠੇ ਰਹਿੰਦੇ ਹਨ ।
ਪੰਜਾਬ ਦੀ ਪਰਿਵਾਰਕ ਇਕਾਈ ਵਿੱਚ ਚਾਰ ਤਰ੍ਹਾਂ ਦੇ ਰਿਸ਼ਤੇ ਹੁੰਦੇ ਹਨ ।ਪਹਿਲੀ ਵੰਨਗੀ ਖੂਨ ਦੇ ਰਿਸ਼ਤਿਆਂ ਦੀ ਹੈ ।ਇਹਨਾਂ ਰਿਸ਼ਤਿਆਂ ਵਿੱਚ ਭੈਣ ਭਰਾ ਦੇ ਰਿਸ਼ਤੇ ਆਉਂਦੇ ਹਨ ।ਪਰਿਵਾਰਕ ਰਿਸ਼ਤਿਆਂ ਵਿੱਚ ਚਾਚਾ/ਭਤੀਜਾ,ਤਾਇਆ /ਭਤੀਜਾ,ਤਾਈ,ਚਾਚੀ,ਭੂਆ ਫੁੱਫੜ ਆਦਿ ਰਿਸ਼ਤੇ ਆ ਜਾਂਦੇ ਹਨ ।ਜਨਮ ਦੁਆਰਾ ਰਿਸ਼ਤੇ -ਇਹਨਾਂ ਵਿੱਚ ਮਾਂ/ਧੀ,ਪਿਉ/ਪੁੱਤ ਅਤੇ ਪਿਉ/ਧੀ ਦੇ ਰਿਸ਼ਤੇ ਸ਼ਾਮਲ ਕੀਤੇ ਜਾ ਸਕਦੇ ਹਨ ।ਵਿਆਹ ਦੁਆਰਾ ਸਿਰਜਤ ਰਿਸ਼ਤਿਆਂ ਵਿੱਚ ਸਹੁਰਾ,ਸੱਸ/ਨੂੰਹ,ਨਣਦ/ਭਰਜਾਈ,ਭਾਬੀ/ਦਿਉਰ ਅਤੇ ਦਰਾਣੀ/ਜਠਾਣੀ ਆਦਿ ਰਿਸ਼ਤੇ ਆ ਜਾਂਦੇ ਹਨ ।
ਪਰ ਹੁਣ ਵਿੱਦਿਆ ਦੇ ਪਾਸਾਰ ਕਾਰਨ ਪੂੰਜੀਵਾਦੀ ਪ੍ਬੰਧ ਦੇ ਹੋਂਦ ਵਿੱਚ ਆਉਣ ਕਰ ਕੇ ਪੰਜਾਬੀ ਪਰਿਵਾਰ ਬਦਲ ਰਿਹਾ ਹੈ ।ਜਿਸ ਕਰ ਕੇ ਇਕਹਿਰਾ ਪਰਿਵਾਰ ਹੋਂਦ ਵਿੱਚ ਆ ਰਿਹਾ ਹੈ ।