ਫ਼ਰਾਂਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 131:
}}
 
'''ਫ਼ਰਾਂਸ''' (<small>[[ਫ਼ਰਾਂਸੀਸੀ ਭਾਸ਼ਾ|ਫ਼ਰਾਂਸੀਸੀ]]:</small> {{IPA-fr|fʁɑ̃s||Fr-France.oggoga}}), ਦਫ਼ਤਰੀ ਤੌਰ 'ਤੇ '''ਫ਼ਰਾਂਸੀਸੀ ਗਣਰਾਜ''' (<small>[[ਫ਼ਰਾਂਸੀਸੀ ਭਾਸ਼ਾ|ਫ਼ਰਾਂਸੀਸੀ]]: </small>{{lang|fr|République française}} {{IPA-fr|ʁepyblik fʁɑ̃sɛz|}}), [[ਪੱਛਮੀ ਯੂਰਪ]] ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ।{{refn|group=note|name=twelve|[[ਫ਼ਰਾਂਸੀਸੀ ਗੁਈਆਨਾ]] [[ਦੱਖਣੀ ਅਮਰੀਕਾ]] 'ਚ ਪੈਂਦਾ ਹੈ; [[ਗੁਆਡਲੂਪ]] ਅਤੇ [[ਮਾਰਟੀਨੀਕ]] [[ਕੈਰੀਬੀਅਨ]] 'ਚ; ਅਤੇ [[ਰੇਊਨੀਓਂ]] ਅਤੇ [[ਮੇਯੋਟ]] [[ਹਿੰਦ ਮਹਾਂਸਾਗਰ]] 'ਚ [[ਅਫ਼ਰੀਕਾ]] ਦੇ ਤੱਟ ਤੋਂ ਪਰ੍ਹੇ ਸਥਿੱਤ ਹਨ। ਪੰਜੋ ਦੇ ਪੰਜਾਂ ਨੂੰ ਗਣਰਾਜ ਦਾ ਅਟੁੱਟ ਹਿੱਸਾ ਮੰਨਿਆ ਜਾਂਦਾ ਹੈ।}} [[ਮਹਾਂਨਗਰੀ ਫ਼ਰਾਂਸ]] [[ਭੂ-ਮੱਧ ਸਮੁੰਦਰ]] ਤੋਂ ਲੈ ਕੇ [[ਅੰਗਰੇਜ਼ੀ ਖਾੜੀ]] ਅਤੇ [[ਉੱਤਰੀ ਸਮੁੰਦਰ]] ਤੱਕ ਅਤੇ [[ਰਾਈਨ ਦਰਿਆ|ਰਾਈਨ]] ਤੋਂ ਲੈ ਕੇ [[ਅੰਧ ਮਹਾਂਸਾਗਰ]] ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ [[ਮੋਰਾਕੋ]] ਅਤੇ [[ਸਪੇਨ]] ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ ''{{lang|fr|l’Hexagone}}'' ("[[ਛੇਭੁਜ]]") ਵੀ ਆਖ ਦਿੱਤਾ ਜਾਂਦਾ ਹੈ।
 
ਰਕਬੇ ਪੱਖੋਂ ਫ਼ਰਾਂਸ ਦੁਨੀਆਂ ਦਾ ੪੨ਵਾਂ ਸਭ ਤੋਂ ਵੱਡਾ ਦੇਸ਼ ਹੈ ਪਰ [[ਪੱਛਮੀ ਯੂਰਪ]] ਅਤੇ [[ਯੂਰਪੀ ਸੰਘ]] ਵਿਚਲਾ ਸਭ ਤੋਂ ਵੱਡਾ ਮੁਲਕ ਹੈ। ਪੂਰੇ ਯੂਰਪ ਵਿੱਚ ਇਹਦਾ ਦਰਜਾ ਤੀਜਾ ਹੈ। ੬.੭ ਕਰੋੜ ਨੂੰ ਛੂੰਹਦੀ ਅਬਾਦੀ ਨਾਲ਼ ਇਹ ਦੁਨੀਆਂ ਦਾ ੨੦ਵਾਂ ਅਤੇ ਯੂਰਪੀ ਸੰਘ ਦਾ ਦੂਜਾ ਸਭ ਤੋਂ ਵੱਧ ਅਬਾਦ ਦੇਸ਼ ਹੈ। ਫ਼ਰਾਂਸ ਇੱਕ [[ਇਕਾਤਮਕ ਮੁਲਕ|ਇਕਾਤਮਕ]] [[ਅਰਧਰਾਸ਼ਟਰਪਤੀ-ਪ੍ਰਧਾਨ ਪ੍ਰਬੰਧ|ਅਰਧਰਾਸ਼ਟਰਪਤੀ]] [[ਗਣਰਾਜ]] ਹੈ ਜੀਹਦੀ [[ਰਾਜਧਾਨੀ]] [[ਪੈਰਿਸ]] ਵਿਖੇ ਹੈ ਜੋ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਮੁੱਖ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹੈ। ਫ਼ਰਾਂਸ ਦਾ [[ਫ਼ਰਾਂਸ ਦਾ ਸੰਵਿਧਾਨ|ਮੌਜੂਦਾ ਸੰਵਿਧਾਨ]], ਜਿਹਨੂੰ ਲੋਕਮੱਤ ਰਾਹੀਂ ੪ ਅਕਤੂਬਰ ੧੯੫੮ ਵਿੱਚ ਕਬੂਲਿਆ ਗਿਆ ਸੀ, ਦੇਸ਼ ਨੂੰ ਧਰਮ-ਨਿਰਪੱਖ ਅਤੇ ਲੋਕਰਾਜੀ ਦੱਸਦਾ ਹੈ ਜੀਹਦੀ ਖ਼ੁਦਮੁਖ਼ਤਿਆਰੀ ਦਾ ਸਰੋਤ ਇਹਦੇ ਲੋਕ ਹਨ। ਮੁਲਕ ਦੇ ਆਦਰਸ਼ ''[[ਮਨੁੱਖ ਅਤੇ ਨਾਗਰਿਕ ਦੇ ਹੱਕਾਂ ਦਾ ਐਲਾਨ|ਮਨੁੱਖ ਅਤੇ ਨਾਗਰਿਕ ਦੇ ਹੱਕਾਂ ਦੇ ਐਲਾਨ]]'' ਵਿੱਚ ਉਲੀਕੇ ਗਏ ਹਨ ਜੋ ਦੁਨੀਆਂ ਵਿੱਚ ਮਨੁੱਖੀ ਹੱਕਾਂ ਦੇ ਸਭ ਤੋਂ ਪਹਿਲੇ ਦਸਤਾਵੇਜ਼ਾਂ ਵਿੱਚੋਂ ਇੱਕ ਹੈ ਅਤੇ ਜਿਹਨੂੰ ਪਿਛੇਤਰੀ ੧੮ਵੀਂ ਸਦੀ ਵਿੱਚ [[ਫ਼ਰਾਂਸੀਸੀ ਇਨਕਲਾਬ]] ਦੇ ਸ਼ੁਰੂਆਤੀ ਦੌਰ ਵਿੱਚ ਤਿਆਰ ਕੀਤਾ ਗਿਆ ਸੀ।