ਚੰਦਰਸ਼ੇਖਰ ਵੈਂਕਟ ਰਾਮਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਪੜ੍ਹਾਈ ਅਤੇ ਖੋਜ ਪੱਤਰ: ਕੜੀਆਂ ਜੋੜੀਆਂ, #ai16
ਟੈਗ: ਮੋਬਾਈਲ ਐਪ ਦੀ ਸੋਧ
ਲਾਈਨ 47:
ਮਦਰਾਸ ਤੋਂ ਮੁਡ਼ਨ ਤੇ ਸ੍ਰੀ ਰਮਨ ਨੂੰ ਨਾਗਪੁਰ ਤਬਦੀਲ ਕਰ ਦਿੱਤਾ ਗਿਆ। ੲਿੰਨ੍ਹੀ ਦਿਨੀਂ ਨਾਗਪੁਰ ਵਿੱਚ ਪਲੇਗ ਫੁੱਟ ਪੲੀ। ਸੋ ਉਨ੍ਹਾਂ ਨੇ ਆਪਣੇ ਦਫ਼ਤਰ ਦੇ ਸਾਰੇ ਕਰਮਚਾਰੀਆਂ ਲਈ ਦਫ਼ਤਰ ਦੇ ੲਿਹਾਤੇ ਵਿੱਚ ਹੀ ਤੰਬੂ ਗਡਵਾ ਦਿੱਤੇ ਅਤੇ ਆਪ ਵੀ ਉੱਥੇ ਹੀ ਰਹਿਣ ਲੱਗੇ।
 
== ਵਿਆਹ ==
ਸ੍ਰੀ ਕ੍ਰਿਸ਼ਨਾ ਸਆਮੀ ਆੲਿਰ ਮਦਰਾਸ ਵਿੱਚ ਸਮੁੰਦਰੀ ਚੁੰਗੀ ਦੇ ਮਹਿਕਮੇ ਵਿੱਚ ਅਫ਼ਸਰ ਸਨ। ੲਿਹ ਪਰਿਵਾਰ ਕਾਫ਼ੀ ਧਨਾਢ ਸੀ। ੲਿਨ੍ਹਾ ਦੀ ਸੁਪਤਨੀ ਸ੍ਰੀਮਤੀ ਰੁਕਮਨੀ ਅਮੇਲ ਨੇ ਰਮਨ ਨੂੰ ਦੇਖਿਆ, ਤਾਂ ਨਿਸਚਾ ਕਰ ਲਿਆ ਕਿ ਉਹ ਆਪਣੀ ਸਪੁੱਤਰੀ ਤਰੀਲੋਕਾ ਦਾ ਵਿਆਹ ਉਸਦੇ ਨਾਲ ਕਰਨਗੇ। ਪਰ ਦੋਹਾਂ ਪਰਿਵਾਰਾਂ ਦੀ ਜਾਤ ੲਿੱਕ ਨਹੀਂ ਸੀ। ਦੂਜੇ ਰਮਨ ਧਨੀ ਵੀ ਨਹੀਂ ਸਨ। ਪਰ ਸਭ ਤੋਂ ਵੱਡੀ ਔਂਕਡ਼ ਜਾਤ ਵਾਲੀ ਸੀ। ਸ੍ਰੀ ਆੲਿਰ ਵੀ ਬਹੁਤੇ ੲਿਸ ਦੇ ਹੱਕ ਵਿੱਚ ਨਹੀਂ ਸਨ। ਪਰ ਉਨ੍ਹਾਂ ਦੀ ਸੁਪਤਨੀ ਦਾ ਨਿਸ਼ਚਾ ਅਟੱਲ ਸੀ ਤੇ ਉਹ ਵਿਰੋਧਤਾ ਹੁੰਦਿਆਂ ਹੋੲਿਆਂ ਵੀ ਅੰਤ ੲਿਹ ਵਿਆਹ ਹੋ ਗਿਆ। ੲਿਸ ਪ੍ਰਕਾਰ ਕੁਮਾਰੀ ਤਰੀਲੋਕਾ ਸੁੰਦਰੀ, ਰਮਨ ਦੀ ਸੁਪਤਨੀ ਬਣ ਗੲੀ।
== ਐਸੋਸ਼ੀੲੇਸ਼ਨ ਵਿੱਚ ਸ਼ਾਮਿਲ ਹੋਣਾ ==
ੲਿੱਕ ਦਿਨ ਉਹ ਆਪਣੇ ਦਫ਼ਤਰ ਵੱਲ ਜਾ ਰਹੇ ਸਨ ਕਿ ਉਨ੍ਹਾਂ ਦੀ ਨਜ਼ਰ ੲਿੱਕ ਮਕਾਨ ਉੱਤੇ ਲੱਗੇ ਬੋਰਡ 'ਤੇ ਪੲੀ, ਜਿਸ 'ਤੇ ਲਿਖਿਆ ਸੀ, "ਵਿਗਿਆਨ ਦੇ ਪ੍ਰਚਾਰ ਲੲੀ ਭਾਰਤੀ ਸੰਸਥਾ", ਉਹ ਝਟ ਟ੍ਰੈਮ ਤੋਂ ਉੱਤਰੇ ਤੇ ੲਿਸ ਮਕਾਨ ਵਿੱਚ ਜਾ ਪੁੱਜੇ। ਉੱਥੇ ੲਿਸ ਸੰਸਥਾ ਦੇ ਮੈਂਬਰ ੲਿੱਕ ੲਿਕੱਤਰਤਾ ਵਿੱਚ ਹਿੱਸਾ ਲੈਣ ਲਈ ੲਿਕੱਠੇ ਹੋ ਰਹੇ ਸਨ। ਉਹ ਸਨਮਾਨਤ ਸਕੱਤਰ ਡਾਕਟਰ ਅੰਮ੍ਰਿਤ ਲਾਲ ਸਰਕਾਰ ਨੂੰ ਮਿਲੇ। ੲਿਹ ਸੱਜਣ ੲਿਸ ਐਸੋਸ਼ੀੲੇਸ਼ਨ ਦੇ ਬਾਨੀ ਡਾਕਟਰ ਮਹਿੰਦਰ ਲਾਲ ਸਰਕਾਰ ਦੇ ਸਪੁੱਤਰ ਸਨ। ਉਨ੍ਹਾਂ ਤੋਂ ਸਮਾਂ ਲੈ ਕੇ ਰਮਨ ਨੇ ਵਿਗਿਆਨ ਵਿੱਚ ਕੀਤੇ ਕੰਮ ਦੀ ਉਨ੍ਹਾਂ ਨੂੰ ਵਿਆਖਿਆ ਕੀਤੀ। ਡਾਕਟਰ ਸਰਕਾਰ ਉਨ੍ਹਾਂ ਦੇ ਕੰਮ ਤੋਂ ੲਿੰਨੇ ਪ੍ਰਭਾਵਿਤ ਹੋੲੇ ਕਿ ਉਨ੍ਹਾਂ ਨੂੰ ਖੋਜ ਦੇ ਕੰਮ ਵਿੱਚ ਹਰ ਕਿਸਮ ਦੀ ਸਹਾੲਿਤਾ ਦੇਣ ਦਾ ਵਿਸ਼ਵਾਸ਼ ਦਿਵਾੲਿਆ। ਨਾਲ ਹੀ ਉਨ੍ਹਾਂ ਨੂੰ ੲਿਸ ਸੰਸਥਾ ਦਾ ਮੈਂਬਰ ਵੀ ਬਣਾ ਲਿਆ। ਉਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗੲੀਆਂ। ੲਿਸ ਪ੍ਰਕਾਰ ਰਮਨ ਵਿਗਿਆਨਿਕ ਖੋਜ ਵਿੱਚ ਜੁੱਟ ਪੲੇ। ਰਮਨ ਨੂੰ ੲਿੱਕ ਪ੍ਰਯੋਗਸ਼ਾਲਾ ਦੀ ਲੋਡ਼ ਸੀ ਤੇ ਐਸੋਸ਼ੀੲੇਸ਼ਨ ਨੂੰ ੲਿੱਕ ਮਹਾਨ ਵਿਗਿਆਨੀ ਦੀ। ਸੋ ੲਿਸ ਮੇਲ ਨੇ ਦੋਹਾਂ ਦੀ ਲੋਡ਼ ਨੂੰ ਪੂਰਾ ਕਰ ਦਿੱਤਾ। ਰਮਨ ਨੇ ਆਪਣਾ ਸਾਰਾ ਵਿਹਲਾ ਸਮਾਂ ਐਸੋਸ਼ੀੲੇਸ਼ਨ ਦੀ ਪ੍ਰਯੋਗਸ਼ਾਲਾ ਵਿੱਚ ਗੁਜ਼ਾਰਨਾ ਸ਼ੁਰੂ ਕੀਤਾ। ਉਨ੍ਹਾ ਦੀ ਖੋਜ ਦੇ ਸਿੱਟੇ ੲਿਸ ਸੰਸਥਾ ਵੱਲੋਂ ਟ੍ਰੈਕਟਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਣ ਲੱਗੇ।