"ਨਾਵਲ" ਦੇ ਰੀਵਿਜ਼ਨਾਂ ਵਿਚ ਫ਼ਰਕ

2 bytes added ,  4 ਸਾਲ ਪਹਿਲਾਂ
ਨਾਵਲ ਵਿੱਚ ਵਿਸ਼ਾ ਅਤੇ ਰੂਪ ਦੀ ਸੰਬਾਦਕਤਾ ਬਾਰੇ ਜ਼ਿਕਰ ਕਰਦਾ ਹੋੲਿਅਾ ਪ੍ਰੋ : ਤਸਲੀਮ ਬਿਲਕੁਲ ਠੀਕ. ਕਹਿੰਦਾ ਹੈ ਕਿ ਕੋੲੀ ਨਾਵਲਕਾਰ ਜਦੋ ਅਾਪਣੇ ਵਿਸ਼ੇ ਦੀ ਸੇਧ ਨੂੰ ਛੱਡ ਕੇ ਲਾਂਭੇ ਚਲਾ ਜਾਂਦਾ ਹੈ ਤਾਂ ਨਾਵਲ ਦੇ ਰੂਪ ਨੂੰ ਨੁਕਸਾਨ ਪਹੁੰਚਦਾ ਹੈ।
ਪਰਸੀ ਲੱਬਕ ਨਾਵਲੀ ਰੂਪ ਦੇ ਦੋ ਪੱਖਾਂ ਵੱਲ ਵਧੇਰੇ ਧਿਅਾਨ ਦਿੰਦਾ ਹੈ ੲਿੱਕ ਹੈ ਦ੍ਰਿਸ਼ਸੂਚਕ ਅਤੇ ਦੂਸਰਾ ਹੈ ਮਹਾਂਦ੍ਰਿਸ਼ਸੂਚਕ।
 
ਨਾਵਲ ਨੂੰ ਵਾਰਤਕ ਵਿੱਚ ਲਿਖਿਅਾ ਮਹਾਂਕਾਵਿ ਕਿਹਾ ਜਾਂਦਾ ਹੈ।
ਬਾਰਬੋਲਡ ਅਨੁਸਾਰ,"ਹਰ ਲੇਖਕ ਅਾਪਣੀਅਾਂ ਰਚਨਾਵਾਂ ਦੇ ਮਾਧਿਅਮ ਦੁਅਾਰਾ ਅਾਮ ਪਾਠਕਾਂ ਨੂੰ ਸੇਧ ਅਤੇ ਸੰਦੇਸ਼ ਵੀ ਪ੍ਰਦਾਨ ਕਰਦਾ ਹੈ।3<ref>ਪੰਜਾਬੀ ਸਾਹਿਤ: ਪ੍ਰਮੁੱਖ ਰੂਪਾਕਾਰ ਸਿਧਾਂਤ ਅਤੇ ਵਿਕਾਸ, ਬ੍ਰਹਮਜਗਦੀਸ਼ ਸਿੰਘ, (ਵਾਰਿਸ਼ ਸ਼ਾਹ ਫਾੳੁਂਡੇਸ਼ਨ ਅੰਮ੍ਰਿਤਸਰ143002) ਪੰਨਾ ਨੰ: 161,162</ref>
==ਨਾਵਲ ਅਤੇ ਯਥਾਰਥ==
ਯਥਾਰਥ ਤੇ ਜੋਰ ਦਾ ਇੱਕ ਹੋਰ ਨਤੀਜਾ ਇਹ ਹੋਇਆ ਕਿ ਕਥਾ ਸਾਹਿਤ ਦੇ ਪਰਾਪ੍ਰਕਿਰਤਕ ਅਤੇ ਅਲੌਕਿਕ ਤੱਤ, ਜੋ ਪ੍ਰਾਚੀਨ ਮਹਾਂਕਾਵਾਂ ਦਾ ਵਿਸ਼ੇਸ਼ ਅੰਗ ਸਨ, ਪੂਰੀ ਤਰ੍ਹਾਂ ਲੁਪਤ ਹੋ ਗਏ। ਕਥਾਕਾਰ ਦੀ ਕਲਪਨਾ ਹੁਣ ਮੂਲੋਂ ਮੁਕਤ ਨਾ ਰਹਿ ਗਈ। ਮਨਚਾਹੀਆਂ ਉਡਾਰੀਆਂ ਲਾਉਣਾ ਕਲਪਨਾ ਲਈ ਅਸੰਭਵ ਹੋ ਗਿਆ। ਨਾਵਲ ਦਾ ਉਦਭਵ ਅਤੇ ਵਿਕਾਸ ਵਿਗਿਆਨ ਦੀ ਤਰੱਕੀ ਦੇ ਨਾਲ ਹੋਇਆ। ਇੱਕ ਤਰਫ ਜਿੱਥੇ ਵਿਗਿਆਨ ਨੇ ਵਿਅਕਤੀ ਅਤੇ ਸਮਾਜ ਨੂੰ ਆਮ ਧਰਾਤਲ ਤੋਂ ਦੇਖਣ ਅਤੇ ਚਿਤਰਣ ਲਈ ਪਰੇਰਿਆ ਉਥੇ ਹੀ ਦੂਜੇ ਪਾਸੇ ਉਸਨੇ ਜੀਵਨ ਦੀਆਂ ਸਮਸਿਆਵਾਂ ਦੇ ਪ੍ਰਤੀ ਇੱਕ ਨਵੇਂ ਦ੍ਰਿਸ਼ਟੀਕੋਣ ਵੱਲ ਵੀ ਸੰਕੇਤ ਕੀਤਾ। ਇਹ ਦ੍ਰਿਸ਼ਟੀਕੋਣ ਮੁੱਖ ਤੌਰ ਤੇ ਬੌਧਿਕ ਸੀ। ਨਾਵਲਕਾਰ ਦੇ ਉੱਤੇ ਕੁੱਝ ਨਵੀਆਂ ਜ਼ਿੰਮੇਵਾਰੀਆਂ ਆ ਪਈਆਂ ਸਨ। ਹੁਣ ਉਸ ਦੀ ਸਾਧਨਾ ਕਲਾ ਦੀਆਂ ਸਮਸਿਆਵਾਂ ਤੱਕ ਹੀ ਸੀਮਿਤ ਨਾ ਰਹਿਕੇ ਵਿਆਪਕ ਸਾਮਾਜਕ ਚੇਤਨਾ ਦੀ ਹਾਣੀ ਹੋਣਾ ਲੋੜੀਂਦੀ ਸੀ। ਸਚਮੁਚ ਆਧੁਨਿਕ ਨਾਵਲ ਸਾਮਾਜਕ ਚੇਤਨਾ ਦੇ ਵਿਕਾਸ ਦਾ ਕਲਾਤਮਕ ਪਰਕਾਸ਼ਨ ਹੈ। ਜੀਵਨ ਦਾ ਜਿੰਨਾ ਵਿਆਪਕ ਅਤੇ ਸਰਬੰਗੀ ਚਿੱਤਰ ਨਾਵਲ ਵਿੱਚ ਮਿਲਦਾ ਹੈ ਓਨਾ ਸਾਹਿਤ ਦੇ ਹੋਰ ਕਿਸੇ ਵੀ ਰੂਪ ਵਿੱਚ ਨਹੀਂ। ਨਾਵਲ ਦੀ ਸੰਰਚਨਾ ਦੀ ਚਰਚਾ ਕਰਦੇ ਹੋਏ [[ਮਿਲਾਨ ਕੁੰਦਰਾ]] ਨੇ ਲਿਖਿਆ ਹੈ: "ਨਾਵਲ ਯਥਾਰਥ ਦਾ ਨਹੀਂ ਅਸਤਿਤਵ ਦੀ ਘੋਖ ਕਰਦਾ ਹੈ। ਅਸਤੀਤਵ ਘਟਿਤ ਦਾ ਨਹੀਂ ਹੁੰਦਾ, ਉਹ ਮਾਨਵੀ ਸੰਭਾਵਨਾਵਾਂ ਦਾ ਆਭਾਸ ਹੈ, ਜੋ ਮਨੁੱਖ ਹੋ ਸਕਦਾ ਹੈ, ਜਿਸਦੇ ਲਈ ਉਹ ਸਮਰੱਥ ਹੈ। ਨਾਵਲਕਾਰ ਖੋਜ ਦੇ ਜਰੀਏ ਮਾਨਵੀ ਸੰਭਾਵਨਾਵਾਂ ਦੇ ਅਸਤਿਤਵ ਦਾ ਨਕਸ਼ਾ ਉਲੀਕਦਾ ਹੈ। ਚਰਿੱਤਰ ਅਤੇ ਦੁਨੀਆਂ ਸੰਭਾਵਨਾਵਾਂ ਦੁਆਰਾ ਜਾਣੀ ਜਾਂਦੀ ਹੈ।"<ref>[http://www.hindisamay.com/contentDetail.aspx?id=2442&pageno=1 विनोदकुमार शुक्ल के उपन्यासों का समाजशास्त्र - रवि रंजन ]</ref>
 
==ਨਾਵਲ ਰੂਪ==
ਨਾਵਲ ਦੀ ਰਚਨਾ ਵਸਤੂ-ਜਗਤ ਦੇ ਅਨੁਭਵ ਤੋਂ ਪ੍ਰੇਰਿਤ ਹੋਣ ਦੇ ਬਾਵਜੂਦ ਇਹ ਇੱਕ ਕਲਪਿਤ ਸੰਸਾਰ ਹੈ ਨਾਵਲੀ ਜਗਤ ਦੇ ਪਾਤਰ ਵੀ ਸਧਾਰਣ ਜਿੰਦਗੀ ਵਰਗੇ ਮਨੁੱਖ ਹੁੰਦੇ ਹਨ ਅਤੇ ਉਨ੍ਹਾਂ ਦੇ ਸੁਭਾਅ, ਕਾਰਜ,ਰਿਸ਼ਤਿਅਾਂ ,ਹੋਣੀ ਵਿੱਚ ੲਿਤਿਹਾਸਕ, ਜੀਵਤ ਵਰਗੀ ਵਾਸਤਵਿਕਤਾ ਸਹਿਜੇ ਹੀ ਪਛਾਣੀ ਜਾ ਸਕਦੀ ਹੈ। ਯਥਾਰਥਵਾਦੀ ਨਾਵਲ - ਸ਼ਾਸਤਰੀਅਾਂ ਲਈ ਨਾਵਲ ਵਸਤੂ ਤੋਂ ਵਸਤੂ ਤੱਕ ਦੀ ਯਾਤਰਾ ਹੈ ਜਿਸ ਦੇ ਦਰਮਿਅਾਨ ਸਭ ਕਲਾ ਹੈ।ਕਿਸੇ ਵੀ ਨਾਵਲ ਦੇ ਅਧਿਅੈਨ ਵਿੱਚ ਸਾਨੂੰ ੲਿਹ ਮੰਨ ਕੇ ਚਲਣਾ ਪੈਂਦਾ ਹੈ ਕਿ ਸਾਨੂੰ ਪਾਤਰਾਂ ਤੇ ਉਨ੍ਹਾਂ ਨਾਲ ਬੀਤਣ ਵਾਲੇ ਸਮਾਚਾਰ ਬਾਰੇ ਨਾਵਲਕਾਰ ਦੇ ਸਿਰਜੇ ਹੋਏ ਤੱਥਾਂ ਤੋਂ ਵੱਖ ਜਾਂ ਵੱਧ ਕੁਛ ਵੀ ਪਤਾ ਨਹੀਂ।4<ref> ਪੰਜਾਬੀ ਨਾਵਲ,ਜੋਗਿੰਦਰ ਸਿੰਘ ਰਾਹੀ,(ਪ੍ਰਕਾਸ਼ਨ ਨਾਨਕ ਸਿੰਘ ਪੁਸਤਕਮਾਲਾ) ਪੰਨਾ ਨੰ: 9,11,23