ਤਖ਼ਤ ਸ੍ਰੀ ਪਟਨਾ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
{{Infobox Mandir |creator = Maharaja Ranjit Singh Ji |Original_name = Takht Sri Patna Sahib |date_built = First build - 18th century</br> First R... ਨਾਲ ਪੇਜ ਬਣਾਇਆ
(ਕੋਈ ਫ਼ਰਕ ਨਹੀਂ)

06:29, 19 ਜੁਲਾਈ 2010 ਦਾ ਦੁਹਰਾਅ

ਤਖ਼ਤ ਸ੍ਰੀ ਦਰਬਾਰ ਸਾਹਿਬ ਪਟਨਾ ਸਾਹਿਬ ਸਿੱਖੀ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ(੨੨ ਦਸੰਬਰ ੧੬੬੬) ਦੀ ਯਾਦਗਾਰ ਵੱਜੋਂ ਗੰਗਾ ਨਦੀ ਦੇ ਕਿਨਾਰੇ ਉੱਤੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ(੧੭੮੦-੧੮੩੯) ਨੇ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ।

ਤਖ਼ਤ ਸ੍ਰੀ ਪਟਨਾ ਸਾਹਿਬ
ਧਰਮ
ਮਾਨਤਾਹਿੰਦੂ
ਟਿਕਾਣਾ
ਟਿਕਾਣਾPatna, Bihar, India
ਆਰਕੀਟੈਕਚਰ
ਕਿਸਮSikh architecture
ਸਿਰਜਣਹਾਰMaharaja Ranjit Singh Ji

ਗੁਰਦੁਆਰਾ ਪਟਨਾ ਸਾਹਿਬ

 
ਗੁਰੂ ਗ੍ਰੰਥ ਸਾਹਿਬ ਦਾ ਗੁਰੂ ਗੋਬਿੰਸ ਸਿੰਘ ਜੀ ਵੱਲੋਂ ਤਿਆਰ ਕੀਤਾ ਸਰਵਰਕ
 
ਦਰਬਾਰ ਸਾਹਿਬ,ਪਟਨਾ ਸਾਹਿਬ

"ਜਿਵੇਂ ਚਾਰਲਜ਼ ਵਿਲਕਿਨਜ਼ ਨੇ ਬਿਆਨਿਆ" ਲਿਖਾਰੀ ਪ੍ਰੋਫ਼ੈਸਰ ਕਿਰਪਾਲ ਸਿੰਘ ਚਾਰਲਜ਼ ਵਿਲਕਿਨਜ਼ ੧੮ਵੀਂ ਸਦੀ ਦਾ ਇੱਕ ਸੋਧ-ਕਰਤਾ ਸੀ। ਆਪਜੀ ਨੇ ਸੰਸਕ੍ਰਿਤ ਅਤੇ ਫ਼ਾਰਸੀ ਦਾ ਵਿਆਕਰਣ ਤਿਆਰ ਕਰਵਾਇਆ ਅਤੇ ਇਨ੍ਹਾਂ ਨੂੰ ਸੰਸਕ੍ਰਿਤ ਦਾ ਪਿਤਾਮਾ ਭੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ੧ ਮਾਰਚ ੧੭੮੧ ਨੂੰ ਲਿਖਿਆ: "ਮੇਰੇ ਕਲਕੱਤਾ ਛੱਡਣ ਤੋਂ ਪਹਿਲਾਂ ਮੈਨੂੰ ਇੱਕ ਸੱਜਣ ਨੇ ਦੱਸਿਆ ਕਿ 'ਸਿੱਖ' ਨਾਂ ਦੇ ਇੱਕ ਫ਼ਿਰਕੇ ਦੇ ਲੋਕ ਜੋ ਹਿੰਦੂਆਂ ਅਤੇ ਮੁਸਲਮਾਨਾਂ ਨਾਲੋਂ ਵੱਖਰੇ ਹਨ ਅਤੇ ਪਟਨਾ ਦੇ ਆਲੇ-ਦੁਆਲੇ ਕਾਫ਼ੀ ਤਾਦਾਦ ਵਿੱਚ ਵਸੇ ਹੋਏ ਹਨ।" ਉਹ ਬਨਾਰਸ ਜਾਂਦੇ ਹੋਏ ਪਟਨਾ ਰੁਕੇ। ਉਨ੍ਹਾਂ ਵੱਲੋਂ ਗੁਰਦੁਆਰਾ ਪਟਨਾ ਸਾਹਿਬ ਦਾ ਵਰਨਣ ਇਉਂ ਕੀਤਾ ਗਿਆ:

"ਮੈਨੂੰ ਸਿੱਖਾਂ ਦਾ ਵਿਦਿਆਲਾ ਲੱਭਿਆ ਜੋ ਕਿ ਮਾਲ ਘਰ ਤੋਂ ਬਹੁਤੀ ਦੂਰ ਨਹੀਂ ਸੀ। ਜਿਵੇਂ ਮੈਂ ਦਰਸ਼ਨੀ ਡਿਓਢੀ ਰਾਹੀਂ ਗੁਰਦੁਆਰੇ ਵਿੱਚ ਜਾਣ ਲੱਗਾ, ਮੈਨੂੰ ਦੋ ਸਿੱਖਾਂ ਨੇ ਦੱਸਿਆ ਕਿ ਗੁਰਦੁਆਰਾ ਹਰ ਫ਼ਿਰਕੇ ਦੇ ਲੋਕਾਂ ਲਈ ਖੁਲ੍ਹਾ ਹੈ ਪਰ ਅੰਦਰ ਜਾਣ ਤੋਂ ਪਹਿਲਾਂ ਮੈਨੂੰ ਜੁਤੀਆਂ ਉਤਾਰਨੀਆਂ ਪੈਣਗੀਆਂ। ਐਸਾ ਕਰਨ ਉਪਰੰਤ, ਉਹ ਮੈਨੂੰ ਸੰਗਤ ਵਿੱਚ ਲੈ ਗਏ। ਸੰਗਤ ਦੀ ਤਾਦਾਦ ਇਤਨੀ ਸੀ ਕਿ ਪੂਰਾ ਹਾਲ ਭਰਿਆ ਪਿਆ ਸੀ।"

ਸੰਗਤ

ਸੰਗਤ ਹਾਲ ਦੇ ਦੋਵੇਂ ਪਾਸੇ ਗਲੀਚੇ ਉੱਪਰ ਬੈਠੀ ਸੀ ਤਾਕਿ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਦਰਵਾਜ਼ੇ ਤੱਕ ਆਉਣ-ਜਾਣ ਦੀ ਜਗ੍ਹਾ ਬਣੀ ਰਹੇ। ਇੱਕ ਚਿੱਟੀ ਦਾੜ੍ਹੀ ਵਾਲਾ ਬਜ਼ੁਰਗ ਮੱਥਾ ਟੇਕਣ ਤੋਂ ਬਾਅਦ ਗੁਰਬਾਣੀ ਕੀਰਤਨ ਕਰਨ ਲੱਗ ਪਿਆ ਅਤੇ ਉਸ ਦੇ ਇੱਕ ਪਾਸੇ ਤਬਲਾ ਅਤੇ ਦੂਜੇ ਪਾਸੇ ਛੈਣੇ ਲਈ ਕੁਝ ਲੋਕ ਸੰਗੀਤ ਕਰਨ ਲੱਗੇ। ਸੰਗਤ ਭੀ ਆਨੰਦ ਵਿੱਚ ਕੀਰਤਨ ਕਰਨ ਲੱਗੀ ਅਤੇ ਜਿਵੇਂ ਮੈਨੂੰ ਬਾਅਦ ਵਿੱਚ ਪਤਾ ਲੱਗਾ, ਕੀਰਤਨ ਇੱਕ, ਸਰਵ-ਵਿਆਪਕ ਅਕਾਲ ਪੁਰਖ ਦੀ ਉਸਤਤਿ ਵਿੱਚ ਸੀ। ਮੈਨੂੰ ਅੰਦਰੂਨੀ ਖੁਸ਼ੀ ਦਾ ਅਹਿਸਾਸ ਹੋਇਆ, ਮੈਂ ਕਦੀ ਕਿਸੇ ਦੇ ਮੂਂ`ਹ ਉੱਤੇ ਅਜਿਹੇ ਆਨੰਦ ਦੇ ਭਾਵ ਨਹੀਂ ਸੀ ਵੇਖੇ ਜਿਹੇ ਉਸ ਬਜ਼ੁਰਗ ਦੇ ਮੂੰਹ ਉੱਪਰ ਸਨ। ਕੀ ਰਤਨ ਤੋਂ ਬਾਅਦ ਸੰਗਤ ਉੱਠ ਖੜ੍ਹੀ ਹੋਈ ਅਤੇ ਇੱਕ ਨੌਜੁਆਨ ਗੁਰੂ ਸਾਹਿਬ ਵੱਲ ਮੂੰਹ ਕਰਕੇ ਉੱਚੀ ਆਵਾਜ਼ ਵਿੱਚ ਅਰਦਾਸ ਕਰਨ ਲੱਗਾ ਅਤੇ ਸੰਗਤ ਭੀ ਥੋੜ੍ਹੀ-ਥੋੜ੍ਹੀ ਦੇਰ ਬਾਅਦ 'ਵਾਹਿਗੁਰੂ' ਉਚਾਰਦੀ। ਇਸ ਤੋਂ ਬਾਅਦ ਸੰਗਤ ਨੂੰ ਲੰਗਰ ਵਿੱਚ ਸ਼ਾਮਿਲ ਹੋਣ ਲਈ ਗੁਜ਼ਾਰਿਸ਼ ਕੀਤੀ ਗਈ।

ਕੜਾਹ-ਪ੍ਰਸਾਦਿ

ਦੋ ਆਦਮੀ ਇੱਕ ਲੋਹੇ ਦੀ ਵੱਡੀ ਕੜਾਹੀ ਲੈ ਕੇ ਆਏ ਅਤੇ ਇੱਕ ਸਟੂਲ ਉੱਪਰ ਰੱਖ ਦਿੱਤੀ। ਇਸ ਤੋਂ ਬਾਅਦ ਸਭ ਨੂੰ ਪੱਤਲਾਂ ਦਿੱਤੀਆਂ ਗਈਆਂ ਅਤੇ ਕੁਝ ਲੋਕ ਪਲੇਟਾਂ ਵਿੱਚ ਕੜਾਹ-ਪ੍ਰਸਾਦਿ ਪਾ ਕੇ ਸੰਗਤ ਨੂੰ ਵਰਤਾਉਂਦੇ ਰਹੇ। ਫ਼ਿਰ ਮੈਨੂੰ ਪਤਾਸੇ ਭੀ ਦਿੱਤੇ ਗਏ ਅਤੇ ਦੱਸਿਆ ਗਿਆ ਕਿ ਅਜਿਹਾ ਦਿਨ ਵਿੱਚ ਦੋ ਵਾਰ ਕੀਤਾ ਜਾਂਦਾ ਹੈ।

ਬਾਹਰਲੇ ਲਿੰਕ

25°36′28.77″N 85°10′03.06″E / 25.6079917°N 85.1675167°E / 25.6079917; 85.1675167