ਚੱਪੜ ਚਿੜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Harvinder Chandigarh (ਗੱਲ-ਬਾਤ) ਦੀ ਸੋਧ 340979 ਨਕਾਰੀ
ਲਾਈਨ 1:
{{Infobox settlement
| name = ਚੱਪੜ ਚਿੜੀ
| native_name =
| native_name_lang =
ਲਾਈਨ 6:
| nickname =
| settlement_type = ਪਿੰਡ
| image_skyline = Fateh Burz,memorial of Battle of Chappar Chiri, Mohali, Punjab ,India.jpg|ਫਤਿਹ ਬੁਰਜ
| image_alt =
| image_caption =
ਲਾਈਨ 68:
12 ਮਈ, 1710 ਦੀ ਸਵੇਰ ਤਕ ਵਜ਼ੀਰ ਖ਼ਾਨ ਦੀ ਫ਼ੌਜ ਵੀ ਪਹੁੰਚ ਚੁੱਕੀ ਸੀ। ਭਾਵੇਂ ਕੁਝ ਸੋਮੇ ਵਜ਼ੀਰ ਖ਼ਾਨ ਦੀ ਫ਼ੌਜ ਇਕ ਲੱਖ ਦੇ ਕਰੀਬ ਦਸਦੇ ਹਨ ਪਰ ਇਕ ਮੁਸਲਿਮ ਸੋਮੇ ਮੁਤਾਬਕ ਵਜ਼ੀਰ ਖ਼ਾਨ ਕੋਲ ਕੁਲ 5-6 ਹਜ਼ਾਰ ਘੋੜ ਸਵਾਰ, 7-8 ਹਜ਼ਾਰ ਬੰਦੂਕਚੀ, 8 ਹਜ਼ਾਰ ਗ਼ਾਜ਼ੀ ਅਤੇ ਕੁੱਝ ਪੈਦਲ ਫ਼ੌਜ ਵੀ ਸੀ। ਉਸ ਦੀ ਫ਼ੌਜ ਵਿਚ ਸੱਭ ਤੋਂ ਅੱਗੇ ਹਾਥੀ ਸਨ। ਲੜਾਈ ਸ਼ੁਰੂ ਹੁੰਦਿਆਂ ਹੀ ਜਦੋਂ ਹਾਥੀ, ਸਿੱਖਾਂ ਦੀਆਂ ਤੋਪਾਂ ਦੀ ਮਾਰ ਦੇ ਦਾਇਰੇ ਵਿਚ ਆ ਗਏ ਤਾਂ ਸਿੱਖਾਂ ਨੇ ਇਕਦੰਮ ਗੋਲੇ ਵਰਸਾ ਕੇ ਹਾਥੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ। ਵਜ਼ੀਰ ਖ਼ਾਨ ਦੀ ਫ਼ੌਜ ਦੇ ਕੁੱਝ ਹਾਥੀ ਜ਼ਖ਼ਮੀ ਹੋ ਕੇ ਚਿੰਘਾੜਦੇ ਹੋਏ ਪਿੱਛੇ ਨੂੰ ਦੌੜੇ ਅਤੇ ਅਪਣੇ ਹੀ ਫ਼ੌਜੀਆਂ ਨੂੰ ਜ਼ਖ਼ਮੀ ਕਰ ਗਏ। ਇਸ ਦੇ ਜਵਾਬ ਵਜੋਂ [[ਸਰਹੰਦ]] ਦੀ ਫ਼ੌਜ ਦੀਆਂ ਤੋਪਾਂ ਵੀ ਵਰ੍ਹਨ ਲੱਗ ਪਈਆਂ। ਸਿੱਖ ਫ਼ੌਜਾਂ ਕਿਉਂਕਿ ਝਿੜੀ ਵਾਲੇ ਪਾਸੇ ਸਨ, ਇਸ ਕਰ ਕੇ ਉਨ੍ਹਾਂ ਨੂੰ ਦਰੱਖ਼ਤਾਂ ਦੀ ਓਟ ਮਿਲ ਗਈ। ਉਧਰ ਸਿੱਖਾਂ ਦੀਆਂ ਤੋਪਾਂ ਨੇ ਸਰਹੰਦੀ ਤੋਪਚੀਆਂ ਨੂੰ ਅਪਣੀ ਮਾਰ ਹੇਠ ਲੈ ਆਂਦਾ ਜਿਸ ਨਾਲ ਉਨ੍ਹਾਂ ਵਲੋਂ ਤੋਪਾਂ ਦੀ ਗੋਲਾਬਾਰੀ ਬੰਦ ਹੋ ਗਈ। ਹੁਣ ਕਈ ਸਿੱਖ ਘੋੜ ਸਵਾਰ, ਸਰਹੰਦੀ ਫ਼ੌਜਾਂ ਵਿਚ ਜਾ ਵੜੇ ਅਤੇ ਵੱਢ-ਟੁੱਕ ਸ਼ੁਰੂ ਹੋ ਗਈ। ਸਿੱਖਾਂ ਨੂੰ ਸਰਹੰਦ ‘ਤੇ ਬਹੁਤ ਗੁੱਸਾ ਸੀ ਅਤੇ ਉਹ ਇਸ ਦੇ ਹਾਕਮਾਂ ਨੂੰ ਸਜ਼ਾ ਦੇਣਾ ਚਾਹੁੰਦੇ ਸਨ। ਇਸ ਕਰ ਕੇ ਉਹ ਸਿਰ ਤਲੀ ‘ਤੇ ਰੱਖ ਕੇ ਜੂਝ ਰਹੇ ਸਨ। ਦੂਜੇ ਪਾਸੇ ਮੁਗ਼ਲ ਅਤੇ ਪਠਾਣ ਫ਼ੌਜੀ ਤਾਂ ਸਿਰਫ਼ ਤਨਖ਼ਾਹਦਾਰ ਸਨ। ਜਦੋਂ ਬਹੁਤ ਮਾਰੋ-ਮਾਰੀ ਹੋ ਚੁੱਕੀ ਸੀ ਤਾਂ ਬਹੁਤ ਸਾਰੇ ਭਾੜੇ ਦੇ ਸਰਹੰਦੀ ਫ਼ੌਜੀਆਂ ਨੇ ਜਾਨ ਬਚਾਉਣ ਵਾਸਤੇ ਖਿਸਕਣਾ ਸ਼ੁਰੂ ਕਰ ਦਿਤਾ। ਜੇਹਾਦ ਦੇ ਨਾਂ ‘ਤੇ ਇਕੱਠੇ ਕੀਤੇ ਪਠਾਣ ਤੇ ਮੁਗ਼ਲ ਵੀ, ਜੰਗ ਦੇ ਤੌਰ-ਤਰੀਕਿਆਂ ਤੋਂ ਅਨਜਾਣ ਹੋਣ ਕਰ ਕੇ, ਬਹੁਤੀ ਦੇਰ ਲੜਾਈ ਨਾ ਕਰ ਸਕੇ। ਉਨ੍ਹਾਂ ਵਿਚੋਂ ਬਹੁਤੇ ਜਾਂ ਤਾਂ ਮਾਰੇ ਗਏ ਜਾਂ ਮੈਦਾਨ ਛੱਡ ਕੇ ਭੱਜ ਗਏ। ਇਹ ਲੜਾਈ 12 ਮਈ ਦੀ ਸਵੇਰ ਤੋਂ ਦੁਪਹਿਰ ਤਕ ਹੀ ਚਲੀ ਸੀ।
==ਛੱਪੜਾਂ ਵਾਲੀ ਝਿੜੀ==
[[File:Pond of ,vllage Chappar Chiri, Mohali, Punjab, India.jpg|thumb|left|Pond of ,vllage Chappar Chiri, Mohali, Punjab, India]]
[[File:Village Pond of ,Chappar Chiri, Mohali, Punjab, India.jpg|thumb|Village Pond of ,Chappar Chiri, Mohali, Punjab, India]]
ਪੁਰਾਤਨ ਸਮੇਂ 'ਚ ਇਸ ਇਲਾਕੇ 'ਚ ਬਹੁਤ ਸਾਰੇ ਛੱਪੜ ਸਨ, ਜਿਨ੍ਹਾਂ ਦਾ ਬਹੁਤ ਸਾਫ਼-ਸੁਥਰਾ ਪਾਣੀ ਸੀ। ਤਰਾਈ ਵਾਲੇ ਇਸ ਖੇਤਰ 'ਚੋਂ ਕਈ ਬਰਸਾਤੀ ਨਦੀਆਂ-ਨਾਲੇ ਗੁਜ਼ਰਦੇ ਸਨ ਤੇ ਨੇੜੇ ਹੀ 'ਪਟਿਆਲਾ ਕੀ ਰਾਓ' ਨਦੀ ਵੀ ਵਗਦੀ ਸੀ। ਉੱਚੇ-ਨੀਵੇਂ ਟਿੱਬਿਆਂ 'ਚੋਂ ਦੀ ਲੰਘਦਾ ਨਿਰਮਲ ਜਲ ਇਸ ਪਹਾੜ ਨੂੰ ਬੇਹੱਦ ਖੂਬਸੂਰਤ ਬਣਾਉਂਦਾ ਸੀ। ਬਹੁਤ ਸਾਰੇ ਵੱਡੇ-ਛੋਟੇ ਛੱਪੜਾਂ ਦੀ ਭਰਮਾਰ ਕਾਰਨ ਇਸ ਜਗ੍ਹਾ ਨੂੰ ਲੋਕ ਬੋਲੀ 'ਚ 'ਛੱਪੜਾਂ ਵਾਲੀ ਝਿੜੀ' ਜਾਂ ਛੱਪੜਾਂ ਵਾਲਾ ਜੰਗਲ ਕਿਹਾ ਜਾਣ ਲੱਗ ਪਿਆ। ਹੌਲੀ-ਹੌਲੀ ਮੂੰਹੋਂ-ਮੂੰਹੀਂ ਲੋਕਧਾਰਾਈ ਵਰਤਾਰੇ 'ਚ ਸ਼ਬਦ 'ਛੱਪੜ-ਛਿੜੀ' ਪ੍ਰਚਲਿਤ ਹੋ ਗਿਆ। ਸਮਾਂ ਗੁਜ਼ਰਦਾ ਗਿਆ, ਇਸ ਇਲਾਕੇ ਦੇ ਟਿੱਬਿਆਂ ਦਾ ਰੇਤਾ ਲੋਕ ਹੂੰਝ ਕੇ ਲੈ ਗਏ, ਪੁਰਾਤਨ ਛੱਪੜਾਂ ਨੂੰ ਪੂਰ ਕੇ ਕਿਸੇ ਨੇ ਆਪਣੇ ਖੇਤਾਂ 'ਚ ਰਲਾ ਲਿਆ ਤੇ ਕਿਧਰੇ ਮਿੱਟੀ ਭਰ ਕੇ ਛੱਪੜ ਵਾਲੀ ਜਗ੍ਹਾ 'ਧਰਮ-ਅਸਥਾਨ' ਬਣ ਗਏ।
===ਜੰਗਲੀ ਜੀਵ ਵਿਭਿੰਨਤਾ ===
ਚੱਪੜ ਚਿੜੀ ਵਿੱਚ ਪਾਣੀ ਦੇ ਕਾਫੀ ਛੱਪੜ ਹੋਣ ਕਰਕੇ ਇਥੇ ਜੰਗਲੀ ਜੇਵ੍ਵਾਂ ਦੀ ਵੀ ਕਾਫੀ ਵੰਨ ਸੁਵੰਨਤਾ ਰਹੀ ਹੈ।ਭਾਂਵੇ ਘਣੀ ਖੇਤੀ ਅਤੇ ਸ਼ਹਰੀਕਰਣ ਨਾਲ ਇਥੇ ਪਹਿਲਾਂ ਨਾਲੋਂ ਕਾਫੀ ਤਬਦੀਲੀ ਆ ਗਈ ਹੈ ਪਰ ਅਜੇ ਵੀ ਇਸ ਖੇਤਰ ਵਿਚ ਕਾਫੀ ਜੰਗਲੀ ਜੀਵ ਅਤੇ ਰੰਗ ਬਰੰਗੇ ਪੰਛੀ ਮਿਲਦੇ ਹਨ।
====ਜੰਗਲੀ ਜੀਵ ਤਸਵੀਰਾਂ ====
<gallery>
File:Pied Myna , Mohali, Punjab, India.JPG|ਮੈਨਾ ਜੋੜਾ ਚੱਪੜ ਚਿੜੀ ਵਿਖੇ
File:Greater coucal,Chapar Chirri , Mohali , Punjab, India.JPG|ਜੰਗਲੀ ਕੁੱਕੜ
File:Shikra , Chappad Chidi, Mohali, Punjab, India.JPG|ਸ਼ਿਕਰਾ ਮੜ੍ਹੀਆਂ ਕੋਲ ਛਪੜ ਲਾਗੇ
File:Red Avadavat,Chapapar Chiri, Mohali, Punjab, India.JPG|ਲਾਲ ਮੁਨੀਆ ਮਾਦਾ
File:Red Avadavat, Chappar Chiri wildlife sactuary, Mohali, Punjab , India.JPG|ਲਾਲ ਮੁਨੀਆ ਨਰ
File:Birds at Chapapar Chiri,district Mohali, Punjab, India.jpg|
 
</gallery>
 
==ਹੋਰ ਦੇਖੋ==
[[ਫਤਿਹ ਬੁਰਜ]]
 
==ਹਵਾਲੇ==
{{ਹਵਾਲੇ}}