ਭਾਸ਼ਾ ਅਤੇ ਸਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
 
== ਅੰਤਰ-ਸੰਬੰਧ ==
ਭਾਸ਼ਾ ਤੇ ਸਭਿਆਚਾਰ ਦੋਵੇਂ ਮਨੁੱਖ ਦੁਆਰਾ ਸਿਰਜਿਤ ਸਿਸਟਮ ਹਨ। ਸਮੂਹਿਕ ਅਵਚੇਤਨ ਦਾ ਦੋਹਾ ਦੀ ਸਿਰਜਨ ਪ੍ਰਕਿਰਿਆ ਵਿਚ ਭਾਰੂ ਰੋਲ ਹੌੈ।<ref> [[ਡਾ.ਜਸਵਿੰਦਰ ਸਿੰਘ]] , ਸਭਿਆਚਾਰ ਅਤੇ ਹੋਰ ਖੇਤਰ(ਲੇਖ), [[ ਪੰਜਾਬੀ ਸਭਿਆਚਾਰ:ਪਛਾਣ ਚਿੰਨ੍ਹ]] , ਪੁਨੀਤ ਪ੍ਰਕਾਸ਼ਨ ਪਟਿਆਲਾ, ਪੰਨਾ-77 </ref> ਭਾਸ਼ਾ ਤੇੋਂ ਬਿਨਾ ਸਭਿਆਚਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਭਿਆਚਾਰ ਸਰਵ-ਵਿਆਪਕ ਹੈ, ਪਰ ਹਰ ਮਨੁੱਖੀ ਸਮਾਜ ਦਾ ਆਪਣਾ ਸਭਿਆਚਾਰ ਹੁੰਦਾ ਹੈ। ਇਹ ਦੇੋਵੇਂ ਲੱਛਣ ਭਾਸ਼ਾ ਦੇ ਵੀ ਹਨ ਅਤੇ ਇਹਨਾਂ ਦੋਹਾਂ ਨੂੰ ਸੰਭਵ ਬਣਾਉਣ ਵਿਚ ਭਾਸ਼ਾ ਦਾ ਆਪਣਾ ਰੋਲ ਹੈ । ਸਭਿਆਚਾਰ ਦੇ ਦੂ਼ਜੇ ਮਹੱਤਵਪੂਰਨ ਲੱਛਣ ਹਨ ਕਿ ਇਹ ਸਾਂਝਾ ਕੀਤਾ ਜਾਂਦਾ ਹੈ, ਸੰਚਿਤ ਹੇੋ ਸਕਦਾ ਹੈ, ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਿਆ ਜਾ ਸਕਦਾ ਹੈ। ਇਹ ਸਾਰੇ ਲੱਛਣ ਭਾਸ਼ਾ ਰਾਹੀਂ ਹੀ ਸੰਭਵ ਹੋ ਸਕਦਾ ਹੈ । [[ਪਦਾਰਥਕ]] ਵਸਤਾਂ ਦੇ ਰੂਪ ਵਿਚ ਸੰਚਿਤ ਹੋਇਆ ਸਭਿਆਚਾਰ ਵੀ ਭਾਸ਼ਾ ਦੇ ਮਾਧਿਅਮ ਰਾਹੀਂ ਵਿਆਖਿਆ ਪਾਉਂਦਾ ਹੈ । ਕਿਸੇ ਜਨ-ਸਮੂਹ ਦੇ ਇਤਿਹਾਸ ਵਿਚ ਜੋ ਕੁਝ ਵਾਪਰਦਾ ਹੈ, ਉਸ ਦਾ ਪ੍ਰਤਿਬਿੰਬ ਉਸ ਦੀ ਭਾਸ਼ਾ ਵਿਚੋਂਂ ਲੱਭਿਆ ਜਾ ਸਕਦਾ ਹੈ। ਇਸੇ ਲਈ ਭਾਸ਼ਾ ਨੂੰ ਸੰਬੰੰਧਿਤ ਸਭਿਆਚਾਰ ਦਾ [[ ਮੁਹਾਫ਼ਜ਼ਖਾਨਾ]] ਕਿਹਾ ਜਾਂਦਾ ਹੈ । <ref > ਪ੍ਰੋ.ਗੁਰਬਖਸ਼ ਸਿੰਘ ਫ਼ਰੈਂਕ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਵਾਰਿਸ਼ ਸ਼ਾਹ ਫ਼ਾਉਂਡੇਸ਼ਨ, ਪੰਨਾ-81</ref> ਭਾਸ਼ਾ ਕਿਸੇ ਸਭਿਆਚਾਰ ਦਾ ਮੁਆਫਜਖਾਨਾ ਹੀ ਨਹੀ ਸਗੋਂ ਬਾਹਰਲੇ ਯਥਾਰਥ ਨੂੰ ਗ੍ਰਹਿਣ ਕਰਨ ਦੀ ਵਿਧੀ ਅਤੇ ਗ੍ਰਹਿਣ ਕੀਤੇ ਯਥਾਰਥ ਨੂੰ ਪ੍ਰਗਟ ਕਰਨ ਦੇ ਪਰਵਾਗਾਂ ਨੂੰ ਵੀ ਪੇਸ਼ ਕਰਦੀ ਹੈ । [[ਡਾ. ਜੀਤ ਸਿੰਘ ਜੋਸ਼ੀ]] , [[ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ]] , ਪ੍ਰਕਾਸ਼ਨ ਲਾਹੌਰ ਬੁੱਕ ਸ਼ਾਪ , ਪੰਨਾ ਨੰ:178 ਭਾਸ਼ਾ ਅਤੇ ਸਭਿਆਚਾਰ ਮਨੁੱਖ ਦੀ ਸਮਾਜਕ ਪੈਦਾਵਾਰ ਹਨ।ਕਿੳਂਕਿ ਸਮਾਜ ਹੀ ਸਭਿਆਚਾਰ ਅਤੇ ਭਾਸ਼ਾ ਨੂੰ ਅਰਥ ਪ੍ਰਦਾਨ ਕਰਦਾ ਹੈ।ਭਾਸ਼ਾ ਅਤੇ ਸਭਿਆਚਾਰ ਪੀੜ੍ਹੀ ਦਰ ਪੀੜ੍ਹੀ ਗ੍ਰਹਿਣ ਕੀਤੇ ਜਾਣ ਵਾਲੇ ਵਰਤਾਰੇ ਹਨ।ਇੱਥੋਂ ਤਕ ਕਿ [[ਭਾਸ਼ਾ]] ਦਾ ਸਿਸਟਮ ਖੁਦ ਮੁਖਤਿਆਰ ਹੁੰਦਾ ਹੋਇਆ ਵੀ ਸਭਿਆਚਾਰ [[ਸਿਸਟਮ ]] ਦੇ ਅੰਤਰਗਤ ਹੀ ਅਰਥ ਰੱਖਦਾ ਹੈ।ਕਿੳਂਕਿ ਭਾਸ਼ਾ ਅਤੇ ਸਭਿਆਚਾਰ ਦਾ ਆਪਣਾ - ਆਪਣਾ ਸਿਸਟਮ ਹੈ। ਭਾਸ਼ਾ ਅਤੇ ਸਭਿਆਚਾਰ ਵਿਚ ਪਰਿਵਰਤਨ ਆਉਣਾ ਵੀ ਲਾਜ਼ਮੀ ਹੁੰਦਾ ਹੈ।ਭਾਸ਼ਾ ਅਤੇ ਸਭਿਆਚਾਰ ਦੇ ਪਰਿਵਰਤਨ ਦੇ ਕਾਰਨ ਤਾਂ ਵੱਖ -ਵੱਖ ਹੁੰਦੇ ਹਨ ਪਰ ਇਹ ਕਾਰਨ ਇਕ ਦੂਜੇ ਨੂੰ ਪ੍ਰਭਾਵਿਤ ਜਰੂਰ ਕਰਦੇ ਹਨ ਤੇ ਵੰਨ ਸੁਵੰਨੇ ਸਭਿਆਚਾਰ ਨੂੰ ਗ੍ਰਹਿਣ ਕਰਨ ਅਤੇ ਅਗਲੀ ਪੀੜ੍ਹੀ ਲਈ ਉਸਦਾ ਸੰਚਾਰ ਕਰਨ ਲਈ ਭਾਸ਼ਾ ਅੰਦਰ ਵੀ ਵੰਨ ਸੁਵੰਨਤਾ ਦਾ ਗੁਣ ਪੈਦਾ ਹੋ ਜਾਂਦਾ ਹੈ।ਸਭਿਆਚਾਰ ਦੇ 'ਸਭਿਆਚਾਰੀਕਰਨ'ਅਤੇ ਅੰਸ਼ ਪਾਸਾਰ ਜਿਹੇ ਅਮਲ ਭਾਸ਼ਾ ਨੂੰ ਵੀ ਪ੍ਰਭਾਵਿਤ ਕਰਦੇ ਹਨ । [[ਸਭਿਆਚਾਰੀਕਰਨ]] ਅਤੇ [[ ਸਭਿਆਚਾਰਕ ਅੰਸ਼]] ਪਾਸਾਰ ਦੇ ਅਮਲ ਦੌਰਾਨ ਦੂਜੇ ਸਭਿਆਚਾਰੀਕਰਨ'ਅਤੇ ਦੀ ਸ਼ਬਦਾਵਲੀ ਸਥਾਨਕ ਭਾਸ਼ਾ ਵਿਚ ਸ਼ਾਮਲ ਹੁੰਦੀ ਰਹਿੰਦੀ ਹੈ ।ਇਉ ਭਾਸ਼ਾ ਦਾ ਖੇਤਰ ਪੂਰੀ ਤਰ੍ਹਾ ਪ੍ਰਭਾਵਿਤ ਹੁੰਦਾ ਹੈ।ਭਾਸ਼ਾ ਸਭਿਆਚਾਰ ਨਾਲ ਦੁਹਰਾ ਸੰਬੰਧ ਰੱਖਦੀ ਹੈ ।ਕਿਸੇ ਵੀ ਸਭਿਆਚਾਰ ਨੂੰ ਜਾਨਣ, ਉਸਦਾ ਇਤਿਹਾਸ ਲਿਖਣ ਅਤੇ ਲਿਖੇ ਇਤਿਹਾਸ ਨੂੰ ਸੰਭਾਲਣ ਵਰਗੇ ਕਾਰਜ ਭਾਸ਼ਾ ਰਾਹੀ ਹੀ ਸੰਭਵ ਹਨ।ਭਾਸ਼ਾ ਅੰਦਰ ਹੀ ਪੈਟਰਨ ਬਣਾਉਣ ਤੇ ਵੱਖ -ਵੱਖ ਵਰਤਾਰਿਆ ਨੂੰ ਵੱਖ -ਵੱਖ ਪੈਟਰਨਾਂ ਵਿੱਚ ਪ੍ਰਗਟਾਉਣ ਦੀ ਸਮਰੱਥਾ ਹੁੰਦੀ ਹੈ । ਭਾਸ਼ਾ ਸਭਿਆਚਾਰ ਦੇ ਸੰਚਾਰ ਦੇ ਗੁਣਾ ਨੂੰ ਪ੍ਰਗਟ ਕਰਦੀ ਹੈ । ਭਾਵ ਭਾਸ਼ਾ ਸਭਿਆਚਾਰਕ ਸਿਰਜਣਾ ਹੈ ਸਭਿਆਚਾਰ ਭਾਸ਼ਾ ਦੀ ਸਿਰਜਣਾ ਨਹੀ । ਅਰਥਾਤ ਭਾਸ਼ਾ ਸਭਿਆਚਾਰ ਦਾ ਬਦਲ ਨਹੀ ਹੈ ।(ਡਾ. ਜੀਤ ਸਿੰਘ ਜੋਸ਼ੀ, ਲੋਕ ਕਲਾ ਅਤੇ ਸਭਿਆਚਾਰ ਮੁਢਲੀ ਜਾਣ ਪਛਾਣ, ਪਬਲੀਕੇਸ਼ਨ ਬਿਊਰੋ, ਪਟਿਆਲਾ ,ਪੰਨਾ ਨੰ:34)
 
ਭਾਸ਼ਾ ਤੋਂ ਬਿਨਾਂ ਕੋਈ ਸਭਿਆਚਾਰ ਹੋਂਦ ਵਿਚ ਨਹੀ ਆ ਸਕਦਾ । ਇਹ ਵੀ ਸਪੱਸ਼ਟ ਹੈ ਕਿ ਸਭਿਆਚਾਰ ਚੌਗਿਰਦੇ ਤੋਂ ਬਿਨਾਂ ਭਾਸ਼ਾ ਸੰਚਾਰ ਨਹੀ ਕਰ ਸਕਦੀ। ਭਾਸ਼ਾ ਦਾ ਮਾਧਿਅਮ ਧੁਨੀ ਚਿੰਨ੍ਹ ਹਨ, ਪਰ ਸਭਿਆਚਾਰ ਦੇ ਚਿੰਨ੍ਹ ਵਿਸਤ੍ਰਿਤ ਵੰਨਗੀਆ ਦੇ ਹੁੰਦੇ ਹਨ ।ਭਾਸ਼ਾ ਜਿਥੇ ਭਾਵਾਂ ਤੇ ਵਿਚਾਰਾਂ ਦੇ ਵਟਾਂਦਰੇ ਤੱਕ ਹੀ ਸੀਮਿਤ ਹੈ ਉਥੇ ਸਭਿਆਚਾਰ ਦਾ ਘੇਰਾ, ਵਸਤੂ ਵਟਾਂਦਰਾ, ਸਮਾਜਕ ਸੰਸਥਾਵਾ, ਲੋਕ ਰੂੜੀਆਂ,ਲੋਕ ਵਿਸ਼ਵਾਸਾ ਅਤੇ ਕਦਰਾਂ ਕੀਮਤਾਂ ਦੀ ਸਿਰਜਣਾ ਤੇ ਸੰਸਾਰ ਤੱਕ ਪਸਰਿਆ ਹੋਇਆ ਹੈ ।ਇਸੇ ਤਰ੍ਹਾ ਭਾਸ਼ਾ ਅਤੇ ਸਭਿਆਚਾਰ ਦੇ ਪ੍ਰਮੁੱਖ ਬਿੰਦੂ ਅਨੁਭਵ ਤੇ ਭਾਵ, ਸਾਂਝੀਆ ਮੁਹਿੰਮਾ, ਸ਼ਬਦ ਸਿਰਜਣਾ ਭਾਵ ਸੰਗੀਤ ਆਦਿ ਹਨ ।(ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਪੈਪਸੂ ਬੁੱਕ ਡਿਪੂ ਪਟਿਆਲਾ, ਪੰਨਾ ਨੰ:127)ਇਸ ਤਰ੍ਹਾ ਹਰ ਭਾਸ਼ਾ ਆਪਣੇ ਸਭਿਆਚਾਰ ਦੇ ਪ੍ਰਸੰਗ ਵਿਚ ਹੀ ਅਰਥ ਰੱਖਦੀ ਹੈ, ਜਿਸ ਕਰਕੇ ਇਸਦਾ ਕਿਸੇ ਦੂਜੀ ਭਾਸ਼ਾ ਵਿਚ ਹੂਬਹੂ, ਅਨੁਵਾਦ ਲਗਭਗ ਅਸੰਭਵ ਹੁੰਦਾ ਹੈ ।